Home Punjabi ਅਸਲ ਸਵਾਲ ਹੈ – ਹਾਰਸ ਪਾਵਰ ਬਨਾਮ ਟੌਰਕ

ਅਸਲ ਸਵਾਲ ਹੈ – ਹਾਰਸ ਪਾਵਰ ਬਨਾਮ ਟੌਰਕ

by Punjabi Trucking

– ਡੇਵਿਡ ਬੋਕਲਮੈਨ

ਮੈਨੂੰ ਟਰੱਕਾਂ ਦੀ ਸੇਲਜ਼ ਦੇ ਬਿਜ਼ਨਸ ‘ਚ ਕੰਮ ਕਰਦੇ ਨੂੰ 40 ਸਾਲ ਦਾ ਸਮਾਂ ਹੋ ਗਿਆ ਹੈ। ਮੈਂ ਇਸ ਇੰਡਸਟਰੀ ‘ਚ ਤਰੱਕੀ ਦੀਆਂ ਬਹੁਤ ਤਬਦੀਲੀਆਂ ਵੇਖੀਆਂ ਹਨ। ਮੈਨੂੰ ਉਸ ਸਮੇਂ ਦਾ ਵੀ ਪਤਾ ਹੈ ਜਦੋਂ ਕਿ ਟਰੱਕ ਇੱਕ ਗੈਲਨ ਨਾਲ਼ 3 ਮੀਲ ਚੱਲਦਾ ਸੀ ਪਰ ਹੁਣ ਜੋ 10 ਮੀਲ ਦੇ ਕਰੀਬ ਪਹੁੰਚ ਗਿਆ ਹੈ।ਮੈਂ ਇਹ ਵੀ ਵੇਖਿਆ ਹੈ ਕਿ ਤੇਲ ਦੀਆਂ ਕੀਮਤਾਂ ਕਿਵੇਂ ਛੜੱਪੇ ਮਾਰਦੀਆਂ ਵਧੀਆਂ ਹਨ। ਜਿਸ ਦਾ ਟ੍ਰਾਂਸਪੋਰਟਰਾਂ ‘ਤੇ ਬਹੁਤ ਅਸਰ ਪਿਆ ਹੈ।ਟਰੱਕਾਂ ਦਾ ਭਾਰ ਹਲਕਾ ਹੋਇਆ ਹੈ, ਵਧੇਰੇ ਤੇਜ਼ੀ ਨਾਲ ਚੱਲਦੇ ਹਨ ਅਤੇ ਸੁਰੱਖਿਅਤਾ ਵੀ ਵਧੀ ਹੈ।ਪਰ ਇਹ ਹੋਏ ਹਨ ਅੱਗੇ ਨਾਲ਼ੋਂ ਹੋਰ ਮਹਿੰਗੇ। ਜੇ ਗੱਲ ਕਰੀਏ ਫੈਡਰਲ ਅਤੇ ਸਟੇਟਾਂ ਦੇ ਨਿਯਮਾਂ ਦੀ ਜਾਂ ਵਾਤਾਵਰਣ ਸਬੰਧੀ ਨਿਯਮ ਅਤੇ ਰੋਕਾਂ ਦੀ , ਤਾਂ ਇਨ੍ਹਾਂ ‘ਚ ਵੀ ਬਹੁਤ ਬਦਲਾਅ ਹੋਇਆ ਹੈ।
ਵਿਚਾਰ ਚਰਚਾ ‘ਚ ਲਗਾਤਾਰ ਚੱਲ ਰਿਹਾ ਇੱਕ ਮੁੱਦਾ ਹੈ ਬਚਾਅ ਭਾਵ ਇਨਸਾਨੀ ਸੁਰੱਖਿਆ ਦਾ। ਇਸ ‘ਚ ਮੁੱਖ ਕੀ ਹੈ ਹਾਰਸਪਾਵਰ ਜਾਂ ਟੌਰਕ? ਅਸੀਂ ਸਾਰੇ ਇਹ ਭਲੀ ਭਾਂਤ ਜਾਣਦੇ ਹਾਂ ਕਿ ਸਪੀਡ ਅਤੇ ਸਮੇਂ ਸਿਰ ਡਲਿਵਰੀ ਪਹੁੰਚਾਉਣਾ ਹਰ ਇੱਕ ਟਰੱਕਰ ਦੀ ਮੁੱਖ ਇੱਛਾ ਹੁੰਦੀ ਹੈ। ਮੁੱਕਦੀ ਗੱਲ ਇਹ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਡਲਿਵਰੀ ਠੀਕ ‘ਤੇ ਨਿਰਧਾਰਤ ਸਮੇਂ ‘ਤੇ ਹੋਵੇ। ਗਾਹਕ ਖੁਸ਼ ਰਹੇ ਅਤੇ ਸਾਡਾ ਕਾਰੋਬਾਰ ਵਧਦਾ ਜਾਵੇ ਅਤੇ ਫਾਇਦੇਮੰਦ ਰਹੇ। ਭਲਾ ਡ੍ਰਾਈਵਲਾਈਨ ਦੀ ਸਮੀਖਿਆ ‘ਚ ਕਿਹੜੀਆਂ ਮੁੱਖ ਗੱਲਾਂ ਹਨ ਜਿਨ੍ਹਾਂ ਰਾਹੀਂ ਅਸੀਂ ਆਪਣੇ ਸਾਂਝੇ ਨਿਸ਼ਾਨਿਆਂ ਨੂੰ ਪ੍ਰਾਪਤ ਕਰ ਸਕਦੇ ਹਾਂ? ਪਿਛਲੇ ਸਾਲਾਂ ‘ਚ ਟਰੱਕਾਂ ‘ਚ ਬਹੁਤ ਵੱਡਾ ਲਾਭਦਾਇਕ ਬਦਲਾਅ ਆਇਆ ਹੈ।ਇੰਜਣ ਭਾਵੇਂ ਛੋਟੇ ਹਨ ਪਰ ਇਨ੍ਹਾਂ ਦੀ ਸ਼ਕਤੀ ਅਤੇ ਟੌਰਕ ਇੰਨੀ ਹੈ ਕਿ ਜਿਸ ਸਬੰਧੀ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਵੀ ਸੰਭਵ ਹੋ ਸਕਦਾ ਹੈ। ਇਸ ਤੋਂ ਬਿਨਾ ਕੀ ਡਿਜ਼ਾਇਨ, ਮੈਟੀਰੀਅਲ, ਇਲੈਕਟ੍ਰੋਨਿਕ ਅਤੇ ਟੈਲੀਮੈਟਿਕਸ, ਸਭ ਬਦਲ ਗਏ ਹਨ। ਇਹ ਸਭ ਕੁੱਝ ਮੇਰੇ ਡੈਡੀ ਦੇ ਸਮੇਂ ਜੋ ਆਮ ਸਮਝੇ ਜਾਂਦੇ ਸਨ, ਹੁਣ ਉਸ ਦੇ ਬਿਲਕੁੱਲ ਉਲਟ ਹਨ। ਆਮ ਜੀਵਨ ‘ਚ ਅਸੀਂ ਆਪਣੇ ਵੱਡੇ ਵਡੇਰਿਆਂ ਤੋਂ ਹੋਰ ਤਰੱਕੀ ਕਰਨ ਲਈ ਸਿੱਖਦੇ ਹਾਂ ਅਤੇ ਉਸ ਕਲਾ ਦੀ ਕਦਰ ਕਰਦੇ ਹੋਏ ਆਪਣੇ ਬਿਜ਼ਨਸ ਮਾਡਲ ਨੂੰ ਹੋਰ ਵਧੀਆ ਬਣਾਉਣਾ ਚਾਹੁੰਦੇ ਹਾਂ ਤੇ ਨਾਲ ਹੀ ਇਹ ਆਸ ਕਰਦੇ ਹਾਂ ਕਿ ਇਸ ਬਿਜ਼ਨਸ ਨੂੰ ਕਿਵੇਂ ਹੋਰ ਵਧੀਆ ਬਣਾਉਂਦੇ ਰਹੀਏ ਅਤੇ ਵੱਧ ਮੁਨਾਫਾ ਕਿਵੇਂ ਬਣਾਇਆ ਜਾਵੇ।ਮੈਨੂੰ ਯਾਦ ਹੈ ਜਦੋਂ ਮੈਂ ਛੋਟਾ ਹੁੰਦਾ ਸੀ ਉਸ ਸਮੇਂ ਜਿੰਨੀ ਵੱਧ ਹਾਰਸਪਾਵਰ ਉੱਨਾ ਹੀ ਟਰੱਕ ਵਧੀਆ ਅਤੇ ਸ਼ਕਤੀਸ਼ਾਲੀ ਸਮਝਿਆ ਜਾਂਦਾ ਸੀ। ਅਸੀਂ ਜ਼ਿਆਦਾ ਸ਼ਕਤੀ ਦੇ ਨਾਲ਼ ਵੱਧ ਤੋਂ ਵੱਧ ਸੰਭਵ ਫਾਰਵਾਰਡ ਗੇਅਰ ਚਾਹੁੰਦੇ ਸਾਂ। ਇਸ ਦੇ ਨਾਲ਼ ਹੀ ਚਾਹੁੰਦੇ ਸਾਂ ਵੱਡਾ ਫਿਉਲ ਟੈਂਕ ਜਿਸ ‘ਚ ਵੱਧ ਤੋਂ ਵੱਧ ਤੇਲ ਪੈ ਸਕੇ। ਤੇਲ ਦੀ ਕੀਮਤ ਜਦੋਂ 1.27 ਡਾਲਰ ਗੈਲਨ ਸੀ ਉਦੋਂ 300 ਗੈਲਨ ਭਾਵ 2100 ਪੌਂਡ ਤੇਲ ਟੈਂਕੀ ‘ਚ ਪੈ ਜਾਂਦਾ ਸੀ। ਇਸ ਦੀ ਸਪੀਡ ਜਿੰਨੀ ਤੱਕ ਸੰਭਾਲ ਸਕਦੇ ਸਾਂ ਰੱਖ ਸਕਦੇ ਸੀ।ਮਿੱਤਰੋ ਉਹ ਵੀ ਦਿਨ ਸਨ ਜਦੋਂ ਸਾਰਾ ਕੁੱਝ ਬਹੁਤ ਸਧਾਰਨ ਸੀ। ਪਰ ਅੱਜ ਸਭ ਕੁੱਝ ਗੁੰਝਲਦਾਰ ਹੈ। ਅੱਜ ਸਾਨੂੰ ਵੱਧ ਤੋਂ ਵੱਧ ਮੁਹਾਰਤ ਦੀ ਲੋੜ ਹੈ। ਪਰ ਇਸ ਸਭ ਕੁੱਝ ‘ਚ ਕਦੇ ਵੀ ਨਿਸ਼ਾਨੇ ਨੂੰ ਅੱਖੋਂ ਪ੍ਰੋਖੇ ਨਹੀਂ ਕਰਨਾ। ਜਾਣੀ ਕਿ ਸਮੇਂ ਸਿਰ ਡਲਿਵਰੀਆਂ ਪਹੁੰਚਾਉਣਾ, ਗਾਹਕਾਂ ਨੂੰ ਖੁਸ਼ ਰੱਖਣਾ ਅਤੇ ਉਹ ਬਿਜ਼ਨਸ ਕਰਨਾ ਜਿਸ ‘ਚ ਫਾਇਦਾ ਹੋਵੇ।

ਸਵਾਲ ਇਹ ਹੈ ਕਿ ਸਾਡੀ ਕੰਪਨੀ ਲਈ ਸਭ ਤੋਂ ਵਧੀਆ ਹਾਰਸਪਾਵਰ ਤੇ ਟੌਰਕ ਦਾ ਕਿਹੜਾ ਜੋੜ ਠੀਕ ਹੈ। ਆਓ ਦੋਵਾਂ ਦੀ ਪਰਿਭਾਸ਼ਾ ਵੇਖੀਏ ਅਤੇ ਇਹ ਜਾਣੀਏ ਕਿ ਸਾਡੀ ਕੰਪਨੀ ਦੇ ਫਲੀਟ ਲਈ ਕਿਹੜਾ ਢੁੱਕਵਾਂ ਹੈ। ਜਿੱਥੇ ਤੱਕ ਹਾਰਸਪਾਵਰ ਦੀ ਗੱਲ ਹੈ ਇਹ ਉਸ ਕੋਸ਼ਿਸ਼ ਦੀ ਮਿਣਤੀ ਹੈ ਜਿਹੜੀ ਅਲਜਬਰੇ ਦੇ ਫਾਰਮੂਲੇ ਨਾਲ ਮਿਣੀ ਜਾਂਦੀ ਹੈ। ਟੌਰਕ ਮਿਣਤੀ ਹੈ ਟਵਿਸਟਿੰਗ ਐਫਰਟ, ਜਾਣੀ ਕਿ ਉਹ ਸ਼ਕਤੀ ਜਿਸ ਨਾਲ ਕਰੈਂਕ ਸ਼ਾਫਟ ਚੱਲਦੀ ਤੇ ਟਾਇਰ ਘੁੰਮਦੇ ਹਨ , ਜਿਹੜੀ ਲੋਡ ਨੂੰ ਖਿੱਚਦੀ ਪਹਾੜਾਂ ਦੀ ਚੜ੍ਹਾਈ ਚੜ੍ਹਦੀ ਹੈ।ਇੱਕ ਸਵਾਲ ਜੋ ਤੁਸੀਂ ਪੁੱਛੋਗੇ ਕਿ 500 ਹੋਰਸੲਪੋਾੲਰ ਅਤੇ 1650-ਡੋੋਟ ਲਬਸ ਅਤੇ 450 ਹੋਰਸੲਪੋਾੲਰ ਅਤੇ 1650-ਡੋੋਟ ਲਬਸ ‘ਚੋਂ ਕਿਹੜੀ ਵਧੀਆ ਹੈ? ਜੇ ਤੁਸੀਂ ਵੱਡੇ ਫਲੀਟਾਂ ਵੱਲ ਨਜ਼ਰ ਮਾਰੋ ਜਿਹੜੇ ਅਮਰੀਕਾ ਦੀਆਂ 48 ਸਟੇਟਾਂ ‘ਚ ਚੱਲਦੇ ਹਨ ਅਤੇ ਹਜ਼ਾਰਾਂ ਹੀ ਟਰੈਕਟਰ ਢੋਂਦੇ ਹਨ ਤੁਸੀਂ ਵੇਖੋਗੇ ਕਿ ਉਹ ਸਭ 450-455 ਹਾਰਸਪਾਵਰ ਅਤੇ 1650 ਡੋੋਟ ਲਬਸ. ੋਡ ਟੋਰਤੁੲ ਦੀ ਵਰਤੋਂ ਕਰਦੇ ਹਨ। ਇਸ ਦਾ ਕਾਰਨ? ਇਹ ਉਹ ਕੰਪਨੀਆਂ ਹਨ ਜਿਹੜੀਆਂ ਵੱਡੀਆਂ ਹੋਣ ਕਰਕੇ ਇੱਕ ਮੀਲ ਪਿੱਛੇ ਪਾਈ ਪਾਈ ਬਚਾ ਕੇ ਵੀ ਬਹੁਤ ਵੱਧ ਕਮਾਈ ਕਰ ਸਕਦੀਆਂ ਹਨ। ਜੇ ਉਨ੍ਹਾਂ ਦੇ ਤੇਲ ਦੀ ਖਪਤ ਇੱਕ ਮੀਲ ‘ਚ ਗੈਲਨ ਦਾ 10 ਵਾਂ ਹਿੱਸਾ ਵੀ ਬਚਾਵੇ ਤਾਂ ਵੀ ਉਨ੍ਹਾਂ ਦੀ ਬੱਚਤ ਮਹੀਨੇ ਦੀ ਕਈ ਹਜ਼ਾਰਾਂ ਡਾਲਰ ਦੀ ਬਣ ਜਾਂਦੀ ਹੈ।ਜਿਹੜੇ ਟਰੱਕ ਉਹ ਚੁਣਦੇ ਹਨ ਉਹ ਇਸ ਤਰ੍ਹਾਂ ਦੇ ਹੁੰਦੇ ਹਨ ਜਿਹੜੇ ਬਹੁਤ ਵਧੀਆ ਅਤੇ ਘੱਟ ਖਰਚਾ ਕਰਵਾਉਂਦੇ ਹਨ। ਇਸ ਦੇ ਕੁੱਝ ਕਾਰਨ ਹਨ ਅੱਜ ਲੋੜ ਹੈ ਸਾਨੂੰ ਖਰਚਿਆਂ ‘ਤੇ ਆਮਦਨ ਦੇ ਸਹੀ ਮੁਕਾਬਲੇ ਦੀ। ਜੇ ਸਾਡੇ ਖਰਚੇ ਆਮਦਨ ਦੇ ਬਰਾਬਰ ਹੀ ਹੋਣ ਤਾਂ ਇਸ ਤਰ੍ਹਾਂ ਕਿੰਨਾ ਕੁ ਚਿਰ ਚੱਲ ਸਕਦਾ ਹੈ? ਸਭ ਤੋਂ ਵਧੀਆ ਗੱਲ ਇਹ ਹੈ, ਕਿ ਠੀਕ ਸਮੇਂ ਡਲਿਵਰੀਆਂ ਕੀਤੀਆਂ ਜਾਣ ਅਤੇ ਹੋਣ ਵਾਲੇ ਖਰਚੇ ਵੀ ਪ੍ਰਤੀ ਮੀਲ ਘੱਟ ਤੋਂ ਘੱਟ ਹੋਣ।
ਜੇ ਅਸੀਂ ਵੱਡੀ ਹਾਰਸਪਾਵਰ ਵਾਲ਼ੇ ਇੰਜਣ ਨੂੰ ਚੁਣਦੇ ਹਾਂ ਤਾਂ ਸਾਨੂੰ ਇਸ ਦੇ ਖਰਚੇ ਅਤੇ ਆਮਦਨ ਨੂੰ ਧਿਆਨ ‘ਚ ਰੱਖਣਾ ਚਾਹੀਦਾ ਹੈ। ਆਓ ਖਰਚਿਆਂ ਦੇ ਅੰਤਰ ਨੂੰ ਵਾਚੀਏ। ਇਹ ਹੀ ਨਾ ਵੇਖਿਆ ਜਾਵੇ ਕਿ ਅਸੀਂ ਇਸ ਨੂੰ ਖ੍ਰੀਦਿਆ ਕਿੰਨੇ ਦਾ ਹੈ ਸਗੋਂ ਇਹ ਵੀ ਕਿ ਇਸ ਨੂੰ ਚਲਾਉਣ ‘ਤੇ ਖਰਚਾ ਕਿੰਨਾ ਆ ਰਿਹਾ ਹੈ? ਵੱਡੀ ਹਾਰਸਪਾਵਰ ਵਾਲ਼ੇ ਇੰਜਣ ਦੇ ਇਹ ਖਰਚੇ ਹੋਣਗੇ:
ਜ਼ਿਆਦਾ ਮਹਿੰਗਾ ਇੰਜਣ
ਜ਼ਿਆਦਾ ਮਹਿੰਗਾ ਟ੍ਰਾਂਸਮਿਸ਼ਨ
ਜ਼ਿਆਦਾ ਮਹਿੰਗਾ ਕਲੱਚ
ਜ਼ਿਆਦਾ ਮਹਿੰਗੇ ਡ੍ਰਾਈਵ ਐਕਸਲ
ਮਹਿੰਗੀਆਂ ਐਕਟੈਂਡਡ ਵਾਰੰਟੀਆਂ
ਜ਼ਿਆਦਾ ਮਹਿੰਗੇ ਹਿੱਸੇ ਪੁਰਜ਼ੇ, ਮੁਰੰਮਤ ਅਤੇ ਸਾਂਭ ਸੰਭਾਲ
ਇਹ ਕਿਹਾ ਜਾਂਦਾ ਹੈ ਕਿ ਵੱਡੀ ਹਾਰਸਪਾਵਰ ਇੰਜਣ ਨਾਲ ਤੇਜ਼ੀ ਨਾਲ ਜਾ ਸਕੀਦਾ ਹੈ ਅਤੇ ਜ਼ਿਆਦਾ ਸਪੀਡ ਵੀ ਕਾਫੀ ਸਮਾਂ ਰੱਖੀ ਜਾ ਸਕਦੀ ਹੈ। ਪਰ ਸੋਚਣ ਦੀ ਗੱਲ ਇਹ ਹੈ ਕਿ ਜਿੰਨਾ ਖਰਚਾ ਹੈ ਕੀ ਉਹ ਇਸ ਦੇ ਅਨਕੂਲ ਹੈ? ਹਵਾ ਦਾ ਮੁਕਾਬਲਾ ਕਰਨ ਲਈ ਰੋਲਿੰਗ ਰਸਿਸਟੈਂਸ ਨਾਲ਼ੋਂ ਜ਼ਿਆਦਾ ਹਾਰਸਪਾਵਰ ਦੀ ਲੋੜ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਹਾਈ ਸਪੀਡ ‘ਚ ਜ਼ਿਆਦਾ ਤੇਲ ਲਗਦਾ ਹੈ। ਕੀ ਸਮਾਂ ਬਚਾਉਣ ਲਈ ਖਰਚਿਆ ਗਿਆ ਵਾਧੂ ਪੈਸਾ ਠੀਕ ਹੈ? ਸ਼ਾਇਦ ਨਹੀਂ!
ਅਮਰੀਕਾ ਦੀਆਂ ਵੱਡੀਆਂ ਟਰੱਕ ਕੰਪਨੀਆਂ ਲਗਪਗ ਬਹੁਤਾ 460 ਹਾਰਸਪਾਵਰ ਤੋਂ ਘੱਟ 1650-ਡੋੋਟ ਲਬਸ. ੋਡ ਟੋਰਤੁੲ ਹੀ ਕਿਉਂ ਖ੍ਰੀਦਦੀਆਂ ਹਨ? ਕਾਰਨ ਇਹ ਕਿ ਇਹ ਕੰਪਨੀਆਂ ਦੇਸ਼ ਦੀਆਂ ਵਧੀਆ ਬਿਜ਼ਨਸ ਕਰਨ ਵਾਲ਼ੀਆਂ ਕੰਪਨੀਆਂ ‘ਚੋਂ ਹਨ। ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਚਲਾਈ ਦੀ ਅਸਲ ਲਾਗਤ ਕੀ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਉਹ ਆਪਣੇ ਪਰਿਵਾਰ ਜਾਂ ਹਿੱਸੇਦਾਰਾਂ ਦਾ ਵੱਧ ਤੋਂ ਵੱਧ ਫਾਇਦਾ ਕਰਨ। ਪਰ ਇਸ ਸਭ ‘ਚ ਉਨ੍ਹਾਂ ਦਾ ਮੁੱਖ ਉਦੇਸ਼ ਹੁੰਦਾ ਹੈ ਸਹੀ ਸਮੇਂ ਸਿਰ ਮਾਲ ਪਹੁੰਚਾਅ ਕਿ ਆਪਣੇ ਗਾਹਕਾਂ ਨੂੰ ਵੀ ਖੁਸ਼ ਰੱਖਣ ਦਾ। ਹਾਈਵੇਅ ‘ਤੇ ਚੱਲਣ ਵਾਲੇ ਬਹੁਤ ਸਾਰੇ ਟਰੱਕ 450-455 ਹਾਰਸਪਾਵਰ ਦੇ 10 ਸਪੀਡ ਵਾਲ਼ੇ ਟ੍ਰਾਂਸਮਿਸ਼ਨ ਵਾਲੇ ਹੀ ਹੁੰਦੇ ਹਨ। ਇਨ੍ਹਾਂ ਬਹੁਤੇ ਇੰਜਣਾਂ ਅਤੇ ਟ੍ਰਾਂਸ਼ਮਿਸ਼ਨਾਂ ਦੇ ਹੋਰ ਫਾਇਦੇ ਵੀ ਹਨ।
ਦੇਸ਼ ਭਰ ‘ਚ ਬਹੁਤ ਸਾਰੇ ਇਸ ਤਰ੍ਹਾਂ ਦੇ ਸੋਮੇ ਹਨ ਜੋ ਤੁਹਾਡੇ ਫਲੀਟ ਦੀ ਸਹਾਇਤਾ ਕਰਦੇ ਹਨ। ਮਿਸਾਲ ਵਜੋਂ ਹਿੱਸੇ ਪੁਰਜ਼ੇ, ਸਰਵਿਸ ਸੈਂਟਰ, ਮੋਬਾਇਲ ਸਰਵਿਸ ਟਰੱਕ, ਮੁੜ ਬਣਾਏ ਹਿੱਸੇ ਪੁਰਜ਼ੇ ਤੇ ਪੁਰਾਣੇ ਹਿੱਸੇ ਪੁਰਜ਼ੇ ਤੁਹਾਡੇ ਟਰੱਕ ਨੂੰ ਨਿਰੰਤਰ ਚੱਲਦਾ ਰੱਖਣ ਲਈ ਜਦੋਂ ਵੀ ਉਨ੍ਹਾਂ ਦੀ ਲੋੜ ਹੋਵੇ ਤੁਹਾਨੂੰ ਸੜਕ ‘ਤੇ ਜਾਂਦੇ ਜਾਂਦੇ ਵੀ ਮਿਲ ਸਕਦੇ ਹਨ। ਚਲਾਈ ਦੇ ਖਰਚੇ ਘਟਾਉਣ ਲਈ ਜ਼ਰੁਰੀ ਹੈ ਹਾਰਸਪਾਵਰ ਨੂੰ ਘੱਟ ਰੱਖਣਾ। ਪਰ ਇਹ ਵੀ ਠੀਕ ਹੈ ਕਿ ਕਈ ਥਾਈਂ ਵੱਧ ਹਾਰਸਪਾਵਰ ਵਾਲ਼ੇ ਇੰਜਣ ਹੀ ਚਾਹੀਦੇ ਹਨ।
ਇਸ ਸਾਲ ਜਦੋਂ ਤੁਸੀਂ ਨਵੇਂ ਟਰੱਕ ਖੀਦਣ ਦਾ ਮੁਲਾਂਕਣ ਕਰੋ ਤੁਹਾਨੂੰ ਬਹੁਤ ਸਾਰੇ ਬਦਲ ਮਿਲ ਜਾਣਗੇ। ਟੈਲੀਮੈਟਿਕਸ ਤੋਂ ਲੈ ਕੇ ਆਟੋਮੇਟਡ ਅਤੇ ਪੂਰੇ ਆਟੋਮੈਟਿਕ ਟ੍ਰਾਂਸਮਿਸ਼ਨ ਵਾਲੇ ਹਨ। ਇਨ੍ਹਾਂ ‘ਚ 10,13,15 ਅਤੇ 18 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਵਾਲੇ, ਵੱਖ ਵੱਖ ਤਰ੍ਹਾਂ ਦੇ ਇੰਜਣਾਂ ਵਾਲ਼ੇ ਵੀ ਹਨ ਜਿਨ੍ਹਾਂ ਦੀ ਵੱਖ ਵੱਖ ਟੌਰਕ ਤੇ ਹਾਰਸਪਾਵਰ ਹੈ। ਜਿਵੇਂ ਜਿਵੇਂ ਸਮਾਂ ਅੱਗੇ ਵਧ ਰਿਹਾ ਹੈ ਉਵੇਂ ਉਵੇਂ ਨਵੇਂ ਖਿਆਲ ਅਤੇ ਕਾਢਾਂ ਵੀ ਨਿਕਲ ਰਹੀਆਂ ਹਨ। ਪਰ ਨਵੀਂ ਚੋਣ ਕਰਨ ਸਮੇਂ ਡਰ ਵੀ ਲਗਦਾ ਹੈ। ਪਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਜਦੋਂ ਵੀ ਤੁਸੀਂ ਆਪਣੇ ਫਲ਼ੀਟ ਲਈ ਇੰਜਣ ਦੀ ਪਾਵਰ ਸਬੰਧੀ ਫੈਸਲਾ ਕਰਨਾ ਹੈ ਸਭ ਬਦਲਾਂ ਵੱਲ ਨਜ਼ਰ ਮਾਰੋ ਅਤੇ ਸਭ ਤੋਂ ਵਧੀਆ ਦੀ ਚੋਣ ਕਰੋ। ਆਖਰ ‘ਚ ਹਾਰਸਪਾਵਰ ਨਾਲ਼ੋਂ ਟੌਰਕ ਦਾ ਜ਼ਿਆਦਾ ਧਿਆਨ ਰੱਖੋ। ਅਮਰੀਕਾ ਦੀਆਂ ਬਹੁਤ ਕਾਮਯਾਬ ਕੰਪਨੀਆਂ ਦੇ ਕਾਮਯਾਬੀ ਵਾਲ਼ੇ ਨੁਕਤੇ ਅਪਣਾਓ ਅਤੇ ਵੱਧ ਕਮਾਈ ਕਰੋ!

You may also like