Home Featured ਸ਼ਿਪਰ ਡਾਇਰੈਕਟ

ਸ਼ਿਪਰ ਡਾਇਰੈਕਟ

by Punjabi Trucking

ਬਹੁਤੇ ਟਰੱਕ ਡਰਾਈਵਰ ਵੱਡੀਆਂ ਕੰਪਨੀਆਂ ਨਾਲ ਕੰਮ ਸ਼ੁਰੂ ਕਰਦੇ ਹਨ ਪਰ ਕੁਝ ਸਮੇਂ ਤੋਂ ਬਾਅਦ ਉਹ ਆਪਣੇ ਮਾਲਕ ਆਪ ਬਣਨ ਲਈ ਅਤੇ ਵੱਧ ਪੈਸੇ ਕਮਾਉਣ ਦੀ ਤਮੰਨਾ ਨੂੰ ਲੈ ਕੇ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ।
ਆਪਣੇ ਕੰਮ ਵਿਚ ਤੁਹਾਨੂੰ ਸਭ ਕੁਝ ਆਪਣੇ ਤਰਾਂ ਨਾਲ ਕਰਨ ਦੀ ਆਜ਼ਾਦੀ ਹੁੰਦੀ ਹੈ ਪਰ ਇਸ ਦੇ ਨਾਲ ਹੀ ਕਈ ਤਰਾਂ ਦੀਆਂ ਮੁਸ਼ਕਲਾ ਤੇ ਜੁਮੇਵਾਰੀਆ ਵੀ ਜੁੜੀਆ ਹੁੰਦੀਆ ਹਨ। ਆਪਣੇ ਬਲ ਤੇ ਟਰੱਕਿੰਗ ਵਿਚ ਸਭ ਤੋਂ ਵੱਡੀ ਮੁਸ਼ਲਕ ਹੈ ਲੋਡ ਲਭਣ ਦੀ। ਭਾਂਵੇ ਅੱਜ ਕੱਲ ਲੋਡ ਬੋਰਡ ਤੇ ਹੋਰ ਕਈ ਆਨ ਲਾਈਨ ਐਪ ਨਾਲ ਲੋਡ ਲੱਭਣਾ ਆਸਾਨ ਹੈ ਪਰ ਇਹ ਸ਼ਕਾਇਤ ਵੀ ਆਮ ਪਾਈ ਜਾਂਦੀ ਹੈ ਕਿ ਇਨਾਂ ਆਨ ਲਾਈਨ ਬੋਰਡਾ ਤੇ ਬਹੁਤੇ ਲੋਡ ਸਸਤੇ ਅਤੇ ਬਹੁਤ ਘੱਟ ਮੇਹਨਤਾਨਾ ਪ੍ਰਦਾਨ ਕਰਨ ਵਾਲੇ ਹੁੰਦੇ ਹਨ। ਸਚਾਈ ਇਹ ਵੀ ਹੈ ਕਿ ਲੋਡ ਬੋਰਡਾ ਤੇ ਇਹ ਸਸਤੇ ਲੋਡ ਤਾਂ ਹੀ ਹਨ ਕਿਉਕਿ ਕਈ ਟਰੱਕਿੰਗ ਕੰਪਨੀਆਂ ਘੱਟ ਰੇਟਾਂ ਤੇ ਵੀ ਅਜਿਹੇ ਲੋਡ ਚੱਕਣ ਲਈ ਤਿਆਰ ਬੈਠੀਆ ਹਨ। ਲੋਡ ਬੋਰਡਾ ਦੇ ਸਸਤੇ ਲੋਡਾ ਵਿਚੋ ਕੋਈ ਚੰਗੇ ਪੈਸੇ ਦੇਣ ਵਾਲਾ ਲੋਡ ਲਭਣ ਲਈ ਕਾਫੀ ਵਕਤ ਲਾਉਣਾ ਪੈਂਦਾ ਹੈ ਇਸੇ ਲਈ ਕਈ ਟਰੱਕਰਜ਼ ਸ਼ਿਪਰਜ ਡਾਇਰੈਕਟ ਵਲ ਪ੍ਰਭਾਵਤ ਹੋ ਰਹੇ ਹਨ।
ਇਹ ਸ਼ਿਪਰ ਡਾਇਰੈਕਟ ਹੈ ਕੀ? ਇਹ ਉਹ ਲੋਡ ਹਨ ਜਿਹੜੇ ਤੁਸੀਂ ਸ਼ਿਪ ਕਰਨ ਵਾਲੀਆਂ ਕੰਪਨੀਆ ਨਾਲ ਸਿੱਧਾ ਸਪੰਰਕ ਬਣਾ ਕੇ ਲੈਂਦੇ ਹੋ। ਲੋਡ ਬੋਰਡਾ ਦੀ ਬਜਾਏ ਸ਼ਿਪਰ ਡਾਇਰੈਕਟ ਲੋਡਾਂ ਦੇ ਕਾਫੀ ਲਾਭ ਹਨ ਜਿਵੇਂ ਭਰੋਸੇਯੋਗ ਸਥਾਈ ਲੋਡ ਅਤੇ ਵਧੀਆ ਰੇਟ। ਇਸ ਸਮਝੌਤੇ ਵਿਚ ਬਰੋਕਰ ਜਾਂ ਕਿਸੇ ਹੋਰ ਤੀਜੀ ਪਾਰਟੀ ਦੇ ਨਾ ਹੋਣ ਕਾਰਣ ਸ਼ਿਪਰ ਲਈ ਵੀ ਸਸਤਾ ਰਹਿੰਦਾ ਹੈ। ਸ਼ਿਪਰ ਅਤੇ ਟਰੱਕਰ ਵਿਚ ਸਿੱਧਾ ਸਪੰਰਕ ਹੋਣ ਕਾਰਣ ਕਈ ਤਰਾਂ ਦੀਆਂ ਉਲਝਣਾ ਨੂੰ ਆਸਾਨੀ ਨਾਲ ਹਲ ਕੀਤਾ ਜਾਂ ਸਕਦਾ ਹੈ ਅਤੇ ਲੰਬੇ ਸਮੇਂ ਲਈ ਵਧੀਆਂ ਰਿਸ਼ਤੇ ਉਸਰ ਸਕਦੇ ਹਨ।
ਪਰ ਕਿਸੇ ਵੀ ਸ਼ਿਪਰ ਨਾਲ ਸਿਧੇ ਤੌਰ ਤੇ ਇਸ ਤਰਾਂ ਦੇ ਕਾਰੋਬਾਰੀ ਸਬੰਧ ਪੈਦਾ ਕਰਨੇ ਇਨੇ ਆਸਾਨ ਵੀ ਨਹੀ। ਇਸ ਦਾ ਰਸਤਾ ਮੇਹਨਤ, ਕਾਰੋਬਾਰ ਦੀ ਜਾਣਕਾਰੀ ਅਤੇ ਲਗਨ ਵਿਚੋਂ ਨਿਕਲਦਾ ਹੈ। ਇਸ ਸ਼ਿਪਰ ਨਾਲ ਸਪੰਰਕ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਰੇਟ ਕੀ ਹੋਣਾ ਚਾਹੀਦਾ ਹੈ? ਕਿਸੇ ਸ਼ਿਪਰ ਨਾਲ ਸਪੰਰਕ ਬਣਾਉਣ ਤੋਂ ਪਹਿਲਾਂ ਤੁਹਾਨੂੰ ਇਹ ਜਾਣਕਾਰੀ ਹੋਣੀ ਜਰੂਰੀ ਹੈ ਕਿ ਇਹ ਰੂਟ ਤੇ ਕਿਸ ਤਰਾਂ ਦੇ ਰੇਟ ਚਲ ਰਹੇ ਹਨ, ਜਾਂ ਪਿਛਲੇ ਸਮੇਂ ਵਿਚ ਕੀ ਰੇਟ ਰਹੇ ਹਨ ਅਤੇ ਤੁਸੀਂ ਘਟੋ ਘੱਟ ਕਿਸ ਰੇਟ ਤੇ ਕੰਮ ਕਰ ਸਕਦੇ ਹੋ। ਆਪਣੇ ਕੰਮ ਨੁੰ ਲਾਹੇਵੰਦਾ ਰੱਖਣ ਦੇ ਲਈ ਕਿਸੇ ਸ਼ਿਪਰ ਕੰਪਨੀ ਨਾਲ ਗੱਲ ਬਾਤ ਕਰਦੇ ਸਮੇਂ ਹਮੇਸ਼ਾਂ ਆਪਣੇ ਘੱਟੋ ਘੱਟ ਰੇਟ ਤੋਂ ਥੋੜਾਂ ਉਪਰ ਸ਼ੁਰੂ ਕਰੋ।
ਤੁਸੀ ਕਿਸ ਰੂਟ ਤੇ ਕੰਮ ਕਰਨਾ ਚਾਹੁੰਦੇ ਹੋ? ਤੁਸੀਂ ਕਿਸ ਰੂਟ ਜਾਂ ਰੂਟਾ ਤੇ ਚਲਣਾ ਚਾਹੁੰਦੇ ਹੋ ਬਾਰੇ ਜਾਨਣਾ ਤੁਹਾਨੂੰ ਸ਼ਿਪਰ ਲਭਣ ਵਿਚ ਮਦਦਗਾਰ ਹੋਵੇਗਾ। ਉਸ ਰੂਟ ਤੇ ਸ਼ਿਪ ਕਰਨ ਵਾਲੀਆ ਕੰਪਨੀਆ ਦੀ ਲਿਸਟ ਬਣਾਉ ਅਤੇ ਸਿਲਸਿਲੇਵਾਰ ਉਨਾਂ ਨਾਲ ਸਪੰਰਕ ਕਰਨਾ ਸ਼ੁਰੂ ਕਰੋ।
ਕੀ ਇਸ ਰੂਟ ਤੇ ਕਾਫੀ ਲੋਡ ਹਨ? ਆਮ ਤੌਰ ਤੇ ਇਸ ਸਵਾਲ ਵੱਲ ਧਿਆਨ ਨਹੀਂ ਦਿਤਾ ਜਾਂਦਾ ਪਰ ਇਹ ਜਾਨਣਾ ਜਰੂਰੀ ਹੈ ਕਿ ਤੁਸੀਂ ਜਿਸ ਰੂਟ ਤੇ ਚਲਣਾ ਚਾਹੂੰਦੇ ਹੋ ਕੀ ਉਥੇ ਕਾਫੀ ਲੋਡ ਮਿਲਦੇ ਹਨ ਇਕ ਸ਼ਿਪਰ ਨਾਲ ਸਪੰਰਕ ਬਣਨਾ ਚੰਗਾ ਹੈ ਪਰ ਇੰਜ ਨਾਂ ਹੋਵੇ ਕਿ ਉਹ ਇਸ ਰੂਟ ਤੇ ਇਕੱਲਾ ਸ਼ਿਪਰ ਹੀ ਹੋਵੇ।
ਕੀ ਇਸ ਰੂਟ ਤੇ ਵਾਪਸੀ ਲੋਡ ਵੀ ਮਿਲਦੇ ਹਨ? ਕਿਸੇ ਸ਼ਿਪਰ ਨਾਲ ਕਿਸੇ ਵੀ ਰੂਟ ਦੇ ਲੋਡਾਂ ਤੇ ਕੋਈ ਸਮਝੌਤੇ ਤੇ ਪਹੰੁਚਣ ਤੋਂ ਪਹਿਲਾਂ ਤੁਹਾਨੂੰ ਇਹ ਜਾਨਣਾ ਜਰੁੂਰੀ ਹੈ ਕੀ ਇਸ ਰੂਟ ਤੇ ਵਾਪਸੀ ਲੋਡ ਮਿਲਦੇ ਹਨ ਜਾਂ ਨਹੀਂ ਅਤੇ ਤੁਹਾਡੀ ਰੇਟ ਦੀ ਬਿਡ ਵੀ ਇਸ ਗਲ ਤੇ ਮਨੱਸਰ ਹੁਣੀ ਚਾਹੀਦੀ ਹੈ।
ਛੋਟੇ ਸ਼ਿਪਰਾ ਵੱਲ ਧਿਆਨ ਦਿਉ? ਛੋਟੇ ਸ਼ਿਪਰ ਜਿਨਾਂ ਕੋਲ ਕਿਸੇ ਰੂਟ ਤੇ ਬਹੁਤੇ ਜਾਇਦਾ ਲੋਡ ਨਾ ਹੋਣ ਕਾਰਣ ਵੱਡੀਆ ਕੰਮਪਨੀਆ ਨਾਲ ਕਾਨਟਰੈਕਟ ਕਰਨ ਵਿਚ ਕਾਮਯਾਬ ਨਹੀਂ ਹੁੰਦੇ, ਪਰ ਅਜਿਹੇ ਬਹੁਤ ਸਾਰੇ ਸ਼ਿਪਰ ਹਨ ਅਤੇ ਤੁਸੀਂ ਉਨਾਂ ਵੱਲ ਧਿਆਨ ਦੇ ਕੇ ਆਪਣੇ ਲਈ ਕਾਰੋਬਾਰ ਨੇ ਮੌਕੇ ਲਭ ਸਕਦੇ ਹੋ।
ਇਨਾਂ ਭਵਿਖੀ ਸ਼ਿਪਰ ਕੰਮਪਨੀਆਂ ਦੀ ਨਿਸ਼ਾਨਦੇਹੀ ਅਤੇ ਆਪਣੇ ਰੇਟ ਨਿਰਧਾਰਤ ਕਰਨ ਤੋਂ ਬਾਅਦ ਅਗਲਾ ਅਤੇ ਮੁਸ਼ਕਲ ਕੰਮ ਹੈ ਅਸਲ ਵਿਚ ਇਨਾਂ ਸ਼ਿਪਰ ਕੰਮਪਨੀਆਂ ਨਾਲ ਕੰਟਰੈਕਟ ਸਥਾਪਤ ਕਰਨਾ। ਇਸ ਦੇ ਲਈ ਭਾਂਵੇ ਸ਼ੋਸਲ ਮੀਡੀਏ ਰਾਂਹੀ ਅਤੇ ਦੂਸਰੇ ਆਨਲਾਈਨ ਉਪਰਾਲੇ ਜਿਵੇਂ ਈਮੇਲ, ਫੋਨ ਕਾਲ ਆਦਿ ਵੀ ਸਹਾਈ ਹੋ ਸਕਦੇ ਹਨ ਪਰ ਪੁਰਾਣੇ ਅਤੇ ਅਜਮਾਏ ਹੋਏ ਤਰੀਕੇ ਜਿਵੇਂ ਪਰਸਨਲ ਲੈਟਰ ਜਾਂ ਕਿਸੇ ਵੀ ਕੰਪਨੀ ਦੇ ਆਫੀਸਰਜ਼ ਨੂੰ ਮਿਲ ਕੇ ਆਪਣੀ ਗੱਲ ਰੱਖਣਾ ਆਦਿ ਵੱਧ ਕਾਰਗਰ ਤਰੀਕੇ ਹਨ। ਸ਼ਿਪਰ ਕੰਪਨੀਆਂ ਨਾਲ ਅਜਿਹੀ ਕਿਸੇ ਵੀ ਮੀਟਿੰਗ ਤੋਂ ਪਹਿਲਾਂ ਉਸ ਕੰਪਨੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰੋ ਜਿਵੇਂ ਕਿ ਉਹ ਕਿਹੜੀਆ ਵਸਤੂਆ, ਕਿੰਨੀਆਂ ਅਤੇ ਕਦੋਂ ਸ਼ਿਪ ਕਰਦੇ ਹਨ ਇਸ ਦੇ ਨਾਲ ਹੀ ਆਪਣੇ ਕਾਰੋਬਾਰ ਬਾਰੇ ਕਿਸੇ ਵੀ ਤਰਾਂ ਦੇ ਸਵਾਲ ਦਾ ਜਵਾਬ ਦੇਣ ਲਈ ਤਿਆਰ ਰਹੋ, ਮਸਲਨ ਜੇ ਤੁਹਾਡਾ ਟਰੱਕ ਖਰਾਬ ਹੋ ਜਾਦਾਂ ਹੈ ਜਾਂ ਤੁਹਾਡਾ ਡਰਾਈਵਰ ਬੀਮਾਰ ਹੋ ਜਾਦਾਂ ਹੈ ਤਾਂ ਤੁਸੀਂ ਉਨਾਂ ਹਾਲਤਾ ਨੂੰ ਕਿਵੇਂ ਹੈਂਡਲ ਕਰੋਗੇ।
ਇਸ ਤਰਾਂ ਦੀ ਕਿਸੇ ਵੀ ਮੀਟਿੰਗ ਵਿਚ ਸਿਰਫ ਰੇਟ ਵੱਲ ਹੀ ਨਹੀਂ ਸਗੋਂ ਤੁਸੀਂ ਕਿਸ ਤਰਾਂ ਦੀਆਂ ਸੇਵਾਵਾਂ ਪ੍ਰਦਾਨ ਕਰੋਗੇ ਵੱਲ ਵੱਧ ਧਿਆਨ ਦਿਵਾਉ, ਤੁਸੀਂ ਦੂਜੀਆਂ ਹੋਰ ਕੰਪਨੀਆਂ ਨਾਲੋ ਕਿਵੇ ਵੱਖ ਹੋ, ਕਿਵੇਂ ਤੁਸੀਂ ਛੋਟੀਆ ਤੇ ਬਾਰੀਕ ਗੱਲਾਂ ਦਾ ਧਿਆਨ ਰੱਖਦਿਆਂ ਹੋਇਆਂ ਸ਼ਿਪਰ ਕੰਪਨੀ ਦੀਆਂ ਚੀਜ਼ਾ ਵਸਤਾਂ ਦੀ ਦੇਖ ਭਾਲ ਇੰਜ ਹੀ ਕਰੋਗੇ ਜਿਵੇ ਉਹ ਤੁਹਾਡੀਆਂ ਆਪਣੀਆ ਹੋਣ। ਤੁਹਾਡੀ ਗੱਲ ਬਾਤ ਵਿਚ ਵਿਖਾਈ ਦਿੰਦੀ ਗੰਭੀਰਤਾ, ਆਪਣੇ ਕੰਮ ਦੀ ਜਾਣਕਾਰੀ ਅਤੇ ਭਰੋਸਾ ਸੁਣਨ ਵਾਲੇ ਤੇ ਪ੍ਰਭਾਵਦਾਇਕ ਹੋਣਾ ਚਾਹੀਦਾ ਹੈ।
ਸ਼ਿਪਰ ਕੰਪਨੀਆਂ ਨਾਲ ਕੰਟਰੈਕਟ ਕਰਨ ਸਮੇਂ ਇਹ ਵੀ ਖਿਆਲ ਰੱਖੋ ਕਿ ਤੁਹਾਡਾ ਸਾਰਾ ਕਾਰੋਬਾਰ ਸਿਰਫ ਇਕ ਜਾਂ ਦੋ ਸ਼ਿਪਰ ਤੇ ਹੀ ਨਿਰਭਰ ਨਹੀਂ ਹੋਣਾ ਚਾਹੀਦਾ ਤਾਂ ਕਿ ਕਿਸੇ ਇਕ ਕੰਪਨੀ ਦੇ ਕਾਰੋਬਾਰ ਵਿਚ ਆਈ ਕਿਸੇ ਤਰਾਂ ਦੀ ਖੜੋਤ ਤੁਹਾਡੇ ਕਾਰੋਬਾਰ ਨੂੰ ਇੰਨੀ ਬੁਰੀ ਤਰਾਂ ਪ੍ਰਭਾਵਤ ਨਾ ਕਰੇ। ਇਹ ਕੋਸ਼ਿਸ ਕਰੋ ਕਿ ਤੁਹਾਡਾ 25 ਪਰਸੈਂਟ ਤੋਂ ਜਿਆਦਾ ਕੰਮ ਇਕ ਸ਼ਿਪਰ ਤੋ ਨਾਂ ਆਉਦਾ ਹੋਵੇ।
ਸ਼ੁਰੂ ਵਿਚ ਸ਼ਿਪਰ ਕੰਪਨੀਆਂ ਨਾਲ ਸਿੱਧੇ ਸਪੰਰਕ ਸਥਾਪਤ ਕਰਨ ਦਾ ਰਾਹ ਤੁਹਾਡੀ ਮੇਹਨਤ, ਆਪਣੇ ਕੰਮ ਨੂੰ ਪੂਰੀ ਤਰਾਂ ਨਾਲ ਜਾਨਣ ਅਤੇ ਲਗਨ ਨਾਲ ਕਰਨ, ਸ਼ਿਪਰ ਕੰਪਨੀਆਂ ਦੇ ਕਾਰੋਬਾਰ ਅਤੇ ਉਨਾਂ ਦੀਆਂ ਲੋੜਾਂ ਨੂੰ ਸਮਝਣ ਵਿਚੋਂ ਨਿਕਲਦਾ ਹੈ ਪਰ ਸ਼ਿਪਰ ਕੰਪਨੀਆਂ ਨਾਲ ਬਣੇ ਇਸ ਤਰਾਂ ਦੇ ਸਬੰਧ ਤੁਹਾਡੇ ਕਾਰੋਬਾਰ ਨੂੰ ਲਾਹੇਵੰਦਾ ਬਣਾਉਣ ਵਿਚ ਸਹਾਈ ਹੋ ਸਕਦੇ ਹਨ।

You may also like