Home Business ਆਪਣਾ ਖੁਦ ਦਾ ਟਰੱਕਾਂ ਦਾ ਕਾਰੋਬਾਰ ਸ਼ੁਰੂ ਕਰਨ ਦੇ ਸੱਤ ਤਰੀਕੇ

ਆਪਣਾ ਖੁਦ ਦਾ ਟਰੱਕਾਂ ਦਾ ਕਾਰੋਬਾਰ ਸ਼ੁਰੂ ਕਰਨ ਦੇ ਸੱਤ ਤਰੀਕੇ

by Punjabi Trucking

ਟਰੱਕਾਂ ਦਾ ਕਾਰੋਬਾਰ ਅਮਰੀਕੀ ਅਰਥ ਵਿਵਸਥਾ ਲਈ ਬਹੁਤ ਮਹੱਤਵਪੂਰਨ ਹੈ। ਭਾਵੇਂ ਤੁਸੀਂ ਪਿਛਲੇ ਕੁੱਝ ਸਾਲਾਂ ਤੋਂ ਕਿਸੇ ਕਾਰੋਬਾਰ ਵਿੱਚ ਰਹੇ ਹੋ ਜਾਂ ਇਸ ਵਿੱਚ ਜਾਣ ਬਾਰੇ ਸੋਚ ਰਹੇ ਹੋ, ਇੱਕ ਟ੍ਰਾਂਸਪੋਰਟ ਕੰਪਨੀ ਦਾ ਮਾਲਕ ਹੋਣਾ ਆਪਣੇ ਆਪ ਵਿੱਚ ਇਕ ਰੋਮਾਂਚਕ ਭਾਵਨਾ ਹੈ। ਟਰੱਕਾਂ ਦੁਆਰਾ ਅਮਰੀਕਾ ਵਿੱਚ ਕੁੱਲ ਮਾਲ ਦਾ 70% ਸਪਲਾਈ ਕਰਨ ਦੇ ਨਾਲ, ਇਕ  ਟਰੱਕ ਦੇ ਕਾਰੋਬਾਰ ਦਾ ਮਾਲਕ ਬਣਨ ਵਿੱਚ ਮੁਨਾਫ਼ੇ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ।

ਅਮਰੀਕਾ ਵਿੱਚ 800,000 ਤੋਂ ਵੱਧ ਪੇਸ਼ੇਵਰ ਟਰੱਕਾਂ ਰਾਹੀਂ $700 ਬਿਲੀਅਨ ਦਾ ਮਾਲ ਸਪਲਾਈ ਕਰਦੇ ਹਨ। ਦਿਨੋ ਦਿਨ ਈ-ਕਾਮਰਸ ਦੇ ਵਾਧੇ ਦਾ ਮਤਲਬ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕੰਪਨੀਆਂ ਆਪਣੇ ਉਤਪਾਦਾਂ ਦੀ ਸਪਲਾਈ ਦੇ ਸਾਧਨ ਲਈ ਮੁਸ਼ੱਕਤ ਕਰਨਗੀਆਂ ਅਤੇ ਇਸ ਦੇ ਨਾਲ ਟਰੱਕਾਂ ਦੀ ਮੰਗ ਸੰਭਾਵਤ ਤੌਰ ਤੇ ਵੱਧਦੀ ਰਹੇਗੀ। ਟਰੱਕਾਂ ਦੇ  ਕਾਰੋਬਾਰ ਵਿੱਚ ਆਉਣ ਲਈ ਇਹ ਇਕ ਵਧੀਆ ਸਮਾਂ ਹੋ ਸਕਦਾ ਹੈ।

  1. ਇਕਮਾਤਰ ਮਾਲਕੀਅਤ (ਸੋਲ  ਪ੍ਰੋਪਰਾਈਟਰਸ਼ਿਪ)

ਕੁੱਝ ਅਹਿਜੇ ਤਰੀਕੇ ਹਨ ਜਿਨ੍ਹਾਂ ਨਾਲ ਤੁਸੀ ਆਪਣੀ ਕੰਪਨੀ ਨੂੰ ਇਕ ਢਾਂਚਾ ਦੇ ਸਕਦੇ ਹੋ। ਸੱਭ ਤੋਂ ਘੱਟ ਗੁੰਝਲਦਾਰ ਤਰੀਕਾ ਹੈ “ਇਕਮਾਤਰ ਮਾਲਕੀਅਤ”। ਇਸ ਵਿਕੱਲਪ ਵਿੱਚ ਕੇਵਲ ਇੱਕ ਹੀ ਵਿਅਕਤੀ ਕੰਪਨੀ ਦਾ ਮਾਲਕ ਹੁੰਦਾ ਹੈ ਤੇ ਸੰਚਾਲਨ ਕਰਦਾ ਹੈ, ਅਤੇ ਨਾਲ ਹੀ ਕੰਪਨੀ ਦੀਆਂ ਸਾਰੀਆਂ ਕਾਨੂੰਨੀ ਜਿੰਮੇਵਾਰੀਆਂ ਨੂੰ ਸਵੀਕਾਰਦਾ ਹੈ। ਇਕ ਕਾਰੋਬਾਰ ਵਜੋਂ ਕੰਪਨੀ ਦੇ ਟੈਕਸ ਭਰਨ ਦੀ ਬਜਾਏ, “ਇਕਮਾਤਰ ਮਾਲਕੀਅਤ ” ਦਾ ਮਾਲਕ ਉਨ੍ਹਾਂ ਨੂੰ ਆਪਣੀ ਟੈਕਸ ਰਿਟਰਨ ਵਿੱਚ ਸ਼ਾਮਲ ਕਰਦਾ ਹੈ। “ਇਕਮਾਤਰ ਮਾਲਕੀਅਤ ” ਵਾਲੇ ਕਾਰੋਬਾਰ ਬਾਕੀਆਂ ਨਾਲੋਂ ਸਰਲ ਹੁੰਦੇ ਹਨ। ਤੁਸੀਂ ਇਸ ਨੂੰ ਕਿਸੇ ਵੀ ਅੜਚਨ ਤੋਂ ਬਿਨਾਂ ਸਥਾਪਿਤ ਅਤੇ ਰਜਿਸਟਰ ਕਰਵਾ ਸਕਦੇ ਹੋ। “ਇਕਮਾਤਰ ਮਲਕੀਅਤ” ਦੇ ਕੁੱਝ ਨੁਕਸਾਨ ਦੇਣਦਾਰੀਆਂ ਵਿੱਚ ਹੁੰਦੇ ਹਨ। ਜੇ ਤੁਸੀਂ ਇਕੱਲੇ ਮਾਲਕ ਹੋ ਤਾਂ ਤੁਹਾਨੂੰ ਕਿਸੇ ਵੀ ਜ਼ਿੰਮੇਵਾਰੀ ਨੂੰ ਨਿੱਜੀ ਤੌਰ ਤੇ ਸਵੀਕਾਰ ਕਰਨਾ ਪਏਗਾ। ਜੇ ਕੋਈ ਵਿਅਕਤੀ ਜਾਂ ਕੰਪਨੀ ਤੁਹਾਡੀ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕਰਦਾ ਹੈ ਤਾਂ ਤੁਹਾਨੂੰ ਆਪਣਾ ਬਚਾਅ ਵਿਅਕਤੀਗਤ ਤੌਰ ਤੇ ਕਰਨਾ ਪੈਂਦਾ ਹੈ।

  1. ਸਾਂਝੇਦਾਰੀ

ਜੇ ਤੁਸੀਂ ਇੱਕ ਜਾਂ ਇੱਕ ਤੋਂ ਵੱਧ ਲੋਕਾਂ ਨਾਲ ਰਲ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਰਹੇ ਹੋ, ਤਾਂ ਤੁਸੀਂ ਇਸ ਨੂੰ ਸਾਂਝੇਦਾਰੀ ਦੇ ਤੌਰ ਤੇ ਰਜਿਸਟਰ ਕਰ ਸਕਦੇ ਹੋ। ਸਾਂਝੇਦਾਰੀ ਕਾਰੋਬਾਰ ਜਾਂ ਤਾਂ ਆਮ ਜਾਂ ਸੀਮਤ ਹੋ ਸਕਦੇ ਹਨ, ਦੋਵਾਂ ਦੇ ਕੁੱਝ ਫਾਇਦੇ ਅਤੇ ਨੁਕਸਾਨ ਹਨ। ਇੱਕ ਆਮ ਸਾਂਝੇਦਾਰੀ ਕਾਰੋਬਾਰ ਵਿਸ਼ੇਸ਼ ਤੌਰ ਤੇ ਦੋ ਜਾਂ ਦੋ ਤੋਂ ਵੱਧ ਲੋਕਾਂ ਵਿੱਚ ਸਾਂਝੀ ਕੀਤੀ ਇਕੋ ਮਾਲਕੀਅਤ ਹੁੰਦੀ ਹੈ। ਸਾਂਝੇਦਾਰੀ ਕਾਰੋਬਾਰ ਇਸਦੇ ਮਾਲਕਾਂ ਦੇ ਵਿਸਥਾਰ ਵਜੋਂ ਕੰਮ ਕਰਦਾ ਹੈ, ਇਸ ਲਈ ਮਾਲਕ ਸਾਰੀ ਜਿੰਮੇਵਾਰੀਆਂ ਅਤੇ ਦੇਣਦਾਰੀਆਂ ਸਵੀਕਾਰ ਕਰਦੇ ਹਨ। ਜ਼ਿਆਦਾ ਲੋਕਾਂ ਵਿੱਚਕਾਰ ਜ਼ਿੰਮੇਵਾਰੀ ਸਾਂਝੀ ਕਰਨੀ ਕਿਸੇ ਵੀ ਕਾਨੂੰਨੀ ਕਾਰਵਾਈ ਦੌਰਾਨ ਸਹਾਇਤਾ ਕਰ ਸਕਦੀ ਹੈ, ਜਿਸ ਨਾਲ ਇੱਕ ਸਾਂਝੀ ਭਾਗੀਦਾਰੀ ਇਕੱਲੇ ਮਾਲਕੀਅਤ ਨਾਲੋਂ ਥੋੜੀ ਜਿਹੀ ਸੁਰੱਖਿਅਤ ਹੋ ਜਾਂਦੀ ਹੈ। ਇੱਕ ਸੀਮਤ ਸਾਂਝੇਦਾਰੀ ਵਿੱਚ ਵਧੇਰੇ ਕਾਨੂੰਨੀ ਕਾਗਜ਼ਾਤ ਸ਼ਾਮਲ ਹੁੰਦੇ ਹਨ ਪਰ ਵਧੇਰੇ ਸੁਰੱਖਿਆ ਮੌਜੂਦ ਹੁੰਦੀ ਹੈ। ਸਾਂਝੇਦਾਰੀ ਕਾਰੋਬਾਰ ਜਾਂ ਤਾਂ ਆਮ ਜਾਂ ਸੀਮਤ ਹੁੰਦੇ ਹਨ, ਅਤੇ ਸੀਮਤ ਦੇਣਦਾਰੀ ਵਿੱਚ ਨਿੱਜੀ ਸੰਪਤੀ ਸ਼ਾਮਲ ਨਹੀਂ ਹੁੰਦੀ।

  1. ਐਲ.ਐਲ.ਸੀ

ਇੱਕ ਸੀਮਤ ਦੇਣਦਾਰੀ ਕਾਰੋਬਾਰ(ਐਲਐਲਸੀ) ਇਕਮਾਤਰ ਮਾਲਕੀਅਤ ਜਾਂ ਸਾਂਝੇਦਾਰੀ ਕਾਰੋਬਾਰ ਨਾਲੋਂ ਵਧੇਰੇ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਦਾ ਹੈ। ਐਲਐਲਸੀ ਆਮ ਤੌਰ ‘ਤੇ ਮਾਲਕਾਂ ਤੋਂ ਇੱਕ ਵੱਖਰੀ ਇਕਾਈ ਹੁੰਦੀ ਹੈ। ਜੇ ਕੋਈ ਤੁਹਾਡੀ ਟਰੱਕਿੰਗ ਐਲਐਲਸੀ ਵਿਰੁੱਧ ਕਾਨੂੰਨੀ ਕਾਰਵਾਈ ਕਰਦਾ ਹੈ, ਤਾਂ ਨਤੀਜਾ ਤੁਹਾਡੀ ਕੰਪਨੀ ਦੀ ਜਾਇਦਾਦ ਨੂੰ ਪ੍ਰਭਾਵਿਤ ਕਰੇਗਾ ਤੁਹਾਡੀ ਨਿੱਜੀ ਜਾਇਦਾਦ ਨੂੰ ਨਹੀਂ। ਕੰਪਨੀ ਨੂੰ ਐਲਐਲਸੀ ਵਜੋਂ ਰਜਿਸਟਰ ਕਰਨ ਲਈ ਹੋਰ ਕਦਮ ਅਤੇ ਦਸਤਾਵੇਜ਼ਾਂ ਦੀ ਜ਼ਰੂਰਤ ਹੁੰਦੀ ਹੈ ਜੋ ਤੁਹਾਡੇ ਰਾਜ ਦੇ ਅਧਾਰ ਤੇ ਵੱਖਰੇ ਵੱਖਰੇ ਹੋ ਸਕਦੇ ਹਨ। ਇਨ੍ਹਾਂ ਦਸਤਾਵੇਜ਼ਾਂ ਨੂੰ ਜਮ੍ਹਾ ਕਰਨ ਲਈ ਅਕਸਰ ਤੁਹਾਨੂੰ ਇੱਕ ਫੀਸ ਜਮ੍ਹਾ ਕਰਵਾਉਣੀ ਪੈਂਦੀ ਹੈ। ਜਦੋਂ ਕਿ ਇਸ ਨੂੰ ਸ਼ੁਰੂ ਕਰਨ ਲਈ ਵਧੇਰੇ ਕੰਮ ਅਤੇ ਪੈਸਾ ਲੱਗਦਾ ਹੈ, ਇੱਕ ਐਲਐਲਸੀ ਵਧੇਰੇ ਸੁਰੱਖਿਆ ਪ੍ਰਦਾਨ ਕਰਦੀ ਹੈ, ਜੋ ਕਿਸੇ ਦੁਰਘਟਨਾ ਦੀ ਸਥਿਤੀ ਵਿੱਚ ਲੋੜੀਂਦੀ ਹੈ।

ਟਰੱਕਾਂ ਦਾ ਕਿੱਤਾ ਇੱਕ ਜੋਖਿਮ ਭਰਿਆ ਕਿੱਤਾ ਹੋ ਸਕਦਾ ਹੈ, ਇਸ ਲਈ ਤੁਹਾਨੂੰ ਵਧੇਰੇ ਕਾਨੂੰਨੀ ਸੁਰੱਖਿਆ ਦੀ ਜ਼ਰੂਰਤ ਪੈ ਸਕਦੀ ਹੈ।

  1. ਕਾਰਪੋਰੇਸ਼ਨ

ਇੱਕ ਐਲਐਲਸੀ ਦੀ ਤਰ੍ਹਾਂ, ਇੱਕ ਕਾਰਪੋਰੇਸ਼ਨ ਨੂੰ ਦਸਤਾਵੇਜ਼ਾਂ ਦੀ ਜ਼ਰੂਰਤ ਹੁੰਦੀ ਹੈ ਜੋ ਕੰਪਨੀ ਵਿੱਚ ਵੱਖਰੇ-ਵੱਖਰੇ ਲੋਕਾਂ ਦੀਆਂ ਭੂਮਿਕਾਵਾਂ ਨੂੰ ਦਰਸਾਉਂਦੀ ਹੈ। ਕਾਰਪੋਰੇਸ਼ਨਾਂ ਵਿੱਚ ਸਟਾਕ ਧਾਰਕ ਸ਼ਾਮਲ ਹੁੰਦੇ ਹਨ ਜੋ ਕੰਪਨੀ ਦੇ ਮਾਲਕ ਹੁੰਦੇ ਹਨ, ਡਾਇਰੈਕਟਰ ਜੋ ਇਸਦਾ ਪ੍ਰਬੰਧਨ ਕਰਦੇ ਹਨ ਅਤੇ ਅਧਿਕਾਰੀ ਜੋ ਆਪਣੇ ਰੋਜ਼ਾਨਾ ਦੇ ਕਾਰਜਾਂ ਨੂੰ ਚਲਾਉਂਦੇ ਹਨ। ਕਾਰਪੋਰੇਸ਼ਨ ਦੇ ਤੌਰ ‘ਤੇ ਦਾਖਲ ਹੋਣ ਲਈ ਤੁਹਾਡੀ ਕੰਪਨੀ ਨੂੰ ਆਮ ਤੌਰ ਤੇ ਉਪ-ਨਿਯਮਾਂ ਅਤੇ ਨਿਗਮ ਦੇ ਲੇਖ ਜਮ੍ਹਾ ਕਰਨ ਦੀ ਜ਼ਰੂਰਤ ਹੁੰਦੀ ਹੈ, ਹਾਲਾਂਕਿ ਕਿ ਕੋਈ ਖਾਸ ਦਸਤਾਵੇਜਾਂ ਦੀਆਂ ਜ਼ਰੂਰਤਾਂ ਇਕ ਰਾਜ ਤੋਂ ਦੂਜੇ ਰਾਜ ਲਈ ਵੱਖਰੀਆਂ ਹੁੰਦੀਆਂ ਹਨ। ਦੂਜੀਆਂ ਕੰਪਨੀਆਂ ਨਾਲੋਂ ਕਾਰਪੋਰੇਸ਼ਨਾਂ ਉੱਤੇ ਵੱਖ ਵੱਖ ਤਰ੍ਹਾਂ ਦੇ ਟੈਕਸ ਲਾਗੂ ਹੁੰਦੇ ਹਨ। ਕਾਰਪੋਰੇਸ਼ਨ ਕਾਨੂੰਨੀ ਕੰਮ ਦੇ ਮਾਮਲੇ ਵਿਚ ਸਭ ਤੋਂ ਗੁੰਝਲਦਾਰ ਕਿਸਮ ਦਾ ਸੰਗਠਨ ਹੁੰਦਾ ਹੈ ਪਰ ਸਭ ਤੋਂ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਦਾ ਹੈ।  ਜੇਕਰ ਤੁਹਾਡੇ ਕੋਲ ਬਹੁਤ ਸਾਰੇ ਮਾਲਕ ਹਨ ਜਾਂ ਜ਼ਿਆਦਾ ਵਾਧਾ ਦੇਖਣ ਦੀ ਯੋਜਨਾ ਹੈ, ਤਾਂ ਇੱਕ ਕਾਰਪੋਰੇਸ਼ਨ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ।

  1. ਈ.ਐਸ.ਓ.ਪੀ

ਜਦੋਂ ਤੁਸੀਂ ਸੋਚਦੇ ਹੋ ਕਿ ਆਪਣੀ ਕੰਪਨੀ ਦਾ ਢਾਂਚਾ ਕਿਵੇਂ ਤਿਆਰ ਕਰੀਏ, ਤੁਸੀਂ ਆਪਣੀ ਕੰਪਨੀ ਨੂੰ ਤਰਲਤਾ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਇਕ ਕਰਮਚਾਰੀ ਸਟਾਕ ਮਾਲਕੀਅਤ ਯੋਜਨਾ (ਈਐਸਓਪੀ) ‘ਤੇ ਵਿਚਾਰ ਕਰਨਾ ਚਾਹੋਗੇ। ਇੱਕ ਈਐਸਓਪੀ ਤੁਹਾਡੇ ਕਰਮਚਾਰੀਆਂ ਨੂੰ ਕੰਪਨੀ ਵਿੱਚ ਹਿੱਸੇਦਾਰੀ ਪ੍ਰਦਾਨ ਕਰਦਾ ਹੈ। ਹਿੱਸੇਦਾਰ ਹੋਣ ਦੇ ਨਾਤੇ, ਤੁਹਾਡੇ ਕਰਮਚਾਰੀ ਕਾਰੋਬਾਰ ਦੇ ਹਿੱਤਾਂ ਨੂੰ ਪਹਿਲ ਦੇਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ। ਇੱਕ ਈਐਸਓਪੀ ਦੇ ਨਾਲ, ਕਰਮਚਾਰੀ ਤੁਹਾਡੀ ਕੰਪਨੀ ਦੇ ਨਾਲ ਲੰਮੇ ਸਮੇਂ ਤੱਕ ਰਹਿਣਗੇ ਅਤੇ ਇਸਦੀ ਸਫਲਤਾ ਨੂੰ ਯਕੀਨੀ ਬਣਾਉਣਗੇ। ਕਈ ਵਾਰ ਟਰੱਕਾਂ ਦਾ ਕਾਰੋਬਾਰ ਬਹੁਤ ਜ਼ਿਆਦਾ ਬੋਝ ਭਰਿਆ ਹੋ ਸਕਦਾ ਹੈ, ਪਰ ਕੰਪਨੀ ਵਿਚ ਹਿੱਸਾ ਲੈਣਾ ਡਰਾਈਵਰਾਂ ਨੂੰ ਤੁਹਾਡੇ ਨਾਲ ਰਹਿਣ ਲਈ ਪ੍ਰੇਰਿਤ ਕਰੇਗਾ। ਕਰਮਚਾਰੀ ਨੂੰ ਸਿਰਫ ਇਕ ਈਐਸਓਪੀ ਦਾ ਲਾਭ ਨਹੀਂ ਹੈ ਬਲਕਿ ਕੰਪਨੀ ਦੀ ਵਧੀਆ ਕਾਰਗੁਜ਼ਾਰੀ ਦੇ ਨਾਲ ਨਾਲ ਡਰਾਈਵਰਾਂ ਲਈ ਲਾਹੇਵੰਦ ਹੈ, ਇਸ ਲਈ ਉਹ ਸਖ਼ਤ ਮਿਹਨਤ ਕਰਨਗੇ, ਅਤੇ ਇਹ ਸੁਨਿਸ਼ਚਿਤ ਕਰਨਗੇ ਕਿ ਉਹ ਤੁਹਾਡੇ ਗ੍ਰਾਹਕਾਂ ਦੇ ਉਤਪਾਦਾਂ ਨੂੰ ਤੇਜ਼ੀ ਅਤੇ ਵਧੇਰੇ ਸਾਵਧਾਨੀ ਨਾਲ ਮੰਜ਼ਿਲ ਤੱਕ ਪਹੁੰਚਾਉਣ। ਜੇ ਤੁਸੀਂ ਕਦੇ ਵੀ ਕੰਪਨੀ ਨੂੰ ਵੇਚਣ ਦਾ ਫੈਸਲਾ ਲੈਂਦੇ ਹੋ, ਤਾਂ ਇੱਕ ਈਐਸਓਪੀ ਤੁਹਾਡੀ ਕੰਪਨੀ ਦੀ ਮਾਲਕੀਅਤ ਨੂੰ ਤਬਦੀਲ ਕਰ ਕੇ ਤੁਹਾਡੇ ਕਰਮਚਾਰੀਆਂ ਨੂੰ ਆਸਾਨੀ ਨਾਲ ਮਾਲਕੀਅਤ ਦੇ ਸਕਦੀ ਹੈ।

  1. ਟਰੱਕਾਂ  ਨੂੰ  ਲੀਜ਼  ਤੇ  ਲੈਣਾ

ਆਪਣੇ ਕਾਰੋਬਾਰ ਦਾ ਪ੍ਰਬੰਧ ਕਰਨ ਤੋਂ ਬਾਅਦ, ਤੁਹਾਨੂੰ ਇਹ ਫੈਸਲਾ ਕਰਨਾ ਪਏਗਾ ਕਿ ਤੁਸੀਂ ਆਪਣੇ ਟਰੱਕਾਂ ਨੂੰ ਕਿਵੇਂ ਪ੍ਰਾਪਤ ਕਰਨਾ ਚਾਹੁੰਦੇ ਹੋ। ਤੁਸੀਂ ਜਾਂ ਤਾਂ ਲੀਜ਼ ਤੇ ਲੈ ਸਕਦੇ ਹੋ ਜਾਂ ਆਪਣੇ ਟਰੱਕ ਖਰੀਦ ਸਕਦੇ ਹੋ। ਕਿਰਾਏ ਤੇ ਲੈ ਕੇ, ਤੁਸੀਂ ਪੂਰੀ ਕੀਮਤ ਦਾ ਭੁਗਤਾਨ ਕੀਤੇ ਬਗੈਰ ਆਪਣੇ ਟਰੱਕਾਂ ਦੀ ਵਰਤੋਂ ਸ਼ੁਰੂ ਕਰ ਸਕਦੇ ਹੋ। ਜਦੋਂ ਤੁਸੀਂ ਮਹੀਨਾਵਾਰ ਭੁਗਤਾਨ ਕਰਦੇ ਹੋ, ਲੀਜ਼ ਤੇ ਦੇਣ ਵਾਲੀ ਕੰਪਨੀ ਟਰੱਕਾਂ ਦੀ ਕਿਸੇ ਵੀ ਦੇਖਭਾਲ ਜਾਂ ਮੁਰੰਮਤ ਦੇ ਖਰਚਿਆਂ ਨੂੰ ਪੂਰਾ ਕਰੇਗੀ। ਬੀਮੇ ਦੇ ਖਰਚਿਆਂ ਨੂੰ ਪੂਰਾ ਨਾ ਕਰਨਾ ਤੁਹਾਡੇ ਪੈਸਿਆਂ ਦੀ ਵੀ ਬੱਚਤ ਕਰੇਗਾ। ਇਸ ਦੇ ਨਾਲ ਹੀ ਲੀਜ਼ ਤੇ ਲੈਣ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਤੁਸੀਂ ਆਪਣੇ ਟਰੱਕਾਂ ਦੇ ਮਾਲਕ ਨਹੀਂ ਹੋ, ਇਸ ਲਈ ਲੀਜ਼ ਤੇ ਦੇਣ ਵਾਲੀ ਕੰਪਨੀ ਉਨ੍ਹਾਂ ਦੀ ਵਰਤੋਂ’ ਤੇ ਆਪਣੇ ਨਿਯਮਾਂ ਨੂੰ ਲਾਗੂ ਕਰ ਸਕਦੀ ਹੈ। ਇਕ ਵਾਰ ਤੁਹਾਡੀ ਲੀਜ਼ ਦੀ ਮਿਆਦ ਪੂਰੀ ਹੋ ਜਾਣ ਤੇ ਉਹ ਤੁਹਾਨੂੰ ਦੁਬਾਰਾ ਕਿਰਾਏ ਤੇ ਦੇਣ ਤੋਂ ਵੀ ਇਨਕਾਰ ਕਰ ਸਕਦੀ ਹੈ।

  1. ਟਰੱਕਾਂ  ਦੀ  ਖ਼ਰੀਦਦਾਰੀ

ਇਕਦਮ ਟਰੱਕਾਂ ਦੀ ਖ਼ਰੀਦਦਾਰੀ ਕਰਨਾ ਮਹਿੰਗਾ ਸਾਬਿਤ ਹੋ ਸਕਦਾ ਹੈ, ਪਰ ਇਸ ਦੇ ਕੁਝ ਫਾਇਦੇ ਵੀ ਹਨ। ਕਿਉਂਕਿ ਤੁਸੀਂ ਉਨ੍ਹਾਂ ਦੇ ਮਾਲਕ ਹੋ, ਤੁਸੀਂ ਕੋਈ ਵੀ ਸੋਧ ਕਰ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ। ਤੁਸੀਂ ਉਨ੍ਹਾਂ ਨੂੰ ਵੇਚ ਕੇ ਜਾਂ ਕਿਰਾਏ ਤੇ ਦੇ ਕੇ ਵੀ ਲਾਭ ਉੱਠਾ ਸਕਦੇ ਹੋ, ਜੇ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ। ਇਸ ਦੇ ਕੁੱਝ ਨੁਕਸਾਨ ਵੀ ਹਨ। ਜੇ ਤੁਸੀਂ ਲੀਜ਼ ਦੀ ਬਜਾਏ ਖਰੀਦਦੇ ਹੋ, ਤਾਂ ਤੁਹਾਡੇ ਟਰੱਕਾਂ ਨੂੰ ਅਪਗ੍ਰੇਡ ਕਰਨਾ ਮੁਸ਼ਕਲ ਹੋਵੇਗਾ ਜੇ ਕਿਤੇ ਅਚਾਨਕ ਜ਼ਰੂਰਤ ਪੈਂਦੀ ਹੈ। ਤੁਹਾਨੂੰ ਉਸ ਮੁਰੰਮਤ ਲਈ ਵੀ ਆਪਣੀ ਜੇਬ ਵਿੱਚੋਂ ਹੀ ਭੁਗਤਾਨ ਕਰਨਾ ਪਵੇਗਾ। ਆਪਣੇ ਟਰੱਕਾਂ ਦੇ ਕਾਰੋਬਾਰ ਲਈ ਸਭ ਤੋਂ ਵਧੀਆ ਕੀ ਹੈ ਇਹ ਨਿਰਧਾਰਤ ਕਰਨ ਲਈ, ਆਪਣੀ ਜਾਇਦਾਦ ਤੇ ਨਜ਼ਰ ਮਾਰੋ ਤੇ ਦੇਖੋ ਕਿ ਤੁਸੀਂ ਕਿਸ ਦੇ ਸਮਰੱਥ ਹੋ। ਸਥਿਤੀ ਦਾ ਜਾਇਜ਼ਾ ਲੈਣ ਲਈ ਅਤੇ ਕੰਮ ਕਰਨ ਦੇ ਵਧੀਆ ਤਰੀਕੇ ਬਾਰੇ ਤੁਹਾਨੂੰ ਸਥਾਨਕ ਕਾਰੋਬਾਰਾਂ ਦੇ ਮਾਲਕਾਂ ਅਤੇ ਕਾਨੂੰਨੀ ਸਲਾਹਕਾਰਾਂ ਨਾਲ ਵੀ ਸਲਾਹ ਕਰਨੀ ਚਾਹੀਦੀ ਹੈ।

ਚਲੋ  ਟ੍ਰੱਕਇੰਗ  ਸ਼ੁਰੂ  ਕਰੀਏ

ਇੱਕ ਵਾਰ ਜਦੋਂ ਤੁਸੀਂ ਟ੍ਰੱਕਇੰਗ ਕੰਪਨੀ ਸ਼ੁਰੂ ਕਰਨ ਦੇ ਸਾਰੇ ਵਿਕਲਪਾਂ ਨੂੰ ਸਮਝ ਲੈਂਦੇ ਹੋ, ਤਾਂ ਤੁਹਾਡਾ ਮਾਰਗ ਵਧੇਰੇ ਸਪੱਸ਼ਟ ਦਿਖਾਈ ਦੇਣ ਲੱਗੇਗਾ। ਸਫਲਤਾ ਵੱਲ ਆਪਣਾ ਰਸਤਾ ਤਿਆਰ ਕਰਨ ਲਈ ਤਿਆਰ ਰਹੋ!!

You may also like

Verified by MonsterInsights