ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਹਾਲ ਹੀ ਵਿੱਚ AB 316 ਬਿੱਲ ਪਾਸ ਕੀਤਾ ਹੈ, ਇਹ ਇੱਕ ਟੀਮਸਟਰਸ ਯੂਨੀਅਨ ਸਮਰਪਿਤ ਬਿੱਲ ਹੈ। ਜਿਸ ਵਿੱਚ 10,000 ਪੌਂਡ ਤੋਂ ਵੱਧ ਵਜ਼ਨ ਵਾਲੇ ਕਿਸੇ ਵੀ ਆਟੋਨੋਮਸ (ਖੁਦਮੁਖਤਿਆਰੀ ਵਾਹਨ) ਵਿੱਚ ਸਵਾਰ ਹੋਣ ਲਈ ਇੱਕ ਸਿਖਲਾਈ ਪ੍ਰਾਪਤ ਮਨੁੱਖੀ ਆਪਰੇਟਰ ਦੀ ਲੋੜ ਹੋਵੇਗੀ। ਇਹ ਬਿੱਲ ਖਾਸ ਤੌਰ ਤੇ ਜਨਤਕ ਸੁਰੱਖਿਆ, ਨੌਕਰੀ ਦੀ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੀਆਂ ਲੋੜਾਂ ਧਿਆਨ ਵਿੱਚ ਰੱਖਦੇ ਹੋਏ ਪਾਸ ਕੀਤਾ ਗਿਆ ਹੈ।
ਵਿਧਾਨ ਸਭਾ ਵਿੱਚ ਦੋ-ਪੱਖੀ 69-4 ਵੋਟਾਂ ਨਾਲ ਪਾਸ ਹੋਣ ਵਾਲਾ ਬਿੱਲ ਹੁਣ ਰਾਜ ਦੀ ਸੈਨੇਟ ਵਿੱਚ ਜਾਵੇਗਾ। ਕਾਨੂੰਨ ਬਣਨ ਲਈ ਸੰਸਥਾ ਦੇ ਸਮਝੌਤੇ ਦੇ ਨਾਲ-ਨਾਲ ਰਾਜਪਾਲ ਤੋਂ ਦਸਤਖਤ ਲੈਣੇ ਵੀ ਜ਼ਰੂਰੀ ਹੁੰਦੇ ਹਨ।
ਕੈਲੀਫੋਰਨੀਆ ਡਿਪਾਰਟਮੈਂਟ ਆਫ਼ ਮੋਟਰ ਵਹੀਕਲਜ਼ (DMV) ਇੱਕ ਰੈਗੂਲੇਟਰੀ ਫਰੇਮਵਰਕ ‘ਤੇ ਵਿਚਾਰ ਕਰ ਰਿਹਾ ਸੀ, ਉਦੋਂ ਇਹ ਬਿੱਲ ਲਿਆਂਦਾ ਗਿਆ ਸੀ। ਇਸ ਬਿੱਲ ਨਾਲ 10,000 ਪੌਂਡ ਤੋਂ ਵੱਧ ਦੇ ਆਟੋਨੋਮਸ ਵਾਹਨਾਂ (AV) ਨੂੰ ਵਿਧਾਨ ਸਭਾ ਦੀ ਸਹਿਮਤੀ ਤੋਂ ਬਿਨਾਂ, ਅਗਲੇ ਸਾਲ ਕੈਲੀਫੋਰਨੀਆ ਦੀਆਂ ਸੜਕਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ।
ਬਿੱਲ ਦੀ ਲੇਖਕ ਤੇ ਅਸੈਂਬਲੀ ਮੈਂਬਰ ਸੇਸੀਲੀਆ ਐਗੁਆਰ-ਕਰੀ (ਡੀ-ਵਿੰਟਰਜ਼) ਨੇ ਕਿਹਾ “ਮੈਂ ਬਹੁਤ ਖੁਸ਼ ਹਾਂ ਕਿ ਮੇਰੇ 60 ਤੋਂ ਵੱਧ ਅਸੈਂਬਲੀ ਸਾਥੀਆਂ ਨੇ ਅੱਜ ਦੇ ਇਸ ਬਿੱਲ AB 316 ਦਾ ਸਮਰਥਨ ਕੀਤਾ। ਉਹਨਾਂ ਕਿਹਾ ਕਿ ਟੀਮਸਟਰ ਅਤੇ ਲੇਬਰ ਫੈਡਰੇਸ਼ਨ ਦੇ ਨਾਲ ਇਹ ਸਾਂਝਾ ਯਤਨ ਕਰਕੇ ਵਿਧਾਨ ਸਭਾ ਵਿੱਚ ਇਸ ਬਿੱਲ ਨੂੰ ਰੱਖਿਆ ਗਿਆ।
AB 316 ਬਿੱਲ DMV ਨੂੰ ਆਟੋਨੋਮਸ ਹੈਵੀ-ਡਿਊਟੀ ਟਰੱਕਾਂ ਦੀ ਜਾਂਚ ਕਰਨ ਦੀ ਇਜਾਜ਼ਤ ਦੇਵੇਗਾ। ਇਥੇ ਇਹ ਲਾਜ਼ਮੀ ਹੋਵੇਗਾ ਕਿ ਇਹਨਾਂ ਟਰੱਕਾਂ ਵਿੱਚ ਹਮੇਸ਼ਾ ਇੱਕ ਵਿਅਕਤੀ ਕੰਮ ਕਰ ਰਿਹਾ ਹੋਵੇ। ਇਸ ਫੈਸਲੇ ਨਾਲ ਕਈ ਅਸੈਂਬਲੀ ਮੈਂਬਰ DMV ਵਲੋਂ ਆਟੋਨੋਮਸ ਵਾਹਨਾਂ ਬਾਰੇ ਲਏ ਫੈਸਲਿਆਂ ਤੋਂ ਅਸੰਤੁਸ਼ਟ ਹਨ।
ਅਸੈਂਬਲੀ ਮੈਂਬਰ ਲੌਰਾ ਫਰੀਡਮੈਨ (ਡੀ-ਗਲੇਨਡੇਲ) ਨੇ ਕਿਹਾ ਕਿ “ਬਦਕਿਸਮਤੀ ਨਾਲ, ਡੀਐਮਵੀ ਇਸ ਸਮੇਂ ਸੜਕਾਂ ‘ਤੇ ਆਟੋਨੋਮਸ ਵਾਹਨਾਂ ਨਾਲ ਹੋਣ ਵਾਲੀਆਂ ਸਮੱਸਿਆਵਾਂ ਦਾ ਪਤਾ ਲਗਾਉਣ ਵਿੱਚ ਅਸਫਲ ਰਹੀ ਹੈ। ਉਹਨਾਂ ਨੇ ਇਹ ਇਸ਼ਾਰਾ ਵੀ ਕੀਤਾ ਇਸ ਨਾਲ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ, ਸੜਕ ਵਿਚਕਾਰ ਰੁੱਕ ਜਾਣਾ ਜਾਂ ਸੜਕ ਕਿਨਾਰੇ ਤੇ ਖੜੇ ਐਮਰਜੰਸੀ ਵਾਹਨਾਂ ਨਾਲ ਟਕਰਾ ਜਾਣਾ।
ਟੀਮਸਟਰਜ਼ ਯੂਨੀਅਨ ਨੇ ਇਸ ਨੂੰ ਸੂਬੇ ਦੇ ਟਰੱਕ ਡਰਾਈਵਰਾਂ ਦੀ ਜਿੱਤ ਦੱਸਿਆ। ਪੀਟਰ ਫਿਨ, ਟੀਮਸਟਰਜ਼ ਦੇ ਪੱਛਮੀ ਖੇਤਰ ਦੇ ਉਪ ਪ੍ਰਧਾਨ ਨੇ ਕਿਹਾ ਕਿ, “ਸਾਡੇ ਵਿਚਾਰ ਵਿੱਚ, ਆਟੋਨੋਮਸ ਵਾਹਨ, ਮੱਧ-ਸ਼੍ਰੇਣੀ ਦੀਆਂ ਨੌਕਰੀਆਂ ਲਈ ਸਿੱਧਾ ਖ਼ਤਰਾ ਹਨ।” “ਉਹਨਾਂ ਕਿਹਾ ਕਿ ਇਹ ਖੁਦਮੁਖਤਿਆਰ ਵਾਹਨ ਕਿਉਂ ਬਣਾਏ ਜਾ ਰਹੇ ਹਨ ਅਤੇ ਵੱਡੀਆਂ ਕਾਰਪੋਰੇਸ਼ਨਾਂ ਇਸ ਤਕਨਾਲੋਜੀ ਦੀ ਵਰਤੋਂ ਕਿਉਂ ਕਰਨਾ ਚਾਹੁੰਦੀਆਂ ਹਨ ? ਇਸਦਾ ਉਦੇਸ਼ ਸਿਰਫ ਮਜ਼ਦੂਰੀ ਦੀ ਲਾਗਤ ਨੂੰ ਘਟਾਉਣਾ।”
ਹਾਲਾਂਕਿ, ਆਟੋਨੋਮਸ ਵਾਹਨ ਉਦਯੋਗ ਦੇ ਮਾਹਰਾਂ ਨੇ ਬਿੱਲ ਨੂੰ ਗੁੰਮਰਾਹ ਕਰਨ ਵਾਲਾ ਬਿੱਲ ਦੱਸਿਆ ਹੈ ਅਤੇ ਕਿਹਾ ਕਿ ਇਹ ਕੈਲੀਫੋਰਨੀਆ ਨੂੰ ਆਰਥਿਕ ਤੌਰ ‘ਤੇ ਨੁਕਸਾਨ ਪਹੁੰਚਾਏਗਾ। ਦੂਜੇ ਪਾਸੇ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਡਰਾਈਵਰ ਰਹਿਤ ਟਰੱਕ ਪਹਿਲਾਂ ਹੀ ਅਰਕਨਸਾਸ, ਟੈਕਸਾਸ ਅਤੇ ਨੇਵਾਡਾ ਵਿੱਚ ਸੜਕ ‘ਤੇ ਹਨ ਅਤੇ ਆਟੋਨੋਮਸ ਟਰੱਕ ਮਨੁੱਖੀ ਸੰਚਾਲਿਤ ਵਾਹਨਾਂ ਨਾਲੋਂ ਵਧੇਰੇ ਸੁਰੱਖਿਅਤ ਹੋ ਸਕਦੇ ਹਨ ਕਿਉਂਕਿ ਉਹ ਟਰੱਕ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਕਰਨ ਅਤੇ ਖਾਣ-ਪੀਣ ਵਰਗੇ ਵਿਵਹਾਰਾਂ ਕਾਰਨ ਮਨੁੱਖ ਵਲੋਂ ਹੋ ਰਹੀਆਂ ਗਲਤੀਆਂ ਨੂੰ ਦੂਰ ਕਰਦੇ ਹਨ।
ਮੁਫੱਦਲ ਐਜ਼ੀ, ਟੈਕਨਾਲੋਜੀ ਕੰਪਨੀ ਅਰੋਰਾ ਲਈ ਸਟੇਟ ਪਬਲਿਕ ਅਫੇਅਰਜ਼ ਦੇ ਸੀਨੀਅਰ ਡਾਇਰੈਕਟਰ ਨੇ ਕਿਹਾ ਕਿ, “ਮੈਨੂੰ ਲਗਦਾ ਹੈ ਕਿ ਜੋ ਅਕਸਰ ਬਹਿਸ ਵਿੱਚ ਗੁਆਚ ਜਾਂਦਾ ਹੈ, ਉਸ ਨਾਲ ਮਨੁੱਖੀ-ਸੰਚਾਲਿਤ ਸਥਿਤੀ ਬਹੁਤ ਹੀ ਦੁਖਦਾਈ ਅਤੇ ਵਿਗੜ ਜਾਂਦੀ ਹੈ।” ਇਸ ਨਾਲ ਆਟੋਨੋਮਸ ਟਰੱਕਾਂ ਦਾ ਇਸ ‘ਤੇ ਪ੍ਰਭਾਵ ਪੈਂਦਾ ਹੈ।”