ਈ ਐਲ ਡੀ ਅਤੇ ਕੰਮ ਦੇ ਘੰਟੇ: ਈਲੈਕਟਰੋਨਿਕ ਲੌਗਿੰਗ ਜਿਹੜੀ ਕਿ 2017 ਵਿਚ ਲਾਗੂ ਹੋਈ ਸੀ ਹੁਣ ਕਿਤੇ ਨਹੀਂ ਜਾ ਰਹੀ। ਕਈਆਂ ਨੁੰ ਇਹ ਆਸ ਹੈ ਕਿ ਕੰਮ ਦੇ ਘੰਟਿਆ ਵਿਚ ਕਾਫੀ ਸੋਧਾਂ ਹੋਣਗੀਆਂ ਪਰ ਅਜਿਹੇ ਨਹੀਂ ਲਗ ਰਿਹਾ ਹੈ। ਸਾਡੀ ਰਾਏ ਵਿਚ ਕੰਮ ਦੇ ਘੰਟਿਆ ਦੇ ਨਿਯਮਾ ਵਿਚ ਕੁਝ ਛੋਟੀਆ ਮੋਟੀਆ ਤਬਦੀਲੀਆਂ ਜਰੂਰ ਹੋ ਸਕਦੀਆ ਹਨ। ਛੋਟੇ ਕੈਰੀਅਰਜ਼ ਨੂੰ ਅਜਿਹੇ ਗਾਹਕ ਜਿਹੜੇ ਇਨਾਂ ਨਿਯਮਾ ਦੀ ਪਾਲਣਾ ਕਰਨ ਵਿਚ ਅੜਿਕਾ ਹਨ ਅਤੇ ਹਮੇਸ਼ਾ ਲੋਡਿੰਗ / ਅਨ-ਲੋਡਿੰਗ ਵਿਚ ਦੇਰੀ ਕਰਦੇ ਹਨ ਨਾਲੋ ਨਾਤਾ ਤੋੜ ਕੇ ਹੋਰ ਗਾਹਕ ਲਭਣੇ ਚਾਹੀਦੇ ਹਨ। ਕਿਉਕਿ ਭਾਵੇ ਕਈ ਡਰਾਇਵਰ ਇਹ ਨਹੀੰ ਮੰਨਦੇ ਕਿ ਡਰਾਇਵਰਾ ਦੀ ਕੋਈ ਘਾਟ ਹੈ ਪਰ ਵਿਚ ਵੀ ਲੋਡਾ ਮੁਤਾਬਕ ਟਰੱਕਾ ਦੀ ਕਮੀ ਜਰੂਰ ਹੈ।
ਲਗਾਤਾਰ ਵੱਧ ਰਹੇ ਇੰਸ਼ੋਰੈਂਸ ਦੇ ਖਰਚੇ: ਛੋਟੀਆ ਟਰੱਕ ਕੰਮਪਨੀਆ ਲਈ ਇਹ ਇਕ ਮੁਖ ਸਮੱਸਿਆ ਬਣ ਕੇ ਉਭਰ ਰਹੀ ਹੈ। ਟਰੱਕ ਇੰਸੋਰੈਂਸ ਵੱਧ ਕੇ ਦੁਗਣੇ ਜਾਂ ਕਈ ਹਾਲਤਾ ਵਿਚ ਤਿੰਨ ਗੁਣਾ ਵੀ ਹੋ ਗਏ ਹਨ। ਇਸ ਦੇ ਕਈ ਕਾਰਣ ਹਨ ਅਤੇ ਇਕ ਮੁਖ ਕਾਰਣ ਹੈ ਕਈ ਟਰੱਕ ਹਾਦਸਿਆ ਵਿਚ ਇੰਸ਼ੋਰੈਸ ਕੰਪਨੀਆ ਤੇ ਹੋਏ ਕੇਸ। ਇਨਾਂ ਕੇਸਾ ਦੇ ਖਰਚੇ ਜਾਂ ਮੁਆਵਜੇ ਦੀ ਰਕਮ ਵੀ ਇੰਸੋਰੈਸ ਪਰੀਅਮ ਵਧਾਉਣ ਵਿਚ ਆਪਣਾ ਯੋਗਦਾਨ ਪਾ ਰਹੀ ਹੈ। ਭਾਂਵੇ ਇਨਾਂ ਬਹੁਤੇ ਹਾਦਸਿਆ ਵਿਚ ਟਰੱਕ ਡਰਾਇਵਰ ਦਾ ਕਸੂਰ ਨਹੀਂ ਸੀ। ਡੀਪਾਰਟਮੈਂਟ ਆਫ ਮੋਟਰਜ਼ ਕੈਰੀਅਰ ਸੇਫਟੀ ਦੇ ਪਰੋਗਰਾਮ ਅਨੁਸਾਰ ਟਰੱਕ ਹਾਦਸਿਆ ਅਤੇ ਕੇਸਾ ਸਬੰਧੀ ਇਹ ਡੇਟਾ ਇੰਸੋਰੈਸ਼ ਕੰਪਨੀਆ, ਇੰਸੋਰੈਸ ਪਾਲਸੀ ਨਵੀਂ ਕਰਨ ਵੇਲੇ ਵਰਤਦੇ ਹਨ। ਇੰਸੋਰੈਸ ਪਰੀਮਅਮ ਵੱਧਣ ਦਾ ਇਕ ਹੋਰ ਕਾਰਣ ਰੋਡ ਸਾਈਡ ਇੰਸਪੈਕਸ਼ਨ ਵਿਚ ਮਾੜੀ ਕਾਰਗੁਜਾਰੀ ਹੈ।
ਕੰਪਪਲਾਂਇਸ ਸੇਫਟੀ ਅਕਾਉਟੇਬਿਲਟੀ ਪਰੋਗਰਾਮ: ਕਿਸੇ ਐਂਕਸੀਡੈਂਟ ਦੀ ਅਨਹੋਦ ਵਿਚ ਵਿਚ, ਇੰਸੋਰੈਸ ਅਨਡਰ-ਰਾਈਟਰਜ਼ ਕੰਪਪਲਾਂਇਸ ਸੇਫਟੀ ਅਕਾਉਟੇਬਿਲਟੀ ਪਰੋਗਰਾਮ ਡੇਟੇ ਦੀ ਦੁਰਵਰਤੋਂ ਕਰਦਿਆ ਟਰੱਕਰਜ ਦਾ ਇੰਸ਼ੋਰੈਸ ਵਧਾਈ ਜਾ ਰਹੇ ਹਨ। ਆਸ ਹੈ ਕਿ ਡੀਪਾਰਟਮੈਂਟ ਆਫ ਮੋਟਰਜ਼ ਕੈਰੀਅਰ ਸੇਫਟੀ ਦੇ ਮੁਖੀ ਇੰਸੋਰੈਸ ਕੰਪਨੀਆਂ ਨੂੰ ਨੱਥ ਪਾਉਣ ਲਈ ਕੋਈ ਨਿਯਮ ਬਣਾਉਣਗੇ।
ਟਰੱਕ ਪਾਰਕਿੰਗ: ਟਰੱਕ ਪਾਰਕਿੰਗ ਦਾ ਮਸਲਾ ਕੋਈ ਨਵਾਂ ਨਹੀਂ ਹੈ ਅਤੇ ਪਿਛਲੇ ਕਈ ਦਹਾਕਿਆ ਤੋਂ ਇਹ ਇਕ ਸਿਰਦਰਦੀ ਬਣਿਆ ਹੋਇਆ ਹੈ। ਪਰ ਹੁਣ ਕਈ ਵੱਡੇ ਸ਼ਹਿਰਾਂ ਵਿਚ ਇਹ ਸਮੱਸਿਆ ਹੋਰ ਵੀ ਗੰਭੀਰ ਹੋਈ ਜਾ ਰਹੀ ਹੈ। ਸ਼ਹਿਰਾ ਦੀਆ ਕਮੇਟੀਆ ਕਈ ਇਲਾਕਿਆ ਵਿਚ ਟਰੱਕ ਪਾਰਕਿੰਗ ਦੀ ਮਨਾਹੀ ਕਰ ਰਹੀਆ ਹਨ ਇਥੋਂ ਤੱਕ ਕਿ ਕਈ ਇੰਡਸਟਰੀਅਲ ਇਲਾਕਿਆ ਵਿਚ ਵੀ। ਇੰਝ ਲਗਦਾ ਹੈ ਜਿਵੇਂ ਹਰ ਕੋਈ ਟਰੱਕਾਂ ਦੁਆਰਾ ਲਿਆਦਾਂ ਹੋਇਆ ਸਮਾਨ ਤਾ ਚਾਹੁੰਦਾ ਹੈ ਪਰ ਕਿਤੇ ਕੋਈ ਟਰੱਕ ਪਾਰਕ ਹੋਇਆ ਨਹੀਂ ਦੇਖਣਾ ਚਾਹੁੰਦਾ। ਅੱਜ ਦੇ ਇਸ ਵਾਲਮਾਰਟ ਅਤੇ ਐਮਾਜਾਨ ਦੀ ਦੁਨੀਆ ਵਿਚ ਜਦੋਂ ਚੀਜਾਂ ਨੂੰ ਸ਼ਿਪ ਕਰਨ ਦੀ ਮੰਗ ਵੱਧ ਰਹੀ ਹੈ ਤਾਂ ਸ਼ਹਿਰਾ ਅੜਿਕੇ ਪਾਉਣ ਦੀ ਬਜਾਏ ਟਰੱਕਰਜ਼ ਦੀ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਜਦੋਂ ਵੀ ਕਿਸੇ ਸ਼ਹਿਰੀ ਇਲਾਕੇ ਵਿਚ ਕੋਈ ਟਰੱਕ ਪਾਰਕਿੰਗ ਬਣਾਉਣ ਦੀ ਕੋਸ਼ਿਸ ਕਰਦਾ ਹੈ ਤਾਂ ਉਸ ਨੂੰ ਇਲਾਕਾ ਨਿਵਾਸੀਆ ਅਤੇ ਸ਼ਹਿਰਾ ਦੀਆ ਕਮੇਟੀਆ ਵਲੋ ਬੇਹੱਦ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਡਰਾਇਵਰ ਡਿਸਟਰੈਕਸ਼ਨ: ਅਜ ਕੱਲ ਟਰੱਕ ਕੈਬ ਵਿਚੋਂ ਡਰਾਇਵਰ ਦਾ ਧਿਆਨ ਭੰਗ ਕਰਨ ਵਾਲੀਆ ਚੀਜਾਂ ਤੇ ਟੈਕਨਾਲੋਜੀ ਬਾਰੇ ਬਹਿਸ ਜੋਰਾਂ ਤੇ ਹੈ। ਪਰ ਬਹੁਤੇ ਟਰੱਕਰਜ ਲਈ ਦੂਜੇ ਸੜਕ ਚਾਲਕਾ ਵਲੋ ਬੇ ਧਿਆਨੀ ਨਾਲ ਵੈਹੀਕਲ ਚਲਾਉਣ ਦਾ ਮਸਲਾ ਵੀ ਉਨਾਂ ਹੀ ਗੰਭੀਰ ਹੈ। ਕਈ ਕਾਰ ਡਰਾਵਿਰ ਕਾਰ ਚਲਾਉਦੇ ਸਮੇਂ ਵੀ ਆਪਣਾ ਧਿਆਨ ਫੋਨ ਉਤੇ ਹੀ ਰਖਦੇ ਹਨ। ਅਜਿਹੀਆ ਹਾਲਤਾ ਵਿਚ ਟਰੱਕ ਚਲਾਉਦੇ ਸਮੇਂ ਹਮੇਸ਼ਾ ਸਾਵਧਾਨ ਰਹਿਣ ਤੋਂ ਬਿਨਾ ਡਰਾਇਵਰ ਇਹ ਆਸ ਹੀ ਰਖ ਸਕਦੇ ਹਨ ਵੱਖ ਵੱਖ ਰਾਜਾਂ ਦੀ ਪੁਲੀਸ ਇਸ ਮਸਲੇ ਨੂੰ ਵੀ ਉਸੇ ਗੰਭੀਰਤਾ ਨਾਲ ਲੈਣਗੇ ਜਿਵੇਂ ਕਿ ਨਸ਼ੇ ਵਿਚ ਗਡੀ ਚਲਾਉਣ ਦਾ ਮਸਲਾ। ਇਸ ਸਭ ਕੁਝ ਦੇ ਚਲਦਿਆ ਡਰਾਇਵਰ ਡਿਸਟਰੈਕਸ਼ਨ ਦਾ ਮਸਲਾ ਸਾਰੇ ਸੜਕ ਚਾਲਕਾਂ ਲਈ ਗੰਭੀਰ ਬਣਿਆ ਰਹੇਗਾ।
ਡਰਾਇਵਰ ਰੀਟੈਨਸ਼ਨ: ਅੱਜ ਕੱਲ ਦੀ ਮਾਰਕਿਟ ਈਕੌਨਮੀ ਵਿਚ ਡਰਾਇਵਰਾ ਨੂੰ ਆਪਣੇ ਨਾਲ ਜੋੜੀ ਰਖਣ ਲਈ ਦੂਜਿਆ ਦੇ ਮੁਕਾਬਲੇ ਵੱਧ ਤਨਖਾਹਾਂ ਦੇਣਾ ਆਸਾਨ ਨਹੀਂ ਹੈ। ਪਰ ਤੁਸੀਂ ਡਰਾਇਵਰਾਂ ਦਾ ਭਰੋਸਾ ਉਨਾਂ ਨੂੰ ਸਾਫ ਸੁਧਰਾ, ਬਰਾਬਰਤਾ ਅਤੇ ਸਤਕਾਰ ਵਾਲਾ ਮਾਹੋਲ਼ ਦੇ ਕੇ ਵੀ ਜਿਤ ਸਕਦੇ ਹੋ। ਤੁਸੀਂ ਇਹ ਯਕੀਨੀ ਬਣਾਉ ਕਿ ਤੁਹਾਡੇ ਡਰਾਇਵਰ ਆਪਣੇ ਘਰ ਪਰਿਵਾਰ ਵਿਚ ਛੇਤੀ ਤੋਂ ਛੇਤੀ ਆ ਸਕਣ। ਅੱਜ ਦੀ ਪੀੜੀ ਦੇ ਡਰਾਇਵਰ ਪੁਰਾਣੇ ਡਰਾਇਵਰਾਂ ਜਹੀਆ ਤੰਗੀਆਂ ਤੁਰਸ਼ੀਆ ਝਲਣ ਦੇ ਆਦੀ ਨਹੀਂ ਹਨ।
ਡਰਾਇਵਰਾਂ ਦੀ ਘਾਟ: ਇੰਸੋਰੈਂਸ ਕੰਪਨੀਆ ਵਲੋਂ ਲਗਾਈਆਂ ਕੁਝ ਪਾਬੰਦੀਆ ਦੇ ਚਲਦਿਆਂ ਛੋਟੇ ਕੈਰੀਅਰ ਇਕ ਉਮਰ ਤੋਂ ਘੱਟ ਅਤੇ ਘੱਟ ਤਜਰਬੇ ਵਾਲੇ ਡਰਾਇਵਰ ਹਾਇਰ ਨਹੀਂ ਕਰ ਸਕਦੀਆਂ ਅਤੇ ਇਸ ਕਾਰਣ ਉਹ ਡਰਾਇਵਰਾ ਦੇ ਇਕ ਵੱਡੇ ਗਰੁਪ ਤੋਂ ਵਾਝੇ ਰਹਿ ਜਾਂਦੇ ਹਨ। ਇਸ ਲਈ ਡਰਾਇਵਰਾ ਦੀ ਘਾਟ ਦਾ ਮਸਲਾ ਛੋਟੇ ਕੈਰੀਅਰ ਲਈ ਹੋਰ ਵੀ ਸੰਵੇਦਨਸ਼ੀਲ ਹੋ ਜਾਦਾਂ ਹੈ।
ਡਰਾਇਵਰਾਂ ਦੀ ਸੇਹਤ ਸੰਭਾਲ: ਟਰੱਕਿੰਗ ਇਡਸਟਰੀ ਵਿਚ ਕਈ ਵਧੀਆ ਬੰਦੇ ਟਰੱਕ ਡਰਾਇਵਰਾਂ ਦੀ ਸੇਹਤ ਸੰਭਾਲ ਦੇ ਮਸਲੇ ਨੂੰ ਲੈ ਕੇ ਕਾਫੀ ਕੰਮ ਕਰ ਰਹੇ ਹਨ ਪਰ ਫਿਰ ਵੀ ਅਖੀਰ ਵਿਚ ਇਸ ਗਲ ਦੀ ਜ਼ੁਮੇਵਾਰੀ ਡਰਾਇਵਰ ਤੇ ਹੀ ਆਉਦੀ ਹੈ ਕਿ ਉਹ ਆਪਣੀ ਸੇਹਤ ਸੰਭਾਲ ਪ੍ਰਤੀ ਕਿਨਾ ਜਾਗਰੂਕ ਹੈ ਅਤੇ ਆਪਣੀ ਖੁਰਾਕ ਅਤੇ ਵਰਜਿਸ ਵਲ ਕਿਨਾ ਧਿਆਨ ਦਿੰਦਾ ਹੈ। ਬਹੁਤੇ ਡਰਾਇਵਰ ਸ਼ਾਮ ਨੂੰ ਕਾਫੀ ਲੇਟ ਅਤੇ ਕਾਫੀ ਹੈਵੀ ਭੋਜਨ ਕਰਦੇ ਹਨ। ਇਸ ਤਰਾਂ ਦੀ ਖੁਰਾਕ ਮੁਟਾਪੇ ਦਾ ਕਾਰਣ ਬਣਦੀ ਹੈ, ਤਾਂ ਹੀ ਮੁਟਾਪੇ ਦੀ ਦਰ ਬਾਕੀ ਲੋਕਾਂ ਦੇ ਮੁਕਾਬਲੇ ਡਰਾਇਵਰਾ ਹੈ ਜਿਆਦਾ ਹੈ।ਇਸ ਲਈ ਆਪਣੀ ਖੁਰਾਕ ਅਤੇ ਵਰਜਿਸ਼ ਵੱਲ ਧਿਆਨ ਦੇਣਾ ਜਰੂਰੀ ਹੈ। ਇਕ ਇਨ ਵਿਚ ਦੋ ਢਾਈ ਮੀਲ ਦੀ ਸੈਰ ਦੀ ਆਦਤ ਵੀ ਤੁਹਡੇ ਲਈ ਵਰਦਾਨ ਸਾਬਤ ਹੋ ਸਕਦੀ ਹੈ ਅਤੇ ਸ਼ੂਗਰ ਵਰਗੀਆਂ ਬੀਮਾਰੀਆ ਨੂੰ ਘਟਾਉਣ ਵਿਚ ਆਪਣਾ ਯੋਗਦਾਨ ਪਾ ਸਕਦੀ ਹੈ।
ਆਰਥਿਕਤਾ: ਟਰੇਡ ਅਤੇ ਟੈਰਿਫ ਨਾਲ ਜੁੜੇ ਖਦਸ਼ਿਆ ਦੇ ਚਲਦਿਆਂ ਸਟਾਕ ਮਾਰਕਿਟ ਕਈ ਤਰਾਂ ਦੇ ਉਤਰਾਵਾ ਚੜਾਵਾਂ ਵਿਚੋਂ ਲੰਘ ਰਹੀ ਹੈ, ਪਰ ਫਿਰ ਵੀ ਮੋਟੇ ਤੌਰ ਤੇ ਆਰਥਿਕਤਾ ਵਧੀਆ ਚਲ ਰਹੀ ਹੈ ਅਤੇ 3 ਤੋਂ 4 ਪਰਸੈਂਟ ਦਾ ਵਾਧਾ ਹੋ ਰਿਹਾ ਹੈ। ਅਗਲੇ ਸਾਲ ਆ ਰਹੀਆ ਰਾਸਟਰਪਤੀ ਦੀਆਂ ਚੋਣਾ ਕਾਰਨ ਅਤੇ ਇਸ ਸਾਲ ਹੋਣ ਵਾਲੀਆ ਪਰਾਈਮਰੀ ਚੋਣਾ ਵਿਚ ਵਿਚ ਰਾਸ਼ਟਰਪਤੀ ਦੇ ਬਣਨ ਦੇ ਚਾਹਵਾਨਾ ਦੇ ਕਾਰਣ ਕੁਝ ਉਥਲ ਪੁਥਲ ਹੋ ਸਕਦੀ ਹੈ ਕਿਉਕਿ ਕਿਸੇ ਵੀ ਤਰਾਂ ਦੀ ਤਬਦੀਲੀ ਦੇ ਚਲਦਿਆਂ ਸਟਾਕ ਮਾਰਕਿਟ ਹਮੇਸ਼ਾਂ ਘਬਰਾਹਟ ਵਿਚ ਰਹਿੰਦੀ ਹੈ। ਪਰ ਅਜੇ ਤੱਕ ਵਾਸ਼ਿਗਟਨ ਵਿਚ ਘਟ ਰਹੀਆਂ ਕਈ ਤਰਾਂ ਦੀਆ ਗਤੀ ਵਿਧੀਆ ਦੇ ਚਲਦਿਆ ਹੋਇਆ ਵੀ ਦੇਸ਼ ਦੀ ਆਰਥਿਕਤਾ ਅਤੇ ਸਟਾਕ ਮਾਰਕਿਟ ਵਧੀਆ ਪਰਦਰਸ਼ਨ ਕਰ ਰਹੀਆ ਹਨ।
ਟਰਾਸਪੋਰਟੇਸ਼ਨ ਇੰਨਫਰਾਸਟਰਕਚਰ: ਟੁਟੀਆ ਸੜਕਾਂ, ਖਸਤਾ ਹਾਲਤ ਵਿਚ ਪੁਲ ਅਤੇ ਫਰੀਵੇ ਅਤੇ ਆਵਾਜਾਈ ਦੇ ਢਾਚੇ ਵਲ ਸਰਕਾਰਾਂ ਦੀ ਅਣਦੇਖੀ ਸਾਰਿਆ ਨੂੰ ਚੁਭਦੀ ਜਰੂਰ ਹੈੈ ਪਰ ਫਿਰ ਵੀ ਇਸ ਵਲ ਕਿਸੇ ਦਾ ਧਿਆਨ ਨਹੀਂ ਹੈ। ਦੋਨੋ ਪਾਰਟੀਆ ਇਸ ਮਸਲੇ ਨੂੰ ਇਕ ਰਾਜਨੀਤਿਕ ਫੁਟਬਾਲ ਦੀ ਤਰਾਂ ਵਰਤਦੀਆ ਹਨ। ਚੋਣਾ ਦੇ ਸਮੇਂ ਇਹ ਮੁਦਾ ਹਮੇਸ਼ਾ ਉਠਾਇਆ ਜਾਦਾਂ ਹੈ ਪਰ ਬਜਟ ਪਾਸ ਕਰਨ ਵੇਲੇ ਇਸ ਨੂੰ ਫੇਰ ਠੰਡੇ ਬਸਤੇ ਵਿਚ ਪਾ ਦਿਤਾ ਜਾਦਾਂ ਹੈ। ਇਕ ਡਰਾਇਵਰ ਦੇ ਤੌਰ ਤੇ ਅਸੀਂ ਸਾਰੇ ਇਹ ਆਸ ਹੀ ਕਰ ਸਕਦੇ ਹਾਂ ਕਿ ਇਕ ਸਮੇਂ ਤੇ ਕੇਂਦਰ ਦੀ ਸਰਕਾਰ ਹਾਈਵੇ ਟਰੱਸਟ ਫੰਡ ਨੂੰ ਲੋੜੀਦੇ ਪੈਸੇ ਦੇ ਕੇ ਦੇਸ਼ ਦੀਆ ਸੜਕਾਂ, ਪੁਲਾ ਅਤੇ ਫਰੀਵੇ ਦੀ ਦਿਸ਼ਾ ਸੁਧਾਰੇਗੀ।