Home Punjabi ਜ਼ੀਰੋ ਐਮਿਸ਼ਨ ਭਵਿੱਖ ਲਈ ਕੈਲੀਫੋਰਨੀਆ ਤਿਆਰ ਨਹੀਂ ਹੈ।

ਜ਼ੀਰੋ ਐਮਿਸ਼ਨ ਭਵਿੱਖ ਲਈ ਕੈਲੀਫੋਰਨੀਆ ਤਿਆਰ ਨਹੀਂ ਹੈ।

by Punjabi Trucking

ਅਮੈਰੀਕਨ ਟ੍ਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ (ਏਟੀ ਆਰ ਆਈ) ਵੱਲੋਂ ਕੀਤੀ ਨਵੀਂ ਖੋਜ ਮੁਤਾਬਕ ਕੈਲੀਫੋਰਨੀਆਂ ਇਲੈਕਟਿ੍ਕ ਵਾਹਨ ਦੇ ਭਵਿੱਖ ਲਈ ਤਿਆਰ ਹੈ, ਪਰ 2022 ਦੀ ਰਿਪੋਰਟ ਅਨੁਸਾਰ ਇੰਸਟੀਚਿਊਟ ਨੇ ਇਹ ਸਿੱਟਾ ਕੱਢਿਆ ਹੈ ਕਿ, ਯੂ.ਐਸ. ਇਲੈਕਟਿ੍ਕ ਵਹੀਕਲ ਫਲੀਟ ਲਈ ਚਾਰਜਿੰਗ ਇਨਫਰਾਸਟਕਚਰ ਚੈਲੇਂਜਸ ਦਾ ਇਕ ਜੋੜ ਹੈ, ਜਿਸਦੇ ਪਰਿਣਾਮ ਅਜੇ ਨਕਾਰਤਮਕ ਜਾਪਦੇ ਹਨ। ਜਿੱਥੋ ਸਿੱਧ ਹੁੰਦਾ ਹੈ ਕਿ ਜ਼ੀਰੋ ਐਮਿਸ਼ਨ ਭਵਿੱਖ ਲਈ ਕੈਲੀਫੋਰਨੀਆਂ ਤਿਆਰ ਨਹੀਂ ਹੈ।

ਦਰਅਸਲ, ਰਾਜ ਨੂੰ ਮੌਜੂਦਾ ਸਮੇਂ ਵਿੱਚ ਵੱਧ ਬਿਜਲੀ ਪੈਦਾ ਕਰਨ ਦੀ ਲੋੜ ਹੈ ਤਾਂ ਜੋ ਉਹ ਆਪਣੇ ਜ਼ੀਰੋ ਐਮਿਸ਼ਨ ਟੀਚਿਆਂ ਨੂੰ ਪੂਰਾ ਕਰ ਸਕਣ। ਰਿਪੋਰਟ ਅਨੁਸਾਰ ਕਈ ਹੋਰ ਚੁਣੌਤੀਆਂ ਹਨ ਜਿਸਦਾ ਸਾਹਮਣਾ ਕੈਲੀਫੋਰਨੀਆਂ ਨੂੰ ਕਰਨਾ ਪੈ ਰਿਹਾ ਹੈ। ਰਾਜ ਨੇ ਪ੍ਰਮਾਣਿਤ ਕੀਤਾ ਹੈ ਕਿ 2045 ਤੱਕ ਕਾਰਬਨ ਸਾੜਨ ਵਾਲੀ ਆਵਾਜਾਈ ਨੂੰ ਲਗਾਤਾਰ ਖਤਮ ਕਰ ਦਿੱਤਾ ਜਾਵੇਗਾ।

ਅੱਜ ਦੇ ਦੌਰ ਵਿੱਚ ਕੈਲਫੋਰਨੀਆਂ ਨੂੰ 57.2 ਪ੍ਰਤੀਸ਼ਤ ਵੱਧ ਬਿਜਲੀ ਪੈਦਾ ਕਰਨ ਦੀ ਲੋੜ ਹੈ ਕਿਉਂਕਿ ਮੌਜੂਦਾ ਮੰਗ ਦੇ ਤਹਿਤ ਇਹ ਲਾਗਤ ਨਾਕਾਫੀ ਹੈ। ਰਾਜ ਨੂੰ ਬਿਜਲੀ ਦੀ ਦਰਾਮਦ ਲਈ ਦੂਜੇ ਰਾਜਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਤਾਂ ਕਿ ਉਟਾਹ ਇੰਟਰਮਾਉਂਟੇਨ ਪਾਵਰ ਪ੍ਰਾਜੈਕਟ ਜੋ ਕਿਚ ਕੋਲੇ ਨਾਲ ਚੱਲਣ ਵਾਲੇ ਪਲਾਂਟਾਂ ਦੀ ਤਰ੍ਹਾਂ ਕੰਮ ਕਰ ਸਕਣ।

ਹਮਬੋਲਟ ਕਾਉਂਟੀ ਦੇ ਸੈਨ ਲੁਈਸ ਓਬੀਸਪੋ ਕਾਉਂਟੀ ਦੇ ਸੁਮੰਦਰੀ ਤੱਟਾਂ ਵਿੱਚ ਤੈਰਦੇ ਹੋਏ ਵਿੰਡ ਫਾਰਮਾਂ ਦੇ ਨਾਲ ਨਵੀਆਂ ਸੂਰਜੀ ਸਹੂਲਤਾਂ ਖੋਲ੍ਹਣ ਦੀਆਂ ਯੋਜਨਾਵਾਂ ਤੇ ਕੰਮ ਕਰ ਰਹੇ ਹਨ। ਡਾਇਬਲੋ ਕੈਨਿਯਨ ਨੂੰ ਰਾਜ ਨੇ ਦੁਬਾਰਾ ਲਾਇਸੈਂਸ ਦਿੱਤਾ ਹੈ ਤਾਂ ਕਿ ਪ੍ਰਮਾਣੂ ਪਾਵਰ ਪਲਾਂਟ ਜੋ ਬੰਦ ਕੀਤਾ ਗਿਆ ਸੀ ਉਸਨੂੰ ਮੁੜ ਸੈੱਟ ਕੀਤਾ ਜਾ ਸਕੇ।

ਰਿਪੋਰਟ ਅਨੁਸਾਰ ਇਕ ਹੋਰ ਸਿੱਟਾ ਸਾਹਮਣੇ ਆਇਆ ਹੈ ਕਿ ਰਾਜ ਨੂੰ ਕਾਰਗੋ ਦੀ ਢੋਆ ਢੁਆਈ ਲਈ ਜ਼ਿਆਦਾਤਰ ਬੈਟਰੀ ਵਾਲੇ ਇਲਕਟ੍ਰੋਨਿਕ ਟਰੱਕਾਂ ਦੀ ਲੋੜ ਪੈ ਸਕਦੀ ਹੈ ਙ ਏ ਟੀ ਆਰ ਆਈ ਅਨੁਸਾਰ ਜੇ ਅੱਜ ਭਾਰੀ ਮਾਤਰਾ ਵਿੱਚ ਡੀਜ਼ਲ ਟਰੈਕਟਰਾਂ ਨੂੰ ਇਲੈਕਟਿ੍ਕ ਟਰੱਕਾਂ ਨਾਲ ਬਦਲ ਦਿੱਤਾ ਜਾਂਦਾ ਹੈ ਤਾਂ ਟਰੱਕ ਲੋਡ ਸੈਕਟਰ ਦਾ ਤੀਸਰਾ ਹਿੱਸਾ ਅਚਾਨਕ ਯੂ ਐਸ ਏ ਦੀਆਂ ਸੜਕਾਂ ਤੇ ਹਾਵੀ ਹੋ ਜਾਵੇਗਾ ਙ ਜਿਸਦਾ ਨਤੀਜਾ ਇਹ ਨਿਕਲੇਗਾ ਕਿ ਡੀਜ਼ਲ ਟਰੱਕ ਦੇ ਮੁਕਾਬਲੇ ਸਮਾਨ ਭਾੜੇ ਨੂੰ ਲਿਜਾਉਣ ਲਈ ਕਈ ਇਲੈਕਟਿ੍ਕ ਟਰੱਕਾਂ ਦੀ ਲੋੜ ਪਵੇਗੀ ਜਿਸ ਨਾਲ 100 ਟਰੱਕਾਂ ਦੇ ਪਿਛੇ 343 ਬੈਟਰੀ ਦਾ ਵਾਧੂ ਭਾਰ ਟਰੱਕਾਂ ਤੇ ਪਵੇਗਾ।

ਭਵਿੱਖ ਦੇ ਟੀਚਿਆਂ ਨੂੰ ਮਕਬੂਲ ਕਰਨ ਲਈ ਬੈਟਰੀ ਇਲਕੈਟਿ੍ਕ ਕਾਰਾਂ ਅਤੇ ਟਰੱਕ ਦੀ ਮੌਜੂਦਾ ਲਾਗਤ ਇਕ ਰੁਕਾਵਟ ਹੈ।

ਰਿਪੋਰਟ ਅਨੁਸਾਰ, ਅਗਰ ਨਵਾਂ ਬੈਟਰੀ ਇਲੈਕਟਿ੍ਕ ਵਾਹਨ ਲੈਂਦੇ ਹਾਂ ਤਾਂ ਉਸ ਦੀ ਕੀਮਤ $425,000 ਤੋਂ ਵੱਧ ਹੈ। ਜੋ ਕਿ ਡੀਜ਼ਲ ਟਰੱਕ ਨਾਲੋਂ ਕੀਤੇ ਮਹਿੰਗੀ ਹੈ ਜਿਸ ਨਾਲ ਕੈਲੀਫੋਰਨੀਆਂ ਦੀ ਸਪਲਾਈ ਲੜੀ ਹੋਰ ਮਹਿੰਗੀ ਹੋ ਜਾਵੇਗੀ ਙ ਇਸ ਤੋਂ ਇਲਾਵਾ ਇਕ ਬੈਟਰੀ ਇਲੈਕਟਿ੍ਕ ਟਰੱਕ ਨੂੰ ਚਲਾਉਣ ਦੀ ਕੁਲ ਲਾਗਤ ਪ੍ਰਤੀ ਮੀਲ $1.21 ਹੈ, ਜਿਸ ਵਿੱਚ ਸਾਜ਼ੋ ਸਾਮਾਨ, ਸਥਾਪਨਾ, ਉਪਯੋਗਤਾ ਤੇ ਅੱਪਗਰੇਡ ਤੇ ਬਿਜਲੀ ਸੱਭ ਸ਼ਾਮਲ ਹਨ ਪਰ ਡੀਜ਼ਲ ਦੀ ਪ੍ਰਤੀ ਮੀਲ ਲਾਗਤ ਤੋਂ ਲਗਭਗ ਦੁੱਗਣੀ ਹੈ।

ਫੈਡਰਲ ਸਰਕਾਰ ਨੇ ਅਖੀਰ ਵਿੱਚ ਇਹ ਸਿੱਟਾ ਕੱਢਿਆ ਹੈ ਕਿ ਇਹਨਾਂ ਸਾਰੇ ਵਾਹਨਾਂ ਨੂੰ ਪਾਵਰ ਦੇਣ ਲਈ ਹੋਰ ਚਾਰਜਰ ਸਥਾਪਤ ਕਰਨਾ ਲੋੜੀਂਦਾ ਬੁਨਿਆਦੀ ਢਾਂਚਾ ਨਵੇਂ ਤੌਰ ਤੇ ਸਥਾਪਿਤ ਕਰਨ ਲਈ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਏਟੀ ਆਰ ਆਈ ਦਾ ਕਹਿਣਾ ਹੈ ਕਿ ਸਾਡਾ ਰਾਜ ਪਹਿਲਾਂ ਤੋਂ ਹੀ ਟਰੱਕ ਪਾਰਕਿੰਗ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਙ ਹਰੇਕ 11 ਟਰੱਕ ਡਰਾਈਵਰਾਂ ਲਈ ਇਕ ਪਾਰਕਿੰਗ ਥਾਂ ਹੈ। 13,144 ਟਰੱਕ ਪਾਰਕਿੰਗ ਥਾਵਾਂ ਲਈ ਹਰੇਕ ਟਰੱਕ ਤੇ ਚਾਰਜਰ ਜੋੜਨਾ ਅਤੇ ਯੂਨਿਟਾਂ ਨੂੰ ਖਰੀਦਨ ਤੇ ਸਥਾਪਿਤ ਕਰਨ ਲਈ $1.472 ਬਿਲੀਅਨ ਤੋਂ $2.878 ਬਿਲੀਅਨ ਤੱਕ ਦਾ ਖਰਚਾ ਆਵੇਗਾ ਜੋ ਕਿ ਬਹੁਤ ਜ਼ਿਆਦਾ ਹੈ।

You may also like