Home Punjabi ਜਾਰਜੀਆ ਅਤੇ ਵਾਇਮਿੰਗ ਦੇ ਕਾਲਜਾਂ ਵਿੱਚ ਨਵੇਂ CDL ਸਿਖਲਾਈ ਪ੍ਰੋਗਰਾਮਾਂ ਦੀ ਸਥਾਪਨਾ ਕੀਤੀ ਜਾਵੇਗੀ

ਜਾਰਜੀਆ ਅਤੇ ਵਾਇਮਿੰਗ ਦੇ ਕਾਲਜਾਂ ਵਿੱਚ ਨਵੇਂ CDL ਸਿਖਲਾਈ ਪ੍ਰੋਗਰਾਮਾਂ ਦੀ ਸਥਾਪਨਾ ਕੀਤੀ ਜਾਵੇਗੀ

by Punjabi Trucking

ਨਵੇਂ ਟਰੱਕ ਡਰਾਈਵਰਾਂ ਦੀ ਸ਼ੁਰੂਆਤ ਨੂੰ ਆਸਾਨ ਬਣਾਉਣ ਲਈ ਅਸੀਂ ਇਕ ਵਧੀਆ ਕਦਮ ਚੁੱਕ ਰਹੇ ਹਾਂ। ਅਸੀਂ ਜਾਰਜੀਆ ਵਿੱਚ ਇੱਕ ਤਕਨੀਕੀ ਕਾਲਜ ਅਤੇ ਵਾਇਮਿੰਗ ਵਿੱਚ ਇੱਕ ਕਮਿਊਨਿਟੀ ਕਾਲਜ ਵਿੱਚ ਆਪਣੇ ਵਪਾਰਕ ਡਰਾਈਵਰ ਲਾਇਸੈਂਸ (CDL) ਸਿਖਲਾਈ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸਦਾ ਵਿਸਤਾਰ ਕਰਨ ਲਈ ਰਾਜ ਅਤੇ ਨਿੱਜੀ ਫੰਡਿੰਗ ਦਾ ਲਾਭ ਵੀ ਲੈ ਰਹੇ ਹਾਂ।

ਕੋਲੰਬਸ ਟੈਕਨੀਕਲ ਕਾਲਜ ਜਾਰਜੀਆ ਦੀ ਐਮਰਜੈਂਸੀ ਐਜੂਕੇਸ਼ਨ ਰਿਲੀਫ ਗ੍ਰਾਂਟ ਦੇ ਪੈਸੇ ਦੀ ਵਰਤੋਂ ਕਰ ਰਿਹਾ ਹੈ। ਇਹ ਗ੍ਰਾਂਟ ਦੇ ਪੈਸੇ ਉਹਨਾਂ ਵਿਿਦਆਰਥੀਆਂ ਲਈ ਫੰਡ ਹੈ, ਜੋ ਮਹਾਂਮਾਰੀ ਦੁਆਰਾ ਪ੍ਰਭਾਵਿਤ ਹੋਏ ਸਨ।

ਵਾਇਮਿੰਗ ਵਿੱਚ, ਲਾਰਮੀ ਕਾਉਂਟੀ ਕਮਿਊਨਿਟੀ ਕਾਲਜ ਨੂੰ $556,920 ਪ੍ਰੀ-ਹਾਇਰ ਆਰਥਿਕ ਵਿਕਾਸ ਗ੍ਰਾਂਟ ਪ੍ਰਾਪਤ ਹੋਈ, ਜੋ ਖਾਸ ਤੌਰ ‘ਤੇ ਉਹਨਾਂ ਲੋਕਾਂ ਨੂੰ ਸਿਖਲਾਈ ਦੇਣ ਲਈ ਰੱਖੀ ਗਈ ਹੈ ਜੋ ਟਰੱਕ ਡਰਾਈਵਰ ਬਣਨਾ ਚਾਹੁੰਦੇ ਹਨ।

ਗ੍ਰਾਂਟ ਵਿੱਚ 100 ਤੋਂ ਵੱਧ ਵਿਿਦਆਰਥੀਆਂ ਲਈ ਟਿਊਸ਼ਨ ਅਤੇ CDL ਪ੍ਰਮਾਣੀਕਰਣ ਪ੍ਰੋਗਰਾਮ ਦੇ ਖਰਚੇ ਸ਼ਾਮਲ ਹਨ। ਕੋਰਸ ਪੂਰਾ ਕਰਨ ਵਾਲੇ ਬਿਨੈਕਾਰਾਂ ਨੂੰ ਨੌਕਰੀ ਦੀ ਪਲੇਸਮੈਂਟ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਵਯੋਮਿੰਗ ਵਿੱਚ ਕੰਮ ਕਰਨ ਲਈ ਸਹਿਮਤ ਹੋਣਾ ਪਵੇਗਾ।

ਇੱਕ ਓਪਨ ਹਾਊਸ ਦੌਰਾਨ 20 ਮਈ ਨੂੰ ਮਾਈਕਲ ਗੀਸਲਰ, ਲਾਰਮੀ ਕਾਲਜ ਸੀਡੀਐਲ ਪ੍ਰੋਗਰਾਮ ਡਾਇਰੈਕਟਰ, ਨੇ ਕਿਹਾ ਕਿ, “ਸ਼ੁਰੂਆਤੀ ਤਨਖਾਹ ਬਲੂ-ਕਾਲਰ ਨੌਕਰੀਆਂ ਲਈ ਸਭ ਤੋਂ ਵਧੀਆ ਹੈ।” ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਾਡੀ ਆਰਥਿਕਤਾ ਪਹਿਲਾਂ ਨਾਲੋਂ ਅੱਗੇ ਵੱਧ ਰਹੀ ਹੈ। “ਇਹ ਰਾਜ ਅਤੇ ਰਾਸ਼ਟਰ ਸਾਡੀ ਆਮਦਨ ਨੂੰ ਚਲਦਾ ਰੱਖਣ ਲਈ ਆਪਣੇ ਟਰੱਕਿੰਗ ਉਦਯੋਗ ਲਈ ਬਹੁਤ ਜ਼ਿਆਦਾ ਭਰੋਸਾ ਕਰਦੇ ਹਨ। ਇਸ ਦੇ ਨਾਲ ਡਰਾਈਵਰਾਂ ਨੂੰ ਨੌਕਰੀ ਅਤੇ ਚੰਗੀ ਤਨਖਾਹ ਦੇ ਨਾਲ ਨਾਲ ਕਈ ਲਾਭ ਮਿਲਣਗੇ।”

1 ਮਈ ਨੂੰ ਆਯੋਜਿਤ ਪ੍ਰੋਗਰਾਮ ਦੌਰਾਨ ਕੋਲੰਬਸ ਵਿੱਚ, ਯੂ.ਐਸ ਆਰਮੀ ਬੇਸ ਫੋਰਟ ਮੂਰ ਦੇ ਅਗਲੇ ਪੜਾਅ ‘ਤੇ ਇੱਕ ਨਵੀਂ CDL ਸਿਖਲਾਈ ਸਹੂਲਤ ਲਈ ਨੀਂਹ ਪੱਥਰ ਰੱਖਿਆ ਗਿਆ ਸੀ। ਇਹ ਨਵੀਂ ਸਿਖਲਾਈ ਸਹੂਲਤ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਫੌਜੀ ਕਰਮਚਾਰੀਆਂ ਲਈ ਮਹੱਤਵਪੂਰਨ ਹੋਵੇਗੀ, ਜੋ ਨੌਕਰੀ ਛੱਡਣ ਤੋਂ ਬਾਅਦ ਟਰੱਕ ਡਰਾਈਵਰ ਵਜੋਂ ਸਿਖਲਾਈ ਪ੍ਰਾਪਤ ਕਰਨਾ ਚਾਹੁੰਦੇ ਹਨ।

ਕਾਲਜ ਦੇ ਪ੍ਰਧਾਨ ਮਾਰਥਾ ਐਨ ਟੌਡ ਨੇ ਸਮਾਰੋਹ ਦੌਰਾਨ ਕਿਹਾ ਕਿ “ਕੋਲੰਬਸ ਟੈਕ ਸ਼ਹਿਰ ਵਿੱਚ ਉਹ ਨਵੇਂ ਪ੍ਰੋਜੈਕਟ ਦੀ ਘੋਸ਼ਣਾ ਕਰਨ ਲਈ ਬਹੁਤ ਉਤਸ਼ਾਹਿਤ ਹੈ। “”ਸਾਡਾ ਮੰਨਣਾ ਹੈ ਕਿ ਇਹ ਪ੍ਰੋਜੈਕਟ ਵਿੱਚ ਸ਼ਾਮਿਲ ਹੋਣ ਵਾਲੇ ਫੌਜੀਆਂ, ਸਾਬਕਾ ਸੈਨਿਕਾਂ ਅਤੇ ਚੱਟਾਹੂਚੀ ਘਾਟੀ ਦੇ ਵਸਨੀਕਾਂ ਲਈ ਲਾਭਕਾਰੀ ਸਾਬਿਤ ਹੋਵੇਗਾ। ਇਹ ਪ੍ਰੋਜੈਕਟ ਮੌਜ਼ੂਦਾ ਨਾਜ਼ੁਕ ਖੇਤਰਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੇ ਗੈਪ ਨੂੰ ਪੂਰਾ ਕਰੇਗਾ, ਜਿਸ ਨਾਲ ਉਹਨਾਂ ਨੂੰ ਲੋੜੀਂਦੀ ਸਿਖਲਾਈ ਤੇ ਸਰੋਤ ਪ੍ਰਾਪਤ ਹੋਣਗੇ।”

ਕੋਲੰਬਸ ਦੇ ਸਫਲ ਕਾਰੋਬਾਰੀ ਜੈਕ ਪੇਜ਼ੋਲਡ ,ਜਿਸ ਨੇ ਪਿਛਲੇ ਸਾਲ ਸਥਾਨਕ ਖੇਤਰ ਵਿੱਚ ਆਪਣੇ 20 ਮੈਕਡੋਨਲਡਜ਼ ਰੈਸਟੋਰੈਂਟ ਵੇਚੇ ਸਨ। ਉਸਨੇ ਕਿਹਾ, “ਇਹ ਨੀਂਹ ਪੱਥਰ ਨੌਕਰੀ ਤੋਂ ਪਰਤਣ ਵਾਲੇ ਸੈਨਿਕਾਂ ਲਈ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਪ੍ਰਦਾਨ ਕਰ ਰਿਹਾ ਹੈ ਤੇ ਕੋਲੰਬਸ ਭਾਈਚਾਰੇ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਉਹਨਾਂ ਨੂੰ ਘਾਟੀ ਖੇਤਰ ਵਿੱਚ ਰਹਿਣ ਲਈ ਵੀ ਉਤਸ਼ਾਹਿਤ ਕਰ ਰਿਹਾ ਹੈ।”

ਨਵੀਂ ਛਧਲ਼ ਸਹੂਲਤ, ਇਸ ਸਾਲ ਦੇ ਅੰਤ ਵਿੱਚ ਖੋਲ੍ਹਣ ਦੀ ਯੋਜਨਾ ਬਣਾਈ ਗਈ ਹੈ। ਭਵਿੱਖ ਵਿੱਚ CDL ਵੈਟਰਨਜ਼ ਐਜੂਕੇਸ਼ਨ ਕਰੀਅਰ ਰਿਸੋਰਸ ਟ੍ਰਾਂਜਿਸ਼ਨ ਵਰਕਫੋਰਸ ਡਿਵੈਲਪਮੈਂਟ ਸੈਂਟਰ ਦੀ ਸ਼ੁਰੂਆਤ ਕਰੇਗੀ। ਇਸਦੇ ਨਾਲ ਹੀ ਛਧਲ਼ ਪ੍ਰੋਗਰਾਮ ਇੱਕ ਸਾਲ ਵਿੱਚ 350 ਡਰਾਈਵਰਾਂ ਨੂੰ ਸਿਖਲਾਈ ਦੇਵੇਗਾ।

ਰਾਜ ਵੱਲੋਂ ਜਨਵਰੀ 2022 ਵਿੱਚ $1.77 ਮਿਲੀਅਨ ਡਾਲਰ ਕਾਲਜ ਦਿੱਤੇ ਗਏ ਜਿਸ ਨਾਲ ਉਹ ਡ੍ਰਾਈਵਿੰਗ ਪੈਡ, ਮੋਬਾਈਲ ਕਲਾਸਰੂਮ, ਟ੍ਰੇਲਰ ਅਤੇ ਸਿਮੂਲੇਟਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ।

You may also like

Verified by MonsterInsights