Home Punjabi ਟਰੱਕਿੰਗ ਉਦਯੋਗ ਨੂੰ ਮੁੜ੍ਹ ਮਹਾਂਮਾਰੀ ਤੋਂ ਪਹਿਲਾਂ ਦੀਆਂ ਸ਼ਿਪਿੰਗ ਕੀਮਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ

ਟਰੱਕਿੰਗ ਉਦਯੋਗ ਨੂੰ ਮੁੜ੍ਹ ਮਹਾਂਮਾਰੀ ਤੋਂ ਪਹਿਲਾਂ ਦੀਆਂ ਸ਼ਿਪਿੰਗ ਕੀਮਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ

by Punjabi Trucking
0 comment

ਰਿਕਾਰਡ ਅਨੁਸਾਰ ਮਹਿੰਗਾਈ ਕਾਰਨ ਓਪਰੇਟਿੰਗ ਲਾਗਤਾਂ ਦੇ ਅਸਮਾਨ ਨੂੰ ਛੂਹ ਜਾਣ ‘ਤੋਂ ਬਾਅਦ ਵੀ ਟਰੱਕਿੰਗ ਫਰਮਾਂ ਲਾਭਦਾਇਕ ਰਹੀਆਂ ਹਨ ਕਿਉਂਕਿ ਮਹਾਂਮਾਰੀ ਦੌਰਾਨ ਸਪਲਾਈ ਨਾਲੋਂ ਮੰਗ ਵਧੇਰੇ ਰਹੀ ਸੀ। ਪਿਛਲੇ ਦੋ ਸਾਲਾਂ ਵਿੱਚ ਕਿਰਾਏ ਲਈ ਟਰੱਕਾਂ ਦੀ ਗਿਣਤੀ ਵਿੱਚ ਲਗਭਗ 10% ਦਾ ਵਾਧਾ ਹੋਇਆ ਹੈ।
ਵਿਸ਼ਲੇਸ਼ਕਾਂ ਦੀ ਭਵਿੱਖਬਾਣੀ ਅਨੁਸਾਰ ਇਹ ਸਭ ਬਦਲ ਸਕਦਾ ਹੈ। ਵਧੀ ਹੋਈ ਮੰਗ ਜਲਦ ਹੀ ਘੱਟ ਕੇ ਮਹਾਂਮਾਰੀ ‘ਤੋਂ ਪਹਿਲਾਂ ਦੇ ਅੰਕੜਿਆਂ ਅਨੁਸਾਰ ਹੋ ਸਕਦੀ ਹੈ ਜਿਸ ਨਾਲ ਟਰੱਕਿੰਗ ਉਦਯੋਗ ਵਿੱਚ ਹਫੜਾ-ਦਫੜੀ ਮੱਚ ਸਕਦੀ ਹੈ।
ਕੁਝ ਅੰਦਾਜ਼ੇ ਇਹ ਦਰਸਾਉਂਦੇ ਹਨ ਕਿ ਇੱਕ ਵੱਡੀ ਰਿਗ ਨੂੰ ਚਲਾਉਣ ਦੀ ਲਾਗਤ ਵਿੱਚ 2019 ਅਨੁਸਾਰ 38 ਸੈਂਟ ਪ੍ਰਤੀ ਮੀਲ ਦਾ ਵਾਧਾ ਹੋਇਆ ਹੈ ਅਤੇ ਇਸ ਅੰਦਾਜ਼ੇ ਵਿੱਚ ਅਜੇ ਡਰਾਈਵਰ ਦੀ ਤਨਖਾਹ ਜਾਂ ਨਵੇਂ ਉਪਕਰਨਾਂ ਦੀ ਖਰੀਦ ਸ਼ਾਮਲ ਨਹੀਂ ਕੀਤੀ ਗਈ ਹੈ। ਵਿਸ਼ਲੇਸ਼ਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਜੇਕਰ ਮੰਗ ਘੱਟਦੀ ਹੈ, ਤਾਂ ਕੀਮਤਾਂ ਵੀ ਘਟਣਗੀਆਂ, ਜਿਸ ਨਾਲ ਕੰਪਨੀਆਂ ਦੇ ਓਵਰਹੈੱਡ ਵਧਣਗੇ ਅਤੇ ਲਾਭ ਘੱਟ ਜਾਣਗੇ।
ਅਸਲ ਵਿੱਚ, ਇੱਕ ਨਵੀਂ ਕੰਪਨੀ ਜਿਸ ਵਿੱਚ ਇੱਕ ਟਰੱਕ ਅਤੇ ਇੱਕ ਡਰਾਈਵਰ ਹੋਏ, ਉਸ ਦੀ ਲਾਗਤ ਤਿੰਨ ਸਾਲ ਪਹਿਲਾਂ ਦੀ ਲਾਗਤ ਨਾਲੋਂ 72 ਸੈਂਟ ਪ੍ਰਤੀ ਮੀਲ ਵੱਧ ਹੋਵੇਗੀ। ਸਭ ਤੋਂ ਵੱਡੀ ਲਾਗਤ ਫਿਊਲ ਦੀ ਹੈ ਜੋ ਕਿ ਮਹਾਂਮਾਰੀ ਤੋਂ ਪਹਿਲਾਂ ਸਿਰਫ $3 ਪ੍ਰਤੀ ਗੈਲਨ ਸੀ ਅਤੇ ਹੁਣ $5 ਪ੍ਰਤੀ ਗੈਲਨ ਹੈ।
ਹੋਰ ਤਣਾਅ ਵਾਲੀ ਗੱਲ ਇਹ ਹੈ ਕਿ ਵਿਕਰੀ ਦੇ ਸਥਾਨ ‘ਤੇ ਹੀ ਫਿਊਲ ਦਾ ਭੁਗਤਾਨ ਕਰ ਦਿੱਤਾ ਜਾਂਦਾ ਹੈ, ਜਦ ਕਿ ਸ਼ਿਪਰ ਅਤੇ ਬ੍ਰੋਕਰ ਮਾਲ ਦੀ ਡਿਲੀਵਰੀ ਹੋਣ ਤੋਂ ਇੱਕ ਮਹੀਨੇ ਜਾਂ ਇਸ ਤੋਂ ਵੱਧ ਸਮੇਂ ਤੱਕ ਕੈਰੀਅਰ ਦਾ ਭੁਗਤਾਨ ਨਹੀਂ ਕਰਦੇ ਹਨ।
ਟਰੱਕਲੋਡ ਕੈਰੀਅਰਜ਼ ਐਸੋਸੀਏਸ਼ਨ (ਟੀ.ਸੀ.ਏ.) ਦਰਸਾਉਂਦਾ ਹੈ ਕਿ ਇਕੱਲੇ ਫਿਊਲ ਨਾਲ ਹੀ ਲਗਭਗ $2,000 ਪ੍ਰਤੀ ਮਹੀਨਾ ਓਪਰੇਟਿੰਗ ਖ਼ਰਚ ਆ ਜਾਂਦਾ ਹੈ। ਇਹ ਉਹ ਨਕਦ ਨੂੰ ਦਰਸਾਉਂਦਾ ਹੈ ਜੋ ਇੱਕ ਕੈਰੀਅਰ; ਬ੍ਰੋਕਰ ਵੱਲੋਂ ਭੁਗਤਾਨ ਕਰਨ ਤੋਂ ਪਹਿਲਾਂ ਖਰਚ ਕਰਦਾ ਹੈ।
2019 ਤੋਂ ਬਾਅਦ ਬੀਮਾ ਅਤੇ ਹੋਰ ਸੇਵਾਵਾਂ ਵਿੱਚ ਲਗਭਗ 38 ਸੈਂਟ ਪ੍ਰਤੀ ਮੀਲ ਦਾ ਵਾਧਾ ਹੋਇਆ ਹੈ।
ਫਿਰ ਵੀ, ਵੱਧਦੀ ਮੰਗ ਕਾਰਨ ਇਹਨਾਂ ਲਾਗਤਾਂ ਨੂੰ ਜ਼ਿਆਦਾਤਰ ਕੰਪਨੀਆਂ ਨੇ ਅਪਣਾਇਆ ਹੈ ਜਿਸ ਕਾਰਨ ਟਰੱਕਿੰਗ ਮਾਰਕੀਟ ਵਿੱਚ ਹੁਣ ਤੱਕ ਦੇ ਨਵੇਂ ਫਲੀਟ ਸਟਾਰਟਅੱਪਾਂ ਦੀ ਸਭ ਤੋਂ ਵੱਧ ਗਿਣਤੀ ਦੇਖਣ ਨੂੰ ਮਿਲੀ ਹੈ।
ਹਜ਼ਾਰਾਂ ਨਵੀਆਂ ਕੰਪਨੀਆਂ ਉਦਯੋਗ ਵਿੱਚ ਅਜਿਹੇ ਸਮੇਂ ਦਾਖਲ ਹੋਈਆਂ ਜਦ ਕੀਮਤਾਂ ਬਹੁਤ ਜ਼ਿਆਦਾ ਸਨ ਅਤੇ ਸਾਜ਼ੋ-ਸਾਮਾਨ ਦੀ ਖਰੀਦਦਾਰੀ ਪ੍ਰੀਮੀਅਮ ‘ਤੇ ਕੀਤੀ ਗਈ।
ਠਰੁਚਕਸਟੋਪ.ਚੋਮ ਦੇ ਅਨੁਸਾਰ, ਪਹਿਲਾਂ ਹੀ, ਸਪਾਟ ਰੇਟ ਜਨਵਰੀ ਵਿੱਚ $3.83 ਪ੍ਰਤੀ ਮੀਲ ਦੇ ਹਿਸਾਬ ਨਾਲ ਸੀ ਜੋ ਹੁਣ ਇਸ ਸਮੇਂ ਲਗਭਗ $3.29 ਪ੍ਰਤੀ ਮੀਲ ਤੱਕ ਡਿੱਗ ਗਏ ਹਨ। ਕੀਮਤਾਂ, ਹਾਲਾਂਕਿ, ਅਜੇ ਵੀ ਲਗਭਗ $1.00 ਪ੍ਰਤੀ ਮੀਲ ਪਹਿਲਾਂ ਨਾਲੋਂ ਵੱਧ ਹਨ।
ਸਪਾਟ ਰੇਟ ਘੱਟ ਹੋਣ ਦੇ ਨਾਲ ਨਵੇਂ ਟਰੱਕਾਂ ਦੀ ਕੀਮਤ ਨਹੀਂ ਘੱਟ ਰਹੀ ਹੈ। ਤਿੰਨ ਸਾਲ ਪੁਰਾਣੇ ਟਰੱਕ ਦੀ ਕੀਮਤ ਹੁਣ ਲਗਭਗ $136,000 ਹੈ, ਜੋ ਕਿ 2019 ਦੀ ਕੀਮਤ ਦੇ ਦੋ ਗੁਣਾਂ ਤੋਂ ਵੀ ਵੱਧ ਹੈ।
ਜੇਕਰ ਕੋਈ ਨਵੇਂ ਟਰੱਕ ਲੱਭੇ ਜਾ ਸਕਦੇ ਹਨ ਤਾਂ ਉਹ ਕਿਤੇ ਜ਼ਿਆਦਾ ਮਹਿੰਗੇ ਹਨ ਕਿਉਂਕਿ ਨਿਰਮਾਤਾਵਾਂ ਨੂੰ ਬਹੁਤ ਜ਼ਿਆਦਾ ਬੈਕਲਾਗ ਦਾ ਸਾਹਮਣਾ ਕਰਨਾ ਪੈਂਦਾ ਹੈ।
2019 ਸਾਲ ਟਰੱਕਿੰਗ ਲਈ ਇੱਕ ਬੁਰਾ ਸਾਲ ਸੀ ਕਿਉਂਕਿ ਇਸ ਵਿੱਚ ਬਹੁਤ ਸਾਰੀਆਂ ਕੰਪਨੀਆਂ ਦਾ ਦੀਵਾਲਾ ਨਿਕਲਿਆ। ਮਹਾਂਮਾਰੀ ਨੇ ਉਦਯੋਗ ਦੀਆਂ ਮੁਸ਼ਕਲਾਂ ਨੂੰ ਦੂਰ ਕਰ ਦਿੱਤਾ, ਪਰ ਭਵਿੱਖ ਬਾਰੇ ਨਿਸ਼ਚਿਤ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਕੁਝ ਵਾਲ ਸਟਰੀਟ ਬੈਂਕ ਗੋਲਡਮੈਨ ਸਾਕਸ ਇਸ ਸਾਲ ਦੇ ਅੰਤ ਵਿੱਚ ਮੰਦੀ ਦੀ ਭਵਿੱਖਬਾਣੀ ਕਰ ਰਹੇ ਹਨ।
ਪਰ, ਜਦੋਂ ਤੱਕ ਸਪਾਟ ਰੇਟ $2.34 ਪ੍ਰਤੀ ਮੀਲ ਤੋਂ ਘੱਟ ਨਹੀਂ ਹੁੰਦੇ, ਮਹਾਂਮਾਰੀ ਦੇ ਦੌਰਾਨ ਬਣਾਏ ਗਏ ਬਹੁਤ ਸਾਰੇ ਨਵੇਂ ਫਲੀਟਾਂ ਨੂੰ ਆਪਣਾ ਬਚਾਅ ਕਰਨਾ ਚਾਹੀਦਾ ਹੈ, ਜਦੋਂ ਤੱਕ ਬੀਮੇ ਜਾਂ ਸਾਜ਼ੋ-ਸਾਮਾਨ ਦੀਆਂ ਵਧੀਆਂ ਕੀਮਤਾਂ ਉਹਨਾਂ ‘ਤੇ ਭਾਰੂ ਨਹੀਂ ਹੁੰਦੀਆਂ ਹਨ।