ਅਮਰੀਕਨ ਟਰੱਕਿੰਗ ਐਸੋਸੀਏਸ਼ਨਾਂ ਏ.ਟੀ.ਏ. ਨੇ ਦੋ ਸਾਲ ਪਹਿਲਾਂ ਅਨੁਮਾਨ ਲਗਾਇਆ ਸੀ ਕਿ ਕਾਰੋਬਾਰ ਦੀ ਘਾਟ ਨੂੰ ਪੂਰਾ ਕਰਨ ਲਈ ਅਮਰੀਕਾ ਨੂੰ 80,000 ਤੋਂ ਵੱਧ ਨਵੇਂ ਟਰੱਕ ਡਰਾਈਵਰਾਂ ਦੀ ਭਰਤੀ ਕਰਨ ਦੀ ਲੋੜ ਹੈ। ਇਸ ਸਾਲ ਇਹ ਗਿਣਤੀ ਘੱਟ ਕੇ 60,000 ਹੋ ਗਈ ਹੈ ਪਰ ਇਹ ਅਜੇ ਵੀ ਇਕ ਮੁਸ਼ਕਿਲ ਬਣੀ ਹੋਈ ਹ।
2023 ਅਕਤੂਬਰ ਵਿੱਚ ਏਟੀਏ ਦੇ ਮੁੱਖ ਅਰਥ ਸ਼ਾਸਤਰੀ ਬੌਬ ਕੌਸਟੇਲੇ ਨੇ ਔਸਟਿਨ, ਟੈਕਸਾਸ ਵਿੱਚ ਹੋਈ ਮੈਨੇਜਮੈਂਟ ਕਾਨਫਰੰਸ ਅਤੇ ਪ੍ਰਦਰਸ਼ਨੀ ਦੌਰਾਨ ਨੋਟ ਕੀਤਾ ਸੀ ਕਿ ਇਹ ਨਵੇਂ ਅਨੁਮਾਨ ”ਚੱਕਰਵਰਤੀ ਰੁਝਾਨ” ਹਨ ਅਤੇ ਡਰਾਈਵਰ ਦੀ ਕਮੀ ਮਾਰਕੀਟ ਦੀਆਂ ਬੁਨਿਆਦੀ ਸਮੱਸਿਆਵਾਂ ਤੋਂ ਦੂਰ ਨਹੀਂ ਹੋਈਆਂ ਹਨ।
ਇਸ ਦੀ ਤਬਦੀਲੀ ਦਾ ਇੱਕ ਵੱਡਾ ਕਾਰਨ ਸੀ ਕਿ ਐਲ ਟੀ ਸੀ ਕੈਰੀਅਰ ਯੈਲੋ ਕਾਰਪੋਰੇਸ਼ਨ ਦਾ ਹਾਲ ਹੀ ਵਿੱਚ ਦੀਵਾਲੀਆਪਨ ਹੋਣਾ ਙ ਇਸ ਦੇ ਨਾਲ ਤਕਰੀਬਨ 30,000 ਕਾਮਿਆਂ ਨੂੰ ਛੱਡ ਦਿੱਤਾ ਗਿਆ। ਇਹਨਾਂ ਵਿੱਚ ਜ਼ਿਆਦਾਤਰ ਮੈਂਬਰ ਅੰਤਰਰਾਸ਼ਟਰੀ ਬ੍ਰਦਰਹੁੱਡ ਦੇ ਟੀਮਸਟਰਾਂ ਦੇ ਸਨ, ਜਿੰਨ੍ਹਾਂ ਨੂੰ ਮੁੜ ਲੇਬਰ ਪੂਲ ਵਿੱਚ ਸ਼ਾਮਿਲ ਕੀਤਾ ਗਿਆ ਸੀ।
ਬੌਬ ਕੌਸਟੇਲੋ ਦੇ ਅਨੁਸਾਰ, ਡਰਾਈਵਰਾਂ ਦੀ ਭਰਤੀ ਅਤੇ ਧਾਰਨਾ ਇਕ ਅੰਤਰਰਾਸ਼ਟਰੀ ਸਮੱਸਿਆ ਹੈ। ਕੌਸਟੇਲੇ ਨੇ ਕਿਹਾ ਕਿ ਲੇਬਰ ਮਾਰਕੀਟ ਕੈਰੀਅਰਾਂ ਲਈ ਸਰਲ ਹੋ ਗਈ ਹੈ ਪਰ ਅਜੇ ਵੀ ਇੰਨੀ ਆਸਾਨ ਨਹੀਂ ਜਿੰਨੀ ਅਸੀਂ ਸਮਝਦੇ ਹਾਂ।
ਡਾਟਾ ਡਾਊਨਲੋਡ ਕਰੋ।
ਨੈਸ਼ਵਿਲ, ਟੈਨਸੀ ਅਧਾਰਤ ਹਾਇਰਿੰਗ ਅਤੇ ਰਿਟੇਨਸ਼ਨ ਗੁਰੂ ਪ੍ਰੋਫੈਸ਼ਨਲ ਡਰਾਈਵਰ ਏਜੰਸੀ ਪੀਡੀਏ ਅਤੇ ਪਰਿਵਰਤਨ ਇੰਟਰਐਕਟਿਵ ਏਜੰਸੀ ਨੇ ਅਕਤੂਬਰ ਵਿੱਚ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ। ਜਿਸ ਦੇ ਅਨੁਸਾਰ ਮੌਜੂਦਾ 2023 ਦੀ ਮਾਲ ਢੁਆਈ ਦੀ ਮੰਦੀ ਪੂਰੇ ਉਦਯੋਗ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸਦੇ ਨਾਲ ਹੀ ਡਰਾਈਵਰ ਦੀ ਭਰਤੀ ਅਤੇ ਉਸਦੀ ਧਾਰਨਾ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਇਹ ਨਤੀਜਾ ਹਜ਼ਾਰਾਂ ਫੋਨ ਕਾਲਾਂ ਦੌਰਾਨ ਦਰਜ ਕੀਤਾ ਗਿਆ ਹੈ ਜੋ ਡਰਾਈਵਰਾਂ ਦੇ ਮੁੱਦਿਆਂ ਤੇ ਚਰਚਾ ਕਰਦੇ ਹਨ ਅਤੇ ਉਹਨਾਂ ਦੇ ਫੀਡਬੈਕ ਨੂੰ ਰਿਕਾਰਡ ਕਰਦੇ ਹਨ।
ਇਹ ਰਿਪੋਰਟ ਟਰੱਕਿੰਗ ਕੰਪਨੀਆਂ ਨੂੰ ਇਹ ਸਲਾਹ ਦਿੰਦੀ ਹੈ ਕਿ ਮੌਜੂਦਾ ਭਾੜੇ ਦੀ ਜਦੋਂ ਮੰਦੀ ਖਤਮ ਹੋ ਜਾਂਦੀ ਹੈ ਤਾਂ ਟਰੱਕਿੰਗ ਕੰਪਨੀਆਂ ਕਿਵੇਂ ਤਿਆਰ ਹੋ ਸਕਦੀਆਂ ਹਨ। ਇਸਦੇ ਨਾਲ ਹੀ ਇੰਡਸਟਰੀ ਡਰਾਈਵਰਾਂ ਦੀ ਕਮੀ ਨਾਲ ਨਜਿੱਠ ਰਿਹਾ ਹੈ ਙ ਸਮੇਂ ਦੇ ਘਾਟ ਹੋਣ ਨਾਲ ਡਰਾਈਵਰਾਂ ਨੂੰ ਬਰਕਾਰ ਰੱਖਣਾ ਇਕ ਵੱਡੀ ਸਮੱਸਿਆ ਹੈ।
ਫਧਅ ਦੇ ਅਨੁਸਾਰ, ਕੰਪਨੀਆਂ ਵੱਲੋਂ ਕੀਤੀ ਜਾਣ ਵਾਲੀ ਸੱਭ ਤੋਂ ਪਹਿਲੀ ਚੀਜ਼ ਕਿ ਉਹ ”ਭਰਤੀ ਦੇ ਯਤਨਾਂ ਨੂੰ ਬੰਦ ਕਰਨਾ” ਨਹੀਂ ਹੈ ਙ ਕਿਉਂਕਿ ਉਹ ਆਪਣੇ ਮਾਲਕ ਦੇ ਬ੍ਰਾਂਡ ਵਿੱਚ ਨਿਵੇਸ਼ ਕਰਨ ਨਾਲੋਂ, ਡਰਾਈਵਰ ਦੀ ਭਰਤੀ ਨੂੰ ਦੁਬਾਰਾ ਸ਼ੁਰੂ ਕਰਨ ਵਿੱਚ ਜ਼ਿਆਦਾ ਸਮਾਂ ਲਵੇਗਾ।
ਦੂਸਰਾ ਤੱਥ ਇਹ ਹੈ ਕਿ ਰਿਪੋਰਟ, ਕੰਪਨੀਆਂ ਨੂੰ ਟੈਕਨਾਲੋਜੀ ਵਿੱਚ ਨਿਵੇਸ਼ ਕਰਨ ਦੀ ਸਲਾਹ ਦੇ ਰਹੀ ਹੈ। ਇਸ ਨਾਲ ਇਹ ਭਰਤੀ ਨੂੰ ਆਸਾਨ ਬਣਾਇਆ ਜਾਵੇਗਾ। ਅਜਿਹੇ ਸਮੇਂ ਵਿੱਚ ਜਦੋਂ ਕੋਈ ਕੰਪਨੀ ਆਪਣੇ ਭਰਤੀ ਕਰਨ ਵਾਲੇ ਕਰਮਚਾਰੀਆਂ ਨੂੰ ਘੱਟ ਕਰਨ ਬਾਰੇ ਸੋਚ ਰਹੀ ਹੈੈ। ਉਹ ਭਰਤੀ ਕਰਨ ਵਾਲੇ ਕਰਮਚਾਰੀਆਂ ਨੂੰ ‘ਅੱਜ ਦੀ ਤਕਨਾਲੋਜੀ’ ਨਾਲ ਜੋੜਨਾ ਅਕਲਮੰਦੀ ਦੀ ਗੱਲ ਹੈ।
ਤੀਸਰਾ, ਰਿਪੋਰਟ ਅਨੁਸਾਰ, ਡਰਾਈਵਰਾਂ ਨੂੰ ਸੜਕ ਤੇ ਰੱਖਣ ਦੀ ਲੋੜ ਹੁੰਦੀ ਹੈ ਙ ਅਗਰ ਡਰਾਈਵਰ ਸੜਕ ਤੇ ਨਹੀਂ ਚੱਲ ਰਹੇ ਜਾਂ ਕੋਈ ਕੰਮ ਨਹੀਂ ਕਰ ਰਹੇ ਤਾਂ ਉਹ ਪੈਸੇ ਨਹੀਂ ਕਮਾ ਰਹੇ ਹਨ।
ਰਿਪੋਰਟ ਅਨੁਸਾਰ ਇਹ ਕਿਹਾ ਗਿਆ ਹੈ ਕਿ, ਡਰਾਈਵਰਾਂ ਨਾਲ ਗੱਲਬਾਤ ਰਾਹੀਂ ਸੰਚਾਰ ਕਰਨਾ ਬਹੁਤ ਜ਼ਰੂਰੀ ਹੈ ਙ ਰਿਪੋਰਟ ਅਨੁਸਾਰ, ਡਰਾਈਵਰਾਂ ਨੂੰ ਥੋੜੀ ਜਿਹੀ ਕੋਚਿੰਗ ਅਤੇ ਗੱਲਬਾਤ ਦੇ ਸੰਚਾਰ ਨਾਲ ਡਰਾਈਵਰਾਂ ਦੀ ਨਿਰਾਸ਼ਾ ਨੂੰ ਘਟਾਉਣ ਵਿੱਚ ਕਾਫੀ ਲਾਹੇਵੰਦ ਹੋਵੇਗੀ। ਇਸ ਨਾਲ ਹੀ ਡਰਾਈਵਰ ਇਕ ਲੰਬਾ ਸਫਰ ਤੈਅ ਕਰ ਸਕਦੇ ਹਨ। ਇਸਦੇ ਨਾਲ ਕੰਪਨੀਆਂ ਨੂੰ ਇਹ ਯਾਦ ਰਹੇਗਾ ਕਿ, ‘ਇਕ ਡਰਾਈਵਰ ਜਿੰਨੀ ਦੇਰ ਤੱਕ ਸੰਚਾਰ ਤੋਂ ਬਿਨਾਂ ਜਾਂਦਾ ਹੈ, ਉਹਨਾਂ ਹੀ ਸਮਾਂ ਉਹ ਬੈਠ ਸਕਦਾ ਹੈ ਅਤੇ ਦੂਜੇ ਕੈਰੀਅਰਾਂ ਨੂੰ ਆਉਣ ਵਾਲੀ ਪੇਸ਼ਕਸ਼ਾਂ ਨੂੰ ਦੇਖ ਸਕਦੇ ਹਨ।
ਸੋਸ਼ਲ ਮੀਡੀਆ ਦੀ ਵਰਤੋਂ ਕਰੋ।
ਪੀਡੀਏ ਨੇ ਸਿਫਾਰਿਸ਼ ਕੀਤੀ ਹੈ ਕਿ ਭਰਤੀ ਸ਼੍ਰੇਣੀ ਵਿੱਚ ਕੰਪਨੀਆਂ ਮੋਬਾਇਲ ਐਪਾਂ ਯੂਟਿਊਬ, ਫੇਸਬੁੱਕ, ਟਿੱਕਟੋਕ ਅਤੇ ਇੰਸਟਾਗ੍ਰਾਮ ਦੇ ਜ਼ਰੀਏ ਆਪਣੇ ਫੂਟਪਿ੍ੰਟ ਸਥਾਪਤ ਕਰਨ, ਕਿਉਂਕਿ ਡਰਾਈਵਰਾਂ ਵੱਲੋਂ ਸੱਭ ਤੋਂ ਵੱਧ ਇਹ ਐਪਾਂ ਵਰਤੀਆਂ ਜਾਂਦੀਆਂ ਹਨ।
ਰਿਪੋਰਟ ਅਨੁਸਾਰ 2023 ਵਿੱਚ ਸ਼ੋਸ਼ਲ ਮੀਡੀਆ ਵਿਿਗਆਪਨ ਸੱਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਰਣਨੀਤੀ ਹੈ। ਖੋਜ ਇੰਜਨ ਮਾਰਕੀਟਿੰਗ ਸੱਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਰਣਨੀਤੀ ਸੀ।
ਰਿਪੋਰਟ ਵਿੱਚ ਇਕ ਸਿਫਾਰਸ਼ ਹੋਰ ਕੀਤੀ ਗਈ ਹੈ ਕਿ ਹਰੇਕ ਕੰਪਨੀ ਨੂੰ ਇਕ ਸੰਪੱਤੀ ਲਾਇਬ੍ਰੇਰੀ ਬਣਾਉਣੀ ਚਾਹੀਦੀ ਹੈ। ਜਿਸ ਵਿੱਚ ਉਹ ਉਪਕਰਣਾਂ ਦੀਆਂ ਤਸਵੀਰਾਂ ਹੋਣ ਜੋ ਡਰਾਈਵਰ ਦੇ ਵਰਤੋਂ ਵਿੱਚ ਆਉਂਦੀਆਂ ਹੋਣ। ਅਜਿਹੀ ਲਾਇਬ੍ਰੇਰੀ ਪੂਰੇ ਇੰਟਰਨੈੱਟ ਤੇ ਡਰਾਈਵਰਾਂ ਦੀਆਂ ਇੱਕੋ ਸਟਾਕ ਫੋਟੋਆਂ ਦੇ ਰੌਲੇ ਨਾਲ ਚਮਕਦੀਆਂ ਹਨ।
ਸ਼ਾਇਦ ਡਰਾਈਵਰ ਭਰਤੀ ਕਰਨ ਵਾਲੀ ਖੇਡ ਦਾ ਸੱਭ ਤੋਂ ਮਹੱਤਵਪੂਰਨ ਹਿੱਸਾ ਹੈ ਤਨਖਾਹ ਙ ਇਸ ਲਈ ਪੀ ਡੀ ਏ ਕੰਪਨੀਆਂ ਨੂੰ ਦੇਸ਼ ਦੇ ਹਰੇਕ ਖੇਤਰਾਂ ਵਿੱਚ ਡਰਾਈਵਰਾਂ ਦੀ ਤਨਖਾਹ ਦਾ ਸਮੇਂ ਸਿਰ ਦੇਣਾ ਉਚਿਤ ਸਮਝਦੀ ਹੈ ਜਿੱਥੇ ਕਿ ਉਹ ਡਰਾਈਵਰਾਂ ਦੀ ਭਰਤੀ ਕਰ ਰਹੇ ਹਨ।
ਰਿਪੋਰਟ ਅਨੁਸਾਰ, ਕੰਪਨੀ ਦੀ ਵਿਕਰੀ ਟੀਮ ਅਤੇ ਭਰਤੀ ਕਰਨ ਵਾਲੀ ਟੀਮ ਦੋਵਾਂ ਲਈ, ਡਰਾਈਵਰ ਦੀ ਔਸਤ ਹਫਤਾਵਾਰੀ ਡਰਾਈਵਰ ਤਨਖਾਹ ਲਈ ਇਕ ਕੀਮਤੀ ਡੇਟਾ ਸੈੱਟ ਕੀਤਾ ਹੈ।
2019, ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਤਕਰੀਬਨ 90 ਪ੍ਰਤੀਸ਼ਤ ਦੇ ਵਾਧੇ ਦੇ ਬੋਨਸ ਦੇ ਨਾਲ ਡਰਾਈਵਰ ਦੇ ਤਨਖਾਹ ਵਿੱਚ ਕਾਫੀ ਵਾਧਾ ਹੋਇਆ ਹੈ।
ਨਵੀਂ ਤਕਨੀਕ ਦੀ ਵਰਤੋਂ ਕਰੋ
ਡੱਲਾਸ, ਸੋਲੇਰਾ ਫਲੀਟ ਸੋਲਿਊਸ਼ਨਜ਼ ਜੋ ਕਿ ਟੈਕਸਾਸ ਅਧਾਰਤ ਹੈ ਨੇ ਡਰਾਈਵਰਾਂ ਨੂੰ ਆਧੁਨਿਕ ਤਕਨਾਲੋਜੀ ਦੇਣ ਨਾਲ ਡਰਾਈਵਰਾਂ ਨੂੰ ਬਰਕਰਾਰ ਰੱਖਣ ਦੀ ਕੰੂਜੀ ਦੱਸਿਆ ਹੈ। ਕੰਪਨੀ ਦਾ ੌਮਨਿਟਰੳਚਸ ਸੌਫਟਵੇਅਰ ਲੌਡ ਦੀ ਜਾਣਕਾਰੀ, ਲੌਗ ਬੁੱਕ ਅਤੇ ਨੈਵੀਗੇਸ਼ਨ ਅਤੇ ਹੋਰ ਬਹੁਤ ਕੁਝ ਡਾਊਨਲੋਡ ਕਰਨ ਅਤੇ ਐਕਸੈਸ ਕਰਨ ਲਈ ਇਕ ਸਥਾਨਕ ਸਥਾਨ ਦੀ ਪੇਸ਼ਕਸ਼ ਕਰਦਾ ਹੈ।
ਸੋਲੇਰਾ ਨੇ ਦਲੀਲ ਦਿੱਤੀ ਹੈ ਕਿ ਡਰਾਈਵਰਾਂ ਨੂੰ ਉਦੋਂ ਹੀ ਭੁਗਤਾਨ ਕੀਤਾ ਜਾਂਦਾ ਹੈ ਜਦੋਂ ਉਹ ਸੜਕ ਤੇ ਚਲਦੇ ਹਨ ਙ ਇਕ ਡਰਾਈਵਰ ਵਰਕਫਲੋ ਐਪਲੀਕੇਸ਼ਨ ਦੀ ਵਰਤੋਂ ਕਰਕੇ ਸਿਸਟਮ ਅਤੇ ਪ੍ਰਕਿਿਰਆ ਨੂੰ ਜੋੜਦਾ ਹੈ। ਸੋਲੇਰਾ ਨੂੰ ਮਾਣ ਹੈ ਕਿ ਵਰਕਫਲੋ ਐਪਲੀਕੇਸ਼ਨ ਦੀ ਵਰਤੋਂ ਨਾਲ ਡਰਾਈਵਰਾਂ ਦੀ ਜ਼ਿੰਦਗੀ ਨੂੰ ਆਸਾਣ ਬਣਾਇਆ ਜਾ ਸਕਦਾ ਹੈ।
ਬਹੁਤ ਸਾਰੀਆਂ ਕੰਪਨੀਆਂ ਪਹਿਲਾਂ ਹੀ ਤਕਨਾਲੋਜੀ ਦਾ ਵਿਸਥਾਰ ਆਪਣੀ ਵਰਤੋਂ ਲਈ ਕਰ ਰਹੀਆਂ ਹਨ। ਇਹਨਾਂ ਤਕਨਾਲੋਜੀ ਵਿੱਚ ਲੌਗਿੰਗ ਡਿਵਾਈਸਾਂ ਤੋਂ ਲੈ ਕੇ ਡੁਅਲ ਫੇਸਿੰਗ ਡੈਸ਼ ਕਮਰਿਆਂ ਤੱਕ ਅਤੇ ਕਰੈਸ਼ ਹੋਣ ਦੀ ਸਥਿਤੀ ਵਿੱਚ ਡਰਾਈਵਰਾਂ ਨੂੰ ਦੱਸ ਸਕਦੀਆਂ ਅਤੇ ਉਹਨਾਂ ਦਾ ਸਮਰਥਨ ਕਰ ਸਕਦੀਆਂ ਹਨ। ਜੋ ਨੌਜਵਾਨ ਡਰਾਈਵਰ ਡਿਜੀਟਲ ਸੰਸਾਰ ਵਿੱਚ ਵੱਡੇ ਹੋਏ ਹਨ ਤੇ ਉਹਨਾਂ ਬਾਰੇ ਜਾਣਦੇ ਹਨ। ਉਹਨਾਂ ਲਈ ਇਹ ਟੈਕਨਾਲੋਜੀ ਇਕ ਵਰਦਾਨ ਸਾਬਤ ਹੋਵੇਗੀ।