Home Punjabi ਡੀ.ਓ.ਟੀ. ਨੇ ਟਰੱਕ ਡਰਾਈਵਰਾਂ ਲਈ ਓਰਲ ਫਲੂਇਡ ਟੈਸਟਿੰਗ ਨੂੰ ਸ਼ਾਮਲ ਕਰਨ ਦਾ ਕੀਤਾ ਵਿਚਾਰ

ਡੀ.ਓ.ਟੀ. ਨੇ ਟਰੱਕ ਡਰਾਈਵਰਾਂ ਲਈ ਓਰਲ ਫਲੂਇਡ ਟੈਸਟਿੰਗ ਨੂੰ ਸ਼ਾਮਲ ਕਰਨ ਦਾ ਕੀਤਾ ਵਿਚਾਰ

by Punjabi Trucking

ਡਰੱਗ ਟੈਸਟਿੰਗ ‘ਤੇ ਯੂ.ਐਸ. ਡਿਪਾਰਟਮੈਂਟ ਆਫ਼ ਹੈਲਥ ਐਂਡ ਹਿਊਮਨ ਸਰਵਿਸਿਜ਼ (ਐਚ.ਐਚ.ਐਸ.) ਦੀ ਨਵੀਂ ਸੇਧ ਅਨੁਸਾਰ ਕੁਝ ਸਰਕਾਰੀ ਕਰਮਚਾਰੀਆਂ ਅਤੇ ਟਰੱਕ ਡਰਾਈਵਰਾਂ ਲਈ ਓਰਲ ਫਲਿਊਡ ਅਤੇ ਪਿਸ਼ਾਬ ਦੀ ਜਾਂਚ ਦੀਆਂ ਲੋੜਾਂ ਵਿੱਚ ਬਦਲਾਵ ਵੇਖਣ ਨੂੰ ਮਿਲਣਗੇ।
ਇਸ ਬਾਰੇ ਵੀ ਗੱਲ ਕੀਤੀ ਗਈ ਕਿ ਕਿਹੜੀਆਂ ਸਥਿਤੀਆਂ ਵਿੱਚ ਡਰੱਗ ਟੈਸਟ ਲਈ ਇਨਕਾਰ ਦੀ ਰਿਪੋਰਟ ਕਰਵਾਈ ਜਾਵੇਗੀ। ਇਸ ਦੇ ਨਾਲ ਨਾਲ ਟੈਸਟ ਕਰਵਾਉਣ ਵਾਲੀਆਂ ਲੈਬਾਰਟਰੀਆਂ ਲਈ ਨਵੀਆਂ ਲੋੜਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਟਰੱਕ ਡਰਾਈਵਰਾਂ ਲਈ ਇੱਕ ਮਹੱਤਵਪੂਰਨ ਖ਼ੇਤਰ ਵਿੱਚ ਪਿਸ਼ਾਬ ਦੇ ਟੈਸਟਾਂ ਦੀ ਬਜਾਏ ਓਰਲ ਫਲਿਊਡ ਦੀ ਜਾਂਚ ਕੀਤੀ ਜਾਂਦੀ ਹੈ। ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ (ਡੀ.ਓ.ਟੀ.) ਦੁਆਰਾ ਫਰਵਰੀ ਦੇ ਅਖੀਰ ਵਿੱਚ ਪ੍ਰਸਤਾਵਿਤ ਇੱਕ ਨਵਾਂ ਨਿਯਮ ਐਚ.ਐਚ.ਐਸ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇਗਾ ਜਿਸ ਅਨੁਸਾਰ ਡਰਾਈਵਰਾਂ ਨੂੰ ਪਿਸ਼ਾਬ ਦੀ ਬਜਾਏ ਓਰਲ ਫਲਿਊਡ ਟੈਸਟ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਫੈਡਰਲ ਰਜਿਸਟਰ ‘ਤੇ ਪ੍ਰਸਤਾਵਿਤ ਨਿਯਮ ਵਿੱਚ ਡੀ.ਓ.ਟੀ ਨੇ ਕਿਹਾ ਕਿ ਹੁਣ ਇਸ ਨਾਲ ਡਰੱਗ ਟੈਸਟਾਂ ਵਿੱਚ ਕਰਮਚਾਰੀਆਂ ਵੱਲੋਂ ਕੀਤੀ ਗਈ ਧੋਖਾਧੜੀ ਦਾ ਮੁਕਾਬਲਾ ਕਰਨ ਵਿੱਚ ਮਦਦ ਮਿਲੇਗੀ। ਇਹ ਪ੍ਰੋਗਰਾਮ ਵਧੇਰੇ ਕਿਫ਼ਾਇਤੀ, ਘੱਟ ਦਖਲਅੰਦਾਜ਼ੀ ਦੇ ਸਾਧਨ ਪ੍ਰਦਾਨ ਕਰਕੇ ਸੁਰੱਖਿਅਕ ਸਿੱਧ ਹੋਵੇਗਾ। ਪਿਸ਼ਾਬ ਇਕੱਠਾ ਕਰਨ ਦੇ ਉਲਟ ਓਰਲ ਫਲਿਊਡ ਇਕੱਠਾ ਕਰਕੇ ਟੈਸਟ ਕਰਨ ਨਾਲ ਕਰਮਚਾਰੀ ਦੀ ਗੋਪਨੀਯਤਾ ਵਿੱਚ ਬਹੁਤ ਘੱਟ ਦਖਲਅੰਦਾਜ਼ੀ ਹੋਵੇਗੀ।
ਇਸ ਨਵੇਂ ਨਿਯਮ ਲਈ ਜਨਤਕ ਵਿਚਾਰ 6 ਜੂਨ ਤੱਕ ਇਕੱਠੇ ਕੀਤੇ ਜਾਣਗੇ।
ਫੈਡਰਲ ਏਜੰਸੀਆਂ ਹੁਣ ਪਿਸ਼ਾਬ ਟੈਸਟਿੰਗ ਜਾਂ ਓਰਲ ਫਲਿਊਡ ਟੈਸਟਿੰਗ ‘ਚੋਂ ਕਿਸੇ ਦੀ ਵੀ ਵਰਤੋਂ ਕਰ ਸਕਦੀਆਂ ਹਨ। ਡਰੱਗ ਟੈਸਟਿੰਗ ਉਹਨਾਂ ਅਰਜ਼ੀ ਦੇਣ ਵਾਲਿਆਂ ‘ਤੇ ਲਾਗੂ ਹੁੰਦੀ ਹੈ ਜੋ ਸੰਵੇਦਨਸ਼ੀਲ ਅਹੁਦਿਆਂ ‘ਤੇ ਹਨ ਜਾਂ ਹਾਦਸਿਆਂ ਵਿਚ ਸ਼ਾਮਲ ਸਨ ਜਾਂ ਹਾਦਸਿਆਂ ਦਾ ਕਾਰਨ ਸਨ। ਇੱਕ ਐਚ.ਐਚ.ਐਸ ਨਾਮਕ ਉਪ-ਏਜੰਸੀ ਨੇ, ਹਾਲਾਂਕਿ, ਇਹ ਨਿਰਧਾਰਿਤ ਕੀਤਾ ਹੈ ਕਿ ਵਪਾਰਕ ਤੌਰ ‘ਤੇ ਵੇਚੇ ਜਾਣ ਵਾਲੇ ਕਈ ਮਿਲਾਵਟੀ ਉਤਪਾਦਾਂ ਨਾਲ ਪਿਸ਼ਾਬ ਅਤੇ ਓਰਲ ਫਲਿਊਡ ਟੈਸਟਾਂ ਦੇ ਨਤੀਜਿਆਂ ਨੂੰ ਉਲਟਾਇਆ ਜਾ ਸਕਦਾ ਹੈ।
ਇਹ ਗੱਲ ਵੀ ਸਾਹਮਣੇ ਆਈ ਹੈ ਕਿ ਓਰਲ ਫਲਿਊਡ ਟੈਸਟਾਂ ਨਾਲ ਕੁੱਲ ਕੀਮਤਾਂ ਵੀ ਘੱਟ ਸਕਦੀਆਂ ਹਨ। ਡੀ.ਓ.ਟੀ ਨੇ ਕਿਹਾ, “ਅਸੀਂ ਸਮਝਦੇ ਹਾਂ ਕਿ ਓਰਲ ਫਲਿਊਡ ਟੈਸਟਿੰਗ ਦੀ ਕੀਮਤ ਪਿਸ਼ਾਬ ਟੈਸਟਿੰਗ ਤੋਂ ਲਗਭਗ $10 ਤੋਂ $20 ਤੱਕ ਘੱਟ ਹੋ ਸਕਦੀ ਹੈ (ਉਦਾਹਰਣ ਵਜੋਂ, ਪਿਸ਼ਾਬ ਟੈਸਟਿੰਗ ਪ੍ਰਕਿਰਿਆ ਲਈ ਲਗਭਗ $50, ਅਤੇ ਓਰਲ ਫਲਿਊਡ ਟੈਸਟਿੰਗ ਪ੍ਰਕਿਰਿਆ ਲਈ ਲਗਭਗ $35 ਲੱਗਦੇ ਹਨ, ਜਿਸ ਵਿੱਚ ਸਭ ਤੋਂ ਵੱਡਾ ਫਰਕ ਨਮੂਨਿਆਂ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਦਾ ਹੈ)।
ਇਸ ਤੋਂ ਇਲਾਵਾ ਡੀ.ਓ.ਟੀ. ਇਹ ਦਾਅਵਾ ਕਰਦਾ ਹੈ ਕਿ ਦੋਵਾਂ ਤਰੀਕਿਆਂ ਦੀ ਵਰਤੋਂ ਕਰਨ ਨਾਲ ਜ਼ਿਆਦਾ ਲਚਕਤਾ ਆਵੇਗੀ। ਡੀ.ਓ.ਟੀ. ਨੇ ਕਿਹਾ, “ਇਸ ਲਚਕਤਾ ਨਾਲ ਸਾਨੂੰ ਕਈ ਲਾਭ ਹੋਣਗੇ। ਉਦਾਹਰਨ ਲਈ, ਜਦੋਂ ਦੁਰਘਟਨਾ ਜਾਂ ਇੱਕ ਵਾਜਬ ਕਾਰਨ/ਸ਼ੱਕ ਕਾਰਨ ਡੀ.ਓ.ਟੀ. ਟੈਸਟ ਲੋੜ ਪੈਂਦੀ ਹੈ ਤਾਂ ਦੁਰਘਟਨਾ ਜਾਂ ਘਟਨਾ ਵਾਲੀ ਥਾਂ ‘ਤੇ ਓਰਲ ਫਲਿਊਡ ਟੈਸਟ ਕੀਤਾ ਜਾ ਸਕਦਾ ਹੈ।”
ਐਚ.ਐਚ.ਐਸ ਨੇ ਡਰੱਗ ਟੈਸਟਿੰਗ ਸੰਬੰਧੀ ਹੋਰ ਮੁੱਦਿਆਂ ‘ਤੇ ਬਦਲਾਅ ਅਤੇ ਸਪੱਸ਼ਟੀਕਰਨ ਪ੍ਰਦਾਨ ਕੀਤੇ:
ਐਚ.ਐਚ.ਐਸ ਨੇ ਇਕ ਨਿਯਮ ਵਿੱਚ ਬਦਲਾਵ ਕਰਨ ਲਈ ਕਿਹਾ ਜਿਸ ਅਨੁਸਾਰ ਜੇਕਰ ਟੈਸਟ ਕਰਾਉਣ ਵਾਲੇ ਨੂੰ ਜਦ ਹੱਥ ਧੋਣ ਲਈ ਕਿਹਾ ਜਾਵੇ ਅਤੇ ਉਸ ਦਾ ਇਸ ਗੱਲ ਤੋਂ ਇਨਕਾਰ ਕਰਨਾ ਟੈਸਟਿੰਗ ਪ੍ਰਕਿਰਿਆ ਵਿੱਚ ਸਹਿਯੋਗ ਨਾ ਕਰਨਾ ਮੰਨਿਆ ਜਾਵੇਗਾ।
ਖੋਜ ਅਨੁਸਾਰ ਇਹ ਨਿਸ਼ਚਤ ਕੀਤਾ ਗਿਆ ਹੈ ਕਿ ਭੁੱਕੀ ਦੇ ਬੀਜ ਨਾਲ ਤਿਆਰ ਕੀਤਾ ਭੋਜਨ ਖਾਣ ਨਾਲ ਸਕਾਰਾਤਮਕ ਡਰੱਗ ਟੈਸਟ ਨਤੀਜੇ ਨਹੀਂ ਆਉਣਗੇ।
ਇਹ ਨਿਸ਼ਚਤ ਕੀਤਾ ਗਿਆ ਕਿ ਡਰੱਗ ਟੈਸਟਿੰਗ ਪੈਨਲਾਂ ਵਿੱਚ ਸਮੇਂ ਸਿਰ ਤਬਦੀਲੀਆਂ ਲਿਆਉਣ ਨਾਲ ਵਧੇਰੇ ਕਾਰਜਸ਼ੀਲ ਕਰਮਚਾਰੀ ਵੇਖਣ ਨੂੰ ਮਿਲਣਗੇ ਅਤੇ ਇਸ ਦੇ ਨਾਲ ਹੀ ਨਸ਼ਾਖੋਰੀ ਵਰਗੇ ਮੁੱਦਿਆਂ ‘ਤੋਂ ਬਚਾਅ ਹੋਵੇਗਾ।
ਜੇਕਰ ਕਿਸੇ ਕਾਰਨ ਓਰਲ ਫਲਿਊਡ ਲਈ ਨਮੂਨਾ ਦੇਣ ਵਿੱਚ ਤੰਗੀ ਆਉਂਦੀ ਹੈ ਤਾਂ ਇਸ ਦੀ ਬਜਾਏ ਪਿਸ਼ਾਬ ਦਾ ਨਮੂਨਾ ਦੇਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਕੁਲੈਕਟਰ ਵੱਲੋਂ ਅਜਿਹੀਆਂ ਸਥਿਤੀਆਂ ਵਿੱਚ ਟੈਸਟ ਕਰਨ ਤੋਂ ਇਨਕਾਰ ਕਰਨ ਦੀ ਰਿਪੋਰਟ ਕੀਤੀ ਜਾਵੇਗੀ ਜਿੱਥੇ ਨਮੂਨਾ ਦੇਣ ਵਾਲਾ ਆਪਣੇ ਨਿਯੁਕਤ ਸਮੇਂ ‘ਤੇ ਉੱਥੇ ਨਹੀਂ ਪਹੁੰਚਦਾ ਜਾਂ ਕਿਸੇ ਵੀ ਕਾਰਨ ਟੈਸਟਿੰਗ ਪ੍ਰਕਿਰਿਆ ਦੇ ਖ਼ਤਮ ਹੋਣ ‘ਤੋਂ ਪਹਿਲੋਂ ਉੱਥੋਂ ਚਲੇ ਜਾਂਦਾ ਹੈ।
ਇੱਕ ਰੈਗੂਲੇਟਰੀ ਤਬਦੀਲੀ ਕਹਿੰਦੀ ਹੈ ਕਿ ਇੱਕ ਡਾਕਟਰ ਜਾਂ ਡਾਕਟਰੀ ਸਿਫਾਰਸ਼ ਨਾਲ ਲੈ ਰਹੇ ‘ਸਕੇਡਿਊਲ ੀ ਸਬਸਟਾਂਸ’ ਨਾਲ ਡਰੱਗ ਟੈਸਟਾਂ ਦੇ ਸਕਾਰਾਤਮਕ ਨਤੀਜੇ ਆਉਣਾ ਕੋਈ ਸਵੀਕਾਰਯੋਗ ਡਾਕਟਰੀ ਵਿਆਖਿਆ ਨਹੀਂ ਹੈ।
ਮਾਰਿਜੁਆਨਾ ਸਮੋਕ ਅਤੇ ਮਾਰਿਜੁਆਨਾ ਵਾਲੇ ਭੋਜਨ ਲੈਣ ਨਾਲ ਮਾਰਿਜੁਆਨਾ ਟੈਸਟ ਦੇ ਸਕਾਰਾਤਮਕ ਨਤੀਜੇ ਆਉਣਾ ਇੱਕ ਸਵੀਕਾਰਯੋਗ ਡਾਕਟਰੀ ਸਪੱਸ਼ਟੀਕਰਨ ਨਹੀਂ ਹਨ।

You may also like

Verified by MonsterInsights