ਕੈਲੀਫੋਰਨੀਆਂ ਦੀਆਂ ਪ੍ਰਮੁੱਖ ਬੰਦਰਗਾਹਾਂ ‘ਤੇ ਗਰਿੱਡਲਾਕ ਤੋਂ ਬਹੁਤ ਲਾਭ ਹੋਇਆ ਸੀ, ਪਰ ਮਹਾਂਮਾਰੀ ਦੇ ਸਾਲਾਂ ਦੌਰਾਨ ਪੂਰਬੀ ਤੱਟ ਦੀਆਂ ਬੰਦਰਗਾਹਾਂ ਤੇ ਭਾੜੇ ਦੀ ਕੀਮਤ ਕਾਫੀ ਮਾਤਰਾ ਵਿੱਚ ਘੱਟ ਗਈ ਹੈ। ਪਿਛਲੇ ਸਾਲ ਦੌਰਾਨ ਅਟਲਾਂਟਾਂ ਵਿਖੇ ਭਾੜੇ ਦੀ ਕੀਮਤ 11 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਘੱਟੀ ਹੈ।
ਓਨਟਾਰੀਓ, ਕੈਲੀਫੋਰਨੀਆਂ ਵਿੱਚ ਵਾਲੀਅਮ 14 ਪ੍ਰਤੀਸ਼ਤ ਤੋਂ ਵੱਧ ਰਿਕਵਰ ਹੋ ਗਿਆ ਹੈ। ਜੋ ਕਿ ਪਿਛਲੇ ਕੁਝ ਸਾਲਾਂ ਵਿੱਚ ਜੋ ਕਾਫੀ ਘਾਟਾ ਦਰਜ ਹੋਇਆ ਸੀ ਉਸਦੇ ਉਲਟ ਹੁਣ ਵੱਧ ਰਿਕਵਰ ਹੋਇਆ ਹੈ। ਲੋਂਗ ਬੀਚ, ਲਾਸ ਏਾਜਲਸ ਅਤੇ ਓਕਲੈਂਡ ਨੂੰ ਏਸ਼ੀਆਂ ਤੋਂ ਭੇਜੇ ਜਾਣ ਵਾਲੇ ਮਾਲ ਦੀ ਬਹੁਗਿਣਤੀ ਮਹਾਂਮਾਰੀ ਤੋਂ ਪਹਿਲਾਂ ਕਾਫੀ ਸੀ।
ਸਾਲ 2020 ਵਿੱਚ ਇਸੇ ਵਾਲੀਅਮ ਨੇ ਇਸਦੀਆਂ ਬੰਦਰਗਾਹਾਂ ਨੂੰ ਵੀ ਹਾਵੀ ਕਰ ਦਿੱਤਾ ਅਤੇ ਕੀਮਤਾਂ ਵਿੱਚ ਕਾਫੀ ਵਾਧਾ ਦਰਜ ਹੋਇਆ ਙ ਇਸ ਦੇ ਉਲਟ ਸ਼ਿਪਰ ਸਸਤੇ ਰਾਹ ਲੱਭਣ ਲਈ ਘਬਰਾ ਗਏ ਸਨ। ਗੌਰਤਲਬ ਹੈ ਕਿ ਪੱਛਮੀ ਤੱਟ ਤੇ ਕੀਮਤਾਂ ਕਾਫੀ ਵੱਧ ਗਈਆਂ ਸਨ ਤੇ ਪਨਾਮਾ ਨਹਿਰ ਰਾਹੀਂ ਸਾਵਨਾਹ ਦੀ ਬੰਦਰਗਾਹ ਤੱਕ ਮਾਲ ਭੇਜਣਾ ਬਹੁਤ ਸਸਤਾ ਪੈਂਦਾ ਸੀ। ਇਹ ਅਟਲਾਂਟਾ ਮਾਰਕੀਟ ਨੂੰ ਫੀਡ ਕਰਦਾ ਹੈ।
ਕਈ ਵਿਸ਼ਲੇਸ਼ਕਾਂ ਦਾ ਕਹਿਣਾ ਸੀ ਕਿ ਮੌਜੂਦਾ ਸਥਿਤੀਆਂ ਵਿੱਚ ਸਵਾਨਾਹ ਦੀ ਵਾਲੀਅਮ ਦਰ ਵੱਧਦੀ ਰਹੇਗੀ। ਪਰ ਸਾਲ 2019 ਵਿੱਚ ਇਹ ਕੀਮਤ ਥੋੜਾ ਉਪਰ ਜਾ ਕੇ ਵਾਪਸ ਮੁੜ ਗਿਰਾਵਟ ਤੇ ਆ ਗਈ ਹੈ। ਗਿਰਾਵਟ ਦਾ ਇੱਕ ਕਾਰਨ ਹੈ ਕਿ ਪਨਾਨਾ ਕਨਾਲ ਨਹਿਰ ਸੋਕੇ ਦਾ ਸ਼ਿਕਾਰ ਹੋ ਗਈ ਸੀ। ਸੁਏਜ਼ ਨਹਿਰ ਜੋ ਕਿ ਮੱਧ ਪੂਰਬ ਵਿੱਚ ਪੈਂਦੀ ਹੈ ਇਹ ਸ਼ਪਿੰਗ ਯਮਨ ਦੇ ਬਾਗੀਆਂ ਦੇ ਨਾਲ ਨਾਲ ਗਾਜ਼ਾਂ ਵਿੱਚ ਜੰਗ ਦੁਆਰਾ ਪ੍ਰਭਾਵਿਤ ਹੋਈ ਹੈ।
ਇਹ ਕਾਰਨ ਲਾਸ ਏਾਜਲਸ ਅਤੇ ਲੌਂਗ ਬੀਚ ਨੂੰ ਕਾਰੋਬਾਰ ਵਿੱਚ ਕਾਫੀ ਫਾਇਦੇਮੰਦ ਬਣਾਉਂਦੀਆਂ ਹਨ। ਵਾਸਤਵ ਵਿੱਚ, ਇਨਬਾਊਾਡ ਓਸ਼ੀਅਨ ਠ5ੂਸ ਵਾਲੀਅਮ ਸੂਚਕਾਂਕ ਵਿੱਚ ਲਾਸ ਏਾਜਲਸ ਦੀ ਬੰਦਰਗਾਹ ਤੇ 73 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ।
ਸੁਮੰਦਰੀ ਕੰਟੇਨਰ ਦੀਆਂ ਕੀਮਤਾਂ ਵਿੱਚ ਉਤਰਾਅ ਚੜ੍ਹਾਅ ਚੱਲਦਾ ਰਹਿੰਦਾ ਹੈ। ਪਰ ਜਦੋਂ ਇਸ ਦੀਆਂ ਕੀਮਤਾਂ ਘੱਟ ਹੁੰਦੀਆਂ ਹਨ ਤਾਂ ਇਹ ਪੂਰਬੀ ਤੱਟ ਦੀਆਂ ਬੰਦਰਗਾਹਾਂ ਨੂੰ ਜ਼ਿਆਦਾ ਉਤਸ਼ਾਹਿਤ ਕਰਦਾ ਹੈ।
ਸਾਲ 2021 ਦੌਰਾਨ ਲਾਸ ਏਾਜਲਸ ਤੋਂ ਫਿਲਡੇਲਫਿਯਾ ਤੱਕ ਔਸਤ ਡਰਾਈ ਵੈਨ, ਟਰੱਕ ਲੋਡ ਦੀ ਦਰ ਸਵਾਨਾਹ ਤੋਂ ਫਿਲਡੇਲਫਿਯਾ ਤੱਕ ਦੀ ਦਰ ਨਾਲੋਂ ਤਿੰਨ ਗੁਣਾ ਜ਼ਿਆਦਾ ਵਾਧਾ ਦਰਜ ਹੋਇਆ ਹੈ।
ਅੱਜ ਵੀ ਬੱਚਤ ਇੱਥੇ ਹੀ ਹੋ ਰਹੀ ਹੈ। ਪਰ ਇਸ ਦਾ ਫਾਇਦਾ ਬਹੁਤ ਸਾਰੇ ਸ਼ਿਪਰ ਚੁੱਕ ਰਹੇ ਹਨ। ਅਜੇ ਵੀ ਬਹੁਤ ਸਾਰੇ ਸ਼ਿਪਰ ਪੱਛਮੀ ਤੱਟ ਦੀਆਂ ਬੰਦਰਗਾਹਾਂ ਤੇ ਮਾਲ ਨੂੰ ਭੇਜਣ ਲਈ ਉਤਸੁਕ ਹਨ ਪਰ ਇਸ ਨਾਲ ਅਟਲਾਂਟਾ ਮਾਰਕੀਟ ਵਿੱਚ ਵਾਲੀਅਮ ਘੱਟਣਾ ਜਾਰੀ ਹੈ।