– ਵਿਲਿਅਮ ਮਟੂਗੀ
ਬਹੁਤੇ ਖ੍ਰੀਦਦਾਰਾਂ ਨੂੰ ਹੌਰਸ ਪਾਵਰ ਤੇ ਟੌਰਕ ਦੇ ਅਸਲੀ ਅਰਥਾਂ ਦਾ ਨਹੀਂ ਪਤਾ ਭਾਵੇਂ ਟਰੱਕਾਂ ਅਤੇ ਕਾਰਾਂ ਦੀ ਗੱਲ ਕਰਦਿਆਂ ਇਹ ਸ਼ਬਦ ਆਮ ਵਰਤੇ ਜਾਂਦੇ ਹਨ। ਭਾਵੇਂ ਹੌਰਸਪਾਵਰ ਇਨਾਂ ਦੋਨਾਂ ਵਿਚੋ ਵੱਧ ਮਹੱਤਵ ਰੱਖਦਾ ਹੈ ਪਰ ਟਰੱਕ ਟਰਾਈਵਰ ਦੇ ਲਈ ਤਾਂ ਇਹ ਦੋਵੇਂ ਹੀ ਬਹੁਤ ਖਾਸ ਮਹੱਤਵ ਰੱਖਦੇ ਹਨ।
ਇੰਜਣ ਬਣਾਉਣ ਵਾਲੀਆਂ ਕੰਪਨੀਆਂ ਵਿਚ ਵੀ ਇਹ ਬਹਿਸ ਹਮੇਸ਼ਾ ਤੋਂ ਹੈ ਕਿ ਹੌਰਸਪਾਵਰ ਜਾਂ ਟੌਰਕ ਵਿਚੋਂ ਕੀ ਕਿਹੜਾ ਗੁਣ ਬੇਹਤਰ ਹੈ। ਹੌਰਸਪਾਵਰ ਕਿਸੇ ਵੀ ਵਾਹਨ ਨੂੰ ਚਲਦੇ ਸਮੇਂ ਚਲਣ ਅਤੇ ਸਪੀਟ ਫੜਣ ਵਿਚ ਮਦਦ ਕਰਦਾ ਹੈ ਦੂਜੇ ਪਾਸੇ ਟੌਰਕ ਇਕ ਖੜੇ ਟਰੱਕ ਨੂੰ ਚੱਲਣ ਦੇ ਲਈ ਜੋ ਝਟਕਾ ਜਾ ਪਾਵਰ ਦੀ ਲੋੜ ਹੁੰਦੀ ਹੈ ਪਰਦਾਨ ਕਰਦਾ ਹੈ। ਟੌਰਕ ਚੜਾਈ ਚੜਨ ਅਤੇ ਭਾਰ ਖਿਚਣ ਲਈ ਲੋੜੀਦੀ ਸ਼ਕਤੀ ਪਰਦਾਨ ਕਰਦਾ ਹੈ।
ਕਿਸੇ ਵੀ ਟਰੱਕ ਟਰਾਈਵਰ ਨੂੰ ਟਰੱਕ ਖ੍ਰੀਦਨ ਤੋਂ ਪਹਿਲਾ ਇਹ ਜਾਨਣਾ ਜਰੂਰੀ ਹੈ ਕਿ ਉਹ ਕਿਸ ਤਰਾਂ ਦਾ ਕੰਮ ਕਰਦਾ ਹੈ ਅਤੇ ਉਸ ਕੰਮ ਲਈ ਹੌਰਸਪਾਵਰ ਜਾਂ ਟੌਰਕ ਦੀ ਵੱਧ ਜਰੂਰਤ ਹੈ। ਵੱਧ ਹੌਰਸਪਾਵਰ ਆਮ ਤੌਰ ਤੇ ਵੱਧ ਰਫਤਾਰ ਪਰਦਾਨ ਕਰਦਾ ਹੈ ਅਤੇ ਵੱਧ ਟੌਰਕ ਨਾਲ ਤੁਸੀਂ ਭਾਰੇ ਲੋਡ ਨੂੰ ਆਸਾਨੀ ਨਾਲ ਖਿਚ ਸਕਦੇ ਹੋ। ਇਹ ਦੋਨੋ ਇੰਜਣ ਦੀ ਸ਼ਕਤੀ ਨੂੰ ਦਰਸਾਉਦੇ ਹਨ। ਇਥੇ ਅਸੀਂ ਹੌਰਸਪਾਵਰ ਅਤੇ ਟੌਰਕ ਦੇ ਤਕਨੀਕੀ ਪੱਖ ਜਾਨਣ ਦੀ ਕੋਸ਼ਿਸ ਕਰਾਂਗੇ।
ਟੌਰਕ
ਸ਼ਕਤੀ ਖਿਚ ਜਾਂ ਧੱਕਣ ਦੇ ਰੂਪ ਵਿਚ ਹੁੰਦੀ ਹੈ ਅਤੇ ਜਦੋਂ ਇਹ ਸ਼ਕਤੀ ਕਿਸੇ ਵਸਤੂ ਤੇ ਲਾਈ ਜਾਂਦੀ ਹੈ ਤਾਂ ਇਹ ਇਸ ਵਸਤੂ ਨੂੰ ਅਗੇ ਤੋਰਦੀ ਹੈ ਜਿਸ ਨੂੰ ਕੰਮ ਹੋਣਾ ਕਿਹਾ ਜਾਂਦਾ ਹੈ। ਇਸ ਕਿਰਿਆ ਦੇ ਨਾਲ ਹੀ ਫਾਸਲਾ ਤੈਅ ਹੁੰਦਾ ਹੈ।ਆਮ ਤੌਰ ਤੇ ਖਿਚ ਜਾਂ ਧੱਕ ਸ਼ਕਤੀ ਇਕ ਸਿਧੀ ਰੇਖਾ ਵਿਚ ਲੱਗਦੀ ਹੈ। ਪਰ ਇੰਜਣ ਵਿਚ ਇਹ ਸ਼ਕਤੀ ਇਕ ਧੁਰੇ ਦੇ ਦੁਆਲੇ ਲਗਦੀ ਹੈ ਜੋ ਉਸ ਨੁੰ ਘੁੰਮਣ ਸ਼ਕਤੀ ਪਰਦਾਨ ਕਰਦੀ ਹੈ ਜਿਸ ਨੂੰ ਟੌਰਕ ਕਿਹਾ ਜਾਂਦਾ ਹੈ। ਸੋ ਟੌਰਕ ਉਹ ਸ਼ਕਤੀ ਹੈ ਜੋ ਕਿਸੇ ਪਹੀਏ ਨੂੰ ਘੁੰਮਣ ਲਗਾਉਦੀ ਹੈ। ਪਰ ਗਤੀ ਪੈਦਾ ਕਰਨ ਲਈ ਇਹ ਜ਼ਰੂਰੀ ਹੈ ਕਿ ਸਹੀ ਮਾਤਰਾ ਵਿਚ ਟੌਰਕ ਲਗਾਈ ਜਾਵੇ ਜੇ ਤੁਸੀਂ 40 ਫੁਟ-ਪੌਡ ਤੇ ਕੱਸੇ ਹੋਏ ਬੋਲਟ ਨੂੰ 20 ਫੁਟ-ਪੌਡ ਦੀ ਟੌਰਕ ਲਗਾ ਰਹੇ ਹੋ ਤਾਂ ਉਹ ਨਹੀਂ ਖੁਲੇਗਾ। ਟੌਰਕ ਕਿਉਕਿ ਇਕ ਖਾਸ ਦਿਸ਼ਾ ਵਿਚ ਲਾਈ ਜਾਂਦੀ ਹੈ ਇਸ ਨੂੰ ਮਿਣਨ ਦੇ ਲਈ ਨਿਉਟਨ ਮੀਟਰਜ਼ ਜਾਂ ਫੁਟ-ਪੋਡ ਦੀ ਵਰਤੋਂ ਕੀਤੀ ਜਾਂਦੀ ਹੈ।
ਕਿਸੇ ਇੰਜਣ ਦੁਆਰਾ ਉਤਪਾਦ ਕੀਤੀ ਟੌਰਕ ਦਾ ਸਿਧਾ ਸਬੰਧ ਇੰਜਣ ਵਿਚ ਘੁੰਮ ਰਹੀ ਹਵਾ ਨਾਲ ਹੁੰਦਾ ਹੈ, ਵੱਧ ਹਵਾ ਦਾ ਮਤਲਬ ਹੈ ਵੱਧ ਟੌਰਕ। ਵੱਡੇ ਇੰਜਣਾ ਵਿਚ ਕਾਫੀ ਹਵਾ ਲਈ ਥਾਂ ਹੁੰਦੀ ਹੈ ਪਰ ਛੋਟੇ ਇੰਜਣਾ ਵਿਚ ਵੱਧ ਟੌਰਕ ਦੇ ਲਈ ਸੁਪਰ ਚਾਰਜਰ ਜਾਂ ਟਰਬੋ ਚਾਰਜਰ ਦੀ ਵਰਤੋਂ ਕੀਤੀ ਜਾਂਦੀ ਹੈ।
ਹੌਰਸਪਾਵਰ
ਕਿਤਾਬੀ ਪਰਿਭਾਸ਼ਾ ਦੇ ਅਨੁਸਾਰ ਹੌਰਸਪਾਵਰ ਉਹ ਸ਼ਕਤੀ ਹੈ ਜੋ 550 ਪੌਂਡ ਭਾਰ ਨੂੰ ਇਕ ਸੈੰਕਡ ਵਿਚ ਇਕ ਫੁਟ ਤੱਕ ਚੱਕਣ ਲਈ ਲੋੜੀਦੀ ਹੈ ਜਾਂ 33000 ਪੌਡ ਭਾਰ ਨੂੰ ਇਕ ਸੈਕਡ ਵਿਚ ਇਕ ਫੁਟ ਤੱਕ ਧੱਕਣ ਜਾਂ ਜਿਚਣ ਲਈ ਚਾਹੀਦੀ ਹੈ।
ਆਟੋਮੋਟਿਵ ਇੰਜਨੀਆਰਾ ਵਲੋਂ ਹੌਰਸਪਾਵਰ ਨੂੰ ਮਿਣਨ ਦੇ ਦੋ ਤਰੀਕੇ ਪਾਏ ਜਾਂਦੇ ਹਨ ਇਕ ਜਿਸ ਨੂੰ ਗਰੌਸ ਤੇ ਨਿਟ ਕਿਹਾ ਜਾਦਾਂ ਹੈ। ਗਰੌਸ ਹੌਰਸਪਾਵਰ ਮਿਣਨ ਲਈ ਇੰਜਣ ਤੇ ਪੈਣ ਵਾਲਾ ਹੋਰ ਕੋਈ ਵੀ ਲੋਡ ਨਹੀਂ
ਗਿਣਿਆ ਜਾਦਾ ਇਸ ਲਈ ਇਹ ਤਰੀਕਾ ਆਈਡਲ ਹਾਲਤਾ ਵਿਚ ਇੰਜਣ ਦੀ ਵੱਧ ਤੋਂ ਵੱਧ ਪਾਵਰ ਦੱਸਦਾ ਹੈ। ਨਿਟ ਹੌਰਸਪਾਵਰ ਗਿਣਨ ਵੇਲੇ ਇੰਜਣ ਤੇ ਪੈਣ ਵਾਲੇ ਹੋਰ ਲੋਡ ਨੂੰ ਵੀ ਗਿਣਿਆ ਜਾਦਾਂ ਹੈ।
ਹੌਰਸਪਾਰਵ ਗਿਣਨ ਲਈ ਇੰਜਣ ਦੀ ਟੌਰਕ ਨੂੰ ਇੰਜਣ ਦੇ ਪਰ ਮਿੰਟ ਦੇ ਗੇੜਿਆ ਨਾਲ ਗੁਣਾ ਕੀਤਾ ਜਾਦਾਂ ਹੈ ਅਤੇ ਪਰ ਮਿੰਟ ਦੇ ਗੇੜੇ ਇੰਜਣ ਦੀ ਗਤੀ ਨਿਰਧਾਰਤ ਕਰਦੇ ਹਨ। ਵਾਹਨ ਬਣਾਉਣ ਵਾਲੀਆ ਕੰਪਨੀਆਂ ਇਕ ਖਾਸ ਆਰ ਪੀ ਐਮ ਤੇ ਇੰਜਣ ਦੀ ਹੌਰਸਪਾਵਰ ਅਤੇ ਟੌਰਕ ਦਸਦੇ ਹਨ। ਡਾਇਨੋਮੀਟਰ ਨਾਂ ਦਾ ਇਕ ਜੰਤਰ ਕਿਸੇ ਕਰੈਕਸ਼ਾਫਟ ਦੀ ਹੌਰਸਪਾਵਰ ਅਤੇ ਟੌਰਕ ਨੂੰ ਮਿਣਨ ਲਈ ਵਰਤਿਆ ਜਾਂਦਾ ਹੈ।ਹੌਰਸਪਾਵਰ ਅਤੇ ਟੌਰਕ ਦਾ ਆਪਸੀ ਤਾਲਮੇਲ ਹੀ ਇੰਜਣ ਡੀਜਾਈਨ ਦਾ ਅਸਲ ਧੁਰਾ ਹੈ।
ਅੱਜ ਕੱਲ ਟਰੱਕ ਬਣਾਉਣ ਵਾਲੀਆਂ ਕੰਪਨੀਆਂ ਗਾਹਕਾਂ ਦੀ ਸਤੁਸ਼ਟੀ ਵਲ ਕਾਫੀ ਧਿਆਨ ਦਿੰਦੀਆਂ ਹਨ ਅਤੇ ਉਹ ਤੁਹਾਡੀਆ ਲੋੜਾਂ ਨੂੰ ਜਾਣਨ ਲਈ ਵੀ ਉਤਸ਼ਕ ਹਨ ਇਸ ਦੇ ਨਾਲ ਉਹ ਗਰਾਹਕਾ ਨੂੰ ਉਨਾਂ ਦੇ ਲੋਡ ਸਾਇਜ ਅਤੇ ਹੋਰ ਪੱਖਾਂ ਨੂੰ ਸਮਝ ਕੇ ਸਹੀ ਹੌਰਸਪਾਵਰ ਅਤੇ ਟੌਰਕ ਦੇ ਇੰਜਣ ਵਾਲਾ ਟਰੱਕ ਦਿਖਾ ਸਕਦੇ ਹਨ ਜੋ ਕਿ ਲੰਬੇ ਸਮੇਂ ਤੱਕ ਵਧੀਆ ਕੰਮ ਕਰ ਸਕਦਾ ਹੈ। ਦੂਜੇ ਪਾਸੇ ਜੇ ਟਰੱਕ ਤੁਹਾਡੇ ਰੂਟ ਦੀਆਂ ਲੋੜਾਂ ਦੇ ਮੁਤਾਬਕ ਠੀਕ ਨਹੀਂ ਹੈ ਤਾਂ ਤੁਸੀ ਤੇਲ ਅਤੇ ਹੋਰ ਮੇਨਟੀਨੈਂਸ ਤੇ ਭਾਰੀ ਖਰਚਾ ਬਰਬਾਦ ਕਰ ਸਕਦੇ ਹੋ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਟਰੱਕ ਖ੍ਰੀਦਣ ਸਮੇਂ ਸਿਰਫ ਹੌਰਸਪਾਵਰ, ਜਾਂ ਟੌਰਕ ਵੱਲ ਧਿਆਨ ਦੇਣ ਦੀ ਬਿਜਾਏ ਇਹ ਦੇਖਿਆ ਜਾਵੇ ਕਿ ਤੁਹਾਡੇ ਲੋਡ ਦਾ ਸਾਇਜ, ਭਾਰ ਅਤੇ ਰੂਟ ਕਿਸ ਤਰਾਂ ਦਾ ਹੈ। ਭਾਰੇ ਲੋਡ ਅਤੇ ਚੜਾਈ ਵਾਲੇ ਰਾਸਤਿਆ ਲਈ ਵੱਧ ਟੌਰਕ ਕਾਰਗਰ ਹੈ ਅਤੇ ਜਿਥੇ ਵੱਧ ਸਪੀਟ ਦੀ ਜਰੂਰਤ ਹੋਵੇ ਤਾਂ ਵੱਧ ਹੌਰਸਪਾਵਰ ਸਹਾਈ ਹੁੰਦੀ ਹੈ। ਪਰ ਫਿਰ ਵੀ ਜੇ ਤੁਹਾਨੂੰ ਸਾਰੇ ਪੱਖਾਂ ਨੂੰ ਵਿਚਾਰਨ ਤੋਂ ਬਾਅਦ ਕੋਈ ਟਰੱਕ ਪਸੰਦ ਹੈ ਤਾਂ ਸਿਰਫ ਹੌਰਸਪਾਰਵ ਜਾਂ ਟੌਰਕ ਕਰਕੇ ਹੀ ਉਸ ਨੂੰ ਜਾਣ ਨਾ ਦਿਉ।