ਗੈਰਕਾਨੂੰਨੀ ਅਤੇ ਧੋਖੇਬਾਜੀ ਨਾਲ ਕਾਰੋਬਾਰ ਕਰਨ ਅਤੇ ਕਿਸਾਨਾਂ ਤੋਂ ਵੱਧ ਕਿਰਾਇਆ ਲੈਣ ਦੇ ਦੋਸ਼ ਵਿਚ ਸੰਯੁਕਤ ਰਾਜ ਅਤੇ ਹੋਰ ਦੇਸ਼ਾਂ ਦੇ ਉਤਪਾਦਕਾਂ ਦੇ ਇੱਕ ਸਮੂਹ ਨੇ ਮਿਨੀਸੋਟਾ ਅਧਾਰਿਤ ਸੀ.ਐਚ.ਰੌਬਿਨਸਨ ਵਿਰੁੱਧ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ 1.1 ਬਿਲੀਅਨ ਡਾਲਰ ਦਾ ਮੁਕੱਦਮਾ ਦਾਇਰ ਕੀਤਾ ਹੈ।
ਕੰਪਨੀ ਖਿਲਾਫ ਲਗਾਏ ਗਏ ਇਲਜ਼ਾਮਾਂ ਵਿਚੋਂ ਇਕ ਇਹ ਹੈ ਕਿ ਕੰਪਨੀ “ਫਰੇਟ ਟਾਪਿੰਗ” ਵਿਚ ਲੱਗੀ ਹੋਈ ਹੈ, ਜਿਸ ਵਿਚ ਉਹਨਾਂ ਨੇ ਤਿਆਰ ਕੀਤੇ ਉਤਪਾਦਾਂ ਦੀ ਢੋਅ ਢੁਆਈ ਦਾ ਪ੍ਰਬੰਧ ਇਸ ਤਰੀਕੇ ਨਾਲ ਕੀਤਾ ਸੀ ਜਿਸ ਨਾਲ ਉਹਨਾਂ ਨੂੰ ਫਾਇਦਾ ਹੁੰਦਾ ਸੀ ਨਾ ਕੇ ਉਤਪਾਦਕਾਂ ਨੂੰ।
ਉਹਨਾਂ ਤੇ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਉਹਨਾਂ ਨੇ ਭਾੜੇ ਦੇ ਭਾਅ ਵਿੱਚ 2% ਦੀ ਕਟੌਤੀ ਦਾ ਇਕਰਾਰਨਾਮਾ ਕੀਤਾ ਹੈ, ਬੀਜ ਸਪਲਾਈ ਕਰਨ ਵਾਲਿਆਂ ਅਤੇ CHEP USA(ਕਾਮਨਵੈਲਥ ਹੈਂਡਲਿੰਗ ਉਪਕਰਣ ਪੂਲ, ਇੱਕ ਪੈਲੇਟ ਅਤੇ ਕੰਟੇਨਰ ਪੂਲਿੰਗ ਸੇਵਾ) ਤੋਂ ਛੋਟ ਪ੍ਰਾਪਤ ਕਰ ਰਹੇ ਹਨ ਲੇਕਿਨ ਇਸ ਨੂੰ ਉਹ ਉਤਪਾਦਕਾਂ ਤੱਕ ਨਹੀਂ ਪਹੁੰਚਾ ਰਹੇ।
ਟੈਕਸਸ ਦੇ ਸੇਂਟ ਐਨਟੋਨੀਓ ਵਿੱਚ ਸਥਿਤ ਸਟੋਕਸ ਲਾਅ ਫਰਮ ਦੇ ਕ੍ਰੇਗ ਸਟੋਕਸ ਦੁਆਰਾ ਦਰਜ ਕੀਤਾ ਗਿਆ ਇਹ ਮੁਕੱਦਮਾ ਕਈ ਖੇਤੀਬਾੜੀ ਸੰਸਥਾਵਾਂ ਦੇ ਵੱਲੋਂ ਹੈ। ਸੀ.ਐਚ. ਰੌਬਿਨਸਨ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕਰਦੇ ਹੋਏ ਇਹ ਦਾਅਵਾ ਕੀਤਾ ਹੈ ਕਿ ਇਹ ਸ਼ਿਕਾਇਤ “ਮੀਡੀਆ ਦਾ ਧਿਆਨ ਖਿੱਚਣ ਲਈ ਤਿਆਰ ਕੀਤੀ ਗਈ ਹੈ, ਅਤੇ ਇਸ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਸਵੈ-ਸੇਵਾ ਕਰਨ ਵਾਲੇ ਝੂਠਾਂ ਦੇ ਨਾਲ-ਨਾਲ ਸਾਡੀ ਕੰਪਨੀ ਬਾਰੇ ਧੱਕੇਸ਼ਾਹੀ ਅਤੇ ਗ਼ਲਤ ਕੰਮ ਵਾਲੇ ਭਰਮ ਸ਼ਾਮਿਲ ਹਨ।”
ਸੀ.ਐਚ. ਰੌਬਿਨਸਨ ਇਹ ਵੀ ਦੱਸਦਾ ਹੈ ਕਿ ਕਈ ਉਤਪਾਦਕਾਂ ਕੋਲ ਉਨ੍ਹਾਂ ਦਾ ਪੈਸਾ ਹੈ, ਹਾਲਾਂਕਿ ਸਟੋਕਸ ਨੇ ਕਿਹਾ ਕਿ ਉਹ ਉਸ ਦੇ ਸਿਰਫ ਇੱਕ ਫਰਿਆਦੀ ਨੂੰ ਜਾਣਦਾ ਸੀ ਜਿਸ ਕੋਲ ਕੰਪਨੀ ਦਾ ਪੈਸਾ ਸੀ। ਇੱਕ ਬਿਆਨ ਵਿੱਚ, ਸੀ.ਐਚ. ਰੌਬਿਨਸਨ ਨੇ ਕਿਹਾ, “ਹੁਣ ਜਦੋਂ ਪੈਸੇ ਵਾਪਸ ਕੀਤੇ ਜਾਣੇ ਹਨ, ਇਹ ਉਤਪਾਦਕ ਆਪਣੇ ਕਰਜ਼ੇ ਦੀ ਅਦਾਇਗੀ ਤੋਂ ਬਚਣ ਲਈ ਇਸ ਸ਼ਿਕਾਇਤ ਦੀ ਵਰਤੋਂ ਕਰ ਰਹੇ ਹਨ। ਸੀ.ਐਚ. ਰੌਬਿਨਸਨ ਅਹਿਮ ਰਕਮ ਇਕੱਠਾ ਕਰਨ ਦਾ ਦਾਅਵਾ ਕਰਨਗੇ ਜੋ ਕਿ ਉਤਪਾਦਕਾਂ ਦੁਆਰਾ ਬਕਾਇਆ ਹੈ। ”
ਇਸ ਮੁਕੱਦਮੇ ਤੋਂ ਸਟੋਕਸ ਨੂੰ ਉਮੀਦ ਹੈ ਕਿ ਇਹ ਕਲਾਸ-ਐਕਸ਼ਨ ਦਾ ਦਰਜਾ ਪ੍ਰਾਪਤ ਕਰੇਗਾ (ਅਤੇ ਜੇ ਹਜ਼ਾਰਾਂ ਉਤਪਾਦਕ ਨਹੀਂ ਤਾਂ ਸੈਂਕੜੇ ਉਤਪਾਦਕਾਂ ਤੇ ਲਾਗੂ ਹੋ ਸਕਦਾ ਹੈ )।ਸਟੋਕਸ ਕਹਿੰਦਾ ਹੈ ਕੇ ਭਾਂਵੇ ਸੀ.ਐਚ. ਰੌਬਿਨਸਨ ਅਤੇ ਉਤਪਾਦਕਾਂ ਵਿਚਾਲੇ ਹੋਏ ਇਕਰਾਰਨਾਮੇ ਵਿੱਚ ਵਿਕਰੀ ਕਮਿਸ਼ਨਾਂ ਦੀ ਮਾਤ੍ਰਾ ਦਿੱਤੀ ਗਈ ਸੀ, ਸੀ.ਐਚ. ਰੌਬਿਨਸਨ ਨੇ ਇਹ ਸਵੀਕਾਰ ਨਹੀਂ ਕੀਤਾ ਕਿ ਕੰਪਨੀ ਭਾੜੇ ਤੋਂ ਮੁਨਾਫਾ ਕਮਾਏਗੀ।
ਜੇ ਤੁਸੀਂ ਕਿਸੇ ਚੀਜ਼ ਲਈ ਪੈਸੇ ਲੈਂਦੇ ਹੋ, ਤਾਂ ਤੁਸੀਂ ਇਸ ਨੂੰ ਇਕ ਇਕਰਾਰਨਾਮੇ ਵਿੱਚ ਪਾਉਂਦੇ ਹੋ ਅਤੇ ਇਸ ਦੀ ਇਜਾਜ਼ਤ ਲੈਂਦੇ ਹੋ, ਸਟੋਕਸ ਨੇ ਕਿਹਾ। “ਉਤਪਾਦਕ ਨੂੰ ਦੱਸੋ ਕਿ ਤੁਸੀਂ ਟਰੱਕਰਾਂ ਦੇ ਬਿੱਲਾਂ ਨੂੰ ਕਿੰਨਾ ਮਾਰਕ ਅੱਪ ਲਗਾਉਣ ਜਾ ਰਹੇ ਹੋ ਅਤੇ ਉਤਪਾਦਕਾਂ ਦੀ ਇਜ਼ਾਜ਼ਤ ਲੈ ਰਹੇ ਹੋ।”
ਇਸਦੇ ਜਵਾਬ ਚ ਸੀ.ਐਚ.ਰੌਬਿਨਸਨ ਦਾ ਇਹ ਕਹਿਣਾ ਹੈ ਕਿ ਇਸਨੇ ਉਤਪਾਦਕਾਂ ਨਾਲ ਹੋਏ ਆਪਣੇ ਸਮਝੌਤੇ ਦੀ ਕਿਸੇ ਵੀ “ਪ੍ਰਗਟ ਕੀਤੇ ਜਾਂ ਪ੍ਰਭਾਵਿਤ” ਤੱਤ ਦੀ ਉਲੰਘਣਾ ਨਹੀਂ ਕੀਤੀ। ਰੌਬਿਨਸਨ ਫਰੈਸ਼ ਦੇ ਰਾਸ਼ਟਰਪਤੀ ਮਾਈਕਲ ਕੈਸਟਾਗਨੈਟੋ ਨੇ ਕਿਹਾ, “ਸਾਨੂੰ ਪੂਰੀ ਦੁਨੀਆ ਵਿੱਚ ਆਪਣੀਆਂ ਟੀਮਾਂ, ਉਤਪਾਦਕਾਂ ਅਤੇ ਗਾਹਕਾਂ ਨਾਲ ਕੀਤੇ ਕੰਮ ਤੇ ਮਾਣ ਹੈ ਅਤੇ ਅਸੀਂ ਇਸ ਸ਼ਿਕਾਇਤ ਨੂੰ ਸਿਰੇ ਤੋਂ ਖਾਰਿਜ ਕਰਦੇ ਹਾਂ।”