ਕਲਾਸ ਏ ਅਤੇ ਕਲਾਸ ਬੀ ਪਰਮਿਟ ਲੈਣ ਵਾਲ਼ਿਆਂ ਡ੍ਰਾਈਵਰਾਂ ਨੂੰ 15 ਘੰਟੇ (ਬਿਹਾਈਂਡ ਦਾ ਵੀ੍ਹਲ) ਦੀ ਡ੍ਰਾਈਵ ਕਰਨ ਦੀ ਸ਼ਰਤ ਹੋਵੇਗੀ ਜਿਸ ‘ਚੋਂ 10 ਘੰਟੇ ਤੱਕ ਪਬਲਿਕ ਰੋਡ ‘ਤੇ ਜ਼ਰੂਰ ਡ੍ਰਾਈਵ ਕਰਨਾ ਹੋਵੇਗਾ।
ਇਸ ਅਨੁਸਾਰ ਡਿਪਾਰਟਮੈਂਟ ਆਫ ਮੋਟਰ ਵਹੀਕਲਜ਼ ਨੂੰ ਇਹ ਖਾਸ ਤੌਰ ‘ਤੇ ਆਦੇਸ਼ ਦਿੱਤੇ ਜਾਣਗੇ ਕਿ ਉਹ ਇਸ ਤਰ੍ਹਾਂ ਦੇ ਨਿਯਮ ਬਣਾਏ ਜਿਸ ਨਾਲ਼ ਇਸ ਫੈਡਰਲ ਕਾਨੂੰਨ ਦੀ 5 ਜੂਨ 2020 ਤੱਕ ਪਾਲਣਾ ਕੀਤੀ ਜਾ ਸਕੇ। ਇਸ ਸਬੰਧੀ SB1236 ਨਾਂਅ ਦੇ ਬਿੱਲ ‘ਚ ਇਹ ਵੀ ਕਿਹਾ ਗਿਆ ਹੈ ਕਿ ਇਸ ਬਿਹਾਈਂਡ ਦਾ ਵੀਲ੍ਹ ਦੇ ਸਮੇਂ ਨੂੰ CDL ਦੀ ਟ੍ਰੇਨਿੰਗ ਦੇ ਸਮੇਂ ਦੇ ਹਿੱਸੇ ਵਜੋਂ ਹੀ ਸਮਝਿਆ ਜਾਵੇਗਾ।
Assembly Transportation Committee ਨੇ ਘੰਟਿਆਂ ਦੀ ਹੱਦ ਨੂੰ ਬਦਲਣ ਲਈ ਵੀ ਵੋਟ ਰਾਹੀਂ ਫੈਸਲਾ ਕੀਤਾ। ਇਸ ਫੈਸਲੇ ਰਾਹੀਂ, ਜਿਹੜੀ ਪਹਿਲਾਂ ਜ਼ਰੂਰੀ ਸ਼ਰਤ 30 ਘੰਟੇ ਬਿਹਾਈਂਡ ਦੀ ਵੀਲ੍ਹ ਦੀ, ਉਹ ਕਲਾਸ ਏ ਲਈ ਘਟਾ ਕੇ 15 ਘੰਟੇ ਦੀ ਕਰ ਦਿੱਤੀ ਹੈ। ਇਸ ਤਰ੍ਹਾਂ ਹੀ ਕਲਾਸ ਬੀ ਪਰਮਿਟ ਲੈਣ ਵਾਲ਼ਿਆਂ ਲਈ 7 ਘੰਟੇ ਤੋਂ ਵਧਾ ਕੇ 10 ਘੰਟੇ ਕਰ ਦਿੱਤੇ ਗਏ ਹਨ।
ਅਸੈਂਬਲੀ ਟ੍ਰਾਂਸਪੋਰਟੇਸ਼ਨ ਕਮੇਟੀ ਨੇ ਉਸ ਫੈਡਰਲ ਕਾਨੂੰਨ ਨੂੰ ਵੀ ਵੋਟ ਪਾ ਕੇ ਅਗਲੀ ਸਟੇਜ ‘ਤੇ ਭੇਜਿਆ ਜਿਸ ‘ਚ ਇਹ ਕਿਹਾ ਗਿਆ ਹੈ ਕਿ ਜਿਹੜਾ ਕਮ੍ਰਸ਼ਲ ਡ੍ਰਾਈਵਰ ਲਾਈਸੰਸ ਲੈਣਾ ਚਾਹੁੰਦਾ ਹੈ ਉਸ ਨੂੰ ਕਿਸੇ ਕਮ੍ਰਸ਼ਲ ਡ੍ਰਾਈਵਿੰਗ ਫਰਮ ਤੋਂ ਸਰਟੀਫਾਈਡ ਕੋਰਸ ਆਫ ਇਨਸਟ੍ਰਕਸ਼ਨ ਜਾਂ ਪ੍ਰੋਗਰਾਮ ਕਰਨਾ ਵੀ ਜ਼ਰੁਰੀ ਹੋਵੇਗਾ। ਇਹ ਸਭ ਕੁੱਝ ਕਰਨ ਤੋਂ ਬਾਅਦ ਹੀ ਉਸ ਨੂੰ ਡ੍ਰਾਈਵਿੰਗ ਲਾਈਸੰਸ ਮਿਲ ਸਕੇਗਾ।
ਇਸ ‘ਚ ਬਿੱਲ ਪੇਸ਼ ਕਰਨ ਵਾਲ਼ੇ ਵੱਲੋਂ ਇਸ ਦੇ ਪੱਖ ਸਬੰਧੀ ਕੈਲੀਫੋਰਨੀਆ ਹਾਈਵੇਅ ਪੈਟਰੋਲ ਤੋਂ ਲਏ ਸਾਰੇ ਅੰਕੜੇ ਦਿੱਤੇ ਗਏ ਹਨ, ਜਿਸ ‘ਚ ਦੱਸਿਆ ਗਿਆ ਹੈ ਕਿ 2014 ਤੋਂ ਨਿਯਮਾਂ ਦੀ ਭੰਗ ਕਰਨ ਵਾਲ਼ੀਆਂ 10,062 ਕਮ੍ਰਸ਼ਲ ਵਹੀਕਲਾਂ ‘ਚ 2432 ਵਿਅਕਤੀਆਂ ਦੇ ਸੱਟਾਂ ਚੋਟਾਂ ਲੱਗੀਆਂ ਜਦੋਂ ਕਿ 68 ਦੀ ਜਾਨ ਚਲੇ ਗਈ।
ਸੈਨੇਟ ਕਾਨੂੰਨ ਘਾੜਿਆਂ ਵੱਲੋਂ ਇਸ ਨੂੰ ਇੱਕ ਸਾਲ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਗਈ ਸੀ ਪਰ ਅਸੈਂਬਲੀ ‘ਚ ਵੋਟਾਂ ਪੈਣ ਤੋਂ ਪਹਿਲਾਂ ਹੀ ਇਹ ਰੱਦ ਹੋ ਗਿਆ ਸੀ। ਹੁਣ ਇਸ ਨੂੰ Bill Monning ਤੇ D-Carmel ਮੁੜ ਵਿਚਾਰ ਲਈ ਲੈ ਕੇ ਆਏ ਹਨ। ਉਨ੍ਹਾਂ ਦਾ ਮੰਤਵ ਕੇਵਲ ਤੇ ਕੇਵਲ ਇਹ ਹੀ ਹੈ ਕਿ ਇਹ ਨਿਸਚਿਤ ਕੀਤਾ ਜਾਵੇ ਕਿ ਕੀ ਕਮ੍ਰਸ਼ਲ ਟਰੱਕਾਂ ਅਤੇ ਬੱਸਾਂ ਦੇ ਡ੍ਰਾਈਵਰ, ਸੁਰੱਖਿਆ ਦੇ ਵਧੀਆ ਪੱਧਰ ਅਪਣਾਉਣ ਲਈ ਵਚਨਬੱਧ ਹਨ।
“ਇਹ ਠੀਕ ਹੈ ਕਿ ਆਖਰੀ ਫੈਸਲੇ ਨਾਲ਼ ਡ੍ਰਾਈਵਰਾਂ ਦੀ ਟਰੇਨਿੰਗ ਅਤੇ ਸੜਕੀ ਸੁਰੱਖਿਆ ‘ਚ ਵਾਧਾ ਹੋਵੇਗਾ ਪਰ ਇਸ ‘ਚ ਇਹ ਸ਼ਾਮਲ ਨਹੀਂ ਕਿ ਕਿਹੜੇ ਛਧਲ਼ ਲੈਣ ਵਾਲ਼ੇ ਨੂੰ ਸਿਖਲਾਈ ਲੈਂਦੇ ਘੱਟ ‘ਬਿਹਾਂਈਡ ਦਾ ਵੀ੍ਹਲ’ ਘੱਟੋ ਘੱਟ ਕਿੰਨੇ ਘੰਟੇ ਰਹਿਣਾ ਹੋਵੇਗਾ।“
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਇਸ ਤਰ੍ਹਾਂ ਦਾ ਵਧੀਆ ਕਾਨੂੰਨ ਹੈ, ਜਿਸ ਨਾਲ਼ ਵੱਡੀਆਂ ਕਮ੍ਰਸ਼ਲ ਵਹੀਕਲਾਂ ਅਤੇ ਵੱਡੀਆਂ ਰਿੱਗਾਂ ਨੂੰ ਚਲਾਉਣ ਵਾਲ਼ੇ ਡ੍ਰਾਈਵਰਾਂ ਨੂੰ ਕੈਲੀਫੋਰਨੀਆ ‘ਚ ਕਮ੍ਰਸ਼ਲ ਡ੍ਰਾਈਵਰ ਦਾ ਲਾਈਸੰਸ ਲੈਣ ਤੋਂ ਪਹਿਲਾਂ ਇਸ ਦਾ ਯੋਗ ਤਜ਼ਰਬਾ ਵੀ ਹੋਵੇਗਾ।
ਪਰ ਦਸੰਬਰ 2016 ‘ਚ ਛਪੇ ਐਂਟਰੀ ਲੈਵਲ ਟ੍ਰੇਨਿੰਗ ਸਟੈਂਡਰਡ ‘ਚ ਫੈਡਰਲ ਸਰਕਾਰ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਕਿ ਬਿਹਾਈਂਡ ਦੀ ਵੀ੍ਹਲ ਦੀ ਕਿੰਨੇ ਘੰਟੇ ਦੀ ਟ੍ਰੇਨਿੰਗ ਦੀ ਲੋੜ ਹੈ।
1.6K