Home Punjabi ਕੈਲੀਫੋਰਨੀਆ ਵਾਂਗ ਵਾਸ਼ਿੰਗਟਨ ਨੇ ਵੀ ਜ਼ੀਰੋ-ਐਮਿਸ਼ਨ ਵਾਹਨਾਂ ਦੀ ਵਿਕਰੀ ਦੇ ਨਿਯਮਾਂ ਨੂੰ ਅਪਣਾਇਆ

ਕੈਲੀਫੋਰਨੀਆ ਵਾਂਗ ਵਾਸ਼ਿੰਗਟਨ ਨੇ ਵੀ ਜ਼ੀਰੋ-ਐਮਿਸ਼ਨ ਵਾਹਨਾਂ ਦੀ ਵਿਕਰੀ ਦੇ ਨਿਯਮਾਂ ਨੂੰ ਅਪਣਾਇਆ

by Punjabi Trucking

ਮੱਧਮ ਅਤੇ ਭਾਰੀ-ਡਿਊਟੀ ਵਾਹਨਾਂ ਤੋਂ ਐਮਿਸ਼ਨ ਨੂੰ ਘਟਾਉਣ ਲਈ ਕੈਲੀਫੋਰਨੀਆ ਅਤੇ ਓਰੇਗਨ ਵਾਂਗ ਵਾਸ਼ਿੰਗਟਨ ਰਾਜ ਨੇ ਐਡਵਾਂਸਡ ਕਲੀਨ ਟਰੱਕ ਨਿਯਮ ਅਪਣਾਇਆ ਹੈ।

ਰਾਜ ਦੇ ਵਾਤਾਵਰਣ ਵਿਭਾਗ ਦੁਆਰਾ ਨਵੰਬਰ 2021 ਵਿੱਚ ਪ੍ਰਵਾਨਿਤ ਨਿਯਮ ਅਨੁਸਾਰ ਟਰੱਕ ਨਿਰਮਾਤਾਵਾਂ ਨੂੰ ਜ਼ੀਰੋ-ਐਮਿਸ਼ਨ ਵਾਹਨਾਂ (ਜ਼ੈਡ.ਈ.ਵੀ ) ਨੂੰ ਵੱਧਦੀ ਗਿਣਤੀ ਵਿੱਚ ਵੇਚਣ ਦੀ ਲੋੜ ਹੈ। ਕੈਲੀਫੋਰਨੀਆ ਨੇ 2021 ਦੀ ਸ਼ੁਰੂਆਤ ਵਿੱਚ ਇਹੀ ਨਿਯਮ ਅਪਣਾਇਆ ਸੀ।
ਇਸ ਨਵੇਂ ਨਿਯਮ ਅਤੇ ਜ਼ੈਡ.ਈ.ਵੀ ਪ੍ਰੋਗਰਾਮ ਅਨੁਸਾਰ 2024 ਵਿੱਚ ਪੂਰੇ ਰਾਜ ਵਿੱਚ ਹੋਣ ਵਾਲੀਆਂ ਲਾਈਟ-ਡਿਊਟੀ ਵਾਹਨਾਂ ਦੀ ਵਿਕਰੀ ਦਾ 8 ਪ੍ਰਤੀਸ਼ਤ ਹਿੱਸਾ ਕੇਵਲ ਜ਼ੈਡ.ਈ.ਵੀ ਕਾਰਨ ਹੋਵੇਗਾ।

ਵੈੱਬਸਾਈਟ ਅਨੁਸਾਰ ਮੋਟਰ ਵਾਹਨ ਵਾਸ਼ਿੰਗਟਨ ਵਿੱਚ ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹਨ ਅਤੇ ਪੂਰੇ ਰਾਜ ਦੇ ਕੁੱਲ ਹਵਾ ਪ੍ਰਦੂਸ਼ਣ ਵਿੱਚ ਲਗਭਗ 22 ਪ੍ਰਤੀਸ਼ਤ ਅਤੇ ਗ੍ਰੀਨਹਾਉਸ ਗੈਸਾਂ ਦੇ ਐਮਿਸ਼ਨ ਵਿੱਚ 45 ਪ੍ਰਤੀਸ਼ਤ ਯੋਗਦਾਨ ਮੋਟਰ ਵਾਹਨਾਂ ਦਾ ਹੈ।

ਡੇਵਿਡ ਰੀਚਮਥ, ਯੂਨੀਅਨ ਆਫ਼ ਕੰਸਰਡ ਸਾਇੰਟਿਸਟਸ ਦੇ ਸੀਨੀਅਰ ਇੰਜੀਨੀਅਰ ਨੇ ਕਿਹਾ “ਜ਼ੈਡ.ਈ.ਵੀ ਪ੍ਰੋਗਰਾਮ ਵਾਸ਼ਿੰਗਟਨ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਵਧਾਏਗਾ। ਵਾਸ਼ਿੰਗਟਨ ਵਿੱਚ ਕਈ ਕਿਸਮ ਦੇ ਹਵਾ ਪ੍ਰਦੂਸ਼ਣ, ਗ੍ਰੀਨਹਾਊਸ ਗੈਸਾਂ ਦੇ ਐਮਿਸ਼ਨ ਅਤੇ ਟੇਲਪਾਈਪ ਐਮਿਸ਼ਨ ਨੂੰ ਘਟਾਉਣ ਨਾਲ ਵਾਸ਼ਿੰਗਟਨ ਵਿੱਚ ਇੱਕ ਸਾਫ਼ ਆਵਾਜਾਈ ਸਿਸਟਮ ਸ਼ੁਰੂ ਕੀਤਾ ਜਾ ਸਕਦਾ ਹੈ।”

ਪੱਛਮੀ ਤੱਟ ਦੇ ਹਰੇਕ ਰਾਜ ਵਿੱਚ ਹੁਣ ਹਲਕੇ, ਮੱਧਮ- ਅਤੇ ਭਾਰੀ-ਡਿਊਟੀ ਜ਼ੈਡ.ਈ.ਵੀ. ਨੂੰ ਵੇਚਣਾ ਲਾਜਮੀ ਕਰ ਦਿੱਤਾ ਗਿਆ ਹੈ। ਪੂਰਬੀ ਤੱਟ ਦੇ ਚਾਰ ਰਾਜ ਸਮੇਤ ਹੋਰ ਵੀ ਕਈ ਰਾਜ, ਕੈਲੀਫੋਰਨੀਆ ਦੇ ਰੈਗੂਲੇਟਰੀ ਫਾਰਮੈਟ ਨੂੰ ਅਪਣਾਉਣ ‘ਤੇ ਵਿਚਾਰ ਕਰ ਰਹੇ ਹਨ।

ਟਰੱਕਿੰਗ ਉਦਯੋਗ ਨੂੰ ਅਜੇ ਇਸ ਨਵੇਂ ਨਿਯਮ ‘ਤੇ ਪੂਰੀ ਤਰ੍ਹਾਂ ਵਿਸ਼ਵਾਸ ਨਹੀਂ ਹੈ ਅਤੇ ਉਹਨਾਂ ਨੇ ਇਹ ਸ਼ਿਕਾਇਤ ਕੀਤੀ ਹੈ ਕਿ ਇਹ ਜ਼ਰੂਰੀ ਨਹੀਂ ਹੈ ਕੈਲੀਫੋਰਨੀਆ ਲਈ ਜੋ ਸਹੀ ਹੈ ਉਹ ਵਾਸ਼ਿੰਗਟਨ ਲਈ ਵੀ ਸਹੀ ਹੋਵੇ। ਵਾਸ਼ਿੰਗਟਨ ਟਰੱਕਿੰਗ ਐਸੋਸੀਏਸ਼ਨਾਂ ਦੇ ਕਾਰਜਕਾਰੀ ਨਿਰਦੇਸ਼ਕ ਸ਼ੈਰੀ ਕਾਲ ਨੇ ਕਿਹਾ ਕਿ ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਦੁਆਰਾ ਕੈਲੀਫੋਰਨੀਆ ਵਿੱਚ ਦਿੱਤੇ ਜਾਣ ਵਾਲੇ ਪ੍ਰੋਤਸਾਹਨ, ਵਾਸ਼ਿੰਗਟਨ ਦੀਆਂ ਟਰੱਕਿੰਗ ਕੰਪਨੀਆਂ ਦੀ ਮਦਦ ਕਰਨ ਲਈ ਜ਼ਰੂਰੀ ਹੋਣਗੇ। ਉਸਨੇ ਇਹ ਵੀ ਕਿਹਾ ਕਿ ਰਾਜ ਨੂੰ ਇਸ ਲਈ ਆਪਣੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਅਤੇ ਇਸ ਲਈ ਹੋਰ ਚਾਰਜਿੰਗ ਸਟੇਸ਼ਨ ਵੀ ਲੋੜੀਂਦਾ ਹਨ।

You may also like