ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਨਾਲ ਮਿਲ ਕੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ, ਵੈਸਟਰਨ ਸਟੇਟ ਟਰੱਕਿੰਗ ਐਸੋਸੀਏਸ਼ਨ, ਓਨਰ-ਆਪਰੇਟਰ ਸੁਤੰਤਰ ਡਰਾਈਵਰ ਐਸੋਸੀਏਸ਼ਨ ਨੇ ਕੈਲੀਫੋਰਨੀਆ ਦੇ ਸੁਤੰਤਰ ਠੇਕੇਦਾਰਾਂ ਦੇ ਕਾਨੂੰਨ, ਏ.ਬੀ. 5 ਨੂੰ ਲਾਗੂ ਹੋਣ ਤੋਂ ਰੋਕਣ ਲਈ ਇੱਕ ਅਮਿਕਸ ਬ੍ਰੀਫਸ ਦਰਜ ਕੀਤਾ।
ਫਿਲਹਾਲ ਇਸ ਸਮੇਂ ਇਸ ਕਾਨੂੰਨ ਦੇ ਵਿਰੁੱਧ ਵਿੱਚ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਪਰ ਹਾਲ ਹੀ ਵਿੱਚ 9 ਵੀਂ ਯੂ. ਐਸ. ਸਰਕਟ ਕੋਰਟ ਆਫ਼ ਅਪੀਲਜ਼ ਦੇ ਇੱਕ ਤਿੰਨ ਜੱਜਾਂ ਦੇ ਪੈਨਲ ਵੱਲੋਂ ਲਏ ਗਏ ਫ਼ੈਸਲੇ ਵਿੱਚ ਉਸ ਹੁਕਮ ਨੂੰ ਠੁਕਰਾ ਦਿੱਤਾ ਗਿਆ, ਜੋ ਕਿ ਏ.ਬੀ. 5 ਦੇ ਲਾਗੂ ਹੋਣ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ। ਅਦਾਲਤ ਨੇ ਅਪੀਲ ਕਰਨ ਦੀ ਇਜਾਜ਼ਤ ਦਿੱਤੀ ਹੈ, ਅਤੇ ਇਹ ਚਾਰ ਟਰੱਕਿੰਗ ਐਸੋਸੀਏਸ਼ਨ 11 ਜੱਜਾਂ ਦੇ ਇੱਕ ਪੈਨਲ ਦੀ ਮੰਗ ਕਰ ਰਹੇ ਹਨ ਤਾਂ ਜੋ ਉਸ ਹੁਕਮ ਨੂੰ ਜਾਰੀ ਕਰਨ ਬਾਰੇ ਅੱਗੇ ਗੱਲਬਾਤ ਕੀਤੀ ਜਾ ਸਕੇ।
ਹਾਲਾਂਕਿ ਸਮੂਹਾਂ ਨੇ ਵੱਖਰੇ ਤੌਰ ਤੇ ਅਮਿਕਸ ਬ੍ਰੀਫਸ ਦਰਜ ਕਰਾਏ ਹਨ, ਪਰ ਉਹਨਾਂ ਦੀ ਕਾਨੂੰਨੀ ਦਲੀਲ 1994 ਦੇ ਫੈਡਰਲ ਏਵੀਏਸ਼ਨ ਏਥੋਰੀਸੇਸ਼ਨ ਅਡਮਿਨਿਸਟ੍ਰੇਸ਼ਨ ਐਕਟ (ਐਫ.ਏ.ਏ.ਏ.ਏ.)
ਤੇ ਨਿਰਭਰ ਕਰਦੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇੱਕ ਰਾਜ ਅੰਤਰਰਾਸ਼ਟਰੀ ਵਪਾਰ ਦੇ ਕੁਝ ਪਹਿਲੂਆਂ ਵਿਚ ਦਖ਼ਲ ਨਹੀਂ ਦੇ ਸਕਦਾ ਤਾਂ ਜੋ ਸਾਰੇ ਰਾਜਾਂ ਵਿਚ ਸਥਾਪਤ ਵੱਖੋ ਵੱਖਰੇ ਕਾਨੂੰਨਾਂ ਨੂੰ ਬਚਾਇਆ ਜਾ ਸਕੇ। ਉਹ ਕਹਿੰਦੇ ਹਨ ਕਿ ਏ.ਬੀ. 5, ਕੀਮਤਾਂ, ਮਾਰਗਾਂ ਅਤੇ ਸੇਵਾਵਾਂ ਨੂੰ ਜ਼ਰੂਰ ਪ੍ਰਭਾਵਤ ਕਰਦਾ ਹੈ, ਜਿਸਦਾ ਜ਼ਿਕਰ ਐਫ.ਏ.ਏ.ਏ.ਏ. ਵਿੱਚ ਟਰੱਕਿੰਗ ਦੇ ਸੰਬੰਧ ਵਿੱਚ ਕੀਤਾ ਗਿਆ ਹੈ।
ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ, ਏ.ਟੀ.ਏ. ਨੇ ਇਹ ਕਿਹਾ ਕਿ ਐਫ.ਏ.ਏ.ਏ.ਏ ਦੇ ਪ੍ਰੀਮਸ਼ਨ ਸੈਕਸ਼ਨ ਕਾਂਗਰਸ ਦੀ ਚਿੰਤਾ ਨੂੰ ਦਰਸਾਉਂਦਾ ਹੈ ਕਿ
ਰਾਜ ਦੀਆਂ ਜ਼ਰੂਰਤਾਂ ਅਸਾਨੀ ਨਾਲ ਰਾਜ ਸੇਵਾ-ਨਿਰਧਾਰਤ ਕਰਨ ਵਾਲੇ ਕਾਨੂੰਨਾਂ ਅਤੇ ਨਿਯਮਾਂ ਨੂੰ ਸਥਾਪਿਤ ਕਰ ਸਕਦੀਆਂ ਹਨ। “
ਅਸਲ ਮੁੱਦਾ ਜਿਸ ਕਾਰਨ ਟਰੱਕਿੰਗ ਉਦਯੋਗ ਦਾ ਏ.ਬੀ. 5 ਨਾਲ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ, ਏ.ਬੀ.ਸੀ. ਟੈਸਟ ਵਿੱਚ ਬੀ ਪ੍ਰੋਂਗ ਦਾ ਹੋਣਾ ਹੈ ਜੋ ਕਿ ਕਾਨੂੰਨ ਦਾ ਇੱਕ ਹਿੱਸਾ ਹੈ ਅਤੇ ਅਸਲ ਵਿੱਚ ਕੈਲੀਫੋਰਨੀਆ ਦੇ ਸੁਪਰੀਮ ਕੋਰਟ ਦੁਆਰਾ ਬਣਾਇਆ ਗਿਆ ਸੀ।
ਇਹ ਇੱਕ ਕਰਮਚਾਰੀ ਨੂੰ ਅਜਿਹੇ ਕੰਮ ਕਰਨ ਵਾਲੇ ਵਿਅਕਤੀ ਵਜੋਂ ਪਰਿਭਾਸ਼ਤ ਕਰਦਾ ਹੈ ਜਿਸਨੂੰ ਕੰਪਨੀ ਦੁਆਰਾ ਕਿਸੇ ਕੰਮ ਜਾਂ ਸੇਵਾ ਲਈ ਨਿਯੁਕਤ ਕੀਤਾ ਜਾਂਦਾ ਹੈ। ਇਸ ਵਿੱਚ ਕੰਪਨੀ ਦੇ ਰੋਜ਼ਾਨਾ ਦੇ ਕਾਰੋਬਾਰੀ ਕਾਰਜ ਜਾਂ ਇਸ ਤੋਂ ਕੁੱਝ ਵੱਖਰਾ ਵੀ ਹੋ ਸਕਦਾ ਹੈ। ਸਪੱਸ਼ਟ ਤੌਰ `ਤੇ ਜ਼ਿਆਦਾਤਰ, ਕਿਸੇ ਕੰਪਨੀ ਨਾਲ ਜੁੜ੍ਹੇ ਬਿਨ੍ਹਾਂ ਕੰਮ ਕਰਨ ਵਾਲੇ ਠੇਕੇਦਾਰ ਟਰੱਕ ਡਰਾਈਵਰ ਹੁੰਦੇ ਹਨ ਜੋ ਕੋਈ ਹੋਰ ਕੰਮ ਨਹੀਂ ਕਰਦੇ।
ਡਬਲਯੂ. ਐੱਸ.ਟੀ.ਏ. ਨੇ ਏ.ਬੀ. 5 ਕਾਨੂੰਨ ਨੂੰ “ਸਭ ਕੁੱਝ ਜਾਂ ਕੁੱਝ ਵੀ ਨਹੀਂ ” ਹੋਣ ਦਾ ਲੇਬਲ ਦਿੱਤਾ ਹੈ ਜੋ “ਮੋਟਰ ਕੈਰੀਅਰਾਂ ਨੂੰ ਆਪਣੀ ਆਜ਼ਾਦੀ ਦੀ ਵਰਤੋਂ ਨਾਲ ਕਿਸੇ ਕੰਪਨੀ ਨਾਲ ਜੁੜ੍ਹੇ ਬਿਨ੍ਹਾਂ ਕੰਮ ਕਰਨ ਵਾਲੇ ਠੇਕੇਦਾਰਾਂ ਅਤੇ ਕਰਮਚਾਰੀਆਂ ਵਿੱਚ ਚੋਣ ਕਰਨ ਦੇ ਅਧਿਕਾਰ `ਤੋਂ ਰੋਕੇਗਾ।”
ਡਬਲਯੂ.ਐੱਸ.ਟੀ.ਏ. ਇਹ ਦਾਅਵਾ ਕਰਦਾ ਹੈ ਕਿ ਕੈਰੀਅਰਾਂ ਅਤੇ ਠੇਕੇਦਾਰਾਂ ਦੇ ਚੰਗੇ ਸੰਬੰਧਾਂ ਕਾਰਨ ਮਹਾਂਮਾਰੀ ਦੇ ਦੌਰਾਨ ਸਾਰੇ ਕੰਮ ਸਹੀ ਤਰ੍ਹਾਂ ਨਾਲ ਹੋ ਪਾਏ ਹਨ ਅਤੇ ਨਾਲ ਹੀ ਉਹਨਾਂ ਨੇ ਇਹ ਲਿਖਿਆ ਕਿ ਜਾਂ ਤਾਂ ਉਸ ਸਮਰੱਥਾ ਨੂੰ ਬੁਰੀ ਤਰ੍ਹਾਂ ਘਟਾ ਦਿੱਤਾ ਜਾਵੇਗਾ ਨਹੀਂ ਤਾਂ ਨਵੇਂ ਕਾਨੂੰਨ ਦੇ ਅਧੀਨ ਕੀਮਤਾਂ ਬਹੁਤ ਜ਼ਿਆਦਾ ਵੱਧ ਜਾਣਗੀਆਂ।
ਆਪਣੇ ਇੱਕ ਛੋਟੇ ਜਿਹੇ ਬਿਆਨ ਵਿੱਚ, ਓ.ਓ.ਆਈ.ਡੀ.ਏ. ਨੇ ਲਿਖਿਆ ਕਿ ਏ.ਬੀ. 5 ਕੈਲੀਫੋਰਨੀਆ ਨੂੰ ਟਰੱਕਿੰਗ ਉਦਯੋਗ ਦੇ ਇੱਕ ਮਹੱਤਵਪੂਰਣ ਹਿੱਸੇ ਦੁਆਰਾ ਵਰਤੇ ਗਏ ਕਾਰੋਬਾਰੀ ਮਾਡਲ ਨੂੰ ਸਵੀਕਾਰ ਨਾ ਕਰਨ ਦੀ ਆਗਿਆ ਦਿੰਦਾ ਹੈ ਅਤੇ ਮੋਟਰ ਕੈਰੀਅਰਾਂ ਦੀ ਇੱਕ ਅਜਿਹੀ ਸ਼੍ਰੇਣੀ ਨੂੰ ਖਤਮ ਕਰਦਾ ਹੈ ਜੋ ਕਿਸੇ ਕੰਪਨੀ ਨਾਲ ਜੁੜ੍ਹੇ ਬਿਨ੍ਹਾਂ ਕੰਮ ਕਰਨ ਵਾਲੇ ਮਾਲਕ ਆਪ੍ਰੇਟਰਾਂ `ਤੇ ਵਪਾਰ ਕਰਨ ਲਈ ਨਿਰਭਰ ਕਰਦੇ ਹਨ ਅਤੇ ਇਸ ਕਾਰਨ ਕਾਂਗਰਸ ਦੇ ਇਰਾਦੇ ਦਾ ਵਿਰੋਧ ਕਰਦੇ ਹਨ। “
ਡਬਲਯੂ.ਐੱਸ.ਟੀ.ਏ. ਨੇ ਬਹੁਤ ਸਾਰੇ ਅਜਿਹੇ ਉਦਯੋਗਾਂ ਬਾਰੇ ਦੱਸਿਆ, ਜਿੰਨ੍ਹਾਂ ਤੇ ਇਹ ਕਾਨੂੰਨ ਲਾਗੂ ਨਹੀਂ ਹੁੰਦਾ। ਉਹਨਾਂ ਉਦਯੋਗਾਂ ਵਿੱਚ ਸਵਾਰੀ-ਹੇਲਿੰਗ ਸੇਵਾਵਾਂ - ਉਬੇਰ ਅਤੇ ਲੀਫਟ ਵੀ ਸ਼ਾਮਲ ਹਨ ਜਿਨ੍ਹਾਂ ਨੇ ਪ੍ਰਾਪ 22 ਨੂੰ ਸਫਲਤਾਪੂਰਵਕ ਪਾਸ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ ਇਹ ਕਾਨੂੰਨ ਉਨ੍ਹਾਂ ਦੇ ਕਾਰੋਬਾਰ ਦੇ ਮਾਡਲ
ਤੇ ਲਾਗੂ ਨਹੀਂ ਹੁੰਦਾ।