ਆਵਾਜਾਈ ਦੀ ਕੋਈ ਘਾਟ ਨਾ ਹੁੰਦਿਆਂ ਡਰਾਈਵਰਾਂ ਦੀ ਘੱਟ ਗਿਣਤੀ ਨੂੰ ਦੇਖਦਿਆਂ ਅਜਿਹੇ ਸਮੇਂ ਵਿੱਚ ਉਹਨਾਂ ਦੀ ਭਰਤੀ ਅਤੇ ਨੌਕਰੀ ਨੂੰ ਬਰਕਰਾਰ ਰੱਖਣ ਲਈ ਟਰੱਕਿੰਗ ਕੰਪਨੀਆਂ ਕਾਬਿਲ ਡਰਾਈਵਰਾਂ ਦੀ ਤਨਖਾਹ ਵਧਾ ਰਹੀਆਂ ਹਨ। ਦੂਜੀ ਤਿਮਾਹੀ ਦੌਰਾਨ ਆਰਥਿਕ ਹਾਲਤ ਚੰਗੇ ਰਹਿਣ ਕਾਰਨ ਅਤੇ ਜੀ.ਡੀ.ਪੀ ਵਿੱਚ 6.5% ਵਾਧੇ ਕਾਰਨ ਡਰਾਈਵਰਾਂ ਦੀ ਤਨਖ਼ਾਹ ਵਧਾਈ ਗਈ।
ਬਹੁਤ ਸਾਰੇ ਡਰਾਈਵਰ ਕੋਵਿਡ -19 ਮਹਾਂਮਾਰੀ ਦੇ ਕਾਰਨ ਚਲੇ ਗਏ, ਅਤੇ ਆਪਣੀ ਨੌਕਰੀਆਂ ‘ਤੇ ਵਾਪਸ ਨਹੀਂ ਆਏ ਜਦੋਂ ਕਿ ਹੋਰ 85,000 ਡਰਾਈਵਰ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੇ ਅਨੁਸਾਰ ਪਦਾਰਥਾਂ ਦੀ ਦੁਰਵਰਤੋਂ ਦੇ ਟੈਸਟਾਂ ਨੂੰ ਪਾਸ ਨਹੀਂ ਕਰ ਪਾਏ। ਡਰਾਈਵਿੰਗ ਸਕੂਲਾਂ ਵਿੱਚ ਵੀ ਦਾਖ਼ਲੇ ਦੀ ਗਿਣਤੀ ਬਹੁਤ ਘੱਟ ਰਹੀ।
ਸ਼ਿਕਾਗੋ ਅਧਾਰਤ ਮਾਰਕ-ਇਟ ਐਕਸਪ੍ਰੈਸ ਹੈਜ਼ਮਤ ਸਰਟੀਫਿਕੇਟ ਵਾਲੇ ਆਪਰੇਟਰਾਂ ਲਈ 30 ਡਾਲਰ ਪ੍ਰਤੀ ਘੰਟਾ ਤਨਖਾਹ ਵਧਾ ਰਹੀ ਹੈ ਜਦ ਕਿ ਦੂਜੇ ਡਰਾਈਵਰਾਂ ਦੀ ਤਨਖ਼ਾਹ 27 ਡਾਲਰ ਪ੍ਰਤੀ ਘੰਟਾ ਹੋਵੇਗੀ। ਇਹ ਵਾਧਾ ਕੁੱਝ ਡਰਾਈਵਰਾਂ ਲਈ “ਇਤਿਹਾਸਿਕ” ਹੈ ਕਿਉਂਕਿ ਪਹਿਲੀ ਵਾਰ ਤਨਖ਼ਾਹ ਵਿੱਚ 20% – 40% ਦਾ ਵਾਧਾ ਹੋ ਰਿਹਾ ਹੈ।
ਟੈਕਸਾਸ ਅਧਾਰਤ ਰੈਫ੍ਰਿਜਰੇਟਿਡ ਸ਼ਿਪਰ ਜੇ.ਐਸ. ਹੈਲਵਿਗ ਐਂਡ ਸੋਨ, ਐਲਐਲਸੀ ਨੇ ਘੋਸ਼ਣਾ ਕੀਤੀ ਹੈ ਕਿ ਉਹ ਨਵੇਂ ਡਰਾਈਵਰਾਂ ਦੀ ਤਨਖ਼ਾਹ 55 ਸੈਂਟ ਤੱਕ; 4 ਸੈਂਟ ਪ੍ਰਤੀ ਮੀਲ ਦੇ ਹਿਸਾਬ ਨਾਲ ਵਧਾਉਣਗੇ ਅਤੇ ਜਿਹੜੇ ਡਰਾਈਵਰ ਕੰਪਨੀ ਨਾਲ 6 ਮਹੀਨੇ ਤੱਕ ਰਹਿਣਗੇ, ਉਹਨਾਂ ਦੀ ਤਨਖ਼ਾਹ 62 ਸੈਂਟ ਤੱਕ ਵਧਾਈ ਜਾਵੇਗੀ। ਕੰਪਨੀ ਕੋਲ 350 ਤੋਂ ਵੱਧ ਟਰੱਕ ਅਤੇ 600 ਟ੍ਰੇਲਰ ਮੌਜੂਦ ਹਨ। ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਕੰਪਨੀ ਨੇ ਦੂਜੀ ਵਾਰ ਇਹ ਤਨਖ਼ਾਹਾਂ ਵਧਾਈਆਂ।
ਜੇਮਸ ਹੈਲਵਿਗ, ਸੰਸਥਾਪਕ ਅਤੇ ਸੀਈਓ ਨੇ ਕਿਹਾ, ” ਪੁਰਾਣੇ ਸਮੇਂ ਵਿੱਚ ਇੱਕ ਆਮ ਡਰਾਈਵਰ ਰਹਿਣ ਕਾਰਨ, ਮੈਂ ਡਰਾਈਵਰਾਂ ਦੇ ਕੰਮ ਅਤੇ ਤਨਖ਼ਾਹ ਬਾਰੇ ਚੰਗੀ ਤਰ੍ਹਾਂ ਜਾਣਦਾ ਹਾਂ। ਮੈਨੂੰ ਪਤਾ ਹੈ ਕਿ ਇਹ ਬਹੁਤ ਮੁਸ਼ਕਲ ਅਤੇ ਤਣਾਅਪੂਰਨ ਕੰਮ ਹੈ ਅਤੇ ਹਰ ਮਿਹਨਤੀ ਡਰਾਈਵਰ ਆਪਣੇ ਕਮਾਏ ਇੱਕ-ਇੱਕ ਪੈਸੇ ਦਾ ਹੱਕਦਾਰ ਹੈ। ਅਸੀਂ ਦਿਲੋਂ ਚਾਹੁੰਦੇ ਹਾਂ ਕਿ ਹੈਲਵਿਗ ਡਰਾਈਵਰਾਂ ਲਈ ਇੱਕ ਅਜਿਹੀ ਜਗ੍ਹਾ ਹੋਵੇ ਜਿੱਥੇ ਉਹ ਕੰਮ ਕਰਨ ਵਿੱਚ ਖੁਸ਼ੀ ਮਹਿਸੂਸ ਕਰਨ ਅਤੇ ਵਧੀਆ ਪੈਸੇ ਕਮਾਉਂਦੇ ਹੋਏ, ਉਹ ਆਪਣੀ ਰਿਟਾਇਰਮੈਂਟ ਲਈ ਵੀ ਕੁੱਝ ਬਚਤ ਕਰ ਸਕਣ।”
ਇਕ ਹੋਰ ਟੈਕਸਾਸ-ਅਧਾਰਤ ਕੈਰੀਅਰ, ਬੀ.ਸੀ.ਬੀ ਟ੍ਰਾਂਸਪੋਰਟ ਨੇ ਵੀ ਇਸ ਸਾਲ ਦੋ ਵਾਰ ਆਪਣੀ ਤਨਖਾਹ ਵਧਾਈ ਹੈ ਜੋ ਉਹਨਾਂ ਦੀ ਕੰਪਨੀ ਵਿੱਚ ਹੁਣ ਤੱਕ ਦਾ ਤਨਖ਼ਾਹ ਵਿੱਚ ਸਭ ਤੋਂ ਵੱਡਾ ਵਾਧਾ ਹੈ। ਨਵੇਂ ਡਰਾਈਵਰ ਹੁਣ 53 ਸੈਂਟ ਤੱਕ ਕਮਾ ਸਕਦੇ ਹਨ ਜਦ ਕਿ ਕੰਪਨੀ ਦੇ 5 ਸਾਲ ਪੁਰਾਣੇ ਡਰਾਈਵਰ 65 ਸੈਂਟ ਤੱਕ ਕਮਾਉਣਗੇ। ਇਸ ਤੋਂ ਇਲਾਵਾ, ਸਾਰੇ ਬੀ.ਸੀ.ਬੀ ਡਰਾਈਵਰਾਂ ਨੂੰ 1,000 ਡਾਲਰ ਬੋਨਸ ਵਜੋਂ ਮਿਲੇਗਾ।
ਬੀ.ਸੀ.ਬੀ ਨੇ 125 ਅਜਿਹੇ ਕਾਮਿਆਂ ਨੂੰ ਰੱਖਿਆ ਹੈ ਜੋ ਵਿਸ਼ੇਸ਼ ਤੌਰ ਤੇ ਕੰਪਨੀ ਨੂੰ ਸਮਰਪਿਤ ਹਨ। ਬੀ.ਸੀ.ਬੀ. ਲਈ ਹੌਲ ਲੰਬਾਈ ਲਗਭਗ 600 ਮੀਲ ਹੈ।
ਇਸੇ ਤਰ੍ਹਾਂ, ਵਿਸਕਾਨਸਿਨ-ਅਧਾਰਤ ਬਲੈਕਹੌਕ ਟ੍ਰਾਂਸਪੋਰਟ ਨੇ ਕੁਝ ਥਾਵਾਂ ‘ਤੇ ਡਰਾਈਵਰਾਂ ਦੀ ਸਾਲਾਨਾ ਤਨਖਾਹ 85,000 ਡਾਲਰ ਕਰ ਦਿੱਤੀ ਹੈ।