ਬਿਡੇਨ ਪ੍ਰਸ਼ਾਸਨ ਵੱਲੋਂ ਜੂਲੀ ਸੂ ਨੂੰ ਕਿਰਤ ਵਿਭਾਗ ਦੇ ਸਕੱਤਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਅਮਰੀਕਨ ਟਰੱਕਿੰਗ ਐਸੋਸੀਏਸ਼ਨਾਂ
(ਏ.ਟੀ.ਏ.) ਦੇ ਪ੍ਰਧਾਨ ਕ੍ਰਿਸ ਸਪੀਅਰ ਨੇ ਇਸਦੀ ਆਲੋਚਨਾ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਟਰੱਕਿੰਗ ਉਦਯੋਗ ਦੇ ਕੇਂਦਰ ਵਿੱਚ ਰਹੇ ਸੁਤੰਤਰ ਠੇਕੇਦਾਰ ਦੇ ਕੰਮ ਕਾਰ ਮਾਡਲ ਦੀ ਹੋਂਦ ਨੂੰ ਖਤਰਾ ਹੈ।
ਪ੍ਰਧਾਨ ਕ੍ਰਿਸ ਸਪੀਅਰ ਨੇ ਸਿਹਤ, ਸਿੱਖਿਆ, ਲੇਬਰ ਅਤੇ ਪੈਨਸ਼ਨਾਂ ਦੀ ਇਕ ਸੈਨੇਟ ਕਮੇਟੀ ਨੂੰ ਪੱਤਰ ਲਿਖ ਕੇ ਇਹ ਯਾਦ ਕਰਵਾਇਆ ਹੈ ਕਿ, ਕੈਲੀਫੋਰਨੀਆ ਦੇ AB5 ਲਈ ਸੂ ਦੇ ਸਮਰਥਨ ਉੱਤੇ ਆਪਣੀ ਚਿੰਤਾ ਪ੍ਰਗਟ ਕੀਤੀ ਕਿਉਂਕਿ ਇਹ ਟਰੱਕਿੰਗ ਉਦਯੋਗ ਨੂੰ ਕਾਫੀ ਪ੍ਰਭਾਵਤ ਕਰਦੀ ਹੈ।
ਉਹਨਾਂ ਕਿਹਾ ਕਿ ਇਹਨਾਂ ਫੈਸਲਿਆਂ ਅਨੁਸਾਰ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦੁਆਰਾ ਤਿਆਰ ਕੀਤੇ ਗਏ ਤਿੰਨ-ਪੱਖੀ ABC ਟੈਸਟ ਮੰਨੇ ਜਾਂਦੇ ਹਨ। ਕਈ ਲੋਕ ਮੰਨਦੇ ਹਨ ਕਿ ਜ਼ਿਆਦਾਤਰ ਟਰੱਕ ਉਦਯੋਗ ਦੇ ਲੋਕ, ਟੈਸਟ ਦੇ ਸਾਰੇ ਤਿੰਨ ਭਾਗਾਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਹੋਣਗੇ ਅਤੇ ਕੰਪਨੀ ਦੇ ਕਰਮਚਾਰੀ ਬਣ ਜਾਣਗੇ। ਪਰ ਮੌਜੂਦਾ ਕਿਰਤ ਵਿਭਾਗ ਇੱਕ ਕਰਮਚਾਰੀ ਅਤੇ ਇੱਕ ਠੇਕੇਦਾਰ ਵਿੱਚ ਅੰਤਰ ਨਿਰਧਾਰਤ ਕਰਨ ਲਈ ਹੋਰ ਮਾਪਦੰਡਾਂ ਦੀ ਵਰਤੋਂ ਕਰਦਾ ਹੈ।
ਸਪੀਅਰ ਨੇ ਇਸ ਤੋਂ ਇਲਾਵਾ ਲਿਿਖਆ ਹੈ ਕਿ, “AB5 ਨੂੰ ਉਹਨਾਂ ਦੀ ਪਸੰਦ ਦੇ ਡਰਾਈਵਰਾਂ ਅਤੇ ਮੋਟਰ ਕੈਰੀਅਰਾਂ ਲਈ ਠੇਕੇਦਾਰਾਂ ਵਜੋਂ ਕੰਮ ਕਰਨ ਦੇ ਅਧਿਕਾਰ ਨੂੰ ਖੋਹਣ ਲਈ ਤਿਆਰ ਕੀਤਾ ਗਿਆ ਹੈ, ਉਹਨਾਂ ਨੂੰ ਆਪਣੀ ਕੰਪਨੀ ਦੇ ਕਰਮਚਾਰੀ ਡਰਾਈਵਰ ਬਣਨ ਲਈ ਮਜਬੂਰ ਕੀਤਾ ਗਿਆ ਹੈ”।
ਸਪੀਅਰ ਨੇ ਇਹ ਵੀ ਕਿਹਾ ਕਿ ਏਟੀਏ ਅਕਤੂਬਰ ਵਿੱਚ ਡਿਪਾਰਟਮੈਂਟ ਆਫ਼ ਲੇਬਰਜ਼ ਵੇਜ ਐਂਡ ਆਵਰ ਡਿਵੀਜ਼ਨ ਦੁਆਰਾ ਕਈ ਨਵੇਂ ਨਿਯਮ ਬਣਾਉਣ ਦੇ ਨੋਟਿਸ ਨਾਲ “ਗੰਭੀਰ ਤੌਰ ‘ਤੇ ਚਿੰਤਤ” ਹੈ ਜਿਸਦਾ ਸਮੁੱਚੇ ਤੌਰ ‘ਤੇ ਕੌਮੀ ਪੱਧਰ ‘ਤੇ AB5 ਵਾਂਗ ਹੀ ਪ੍ਰਭਾਵ ਹੋਵੇਗਾ।
ਸਪੀਅਰ ਨੇ ਲਿਿਖਆ, “ਅੱਜ ਸਾਡੇ ਟਰੱਕ ਉਦਯੋਗ ਵਿੱਚ ਹਜ਼ਾਰਾਂ ਮਾਲਕ-ਆਪਰੇਟਰਾਂ ਦੇ ਬਿਨਾਂ, ਕੰਮ ਸਪਲਾਈ ਤੁਰੰਤ ਰੁਕ ਜਾਵੇਗੀ ਅਤੇ ਸੈਂਕੜੇ ਹਜ਼ਾਰਾਂ ਛੋਟੇ ਕਾਰੋਬਾਰੀਆਂ ਦੇ ਕੰਮਕਾਰ ਨੂੰ ਖਤਮ ਕੀਤਾ ਜਾ ਸਕਦਾ ਹੈ”।
ਉਹਨਾਂ ਨੇ ਕਿਹਾ ਕਿ “ਸ਼੍ਰੀਮਤੀ ਸੂ ਕੋਲ ਲੇਬਰ ਦੇ ਡਿਪਟੀ ਸੈਕਟਰੀ ਦੇ ਤੌਰ ‘ਤੇ ਕਈ ਸਰਲ ਨਿਯਮ ਬਣਾਉਣ ਦੀ ਪ੍ਰਕਿਿਰਆ ‘ਤੇ ਮਹੱਤਵਪੂਰਨ ਅਧਿਕਾਰ ਹਨ। ਉਸ ਕੋਲ ਲੇਬਰ ਸੈਕਟਰੀ ਵਜੋਂ ਪੁਸ਼ਟੀ ਹੋਣ ‘ਤੇ ਹਰ ਫੈਸਲੇ ਲੈਣ ਦਾ ਲਗਭਗ ਪੂਰਾ ਅਧਿਕਾਰ ਹੋਵੇਗਾ।
ਆਪਣੀ ਚਿੱਠੀ ਵਿੱਚ, ਸਪੀਅਰ ਨੇ ਕਈ ਸਵਾਲਾਂ ਪੁੱਛੇ ਹਨ, ਜੋ ਸੈਨੇਟਰਾਂ ਨੂੰ ਸੁਣਵਾਈ ਦੌਰਾਨ ਸੁ ਤੋਂ ਪੁੱਛਣਾ ਚਾਹੀਦੇ ਹਨ:
- ਕੀ ਤੁਸੀਂ AB5 ਨੂੰ ਆਮ ਤੌਰ ‘ਤੇ ਜਾਂ ਖਾਸ ਤੌਰ ਤੇ ਪਾਲਿਸੀ ਦੀ ਸਫਲਤਾ ਮੰਨਦੇ ਹੋ, ਕਿਉਂਕਿ ਇਹ ਟਰੱਕਿੰਗ ਖੇਤਰ ਨਾਲ ਸਬੰਧਤ ਹੈ?
- ਉਹਨਾਂ ਕਿਹਾ ਕਿ ਸਵੈ-ਰੁਜ਼ਗਾਰ ਵਾਲੇ ਟਰੱਕ ਮਾਲਕਾਂ ਲਈ ਤੁਹਾਡਾ ਕੀ ਸੁਨੇਹਾ ਹੈ। ਜਿਨ੍ਹਾਂ ਨੂੰ AB5 ਦੇ ਤਹਿਤ ਆਪਣੇ ਕਾਰੋਬਾਰ, ਆਮਦਨ ਅਤੇ ਆਪਣੀਆਂ ਸ਼ਰਤਾਂ ‘ਤੇ ਰੋਜ਼ੀ-ਰੋਟੀ ਕਮਾਉਣ ਦੀ ਆਜ਼ਾਦੀ ਨੂੰ ਬਚਾਉਣ ਲਈ ਕੈਲੀਫੋਰਨੀਆ ਛੱਡਣ ਲਈ ਮਜਬੂਰ ਕੀਤਾ ਗਿਆ ਸੀ ?
- ਸਪੀਅਰ ਨੇ ਕਿਹਾ ਕਿ ਬਹੁਤ ਸਾਰੇ ਠੇਕੇਦਾਰ ਆਪਣੇ ਤੌਰ ‘ਤੇ ਕੰਮ ਕਰਨ ਦੀ ਚੋਣ ਕਰਦੇ ਹਨ ਤਾਂ ਜੋ ਉਹ ਆਪਣੀ ਸਮਾਂ-ਸਾਰਣੀ ਤਹਿ ਕਰ ਸਕਣ ਤੇ ਉਹ ਆਪਣੀ ਕਮਾਈ ਨੂੰ ਵਧਾ ਸਕਣ। ਉਹ ਆਪਣੇ ਕੰਮ ਨੂੰ ਹੋਰ ਵਧਾ ਸਕਣ। ਉਨ੍ਹਾਂ ਨੂੰ ਆਪਣਾ ਕੈਰੀਅਰ ਚੁਣਨ ਦੇ ਅਧਿਕਾਰ ਤੋਂ ਹੋਣਾ ਚਾਹੀਦਾ ਹੈ ਜਿਸ ਤੇ ਕਿਸੇ ਦੀ ਰੋਕ ਟੋਕ ਨਹੀਂ ਹੋਵੇਗੀ?
- ਉਹਨਾਂ ਕਿਹਾ ਕਿ ਤੁਸੀਂ ਮੰਨਦੇ ਹੋ ਕਿ ਲੇਬਰ ਵਿਭਾਗ ਨੂੰ ਇੱਕ ਮੋਟਰ ਉਦਯੋਗ ਅਤੇ ਇੱਕ ਸੁਤੰਤਰ ਠੇਕੇਦਾਰ ਵਿਚਕਾਰ ਇਕਰਾਰਨਾਮੇ ਦੀਆਂ ਸੁਰੱਖਿਆ ਲੋੜਾਂ ਨੂੰ ਨਿਰਪੱਖ ਲੇਬਰ ਸਟੈਂਡਰਡਜ਼ ਐਕਟ ਦੀ ਉਲੰਘਣਾ ਦੇ ਸਬੂਤ ਵਜੋਂ ਵਿਚਾਰਨਾ ਚਾਹੀਦਾ ਹੈ?
ਇਥੇ ਦੱਸਣਯੋਗ ਹੈ ਕਿ ਸੂ ਨੇ ਪਹਿਲਾਂ ਕੈਲੀਫੋਰਨੀਆ ਲੇਬਰ ਐਂਡ ਵਰਕਫੋਰਸ ਡਿਵੈਲਪਮੈਂਟ ਏਜੰਸੀ ਦੇ ਸਕੱਤਰ ਵਜੋਂ ਕੰਮ ਕੀਤਾ ਸੀ ਅਤੇ ਹੁਣ ਉਹ ਉਪ ਕਿਰਤ ਸਕੱਤਰ ਹੈ। ਸੂ ਹੁਣ ਵਾਲਸ਼ ਦੇ ਅਹੁਦੇ ਤੇ ਬੈਠੇਗੀ ਜਿਸ ਨੇ ਪਿਛਲੇ ਦਿਨੀਂ ਨੈਸ਼ਨਲ ਹਾਕੀ ਲੀਗ ਦੀ ਪਲੇਅਰ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਵਜੋਂ ਅਹੁਦਾ ਛੱਡ ਦਿੱਤਾ ਹੈ।