ਓ.ਓ.ਆਈ.ਡੀ.ਏ. ਦਾ ਕਹਿਣਾ ਹੈ ਕਿ ਟੈਸਟਿੰਗ ਉਪਕਰਣਾਂ ਅਤੇ ਕਾਬਿਲ ਕਰਮਚਾਰੀਆਂ ਦੀ ਘਾਟ ਹੋਣ ਕਾਰਨ ਡਰਾਈਵਰਾਂ ਦੀ ਨੌਕਰੀ ਖ਼ਤਰੇ ਵਿੱਚ ਹੈ।
ਓਨਰ-ਆਪਰੇਟਰ ਇੰਡੀਪੈਂਡੈਂਟ ਡਰਾਈਵਰਜ਼ ਐਸੋਸੀਏਸ਼ਨ ਦੇ ਅਨੁਸਾਰ, ਟੈਸਟਿੰਗ ਉਪਕਰਣਾਂ ਅਤੇ ਕਾਬਿਲ ਕਰਮਚਾਰੀਆਂ ਦੀ ਘਾਟ ਹੋਣ ਕਾਰਨ ਟਰੱਕ ਡਰਾਈਵਰਾਂ ਦੇ ਸੜਕ ਤੇ ਟਰੱਕ ਚਲਾਉਣ ਤੇ ਪਾਬੰਦੀ ਲੱਗ ਜਾਣ ਦੀ ਸੰਭਾਵਨਾ ਹੈ।
ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੂੰ ਬੁੱਧਵਾਰ ਨੂੰ ਇੱਕ ਪੱਤਰ ਭੇਜਿਆ ਗਿਆ ਜਿਸ ਵਿੱਚ ਓ.ਓ.ਆਈ.ਡੀ.ਏ ਦੇ ਪ੍ਰਧਾਨ ਅਤੇ ਸੀ.ਈ.ਓ ਟੌਡ ਸਪੈਂਸਰ ਨੇ ਦੱਸਿਆ ਕਿ ਐਫ.ਐਮ.ਸੀ.ਐਸ.ਏ. ਦੇ ਟੈਸਟਿੰਗ ਸਿਸਟਮ ਵਿੱਚ ਆ ਰਹੀਆਂ ਰੁਕਾਵਟਾਂ ਕਾਰਨ ਟਰੱਕ ਡਰਾਈਵਰਾਂ ਨੂੰ “ਮਹੱਤਵਪੂਰਣ ਚੁਣੌਤੀਆਂ” ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫ਼ੈਡਰਲ ਡਰੱਗ ਅਤੇ ਅਲਕੋਹਲ ਨਿਯਮਾਂ ਦੀ ਪਾਲਣਾ ਕਰਨ ਲਈ ਟਰੱਕ ਡਰਾਈਵਰਾਂ ਨੂੰ ਬੇਤਰਤੀਬੀ ਜਾਂਚ ਕਰਾਉਣੀ ਚਾਹੀਦੀ ਹੈ। ਸਪੈਂਸਰ ਨੇ ਐਫ.ਐਮ.ਸੀ.ਐਸ.ਏ. ਪ੍ਰਸ਼ਾਸਕ ਮੀਰਾ ਜੋਸ਼ੀ ਨੂੰ ਲਿਖਿਆ ਕਿ ਆਪਣੇ ਮੈਂਬਰਾਂ ਲਈ ਲੋੜੀਂਦਾ ਟੈਸਟ ਕਰਾਉਣ ਲਈ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡਰਾਈਵਰਾਂ ਦੁਆਰਾ ਅਜਿਹੇ ਟੈਸਟਿੰਗ ਸੈਂਟਰਾਂ ‘ਤੇ ਰਿਪੋਰਟ ਕੀਤੀ ਗਈ ਹੈ ਜਿਨ੍ਹਾਂ ਥਾਵਾਂ ‘ਤੇ ਜਾਂਚ ਕਰਨ ਲਈ ਲੋੜੀਂਦਾ ਵਸਤੂਆਂ ਉਪਲਬਧ ਨਹੀਂ ਹਨ ਜਾਂ ਫਿਰ ਕਾਬਿਲ ਕਰਮਚਾਰੀ ਨਹੀਂ ਹਨ। ਕੋਵਿਡ -19 ਦੇ ਪ੍ਰਭਾਵਾਂ ਨੂੰ ਇਸ ਦਾ ਮੁੱਖ ਕਾਰਨ ਦੱਸਿਆ ਗਿਆ ਹੈ।
ਸਪੈਂਸਰ ਦਾ ਕਹਿਣਾ ਹੈ ਕਿ ਜਦੋਂ ਡਰਾਈਵਰਾਂ ਨੂੰ ਟੈਸਟਿੰਗ ਲਈ ਸੱਦਿਆ ਜਾਵੇ ਤਾਂ ਉਹਨਾਂ ਨੂੰ ਤੁਰੰਤ ਉਸ ਥਾਂ ਤੇ ਪਹੁੰਚਣਾ ਚਾਹੀਦਾ ਹੈ ਅਤੇ ਜੇਕਰ ਕਿਸੇ ਕਾਰਨ ਟੈਸਟਿੰਗ ਨਹੀ ਹੋ ਪਾਉਂਦੀ ਤਾਂ ਡਰਾਈਵਰਾਂ ਨੂੰ ਉਸੇ ਤਰ੍ਹਾਂ ਵਾਪਿਸ ਨਹੀਂ ਜਾਣਾ ਚਾਹੀਦਾ ਹੈ ਕਿਉਂਕਿ ਸਕਾਰਾਤਮਕ ਜਾਂਚ ਦੇ ਸਮਾਨ ਇਸ ਦੇ ਨਤੀਜੇ ਵਜੋਂ ਡਰਾਈਵਰ ਦੇ ਟਰੱਕ ਚਲਾਉਣ ‘ਤੇ ਪਾਬੰਦੀ ਲੱਗ ਸਕਦੀ ਹੈ।
ਐਫ.ਐਮ.ਸੀ.ਐਸ.ਏ. ਦੁਆਰਾ ਟੈਸਟਿੰਗ ਵਿੱਚ ਆਈਆਂ ਰੁਕਾਵਟਾਂ ਅਤੇ ਮਹਾਂਮਾਰੀ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਨੂੰ ਸਵੀਕਾਰ ਕੀਤਾ ਗਿਆ। ਪਿੱਛਲੇ ਸਾਲ ਏਜੈਂਸੀ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਸ ਵਿੱਚ ਕੋਵਿਡ-19 ਕਾਰਨ ਆਈਆਂ ਟੈਸਟਿੰਗ ਵਿੱਚ ਰੁਕਾਵਟਾਂ ਤੋਂ ਕੈਰੀਅਰਾਂ ਨੂੰ ਛੋਟ ਦਿੱਤੀ ਗਈ।