Home Punjabi ਡਰਾਈਵਰਾਂ ਦੀ ਕਮੀ ਕਾਰਨ ਯੂ.ਐਸ. ਸਪਲਾਈ ਚੇਨ ‘ਤੇ ਪਿਆ ਪ੍ਰਭਾਵ ਜਿਸ ਨਾਲ ਆਰਥਿਕ ਵਿਕਾਸ ਵਿੱਚ ਆਈ ਰੁਕਾਵਟ

ਡਰਾਈਵਰਾਂ ਦੀ ਕਮੀ ਕਾਰਨ ਯੂ.ਐਸ. ਸਪਲਾਈ ਚੇਨ ‘ਤੇ ਪਿਆ ਪ੍ਰਭਾਵ ਜਿਸ ਨਾਲ ਆਰਥਿਕ ਵਿਕਾਸ ਵਿੱਚ ਆਈ ਰੁਕਾਵਟ

by Punjabi Trucking

ਕੋਵਿਡ-19 ਤੋਂ ਪਹਿਲਾਂ ਹੀ ਟਰੱਕਿੰਗ ਉਦਯੋਗ ਡਰਾਈਵਰਾਂ ਦੀ ਕਮੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਇਹ ਕਮੀ ਸਪਲਾਈ ਚੇਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਇੱਕ ਮੁੱਖ ਕਾਰਨ ਹੈ।

ਪਿੱਛਲੇ 40 ਸਾਲਾਂ ਤੋਂ ਉਦਯੋਗ ਵਿਸ਼ਲੇਸ਼ਕ ਇਸ ਦੀ ਚੇਤਾਵਨੀ ਦੇ ਰਹੇ ਸਨ ਅਤੇ ਹੁਣ ਮਹਾਂਮਾਰੀ ਕਾਰਨ ਬੰਦ ਹੋਏ ਸਿਖਲਾਈ ਕੇਂਦਰ ਅਤੇ ਡੀ.ਐਮ.ਵੀ. ਦਫਤਰਾਂ ਨਾਲ ਇਹ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਮਾਹਰਾਂ ਅਨੁਸਾਰ ਮਹਾਂਮਾਰੀ ਦੌਰਾਨ ਛੱਡਣ ਵਾਲੇ ਲਗਭਗ 25% ਡਰਾਈਵਰ ਆਪਣੀ ਨੌਕਰੀ ਤੇ ਦੁਬਾਰਾ ਵਾਪਸ ਨਹੀਂ ਆਏ।

ਨੈਸ਼ਨਲ ਪਬਲਿਕ ਰੇਡੀਓ ਦੇ ਨਾਲ ਗੱਲਬਾਤ ਕਰਦਿਆਂ ਲੂਸੀਆਨਾ ਦੇ ਸ਼੍ਰੇਵਪੋਰਟ ਵਿੱਚ ਡੀਜ਼ਲ ਡਰਾਈਵਰ ਅਕੈਡਮੀ ਦੇ ਬਰੂਸ ਬਸੁਦਾ ਨੇ ਕਿਹਾ, “ਹੁਣ ਸ਼ਹਿਰ ਵਿੱਚ ਡਰਾਈਵਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਕੁੱਝ ਸਮੇਂ ਪਹਿਲਾਂ ਸਾਡੇ ਕੋਲ ਇਕ ਭੋਜਨ ਵੰਡਣ ਵਾਲਾ ਆਇਆ ਜਿਸ ਨੂੰ ਉਸੇ ਸਮੇਂ 11 ਡਰਾਈਵਰਾਂ ਦੀ ਲੋੜ੍ਹ ਸੀ ਅਤੇ ਇਕ ਛੋਟੇ ਜਿਹੇ ਸ਼ਹਿਰ ਵਿੱਚ ਪਿੱਛਲੇ 40 ਸਾਲਾਂ ਤੋਂ ਜ਼ਿਆਦਾ ਸਮੇਂ ਵਿੱਚ ਅਜਿਹੀ ਡਰਾਈਵਰਾਂ ਦੀ ਕਮੀ ਸਾਹਮਣੇ ਨਹੀਂ ਆਈ।

ਹਾਲਾਂਕਿ ਬਸੁਦਾ ਕੋਲ ਇਸ ਵੇਲੇ ਲਗਭਗ 180 ਵਿਦਿਆਰਥੀ ਹਨ, ਪਰ ਉਸ ਨੇ ਇਹ ਦੱਸਿਆ ਕਿ ਉਹ ਇਸ ਤੋਂ ਦੋਗੁਣਾ ਟਰੱਕ ਡਰਾਈਵਰ, ਟਰੱਕਿੰਗ ਕੰਪਨੀਆਂ ਵਿੱਚ ਭਰਤੀ ਕਰ ਸਕਦਾ ਹੈ ਪਰ ਇਸ ਵਿੱਚ ਲਾਇਸੈਂਸ ਅਤੇ ਪ੍ਰਮਾਣੀਕਰਣ ਪ੍ਰਕਿਰਿਆ ਇੱਕ ਮੁੱਖ ਰੁਕਾਵਟ ਹੈ ਕਿਉਂਕਿ ਅਜੇ ਸਾਡੀ ਸਰਕਾਰ ਇਸ ਵਿਸ਼ਾਲ ਪੱਧਰ ‘ਤੇ ਕੰਮ ਕਰਨ ਲਈ ਤਿਆਰ ਨਹੀਂ ਹੈ।

ਡਰਾਈਵਰ ਦੇ ਪ੍ਰਮਾਣੀਕਰਣ ਵਿੱਚ ਬਸੁਦਾ ਨੇ ਕਈ ਮੁੱਖ ਕਦਮਾਂ ਦਾ ਜ਼ਿਕਰ ਕੀਤਾ, ਜਿਸ ਵਿੱਚ ਸ਼ਰੀਰਕ ਅਤੇ ਨਸ਼ੀਲੇ ਪਦਾਰਥਾਂ ਦੀ ਜਾਂਚ ਦੇ ਨਾਲ ਨਾਲ ਬੰਦੇ ਦੇ ਹੋਰ ਕਈ ਗੁਣਾਂ ਦੀ ਜਾਂਚ ਵੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਡੀ.ਐਮ.ਵੀ. ਵੱਲੋਂ ਅੰਤਿਮ ਜਾਂਚ ਕਰਕੇ ਪ੍ਰਮਾਣਤਾ ਦਿੱਤੀ ਜਾਂਦੀ ਹੈ।

ਡਰਾਈਵਰਾਂ ਦੀ ਅਜਿਹੀ ਘਾਟ ਨਾਲ ਆਰਥਿਕ ਵਿਵਸਥਾ ‘ਤੇ ਬਹੁਤ ਪ੍ਰਭਾਵ ਪੈ ਰਿਹਾ ਹੈ। ਜਿਸ ਸਮੇਂ ਚੀਜਾਂ ਦਾ ਵਿਸਥਾਰ ਹੋਣਾ ਚਾਹੀਦਾ ਹੈ, ਉਸ ਵੇਲੇ ਸਪਲਾਈ ਚੇਨ ਵਿਚ ਮੁਸ਼ਕਲਾਂ ਆਉਣ ਕਾਰਨ ਆਰਥਿਕ ਵਿਵਸਥਾ ਵਿੱਚ ਵਿਕਾਸ ਬਹੁਤ ਹੌਲੀ ਹੋ ਰਿਹਾ ਹੈ। ਬਿਡੇਨ ਪ੍ਰਸ਼ਾਸਨ ਨੇ ਸਮੱਸਿਆਵਾਂ ਨੂੰ ਸੁਲਝਾਉਣ ਲਈ ਇਕ ਸਪਲਾਈ ਚੇਨ ਟਾਸਕ ਫੋਰਸ ਵੀ ਬਣਾਈ ਹੈ।

You may also like