ਡੀ ਐਮ ਵੀ ਦੀ ਮਦਦ ਨਾਲ ਹੁਣ ਹਵਾ ਦੀ ਸਾਂਭ ਸੰਭਾਲ ਵਾਲਾ ਮਹਿਕਮਾ ਉਨਾਂ ਟਰੱਕਾਂ ਦੀ ਪਛਾਣ ਕਰ ਸਕੇਗਾ ਜਿਹੜੇ
ਹੁਣ ਤੱਕ ਕੈਲੇਫੋਰਨੀਆਂ ਵਲੋਂ ਨਿਰਧਾਰਤ ਡੀਜਲ ੲਮਿਸ਼ਨ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ। ਹੁਣ ਕੋਈ ਵੀ ਉਹ
ਟਰੱਕ ਜਿਹੜਾ 2008 ਵਾਲੇ ਟਰੱਕ ਅਤੇ ਬੱਸਾਂ ਲਈ ਬਣੇ ਨਿਯਮ ਦੇ ਅਨੁਸਾਰ ਟਰੱਕਾਂ ਤੇ ਬੱਸਾਂ ਵਿਚੋਂ ਨਿਕਲਣ ਵਾਲੇ
ਧੂੰਏ ਵਿਚ ਪਾਏ ਜਾਣ ਵਾਲੇ ਕਣਾਂ ਦੀ ਮਾਤਰਾ ਨਿਰਧਾਰਤ ਤੋਂ ਵੱਧ ਹੋਵੇ, ਰਜਿਸਟਰ ਨਹੀਂ ਕੀਤਾ ਜਾਵੇਗਾ।
ਸੰਨ 2008 ਵਿਚ ਬਣੇ ਇਸ ਕਾਨੂੰਨ ਦੇ ਅਨੁਸਾਰ 2015 ਤੋਂ 2023 ਤੱਕ ਹੌਲੀ ਹੌਲੀ ਸਾਰੇ ਪੁਰਾਣੇ ਟਰੱਕਾਂ
ਨੂੰ ਬਦਲ ਦਿਤਾ ਜਾਵੇਗਾ ਅਤੇ ਸੰਨ 2010 ਜਾਂ ਇਸ ਤੋਂ ਨਵੇ ਬਣੇ ਇੰਜਣਾ ਵਾਲੇ ਟਰੱਕ ਹੀ ਚਲ ਸਕਣਗੇ। ਪਰ ਅਜੇ ਤੱਕ
ਬਹੁਤੇ ਟਰੱਕਰ ਇਸ ਨਿਯਮ ਤੋਂ ਅੱਖਾਂ ਮੀਟੀ ਬੈਠੇ ਹਨ ਕਿਉਕਿ ਅਜੇ ਤੱਕ ਇਸ ਦੀ ਪਾਲਣਾ ਨਾ ਕਰਨ ਵਾਲੇ ਨੂੰ ਕੋਈ
ਜੁਰਮਾਨਾ ਨਹੀਂ ਸੀ।
ਕੈਲੇਫੋਰਨੀਆਂ ਏਅਰ ਰੀਸੋਰਸ ਬੋਰਡ ਦੇ ਕੰਮਪਲਾਇੰਸ ਮੈਨੇਜਰ ਬਰੂਸ ਟਟਰ ਦੇ ਅੁਨਸਾਰ ਬਹੁਤੇ ਲੋਕੀ ਇਹ ਕਹਿੰਦੇ
ਸੁਣੇ ਗਏ ਹਨ ਕਿ ਜਦੋਂ ਤੁਸੀਂ ਸਾਨੂੰ ਫੜ ਲਿਆ ਫਿਰ ਅਸੀਂ ਕੋਈ ਹੀਲਾ ਕਰਾਂਗੇ। ਪਰ ਹੁਣ ਉਹ ਹੀਲਾ ਕਰਨ ਦਾ
ਟਾਇਮ ਆ ਗਿਆ ਹੈ ਕਿਉਕਿ ਅਗਲੇ ਸਾਲ ਜਨਵਰੀ ਤੋਂ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਟਰੱਕਾਂ ਦੀ ਰਜਿਸਟਰੇਸ਼ਨ ਨਹੀ
ਹੋਵਗੇ ਅਤੇ ਉਨਾਂ ਨੂੰ ਆਪਣੇ ਟਰੱਕ ਅੱਪਗਰੇਡ ਕਰਨ ਲਈ ਮਜ਼ਬੂਰ ਹੋਣਾ ਪਵੇਗਾ।
ਬਰੂਸ ਟਟਰ ਨੇ ਇਹ ਵੀ ਕਿਹਾ ਕਿ 18 ਮਹੀਨੇ ਪਹਿਲਾਂ ਸਿਰਫ 70% ਟਰੱਕ ਹੀ ਇਨਾਂ ਨਿਯਮਾ ਦੀ ਪਾਲਣਾ ਕਰਦੇ ਸਨ ਪਰ ਹੁਣ
ਇਨਾਂ ਨਿਯਮਾ ਨੂੰ ਲਾਗੂ ਕਰਵਾਉਣ ਲਈ ਹੋਈ ਸਖਤਾਈ ਕਾਰਣ ਹੋਰ ਸੁਧਾਰ ਹੋਇਆ ਹੈ। ਹੁਣ ਇਸ ਨਵੇਂ
ਨਿਯਮ ਦੇ ਅਨੁਸਾਰ ਹੋਰ ਟਰੱਕਰਾਂ ਨੂੰ ੲਮਿਸ਼ਨ ਦੇ ਨਿਯਮਾਂ ਵਿਚ ਰੱਖਣ ਵਿਚ ਸਹਾਇਤਾ ਹੋਵੇਗੀ। ਟਟਰ ਨੇ ਕਿਹਾ ਕਿ
ਇਸ ਵਕਤ ਅੰਦਾਜਨ ਕੋਈ 2 ਲੱਖ ਟਰੱਕ ਇਨਾਂ ਨਿਯਮਾਂ ਵਿਚ ਨਹੀਂ ਚਲ ਰਹੇ।
ਬਰੂਸ ਟਟਰ ਨੇ ਕਿਹਾ ਕਿ ਹੁਣ ਉਨਾਂ ਨੇ 15 ਹਜ਼ਾਰ ਨੋਟਿਸ ਭੇਜੇ ਹਨ ਉਨਾਂ ਲੋਕਾਂ ਨੂੰ ਜਿਨਾਂ ਦੇ ਟਰੱਕ ਇਨਾਂ
ਨਿਯਮਾ ਅਨੁਸਾਰ ਨਹੀਂ ਹਨ।ਕੈਲੇਫੋਰਨੀਆਂ ਏਅਰ ਰੀਸੋਰਸ ਬੋਰਡ ਨੇ ਡੀ ਐਮ ਵੀ ਨੂੰ 15 ਹਜ਼ਾਰ ਟਰੱਕਾਂ ਦੀ
ਰਜਿਸਟਰੇਸ਼ਨ ਰੋਕਣ ਲਈ ਕਿਹਾ ਹੈ ਅਤੇ ਪਿਛਲੇ ਦੋ ਸਾਲਾਂ ਵਿਚ ਇਕ ਲੱਖ ਚਾਲੀ ਹਜ਼ਾਰ ਨੋਟਿਸ ਭੇਜੇ ਹਨ ਉਨਾਂ ਕੰਪਨੀਆ
ਨੂੰ ਜਿਨਾਂ ਦੇ ਟਰੱਕਾਂ ਦੀ ਰਜਿਸਟਰੇਸ਼ਨ ਦੀ ਤਰੀਕ ਨੇੜੇ ਆ ਰਹੀ ਹੈ।
ਉਹ ਟਰੱਕਰ ਜਿਹੜੇ ਇਨਾਂ ਨੋਟਿਸਾਂ ਵੱਲ ਧਿਆਨ ਨਹੀਂ ਦੇਣਗੇ ਦੀ ਰਜਿਸਟਰੇਸ਼ਨ ਕੈਂਸਲ ਹੋ ਸਕਦੀ ਹੈ ਅਤੇ ਹਜ਼ਾਰਾ
ਡਾਲਰਾਂ ਦਾ ਜੁਰਮਾਨਾ ਵੀ। ਮਾਹਰਾਂ ਦਾ ਖਿਆਲ ਹੈ ਕਿ ਇਸ ਵਕਤ ਇਸ ਨਿਯਮ ਦੀ ਉਲੰਘਣਾ ਕਰਨ ਵਾਲਿਆ ਵਿਚ
ਬਹੁਤੀਆ ਛੋਟੀਆ ਕੰਮਪਨੀਆਂ ਹਨ ਜਿਹੜੇ ਕਿਸੇ ਕਾਰਣ ਆਪਣੇ ਟਰੱਕ ਬਦਲਣ ਵਿਚ ਅਸਮਰਥ ਹਨ। ਮਾਹਰਾਂ ਦਾ ਇਹ
ਵੀ ਕਹਿਣਾ ਹੈ ਕਿ ਇਸ ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਟਰੱਕਾਂ ਦੀ ਗਿਣਤੀ ਵਿਚ ਵੀ ਕਮੀ ਹੋਵੇਗੀ ਅਤੇ ਜਿਸਦਾ
ਅਸਰ ਕੰਸਟਰਕਸ਼ਨ ਉਪਰ ਸਭ ਤੋਂ ਵੱਧ ਪਵੇਗਾ। ਇਸ ਦੇ ਨਾਲ ਹੀ ਪੁਰਾਣੇ ਟਰੱਕਾਂ ਦੀ ਕੀਮਤ ਵਿਚ ਵੀ ਕਾਫੀ ਕਮੀ ਹੋਈ
ਹੈ।
ਕੈਲੇਫੋਰਨੀਆਂ ਏਅਰ ਰੀਸੋਰਸ ਬੋਰਡ ਨੇ ਉਨਾਂ ਟਰੱਕ ਮਾਲਕਾਂ ਦੀ ਮਦਦ ਲਈ ਆਰਥਿਕ ਮਦਦ ਦਾ ਪਰੋਗਰਾਮ ਵੀ
ਉਲੀਕਿਆ ਹੈ ਜੋ ਨਵੇਂ ਟਰੱਕ ਲੈਣ ਦੀ ਹਾਲਤ ਵਿਚ ਨਹੀਂ ਹਨ। ਇਸ ਮੈਹਕਮੇ ਵਲੋਂ ਲੋਕਾਂ ਨੂੰ ਇਸ ਮਸਲੇ ਤੋਂ
ਜਾਣੂ ਕਰਵਾਉਣ ਲਈ ਕਈ ਢੰਗ ਤਰੀਕਿਆ ਨਾਲ ਪਰਚਾਰ ਕੀਤਾ ਜਾਵੇਗਾ ਜਿਨਾਂ ਵਿਚ ਇੰਟਰਨੈਟ, ਫਰੀਵੇ ਤੇ ਲਾਏ ਜਾਣ
ਵਾਲੇ ਬੋਰਡ ਅਤੇ ਅੰਗਰੇਜ਼ੀ, ਸਪੈਨਸ਼ ਅਤ ਪੰਜਾਬੀ ਵਿਚ ਟੈਲੀਫੂਨ ਹਾਟ ਲਾਇਨਾਂ ਜਿਨਾਂ ਤੇ ਫੋਨ ਕਰਕੇ ਕੋਈ ਵੀ
ਆਦਮੀ ਇਹ ਜਾਣਕਾਰੀ ਹਾਸਲ ਕਰ ਸਕਦਾ ਹੈ।