ਕੈਲੇਫੋਰਨੀਆ ਦੇ ਸੈਕਟਰੀ ਆਫ ਸਟੇਟ ਨੇ ਐਲਾਨ ਕੀਤਾ ਹੈ ਕਿ ਨਵੰਬਰ 2018 ‘ਚ ਸਟੇਟ ਦੀਆਂ ਚੋਣਾਂ ‘ਚ ਵਹੀਕਲ ਟੈਕਸ ਅਤੇ ਫੀਸ ਦੇ ਵਾਧੇ ਨੂੰ ਖਤਮ ਕਰਨ ਲਈ ਵੋਟਾਂ ਰਾਹੀਂ ਫੈਸਲਾ ਕੀਤੇ ਜਾਣ ਲਈ ਲੋੜੀਂਦੇ 585,000 ਲੋਕਾਂ ਵੱਲੋਂ ਦਸਖ਼ਤ ਕਰ ਦਿੱਤੇ ਹਨ।
ਕੁੱਝ ਰਿਪਬਲਿਕਨ ਦਾ ਕਹਿਣਾ ਹੈ ਕਿ ਟੈਕਸ ਅਤੇ ਫੀਸਾਂ ‘ਚ ਵਾਧੇ ਦਾ ਮੱਧ ਵਰਗੀ ਅਤੇ ਘੱਟ ਆਮਦਨ ਵਾਲ਼ੇ ਵਸਨੀਕਾਂ ‘ਤੇ ਬਹੁਤ ਬੋਝ ਪੈ ਜਾਵੇਗਾ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਦੇ ਫਿਊਲ ਟੈਕਸ ਦੇ ਵਾਧੇ ਕਾਰਨ ਹੋਰ ਬਹੁਤ ਸਾਰੇ ਖਰਚੇ ਵੀ ਵਧ ਗਏ ਹਨ। ਉਨ੍ਹਾਂ ਅਨੁਸਾਰ ਇਸ ਤਰ੍ਹਾਂ ਦੇ ਵਾਧੇ ਵਾਲ਼ਾ ਰੁਝਾਨ ਇੱਥੇ ਹੀ ਖ਼ਤਮ ਹੋਣ ਵਾਲ਼ਾ ਨਹੀਂ ਸਗੋਂ ਆਉਣ ਵਾਲ਼ੇ ਸਮੇਂ ‘ਚ ਵੀ ਚਾਲੂ ਰਹਿਣਾ ਹੈ।
ਪਹਿਲੀ ਨਵੰਬਰ 2017 ਤੋਂ 20 ਸੈਂਟ ਡੀਜ਼ਲ ਟੈਕਸ ਵਧਾਇਆ ਗਿਆ ਹੈ ਅਤੇ 12 ਸੈਂਟ ਗੈਸੋਲੀਨ ਟੈਕਸ। ਵਹੀਕਲਾਂ ਦੀਆਂ ਹੋਰ ਫੀਸਾਂ ਵੀ ਪਹਿਲੀ ਜਨਵਰੀ ਤੋਂ ਵਧੀਆਂ ਹਨ। ਉਦਾਹਰਣ ਵਜੋਂ ਸੇਲ ਟੈਕਸ ਜੋ ਪਹਿਲਾਂ 4% ਸੀ ਵਧਾ ਕੇ ਹੁਣ ਡੀਜ਼ਲ ਗੱਡੀਆਂ ਦਾ 5.75% ਕਰ ਦਿੱਤਾ ਗਿਆ ਹੈ।
ਡੈਮੋਕਰੈਟ ਦੀ ਬਹੁਮੱਤ ਵਾਲ਼ੀ ਸਟੇਟ ਹਾਊਸ ਨੇ ਸੈਨੇਟ ਬਿੱਲ 1 ਨੂੰ ਵੀ ਪਾਸ ਕਰ ਦਿੱਤਾ। ਪਰ ਇਸ ਪੱਤਝੜ ਰੁੱਤੇ ਕੈਲੇਫੋਰਨੀਆ ਦੇ ਵੋਟਰਾਂ ਨੇ ਇਸ ਗੱਲ ਦਾ ਫ਼ੈਸਲਾ ਕਰਨਾ ਹੈ ਕਿ ਉਹ ਆਟੋ ਟੈਕਸ ਅਤੇ ਵਧਾਈ ਗਈ ਫੀਸ ਨੂੰ ਚਾਲੂ ਰੱਖਣਾ ਚਾਹੁੰਦੇ ਹਨ ਜਾਂ ਨਹੀਂ।
ਹੋਰ ਵਧਾਈਆਂ ਜਾਣ ਵਾਲ਼ੀਆਂ ਫੀਸਾਂ ਅਤੇ ਟੈਕਸਾਂ ਦਾ ਇੱਥੇ ਹੀ ਅੰਤ ਨਹੀਂ ਇਹ ਅੱਗੇ ਵਧਦੇ ਹੀ ਰਹਿਣੇ ਹਨ।
ਪਿਛਲੀ ਪੱਤਝੜ ਤੋਂ ਇੱਕ ਰਿਪਬਲੀਕਨ ਅਗਵਾਈ ਵਾਲ਼ੇ ਗਰੁੱਪ ਵੱਲੋਂ ਆਮ ਜਨਤਾ ਦੀਆਂ ਵੋਟਾਂ ਰਾਹੀਂ ਫੀਸ ਅਤੇ ਟੈਕਸਾਂ ਦੇ ਖਾਤਮੇ ਲਈ ਫੈਸਲਾ ਕਰਵਾਉਣ ਲਈ ਦਸਖ਼ਤੀ ਮੁਹਿੰਮ ਸ਼ੁਰੂ ਵਿੱਢੀ ਹੋਈ ਹੈ।
ਜਿਹੜੀਆਂ ਫੀਸਾਂ ਤੇ ਟੈਕਸ ਵਧਾਏ ਜਾ ਰਹੇ ਹਨ ਉਨ੍ਹਾਂ ਦਾ ਆਣ ਵਾਲ਼ੇ ਸਾਲਾਂ ‘ਚ ਮੁਦਰਾ ਸਫੀਤੀ ਭਾਵ ਮਹਿੰਗਾਈ ਵੀ ਵਧੇਗੀ।
ਜਿੱਥੋੋਂ ਤੱਕ ਡੈਮੋਕ੍ਰੈਟਿਕ ਪਾਰਟੀ ਦੀ ਗੱਲ ਹੈ ਉਨ੍ਹਾਂ ਦੀ ਤਰਕ ਹੈ ਕਿ ਟੈਕਸ ਅਤੇ ਫੀਸਾਂ ‘ਚ ਵਾਧਾ ਸੜਕਾਂ ਦੀ ਸਾਂਭ ਸੰਭਾਲ ‘ਤੇ ਆਣ ਵਾਲ਼ੇ 130 ਬਿਲੀਅਨ ਡਾਲਰ ਖ਼ਰਚੇ ਲਈ ਜ਼ਰੁਰੀ ਹੈ।ਇਸ ਕਾਰਨ ਹੀ ਇਹ ਪਾਰਟੀ ਇਸ ਟੈਕਸ ਤੇ ਫੀਸਾਂ ਰੱਦ ਕਰਨ ਵਾਲ਼ੀ ਕੋਸ਼ਿਸ਼ ਦਾ ਵਿਰੋਧ ਕਰ ਰਹੀ ਹੈ।
2K