Featured

ਛੋਟੇ ਕੈਰੀਅਰ ਬਿਜਨਸ ਦੀ ਦੇਖ ਰੇਖ

Pinterest LinkedIn Tumblr

ਆਮ ਤੌਰ ਤੇ ਇਕ ਛੋਟੀ ਟਰੱਕਿੰਗ ਕੰਪਨੀ ਦੇ ਮਾਲਕ ਦੀ ਸਵੇਰ ਉਸ ਦਿਨ ਖਾਲੀ ਹੋਣ ਵਾਲੇ ਟਰੱਕਾਂ ਲਈ ਲੋਡਾਂ ਦੀ ਪਲੈਨਿੰਗ ਕਰਦਿਆਂ ਸ਼ੁਰੂ ਹੁੰਦੀ ਹੈ ਪਰ ਇਸ ਤਰਾਂ ਦੀ ਪਲੈਨਿੰਗ ਨਾ ਹੋਇਆ ਨਾਲ ਦੀ ਹੀ ਹੈ ਕਿੳਂਕਿ ਇਸ ਹਾਲਾਤ ਵਿਚ ਤੁਹਾਡੇ ਟਰੱਕ ਦੇ ਖਾਲੀ ਜਾਂ ਅੱਧੇ ਲੋਡ ਨਾਲ ਆਉਣਾ, ਤੇ ਜਾਂ ਫਿਰ ਕਈਆਂ ਘੰਟਿਆਂ ਦੀ ਵਾਟ ਪਾ ਕੇ ਕੋਈ ਹੋਰ ਸਸਤਾ ਵਾਪਸੀ ਲੋਡ ਚੁਕਣਾ ਆਦਿ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਮਾਲਕ ਨੂੰ ਇਸ ਤਰਾਂ ਦੀ ਪਲੈਨਿੰਗ ਦੀ ਲੋੜ ਹੈ ਜੋ ਕਿ ਨਾ ਸਿਰਫ ਅੱਜ ਖਾਲੀ ਹੋਏ ਟਰੱਕਾਂ ਲਈ ਲੋਡ ਦਾ ਪ੍ਰਬੰਧ ਕਰੇ ਬਲਕਿ ਭਵਿੱਖ ਵਿਚ ਜਿੰਨੀ ਦੂਰ ਤੱਕ ਸੰਭਵ ਹੋਏ ਲੋਡਾਂ ਦੀ ਪਲੈਨਿੰਗ ਕਰੇ। ਜੇ ਕੋਈ ਲੋਡ ਚੁੱਕਣ ਵੇਲੇ ਤੁਹਾਨੂੰ ਵਾਪਸੀ ਲੋਡ ਦਾ ਪੱਕਾ ਨਹੀਂ ਹੈ ਤਾਂ ਇਸ ਛੋਟੀ ਕੰਪਨੀ ਦੇ ਮਾਲਕ ਦੇ ਘਾਟੇ ਵਿਚ ਜਾਣ ਦਾ ਖਦਸ਼ਾ ਜ਼ਿਆਦਾ ਹੈ।
ਹਰ ਇਕ ਮੀਲ਼ ਤਹਿ ਕਰਦਾ ਟਰੱਕ ਲਗਾਤਾਰ ਪੈਸੇ ਖਰਚ ਰਿਹਾ ਹੈ ਭਾਵੇਂ ਉਹ ਖਾਲੀ, ਅੱਧਾ ਜਾਂ ਪੂਰਾ ਭਰਿਆ ਹੋਵੇ। ਤੁਹਾਡੀ ਵਿਉਂਤ (ਪਲੈਨਿੰਗ) ਇਸ ਤਰਾਂ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਡੇ ਟਰੇਲਰ ਹਰ ਲੋਡ ਵਿਚ ਪੂਰੇ ਭਰੇ ਹੋਏ ਜਾਣ। ਜੇ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਤੁਹਾਡੇ ਡਰਾਈਵਰ ਨੇ ਵਾਪਸੀ ਲੋਡ ਕਿਥੋਂ ਚੁਕਣਾ ਹੈ ਤਾਂ ਤੁਸੀਂ ਆਪਣਾ ਕੰਮ ਅਧੂਰਾ ਹੀ ਕਰ ਰਹੇ ਹੋ। ਜਿਵੇਂ ਟਰੱਕ ਚਲਾਉਣ ਵੇਲੇ ਤੁਹਾਨੂੰ ਆਪਣਾ ਧਿਆਨ ਹਮੇਸ਼ਾ ਸਾਹਮਣੇ ਸੜਕ ਤੇ ਰੱਖਣਾ ਚਾਹੀਦਾ ਹੈ ਠੀਕ ਇਸੇ ਤਰਾਂ ਇਕ ਟਰਕਿੰਗ ਕੰਪਨੀ ਚਲਾਉਦਿਆਂ ਵੀ ਤੁਹਾਨੂੰ ਆਪਣਾ ਧਿਆਨ ਹਮੇਸ਼ਾ ਆਪਣੇ ਕੰਮ ਵਿਚ ਅਤੇ ਸਾਹਮਣੇ ਰੱਖਣ ਦੀ ਲੋੜ ਹੈ। ਜੇ ਤੁਸੀਂ ਆਪਣੇ ਡਰਾਈਵਰ ਲਈ ਵਾਪਸੀ ਲੋਡ ਉਦੋਂ ਲਭਣਾ ਸ਼ੁਰੂ ਕਰਦੇ ਹੋ ਜਦੋਂ ਉਹ ਰਸਤੇ ਵਿਚ ਹੈ ਜਾਂ ਪਹਿਲਾਂ ਹੀ ਲੋਡ ਡਲਿਵਰ ਕਰ ਚੱੁਕਾ ਹੈ ਤਾਂ ਇਹ ਤੁਹਾਡੇ ਲਈ ਘਾਟੇ ਵਾਲੀ ਗੱਲ ਹੈ।
ਤੁਹਾਨੂੰ ਆਪਣੇ ਟਰੱਕਿੰਗ ਕਾਰੋਬਾਰ ਨੂੰ ਲਾਹੇਵੰਦਾ ਰੱਖਣ ਲਈ ਵਿਉਂਤਬੰਦੀ ਦੀ ਸਖਤ ਲੋੜ ਹੈ ਇਸ ਦਾ ਮਤਲਬ ਹੈ ਕਿ ਤੁਸੀਂ ਕਿਸੇ ਵੀ ਟਰੱਕ ਲਈ ਨਾਂ ਸਿਰਫ ਜਾਣ ਵਾਲਾ ਲੋਡ ਬੁਕ ਕਰੋ ਬਲਕਿ ਉਸ ਲਈ ਵਾਪਸੀ ਲੋਡ ਬਾਰੇ ਵੀ ਹੁਣ ਹੀ ਵਿਉਂਤ ਬਣਾਉ। ਇਥੋਂ ਤੱਕ ਕਿ ਤੁਸੀਂ ਭਵਿਖ ਲਈ ਦੋ, ਤਿੰਨ ਜਾਂ ਇਸ ਤੋਂ ਵੀ ਵੱਧ ਲੋਡਾਂ ਦੀ ਵਿਉਂਤ ਕਰੋ ਤਾਂ ਕਿ ਕਿਸੇ ਵੀ ਟਰੱਕ ਦਾ ਅਗਲਾ ਲੋਡ ਉਸ ਦੀ ਮੰਜ਼ਲ ਤੇ ਪਹੁੰਚਣ ਤੋਂ ਪਹਿਲਾ ਹੀ ਨਿਰਧਾਰਤ ਹੋਵੇ।
ਅਗਲਾ ਕੰਮ ਤੁਹਾਨੂੰ ਰੂਟ ਮੈਨੈਜਮੈਂਟ ਵਲ ਧਿਆਨ ਦੇਣ ਦੀ ਲੋੜ ਹੈ। ਰੂਟ ਮੈਨੇਜਮੈਂਟ ਨਾਲ ਤੁਹਾਡੇ ਟਰੱਕ ਦੇ ਪਿਕਅੱਪ ਅਤੇ ਡਲਿਵਰੀ ਦੇ ਥਾਂ ਵਿਚ ਫਾਸਲਾ ਸਿੱਧੇ ਤੋਂ ਸਿੱਧਾ ਅਤੇ ਘੱਟ ਤੇੋਂ ਘੱਟ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਸਫਰ ਦੀਆਂ ਮੀਲਾਂ ਘਟਾ ਕੇ ਖਰਚਾ ਬਚਾ ਸਕਦੇ ਹੋ। ਡਲਿਵਰੀ ਅਤੇ ਪਿਕਅੱਪ ਲੋਡਾਂ ਦਾ ਤਾਲਮੇਲ ਇਸ ਤਰਾਂ ਹੋਣਾ ਚਾਹੀਦਾ ਹੈ ਤਾਂ ਕਿ ਤੁਹਾਡਾ ਟਰੱਕ ਲੱਗਭੱਗ ਸਿੱਧੀ ਰੇਖਾ ਵਿਚ ਹੀ ਸਫਰ ਕਰੇ। ਜੇ ਤੁਹਾਡੇ ਡਰਾਈਵਰ ਨੂੰ ਅਗਲਾ ਲੋਡ ਪਿਕਅੱਪ ਕਰਨ ਲਈ ਇਧਰ ਉਧਰ ਜਾਣਾ ਪੈਂਦਾ ਹੈ ਤਾਂ ਇਸ ਸਫਰ ਦੀਆ ਮੀਲਾਂ ਅਤੇ
ਖਰਚ ਹੋਇਆ ਵਕਤ ਵੀ ਅਗਲੇ ਲੋਡ ਵਿਚ ਗਿਣਿਆ ਹੋਣਾ ਚਾਹੀਦਾ ਹੈ ਕਿੳਂੁਕਿ ਹਰ ਇਕ ਮੀਲ ਤਹਿ ਕਰਨ ਲਈ ਟਰੱਕ ਹਮੇਸ਼ਾ ਪੈਸੇ ਖਰਚ ਰਿਹਾ ਹੈ ਫਿਰ ਉਹ ਭਾਵੇਂ ਖਾਲੀ ਹੋਵੇ ਜਾਂ ਭਰਿਆ।
ਇਕ ਲੋਡ ਡਲਿਵਰ ਕਰਨ ਤੋਂ ਬਾਅਦ ਜੇ ਤੁਹਾਨੂੰ ਇੰਤਜਾਰ ਕਰਨਾ ਪੈਂਦਾ ਹੈ ਜਾਂ ਕਿਸੇ ਹੋਰ ਜਗਾ੍ਹ ਤੋਂ ਜਾ ਕਿ ਲੋਡ ਚੱਕਣਾ ਪੈਂਦਾ ਹੈ ਤਾਂ ਉਹ ਲੱਗਾ ਹੋਇਆ ਸਮਾਂ ਅਤੇ ਮੀਲ਼ਾਂ ਦਾ ਖਰਚ ਵੀ ਇਸ ਦੂਜੇ ਲੋਡ ਦੇ ਸਿਰ ਹੈ ਅਤੇ ਇਸ ਰੇਟ ਵਿਚ ਸ਼ਾਮਲ ਹੋਣਾ ਚਾਹੀਦਾ ਹੈ।
ਇਕ ਹੋਰ ਧਿਆਨਯੋਗ ਗੱਲ ਹੈ ਆਪਣੇ ਕਾਰੋਬਾਰ ਜਾਂ ਲੋਡਾਂ ਲਈ ਇਕ ਹੀ ਕੰਪਨੀ ਤੇ ਨਿਰਭਰ ਹੋਣਾ। ਇਸ ਨੂੰ ਸ਼ਾਇਦ ਤੁਸੀਂ ਵੀ ਹੋਰ ਕਈਆਂ ਵਾਂਗ ਸਮੱਸਿਆ ਨਾ ਗਿਣੋ ਕਿਉ ਕਿ ਉਪਰੀ ਨਜਰੇ ਦੇਖਿਆਂ ਤਾਂ ਇਸ ਵਿਚ ਫਾਇਦਾ ਹੀ ਹੈ। ਤੁਹਾਨੂੰ ਇਕੋ ਕੰਪਨੀ ਨੂੰ ਬਿਲ ਭੇਜਣ ਦੀ ਲੋੜ ਹੈ ਤੇ ਤੁਹਾਡਾ ਸਾਰਾ ਮੁਨਾਫਾ ਇਕੋ ਕੰਪਨੀ ਤੋਂ ਆਉਦਾ ਹੈ, ਤੁਹਾਨੂੰ ਥੋੜੇ ਬੰਦਿਆ ਨਾਲ ਵਾਹ ਹੈ ਇਸ ਲਈ ਤੁਸੀਂ ਚੰਗੀ ਸਰਵਿਸ ਦੇ ਸਕਦੇ ਹੋ।
ਪਰ ਹੁਣ ਜਰਾ ਇਸ ਦਾ ਦੂਜਾ ਪਾਸਾ ਵੀ ਦੇਂਖੋ, ਫਰਜ ਕਰੋ ਇਸ ਕੰਪਨੀ ਦੇ ਕਾਰੋਬਾਰ ਵਿਚ ਕਿਸੇ ਤਰਾਂ ਦੀ ਖੜੋਤ ਆ ਜਾਂਦੀ ਹੈ, ਲੇਬਰ ਦੀ ਕੋਈ ਹੜਤਾਲ ਹੋ ਗਈ ਹੈ ਜਾਂ ਕੰਪਨੀ ਦਾ ਮਾਲਕ ਜਾਂ ਮੈਨਜਮੈਂਟ ਬਦਲ ਜਾਣ ਕਾਰਣ ਉਹ ਹੋਰ ਟਰੱਕਿੰਗ ਕੰਪਨੀਆ ਨਾਲ ਕੰਮ ਕਰਨਾ ਚਾਹੰੁਦੇ ਹਨ ਜਿਸ ਨਾਲ ਤੁਹਾਡਾ ਕੰਮ ਘਟ ਜਾਦਾਂ ਹੈ ਜਾਂ ਇਥੌ ਤੱਕ ਕਿ ਉਸ ਕੰਪਨੀ ਦੇ ਕੰਮ ਤੋਂ ਬਿਲਕੁਲ ਹੀ ਜਵਾਬ ਹੋ ਜਾਂਦਾ ਹੈ। ਇਸ ਨਾਲ ਤੁਹਾਡੇ ਸਾਰੇ ਟਰੱਕ ਖਾਲੀ ਖੜੇ ਹਨ ਅਤੇ ਆਮਦਨੀ ਬੰਦ ਹੋ ਜਾਂਦੀ ਹੈ। ਇਸ ਤਰਾਂ ਦੀ ਸਥਿਤੀ ਤੋਂ ਬਚਣ ਲਈ ਇਹ ਜਰੂਰੀ ਹੈ ਕਿ ਤੁਸੀ ਆਪਣੇ ਕਾਰੋਬਾਰ ਦਾ 25 ਪਰਸੈਂਟ ਤੋਂ ਜਿਆਦਾ ਹਿਸਾ ਇਕ ਹੀ ਕੰਪਨੀ ਦੇ ਨਿਰਭਰ ਨਾ ਹੋਣ ਦਿਉ।
ਹਮੇਸ਼ਾ ਔਸਤ ਦੇ ਨਿਯਮ ਦਾ ਪਾਲਣ ਕਰੋ ਉਦਾਹਰਣ ਵਜੋਂ ਤੁਹਾਡੇ ਕੁਲ ਕਾਰੋਬਾਰ ਦਾ 30 ਪਰਸੈਂਟ ਹਿੱਸਾ ਤੁਹਾਡੇ ਮੁਖ ਕਸਟਮਰ ਤੋਂ ਆਉਦਾ ਹੈ, ਇਕ ਹੋਰ ਕੰਪਨੀ ਨਾਲ 15 ਪਰਸੈਂਟ ਦਾ ਕਾਰੋਬਾਰ ਹੈ ਅਤੇ ਇਕ ਹੋਰ ਫਰੇਟ ਬਰੋਕਰ 15 ਪਰਸੈਂਟ ਲੋਡ ਦਿੰਦਾ ਹੈ। ਦੋ ਹੋਰ ਛੋਟੇ ਬਰੋਕਰਾ ਨਾਲ ਕੁਲ 10 ਪਰਸੈਂਟ ਦਾ ਕਾਰੋਬਾਰ ਹੈ ਅਤੇ ਦੋ ਹੋਰ ਬਰੋਕਰ ਤੁਹਾਡੇ ਵਾਪਸੀ ਲੋਡਾਂ ਦਾ 20 ਪਰਸੈਂਟ ਹਿੱਸਾ ਮਹੁਈਆ ਕਰਦੇ ਹਨ। ਹੁਣ ਤੁਹਾਡਾ ਸਾਰਾ ਕਾਰੋਬਾਰ ਕੋਈ 8 ਕੰਪਨੀਆਂ ਨਾਲ ਜੁੜਿਆ ਹੋਇਆ ਹੈ ਅਤੇ ਕਿਸੇ ਇਕ ਪਾਸੇ ਤੋਂ ਕੰਮ ਘਟਣ ਦੀ ਹਾਲਤ ਵਿਚ ਤੁਹਾਡਾ ਕਾਰੋਬਾਰ ਬਹੁਤਾ ਪ੍ਰਭਾਵਤ ਨਹੀਂ ਹੋਵੇਗਾ ਅਤੇ ਤੁਸੀ ਕਿਸੇ ਦੂਜੇ ਕਸਟਮਰ ਨਾਲ ਕੰਮ ਵਧਾ ਕੇ ਇਹ ਘਾਟਾ ਪੂਰਾ ਵੀ ਕਰ ਸਕਦੇ ਹੋ।
ਇਸ ਤਰਾਂ ਇਹ ਅਜਮਾਏ ਹੋਏ ਨਿਯਮਾ ਵੱਲ ਧਿਆਨ ਦੇ ਕੇ ਤੁਸੀਂ ਆਪਣੀ ਕੈਰੀਅਰ ਕੰਪਨੀ ਨੂੰ ਲਗਾਤਾਰਤਾ ਨਾਲ ਚਲਾਉਦਿਆ ਹੋਇਆ ਹੋਰ ਵੀੇ ਲਾਹੇਵੰਦਾ ਬਣਾ ਸਕਦੇ ਹੋ।

Comments are closed.