ਪਿਛਲੇ ਸਾਲ ਵਿਚ ਈ ਐਲ ਡੀ ਦਾ ਲਾਗੂ ਹੋਣਾ ਟਰੱਕਿੰਗ ਇੰਡਸਟਰੀ ਲਈ ਇਕ ਵਡੀ ਤਬਦੀਲੀ ਸੀ ਅਤੇ ਹੁਣ ਜਦੋਂ ਇਸ ਤਬਦੀਲੀ ਦੀ ਉਡਾਈ ਧੁੜ ਅਜੇ ਬੈਠੀ ਵੀ ਨਹੀਂ ਤਾਂ ਤੁਸੀਂ ਹੋਰ ਕਈ ਰੂਲ ਰੈਗੂਲੇਸ਼ਨ ਟਰੱਕਿੰਗ ਇੰਡਸਟਰੀ ਵੱਲ ਭਜੀਆਂ ਆ ਰਹੀਆ ਹਨ। ਭਾਵੇ ਈ ਅੇਲ ਡੀ ਵਰਗੀ ਭਾਜੜ ਪਾਉਣ ਵਾਲੀ ਕੋਈ ਰੈਗੂਲੇਸ਼ਨ ਨਜ਼ਰ ਨਹੀਂ ਆ ਰਹੀ ਪਰ ਟਰਾਂਸਪੋਰਟੇਸ਼ਨ ਨਾਲ ਸਬੰਧਤ ਮਾਹਰ ਇਨਾਂ ਪੰਜ ਰੈਗੂਲੇਸ਼ਨ
1. ਈਲੈਕਟਰੌਨਿਕ ਆਨ-ਬੋਰਡ ਰੀਕਾਰਡਿੰਗ ਡੀਵਾਈਸਿਸ: ਈ ਐਲ ਡੀ ਨੂੰ ਦਸੰਬਰ 17, 2017 ਤੋਂ ਲਾਗੂ ਕੀਤਾ ਗਿਆ ਸੀ ਅਤੇ ਉਸ ਸਮੇਂ ਉਨਾਂ ਟਰੱਕਾਂ ਨੂੰ ਈ ਐਲ ਡੀ ਤੋਂ ਛੋਟ ਦਿਤੀ ਗਈ ਸੀ ਜਿਨਾਂ ਨੇ ਈਲੈਕਟਰੌਨਿਕ ਆਨ-ਬੋਰਡ ਰੀਕਾਰਡਿੰਗ ਡੀਵਾਈਸਿਸ, ਜਾਂ ਏਬੋਰਡ ਲਗਵਾਇਆ ਹੋਇਆ ਸੀ।ਪਰ ਇਹ ਛੋਟ ਇਕ ਥੋੜੇ ਸਮੇਂ ਲਈ ਹੀ ਸੀ ਅਤੇ ਹੁਣ ਉਨਾਂ ਏਬੋਰਡ ਵਾਲੇ ਟਰੱਕਾਂ ਨੂੰ ਇਸ ਸਾਲ ਦਸੰਗਰ 17 (ਦਸੰਬਰ 17, 2019) ਤੱਕ ਈ ਐਲ ਡੀ ਲਗਵਾਉਣੀ ਹੋਵੇਗੀ। ਜਿਵੇਂ ਟਰੱਕਰਜ਼ ਨੇ ਈ ਐਲ ਡੀ ਲਗਵਾਉਣ ਵੇਲੇ ਕੰਮ ਵਿਚ ਇਕ ਤਰਾਂ ਦਾ ਘਾਟਾ ਮਹਿਸੂਸ ਕੀਤਾ ਸੀ ਠਕਿ ਉਸੇ ਤਰਾਂ ਹੁਣ ਏਬੋਰਡ ਤੋਂ ਈ ਐਲ ਡੀ ਵਲ ਜਾਣ ਵਾਲੇ ਵੱਡੇ ਕੈਰੀਅਰ ਵੀ ਉਸੇ ਤਰਾਂ ਦੀਆਂ ਸਮੱਸਿਆਂ ਦੇਖ ਸਕਦੇ ਹਨ।
ਫੈਡਰਲ ਮੋਟਰ ਕੈਰੀਅਰ ਸੇਫਟੀ ਮਹਿਕਮੇ ਨੇ ਇਕ ਈਮੇਲ ਵਿਚ ਉਨਾਂ ਸਾਰੇ ਕੈਰੀਅਰਜ਼ ਨੂੰ ਇਸ ਆ ਰਹੀ ਤਬਦੀਲੀ ਬਾਰੇ ਯਾਦ ਕਰਵਾਇਆ ਹੈ।
2. ਕੰਮ ਦੇ ਘੰਟਿਆਂ ਵਿਚ ਤਬਦੀਲੀ ਦੇ ਯਤਨ: ਜਿਵੇਂ ਪਿਛਲੇ ਸਾਲ ਬਹੁਤੇ ਟਰੱਕ ਡਰਾਵਿਰਾਂ ਨਾਲ ਗੱਲ ਕਰਨ ਤੇ ਪਤਾ ਲਗਦਾ ਹੈ ਕਿ ਈ ਐਲ ਡੀ ਨਾਲ ਉਨਾਂ ਦੀ ਮੁਖ ਸ਼ਕਾਇਤ ਕੰਮ ਦੇ ਘੰਟਿਆਂ ਨੂੰ ਲੈ ਕੇ ਹੈ।ਪਿਛਲੇ ਸਾਲ ਮਾਰਚ ਦੇ ਮਹੀਨੇ ਵਿਚ ਫੈਡਰਲ ਮੋਟਰ ਕੈਰੀਅਰ ਸੇਫਟੀ ਮਹਿਕਮੇ ਨੇ ਮੀਟਿੰਗਾ ਕਰਕੇ ਈ ਐਲ ਡੀ ਬਾਰੇ ਡਰਾਇਵਰਾਂ ਦੀਆਂ ਸ਼ਕਾਇਤਾ ਸੁਣੀਆਂ ਅਤੇ ਉਨਾਂ ਦੀ ਬਿਨਾਂ ਤੇ ਅਗਸਤ ਦੇ ਮਹੀਨੇ ਵਿਚ ਏਜੰਸੀ ਨੇ ਕੰਮ ਦੇ ਘੰਟਿਆ ਦੇ ਨਿਯਮਾਂ ਵਿਚ ਕੁਝ ਤਬਦੀਲੀਆਂ ਜਿਵੇ ਰੈਸਟ ਬਰੇਕ ਅਤੇ ਸਪਲਿਟ ਸਲੀਪਰ ਬਰਥ ਸਬੰਧੀ ਸੁਝਾ ਮੰਗੇ। ਇਨਾਂ ਤਬਦੀਲੀਆ ਦੇ ਸੁਝਾਵਾਂ ਤੇ ਆਉਣ ਵਾਲੇ ਦਿਨਾਂ ਵਿਚ ਫੈਸਲਾ ਆਉਣ ਦੀ ਉਮੀਦ ਹੈ।
3. ਘੱਟੋ ਘੱਟ ਉਜਰਤਾਂ ਦਾ ਕਨੂੰਨ: ਟਰੱਕ ਕੈਰੀਅਰ ਅੇਸੋਸੀਏਸ਼ਨ ਨੇ ਆਪਣੇ ਮੈਂਬਰਾਂ ਨੂੰ ਵੱਖ ਵੱਖ ਰਾਜਾਂ ਵਿਚ ਘੱਟੋ ਘੱਟ ਉਜਰਤਾਂ ਵਿਚ ਹੋ ਰਹੀਆ ਤਬਦੀਲੀਆ ਪ੍ਰਤੀ ਸਾਵਧਾਨ ਰਹਿਣ ਲਈ ਕਿਹਾ ਹੈ। ਟੀ ਸੀ ਏ ਦੀ ਕਨੂੰਨੀ ਕਾਉਸਲ ਨੇ ਇਹ ਨੋਟ ਕੀਤਾ ਹੈ ਕਿ ਉਹ ਟਰੱਕ ਕੈਰੀਅਰ ਜੋ ਕਈ ਰਾਜਾਂ ਵਿਚ ਕੰਮ ਕਰਦੇ ਹਨ ਨੂੰ ਉਨਾਂ ਰਾਜਾਂ ਵਿਚ ਘੱਟੋ ਘੱਟ ਉਜਰਤਾਂ ਦੇ ਨਿਯਮਾਂ ਤੇ ਨਿਗਾਹ ਰੱਖਣੀ ਚਾਹੀਦੀ ਹੈ ਤਾਂ ਕਿ ਉਹ ਉਜਰਤਾਂ ਵਿਚ ਕਿਸੇ ਤਬਦੀਲੀ ਨੂੰ ਟਾਇਮ ਸਿਰ ਲਾਗੂ ਕਰ ਸਕਣ। ਇਸ ਤਰਾਂ ਦੀ ਸਾਵਧਾਨੀ ਤੁਹਾਨੂੰ ਡਰਾਇਵਰਾਂ ਵਲੋਂ ਉਜਰਤਾਂ ਜਾਂ ਕੰਮ ਦੇ ਘੰਟਿਆ ਕਾਰਣ ਹੋਣ ਵਾਲੇ ਲਾਅ ਸੂਟ ਤੋਂ ਬਚਾਅ ਸਕਦੀ ਹੈ।
4. ਡਰਗ ਟੈਸਟਿੰਗ ਸਬੰਧੀ ਨਵੇਂ ਨਿਯਮ: ਡਰਾਇਵਰਾਂ ਦੇ ਡਰੱਗ ਟੈਸਟ ਸਬੰਧੀ ਕੁਝ ਨਵੇਂ ਨਿਯਮ ਉਪਲਭਦ ਡਰਾਇਵਰਾ ਦੀ ਗਿਣਤੀ ਹੋਰ ਵੀ ਘਟਾ ਸਕਦੇ ਹਨ। ਜਨਵਰੀ 2020 ਤੱਕ ਸਾਰੇ ਕੈਰੀਅਰਜ ਨੂੰ ਡਰਗ ਅਤੇ ਅਲਕਾਹੋਲ ਕਲੀਅਰਿੰਗ ਹਾਉਸ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ। ਇਸ ਨਿਯਮ ਦੇ ਅਨੁਸਾਰ ਕਿਸੇ ਨਵੇਂ ਕਰਮਚਾਰੇ ਨੂੰ ਰੱਖਣ ਤੋਂ ਪਹਿਲਾਂ ਅਤੇ ਪਹਿਲੇ ਕਰਮਚਾਰੀਆ ਲਈ ਹਰ ਸਾਲ ਅਲਕਾਹੋਲ ਕਲੀਅਰਿੰਗ ਹਾਉਸ ਦੇ ਡੈਟਾਬੇਸ ਵਿਚ ਚੈਕ ਕਰਨਾ ਹੋਵੇਗਾ ਇਹ ਪਤਾ ਕਰਨ ਲਈ ਕਿ ਕਰਮਚਾਰੇ ਦੇ ਖਿਲਾਫ ਕੋਈ ਡਰਗ ਵਾਏਲੇਸ਼ਨ ਤਾਂ ਨਹੀਂ ਹੈ।
ਇਸ ਦੇ ਨਾਲ ਹੀ ਟਰਾਂਸਪੋਰਟੇਸ਼ਨ ਫੰਡਇੰਗ ਬਿਲ ਇਸ ਗੱਲ ਦੀ ਮੰਗ ਕਰਦਾ ਹੈ ਕਿ ਫੈਡਰਲ ਮੋਟਰਜ ਸੇਫਟੀ ਮੈਹਕਮਾ, ਹੈਲਥ ਅਤੇ ਹਿਉਮਨ ਸਰਵਿਸਜ ਦੀਆਂ ਗਾਇਡ ਲਾਇਨਾ ਆਉਣ ਤੋਂ ਬਾਅਦ ਡਰੱਗ ਟੈਸਟ ਲਈ ਪਿਸ਼ਾਬ ਦੀ ਥਾਂ ਦੇ ਵਾਲਾਂ ਦਾ ਇਸਤਮਾਲ ਕਰਨ ਦਾ ਨਿਯਮ ਬਣਾਵੇ। ਇਸ ਵਕਤ ਡਰਾਇਵਰਾ ਦਾ ਡਰੱਗ ਟੈਸਟ ਪਿਸ਼ਾਬ ਵਿਚ ਕੈਮੀਕਲ ਦੀ ਮਾਤਰਾ ਮਿਣ ਕੇ ਕੀਤਾ ਜਾਦਾਂ ਹੈ ਜੋ ਕਿ ਪਿਛਲੇ ਕੁਝ ਦਿਨਾ ਵਿਚ ਡਰੱਗ ਦੀ ਵਰਤੋਂ ਬਾਰੇ ਦੱਸ ਸਕਦਾ ਹੈ ਜਦੋਂ ਕਿ ਨਵੇਂ ਤਰੀਕੇ ਅਨੁਸਾਰ ਵਾਲਾ ਦੀਆ ਜੜਾ ਦੇ ਟੈਸਟ ਨਾਲ ਪਿਛਲੇ 2 ਤੋਂ 3 ਮਹੀਨਿਆ ਵਿਚ ਕੀਤੀ ਡਰੱਗ ਦੀ ਵਰਤੋਂ ਵੀ ਜਾਹਰ ਹੋ ਜਾਂਦੀ ਹੈ।
5. ਖਾਸ ਕੈਲੇਫੋਰਨੀਆਂ ਦੇ ਕਾਨੂੰਨ
ਕੈਲੇਫੋਰਨੀਆਂ ਸੁਪਰੀਮ ਕੋਰਟ ਨੇ ਇਕ ਨਵਾਂ ਟੈਸਟ ਤਿਆਰ ਕੀਤਾ ਹੈ ਜੋ ਕਿ ਸਾਰੀਆਂ ਕੰਪਨੀਆਂ ਨੂੰ ਕਰਨਾ ਹੋਵੇਗਾ ਇਹ ਸਿਧ ਕਰਨ ਦੇ ਲਈ ਕਿ ਉਨਰ ਉਪਰੇਟਰ ਨੂੰ ਕਾਨਟਰੈਕਟਰ ਦਾ ਨਾਂ ਤਾਂ ਨਹੀਂ ਦਿਤਾ ਜਾ ਰਿਹਾ ਜਦੋਂ ਕਿ ਉਹ ਅਸਲ ਵਿਚ ਉਹ ਕੰਪਨੀ ਦੇ ਕਰਮਚਾਰੇ ਹੋਣ। ਜੇ ਇਸ ਨਿਯਮ ਨੂੰ ਰੱਦ ਕਰਨ ਲਈ ਕੀਤੀਆ ਅਪੀਲਾ ਕਾਮਯਾਬ ਨਹੀਂ ਹੁੰਦੀਆ ਤਾਂ ਦੂਜੇ ਰਾਜ ਵੀ ਇਸ ਨੂੰ ਲਾਗੂ ਕਰਨ ਦੀ ਸੋਚ ਸਕਦੇ ਹਨ।
ਦਸੰਬਰ ਦੇ ਅਖੀਰ ਵਿਚ ਫੈਡਰਲ ਮੋਟਰਜ ਸੇਫਟੀ ਮੈਹਕਮੇ ਨੇ ਇਸ ਗਲ ਦਾ ਐਲਾਨ ਕੀਤਾ ਹੈ ਕਿ ਟਰੱਕ ਕੈਰੀਅਰ ਕੰਪਨੀਆ ਨੂੰ ਕੈਲੇਫੋਰਨੀਆਂ ਦਾ ਮੀਲ ਅਤੇ ਰੈਸਟ ਬਰੇਕ ਸਬੰਧੀ ਨਿਯਮਾ ਦੀ ਪਾਲਣਾ ਕਰਨਾ ਜਰੂਰੀ ਨਹੀਂ ਹੈ। ਇਸ ਨਿਯਮ ਦੇ ਤਹਿਤ ਇਮਲਾਇਰ ਨੂੰ ਕਮਰਚਾਰੀਆਂ ਨੂੰ ਹਰ ਚਾਰ ਘੰਟੇ ਬਾਅਦ ਦਸ ਮਿੰਟ ਦੀ ਬਰੇਕ ਅਤੇ ਹਰ ਪੰਜ ਘੰਟੇ ਦੇ ਕੰਮ ਤੋਂ ਬਾਅਦ ਰੋਟੀ ਦੀ ਬਰੇਕ ਦੇਣੀ ਹੋਵੇਗੀ।ਫੈਡਰਲ ਮੋਟਰਜ ਸੇਫਟੀ ਮੈਹਕਮੇ ਦੇ ਅਨੁਸਾਰ ਕੇਦਰ ਦਾ ਕਨੂੰੰਨ ਕੈਲੇਫਰਨੀਆ ਦੇ ਇਸ ਕਨੂੰਨ ਤੋਂ ਉਪਰ ਹੈ।