Carrier

ਟਰੱਕ ਡਰਾਈਵਰ ਟਰੇਨਿੰਗ ਦੇ ਸਖਤ ਹੋ ਰਹੇ ਨਿਯਮ

Pinterest LinkedIn Tumblr

ਟਰੱਕ ਡਰਾਈਵਰ ਟਰੇਨਿੰਗ ਦਾ ਇਕ ਮਿਆਰ ਸਥਾਪਤ ਕਰਨ ਦੀ ਕੋਸ਼ਿਸ ਵਿਚ ਫੈਡਰਲ ਮੋਟਰ ਕੈਰੀਅਰ ਸੇਫਟੀ ਮਹਿਕਮਾ ਫਰਵਰੀ 7, 2020 ਤੋਂ ਡਰਾਈਵਰਾਂ ਦੀ ਟਰੇਨਿੰਗ ਸਬੰਧੀ ਨਵੇਂ ਕਾਨੂੰਨ ਲਾਗੂ ਕਰਨ ਜਾ ਰਿਹਾ ਹੈ। ਮਹਿਕਮਾ ‘ਕਮਰਸ਼ੀਅਲ ਵੈਹੀਕਲ ਦੇ ਨਵੇਂ ਡਰਾਈਵਰਾਂ ਲਈ ਘਟੋ ਘੱਟ ਲੋੜੀਦੀ ਟਰੇਨਿੰਗ’ ਦੇ ਨਾਂ ਹੇਠ ਡਰਾਈਵਰ ਟਰੇਨਿੰਗ ਦੇ ਨਵੇਂ ਮਾਪਦੰਡ ਲੈ ਕੇ ਆ ਰਿਹਾ ਹੈ ਜਿਸ ਦਾ ਸਾਰੇ ਟਰੱਕ ਡਰਾਈਵਿੰਗ ਸਕੂਲਾਂ ਅਤੇ ਵੱਡੀਆ ਕੰਪਨੀਆਂ ਵਲੋਂ ਆਪਣੇ ਡਰਾਈਵਰਾਂ ਨੂੰ ਟਰੇਨਿੰਗ ਦੇਣ ਲਈ ਚਲਾਏ ਜਾ ਰਹੇ ਅਦਾਰਿਆ ਵਲੋਂ ਪਾਲਣਾ ਕਰਨੀ ਹੋਵੇਗੀ।

ਡੀਪਾਰਟਮੈਟ ਆਫ ਟਰਾਂਸਪੋਰਟੇਸ਼ਨ ਦੇ ਇਸ ਸਮੇਂ ਲਾਗੂ ਨਿਯਮਾ ਦੇ ਅਨੁਸਾਰ ਕਮਰਸ਼ੀਅਲ ਡਰਾਈਵਿੰਗ ਟਰੇਨਿੰਗ ਨੂੰ ਸਿਰਫ ਚਾਰ ਕਿਸਮਾਂ ਵਿਚ ਵੰਡਿਆ ਹੈ ਜਦੋਂ ਕਿ ਇਨਾਂ ਨਵੇਂ ਨਿਯਮਾ ਅਨੁਸਾਰ ਡਰਾਈਵਿੰਗ ਟਰੇਨਿੰਗ ਵਿਚ 31 ਥਿਉਰੀ ਕੋਰਸ ਅਤੇ 19 ਬੀਹਾਈਂਡ ਦਾ ਸਟੇਰਿੰਗਵੀਲ ਟਰੇਨਿੰਗ ਸ਼ਾਮਲ ਹੋਣਗੇ। ਨਵੇਂ ਡਰਾਈਵਰਾਂ ਨੂੰ ਇਨਾਂ ਕੋਰਸਾ ਵਿਚੋਂ ਘਟੋ ਘੱਟ 80% ਨੰਬਰਾਂ ਨਾਲ ਪਾਸ ਹੋਣਾ ਹੋਵੇਗਾ ਅਤੇ ਰੋਡ ਤੇ ਟਰੱਕ ਚਲਾਉਣ ਵਿਚ ਵੀ ਮੁਹਾਰਤ ਦਿਖਾਉਣੀ ਹੋਵੇਗੀ।

ਫੈਡਰਲ ਮੋਟਰ ਕੈਰੀਅਰ ਸੇਫਟੀ ਮਹਿਕਮਾ ਨੇ ਆਪਣੇ ਵੈਬਸਾਈਟ ਤੇ ਕਿਹਾ ਹੈ ਕਿ ਡਰਾਈਵਰਾਂ ਦੀ ਘਟੋ ਘੱਟ ਟਰੇਨਿੰਗ ਦੇ ਇਹ ਨਿਯਮ ਸਾਡੇ ਰਾਸਟਰੀ ਮਾਰਗਾਂ ਤੇ ਕਮਰਸ਼ੀਅਲ ਮੋਟਰ ਵੈਹੀਕਲ ਦੇ ਖੇਤਰ ਵਿਚ ਸੇਫਟੀ ਨੂੰ ਵਧਾਉਣ ਵਿਚ ਯੋਗਦਾਨ ਪਾਉਣਗੇ।

ਇਨਾਂ ਨਿਯਮਾ ਦੇ ਅਧੀਨ ਟਰੱਕ ਡਰਾਈਵਿੰਗ ਸਿਖਾਉਣ ਵਾਲੇ ਇਨਸਟਰਕਟਰ ਅਤੇ ਟਰੇਨਰ ਲਈ ਵੀ ਘੱਟੋ ਘੱਟ ਲੋੜੀਦੀ ਟਰੇਨਿੰਗ ਨੂੰ ਪਹਿਲਾਂ ਨਾਲੋ ਵਧਾ ਦਿਤਾ ਹੈ। ਇਨਾਂ ਨਿਯਮਾਂ ਦੀ ਪਾਲਣਾ ਕਰਨ ਵਾਲੇ ਸਕੂਲਾਂ ਨੂੰ ਹੀ ਫੈਡਰਲ ਮੋਟਰ ਕੈਰੀਅਰ ਸੇਫਟੀ ਮਹਿਕਮੇ ਦੇ ‘ਟਰੇਨਿੰਗ ਮਹੁਈਆ ਕਰਨ ਵਾਲੇ ਅਦਾਰੇ’ ਹੇਠ ਦਰਜ ਕੀਤਾ ਜਾਵੇਗਾ। ਇਸ ਨਾਲ ਟਰੱਕ ਡਰਾਈਵਿੰਗ ਸਕੂਲਾਂ ਅਤੇ ਹੋਰ ਕੰਪਨੀਆ ਦੇ ਉਸਤਾਦਾਂ ਨੂੰ ਵੀ ਇਕ ਤਰਾਂ ਦੀ ਮਾਨਤਾ ਮਿਲੇਗੀ ਅਤੇ ਉਨਾਂ ਲਈ ਹੋਰ ਮੌਕੇ ਖੁਲਣਗੇ।

ਫੈਡਰਲ ਮੋਟਰ ਕੈਰੀਅਰ ਸੇਫਟੀ ਮਹਿਕਮੇ ਵਲੋਂ ਇਨਾਂ ਤਬਦੀਲੀਆਂ ਦਾ ਅਸਰ ਕਈ ਤਰਾਂ ਦੇ ਡਰਾਈਵਰਾਂ ਤੇ ਹੋਵੇਗਾ ਜਿਸ ਵਿਚ ਕਮਰਸ਼ੀਅਲ ਮੋਟਰ ਵੈਹੀਕਲ ਦੇ ਉਹ ਆਪਰੇਟਰ ਜੋ ਕਲਾਸ ਏ ਜਾਂ ਕਲਾਸ ਬੀ ਦਾ ਕਮਰਸ਼ੀਅਲ ਡਰਾਈਵਰ ਲਾਈਸੈਂਸ ਅਪਲਾਈ ਕਰ ਰਹੇ ਹਨ, ਜਾਂ ਕਲਾਸ ਬੀ ਤੋਂ ਕਲਾਸ ਏ ਲਾਈਸੈਂਸ ਲਈ ਅਪਗਰੇਡ ਕਰਨ ਵਾਲੇ। ਇਸ ਦੇ ਨਾਲ ਹੀ ਹੈਜਰਡ ਮਟੀਰੀਅਲ (ਐਚ), ਪੈਸੰਜਰ (ਪੀ) ਅਤੇ ਸਕੂਲ ਬੱਸ (ਐਸ) ਇੰਨਡੋਰਸਮੈਂਟ ਵਾਲਿਆ ਨੂੰ ਵੀ ਇਨਾਂ ਨਿਯਮਾ ਅਨੁਸਾਰ ਟਰੇਨਿੰਗ ਲੈਣੀ ਹੋਵੇਗੀ। ਇਨਾਂ ਨਿਯਮਾਂ ਤੋਂ ਉਨਾਂ ਡਰਾਈਵਰਾਂ ਨੂੰ ਹੀ ਛੋਟ ਹੋਵੇਗੀ ਜਿਨਾਂ ਕੋਲ ਕਮਰਸ਼ੀਅਲ ਡਰਾਈਵਰ ਲਾਈਸੈਂਸ ਜਾਂ ਪੀ, ਐਸ ਅਤੇ ਐਚ ਇੰਨਡੋਰਸਮੈਂਟ ਇਨਾਂ ਨਿਯਮਾ ਦੇ ਲਾਗੂ ਹੋਣ ਤੋਂ ਪਹਿਲਾਂ ਦੇ ਲਏ ਹੋਣਗੇ।

ਫੈਡਰਲ ਮੋਟਰ ਕੈਰੀਅਰ ਸੇਫਟੀ ਮਹਿਕਮੇ ਨੇ ਨਵੇ ਕੋਰਸਾ ਅਤੇ ਪਰੈਕਟੀਕਲ ਟਰੇਨਿੰਗ ਸਬੰਧੀ ਕੋਈ ਸਪਸ਼ਟ ਗਾਈਡ ਲਾਈਨਾਂ ਜਾਰੀ ਨਹੀਂ ਕੀਤੀਆ ਅਤੇ ਇਸ ਨੂੰ ਨਿਰਧਾਰਤ ਕਰਨ ਦੀ ਜੁਮੇਵਾਰੀ ਟਰੇਨਿੰਗ ਕੰਪਨੀਆਂ ਅਤੇ ਟਰੇਨਰਾਂ ਤੇ ਛੱਡ ਦਿਤੀ ਹੈ। ਮਹਿਕਮੇ ਦੇ ਅਨੁਸਾਰ ਉਹ ਇਨਾਂ ਨਿਯਮਾਂ ਨੁੰ ਲਾਗੂ ਕਰਨ ਲਈ ਟਰੇਨਿੰਗ ਸਕੂਲਾਂ ਅਤੇ ਹੋਰ ਸਬੰਧਤ ਅਦਾਰਿਆਂ ਨਾਲ ਸਹਿਯੋਗ ਕਰਨਾ ਚਾਹੁੰਦੇ ਹਨ।

ਟਰੱਕਿੰਗ ਇੰਡਸਟਰੀ ਨਾਲ ਜੁੜੇ ਕੁਝ ਮਾਹਰਾਂ ਦਾ ਇਹ ਵੀ ਵਿਚਾਰ ਹੈ ਕਿ ਡਰਾਈਵਰ ਟਰੇਨਿੰਗ ਵਿਚ ਵਧਾਈਆ ਹੋਈਆਂ ਇਹ ਲੋੜਾਂ ਡਰਾਈਵਰਾਂ ਦੀ ਘਾਟ ਨੂੰ ਹੋਰ ਵਧਾਉਣਗੀਆਂ। ਕੁਝ ਸਕੂਲ ਆਪਣੇ ਟਰੇਨਿੰਗ ਪਰੋਗਰਾਮ ਨਾ ਬਦਲਣ ਦੀ ਵਜਾ ਨਾਲ ‘ਟਰੇਨਿੰਗ ਮਹੁਈਆ ਕਰਨ ਵਾਲੇ ਅਦਾਰਿਆ’ ਦੀ ਲਿਸਟ ਤੋਂ ਡਿਗ ਸਕਦੇ ਹਨ ਅਤੇ ਇਸ ਤਰਾਂ ਨਾਲ ਡਰਾਈਵਰ ਟਰੇਨਰਾਂ ਦੀ ਇਹ ਕਮੀ ਆਉਣ ਵਾਲੇ ਸਮੇਂ ਵਿਚ ਇੰਡਸਟਰੀ ਲਈ ਮਾੜੀ ਸਾਬਤ ਹੋ ਸਕਦੀ ਹੈ।

Comments are closed.