ਫੈਡਰਲ ਮੋਟਰਜ ਸੇਫਟੀ ਮਹਿਕਮੇ ਨੇ ਸ਼ਿਪਿੰਗ ਅਤੇ ਰਸੀਵਿੰਗ ਦੇ ਥਾਵਾਂ ਦੇ ਲੰਬੇ ਇੰਤਜਾਰ ਕਾਰਨ ਹੁੰਦੀ
ਡਰਾਇਵਰਾਂ ਦੀ ਖਜਲ ਖੁਆਰੀ ਨੂੰ ਅਤੇ ਹਾਈਵੇ ਸੇਫਟੀ ਤੇ ਇਸ ਦੇ ਪ੍ਰਭਾਵਾਂ ਨੂੰ ਸਮਝਣ ਦੇ ਲਈ ਇਕ ਕੋਸ਼ਿਸ
ਸ਼ੁਰੂ ਕੀਤੀ ਹੈ। ਉਨਾਂ ਨੇ ਇੰਡਸਟਰੀ ਨਾਲ ਸਬੰਧਤ ਸਾਰੀਆਂ ਧਿਰਾਂ ਤੋਂ ਡਰਾਈਵਰ ਇੰਤਜਾਰ ਬਾਰੇ ਅੰਕੜੇ
ਮੰਗੇ ਹਨ।
ਫੈਡਰਲ ਮੋਟਰਜ ਸੇਫਟੀ ਮਹਿਕਮੇ ਨੇ ਰਜਿਸਟਰ ਵਿਚ ਦਰਜ ਕੀਤੀ ਇਕ ਸੰਖੇਪ ਟਿਪਣੀ ਵਿਚ ਕਿਹਾ ਹੈ ਕਿ ‘ਅਸੀਂ ਇਹ ਜਾਨਣਾ
ਚਾਹੁੰਦੇ ਹਾਂ ਕਿ ਅੱਜ ਇੰਡਸਟਰੀ ਵਿਚ ਪਰਚਲਤ ਉਹ ਕਿਹੜੇ ਤਰੀਕੇ ਹਨ ਜਿਨਾਂ ਨੂੰ ਵਰਤ ਕੇ ਅਸੀਂ ਲੋਡਿੰਗ ਅਤੇ
ਅਨਲੋਡਿੰਗ ਥਾਵਾਂ ਤੇ ਲੋਡ ਲਾਹਉਣ ਜਾਂ ਲੱਦਣ ਵਿਚ ਕਮਰਸ਼ੀਅਲ ਡਰਾਇਵਰਾਂ ਵਲੋਂ ਕੀਤੀ ਜਾਂਦੀ ਇੰਤਜਾਰ ਅਤੇ ਰੋਡ ਸੇਫਟੀ
ਤੇ ਇਸ ਨੇ ਪ੍ਰਭਾਵਾਂ ਨੂੰ ਸਮਝ ਸਕਦੇ ਹਾਂ’।
10 ਜੂਨ ਤੋਂ ਸ਼ੁਰੂ ਹੋ ਕੇ 90 ਦਿਨਾਂ ਲਈ ਫੈਡਰਲ ਮੋਟਰਜ ਸੇਫਟੀ ਮਹਿਕਮੇ ਨੇ ਲੋਕਾਂ ਨੂੰ ਇਸ ਮਸਲੇ ਸਬੰਧੀ ਹੇਠ
ਲਿਖੇ ਸਵਾਲਾਂ ਤੇ ਆਪਣੀਆਂ ਟਿਪਣੀਆਂ ਦਰਜ ਕਰਾਉਣ ਲਈ ਕਿਹਾ ਹੈ।
1. ਕੀ ਅੱਜ ਉਹ ਡਾਟਾ ਹੋਂਦ ਵਿਚ ਹੈ ਜਿਸ ਨੁੰ ਵਰਤ ਕੇ ਲੋਡਿੰਗ ਅਤੇ ਅਨਲੋਡਿੰਗ ਥਾਵਾਂ ਤੇ ਹੋ ਰਹੀ ਇੰਤਜਾਰ
ਦੇ ਵਕਤ ਨੂੰ ਸਹੀ ਤਰੀਕੇ ਨਾਲ ਦਰਜ ਕੀਤਾ ਜਾ ਸਕਦਾ ਹੈ।
2. ਕੀ ਅੱਜ ਉਹ ਟੈਕਨਾਲੋਜੀ ਵਰਤੋਂ ਵਿਚ ਹੈ ਜਿਸ ਨਾਲ ਲੋਡਿੰਗ ਅਨ-ਲੋਡਿੰਗ ਲਈ ਲੋੜੀਦੇਂ ਟਾਇਮ ਅਤੇ ਲੱਗ ਰਹੇ
ਵਾਧੂ ਟਾਇਮ ਦਾ ਨਿਤਾਰਾ ਕੀਤਾ ਜਾ ਸਕਦਾ ਹੈ।
3. ਲੋਡਿੰਗ ਅਤੇ ਅਨ-ਲੋਡਿੰਗ ਵਿਚ ਲਗ ਰਹੇ ਵਕਤ ਨੂੰ ਕਿਸੇ ਤਰੀਕੇ ਨਾਲ ਰਿਕਾਰਡ ਕੀਤਾ ਜਾ ਸਕਦਾ ਹੈ ਤਾਂ ਕਿ ਵੱਖ
ਵੱਖ ਲੋਡਾਂ ਦੇ ਲੱਦਣ ਅਤੇ ਲਾਉਣ ਦੇ ਟਾਇਮ ਦਾ ਤੁਲਨਾਤਮਕ ਅਧਿਅਨ ਕੀਤਾ ਜਾ ਸਕੇ।
4. ਕੀ ਲੋਡਿੰਗ ਅਤੇ ਅਨ-ਲੋਡਿੰਗ ਦੇ ਲਗ ਰਹੇ ਵਾਧੂ ਵਕਤ ਨੂੰ ਇਕ ਤਰੀਕੇ ਨਾਲ ਦਰਜ ਕਰਕੇ ਅਤੇ ਲੋਕਾਂ ਨੂੰ
ਮੁਹੀਈਆ ਕਰਵਾ ਕੇ ਇਸ ਤੋਂ ਕੁਝ ਸਿਖਿਆ ਜਾ ਸਕਦਾ ਹੈ, ਜਾਂ ਇਸ ਤਰਾਂ ਦੀ ਖਜਲ ਖੁਆਰੀ ਨੂੰ ਅਗੇ
ਤੋਂ ਘਟ ਕੀਤਾ ਜਾ ਸਕਦਾ ਹੈ।
5. ਫੈਡਰਲ ਮੋਟਰਜ਼ ਸੇਫਟੀ ਮਹਿਕਮਾ ਲੋਡਿੰਗ ਅਤੇ ਅਨ-ਲੋਡਿੰਗ ਲਈ ਲੋੜੀਦਾਂ ਸਮਾਂ ਕੀ ਨਿਰਧਾਰਤ ਕਰੇ। ਆਪਣੇ
ਉਤਰ ਦੀ ਪੂਰੀ ਵਿਆਖਿਆ ਕਰੋ।
6. ਕੈਰੀਅਰ ਅਤੇ ਸ਼ਿਪਰ ਦੇ ਸਮਝੌਤਿਆਂ ਵਿਚ ਇਸ ਲੋੜੀਦੇ ਲੋਡਿੰਗ ਅਤੇ ਅਨ-ਲੋਡਿੰਗ ਟਾਇਮ ਨੂੰ ਕਿਸ ਤਰਾਂ
ਮਿਥਿਆ ਜਾਵੇ। ਕੀ ਅਜਿਹੇ ਸਮਝੌਤਿਆਂ ਵਿਚ ਵਾਧੂ ਇੰਤਜਾਰ ਲਈ ਸ਼ਿਪਰ ਜਾਂ ਕੈਰੀਅਰ ਲਈ ਕਿਸੇ ਤਰਾਂ ਦਾ
ਜੁਰਮਾਨਾ ਵੀ ਹੋਣਾ ਚਾਹੀਦਾ ਹੈ।
7. ਫੈਡਰਲ ਮੋਟਰਜ਼ ਸੇਫਟੀ ਮਹਿਕਮੇ ਦੇ ਅਧਿਕਾਰ ਵਿਚ ਉਹ ਕਿਹੜੇ ਕੰਮ ਹਨ ਜਿਨਾਂ ਨਾਲ ਉਹ ਲੋਡਿੰਗ ਅਤੇ ਅਨ-
ਲੋਡਿੰਗ ਵਿਚ ਲਗ ਰਹੇ ਵਾਧੂ ਵਕਤ ਨੂੰ ਘਟਾ ਸਕਦਾ ਹੈ।
ਇਸ ਮਸਲੇ ਤੇ ਲੋਕਾਂ ਦੇ ਵਿਚਾਰ ਲੈਣ ਦੀ ਪਰਕਿਰਿਆ ਇਕ ਰੀਪੋਰਟ ਤੋਂ ਬਾਅਦ ਸ਼ੁਰੂ ਹੋਈ ਹੈ ਜਿਸ ਵਿਚ ਕਿਹਾ ਗਿਆ
ਹੈ ਕਿ ਸ਼ਿਪਿੰਗ ਅਤੇ ਰਸੀਵਿੰਗ ਦੇ ਥਾਵਾਂ ਦੇ ਡਰਾਇਵਰਾ ਵਲੋਂ ਝੱਲੇ ਜਾਂਦੇ ਲੰਬੇ ਇੰਤਜਾਰ ਦੀ ਜਾਣਕਾਰੀ ਕਿਤੇ
ਵੀ ਨਹੀਂ ਹੈ ਅਤੇ ਇਸ ਮਸਲੇ ਦਾ ਹੱਲ ਕੱਢਣ ਦੇ ਲਈ ਅਜਿਹਾ ਡੈਟਾ ਕੱਠ ਕਰਨਾ ਜਰੂਰੀ ਹੈ।
ਪਹਿਲੀਆਂ ਕੁਝ ਖੋਜਾਂ ਵਿਚ ਇਹ ਦੇਖਿਆ ਗਿਆ ਸੀ ਕਿ ਡਰਾਇਵਰਾਂ ਨੂੰ ਲੱਗਪੱਗ 10 ਪਰਸੈਂਟ ਥਾਵਾਂ ਲੋਡ ਲੱਦਣ
ਜਾਂ ਲਾਹਉਣ ਲਈ ਲੋੜੀਦੇ 2 ਘੰਟਿਆਂ ਤੋਂ 1.4 ਜਾਂ ਇਸ ਤੋਂ ਵੀ ਵੱਧ ਇੰਤਜਾਰ ਕਰਨਾ ਪੈਂਦਾ ਹੈ। ਇਸ ਹੋਰ
ਅੰਦਾਜ਼ੇ ਮੁਤਾਬਕ ਲੋਡ ਲੱਦਣ ਜਾਂ ਲਾਹਉਣ ਲਈ ਲੋੜੀਦੇਂ ਵਕਤ ਤੋਂ ਜਿਆਦਾ ਵਕਤ ਨਾਲ ਡਰਾਇਵਰਾਂ ਨੂੰ ਇਕ
ਬਿਲੀਅਨ ਡਾਲਰ ਦਾ ਨੁਕਸਾਨ ਹੁੰਦਾ ਹੈ।
ਟਰੱਕਿੰਗ ਇੰਡਸਟਰੀ ਨਾਲ ਸਬੰਧਤ ਧਿਰਾਂ ਅਤੇ ਡਰਾਈਵਰ ਵੀਰ ਇਸ ਮਸਲੇ ਬਾਰੇ ਆਪਣੇ ਉਤਰ ਹੇਠ ਲਿਖੇ
ਵੈਬਸਾਈਟ ਤੇ ਦਰਜ ਕਰਵਾ ਸਕਦੇ ਹਨ।