ਅਮਰੀਕਨ ਪ੍ਰਾਪਰਟੀ ਕੈਜਯੂਲਟੀ ਇੰਸ਼ੋਰੈਂਸ ਐਸੋਸੀਏਸ਼ਨ (ਏ.ਪੀ.ਸੀ.ਆਈ.ਏ) ਅਤੇ ਬੀਮਾ ਧੋਖਾਧੜੀ ਦੇ ਸੰਗਠਣ ਨਾਲ ਰਲ ਕੇ ਏ.ਟੀ.ਏ ਨੇ ਟੋਇੰਗ ਵਿੱਚ ਹੁੰਦੀ ਧੋਖਾਧੜੀ ਅਤੇ ਟਰੱਕ ਹਾਦਸਿਆਂ ਨਾਲ ਲੜ੍ਹਨ ਬਾਰੇ ਸੋਚਿਆ ਹੈ ਜਿਸ ਕਾਰਨ ਪਿੱਛਲੇ ਕੁੱਝ ਸਾਲਾਂ ਵਿੱਚ ਟਰੱਕਿੰਗ ਉਦਯੋਗ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ ਹੈ। ਇਸ ਨਵੀਂ ਭਾਈਵਾਲੀ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਟਰੱਕਿੰਗ ਕੰਪਨੀਆਂ ਦਾ ਪੈਸਾ ਅਤੇ ਉਹਨਾਂ ਨੂੰ ਧੋਖਾਧੜੀ ਦੇ ਮਾਮਲਿਆਂ ਤੋਂ ਬਚਾਇਆ ਜਾ ਸਕੇਗਾ ਜਿਸ ਨਾਲ ਅਜੇ ਤੱਕ ਲੱਖਾਂ ਡਾਲਰ ਦਾ ਘਾਟਾ ਹੋ ਚੁੱਕਾ ਹੈ।
ਲੰਬੇ ਸਮੇਂ ਤੋਂ ਮਹਿੰਗੇ ਬੋਝ ਅਤੇ ਅਕਸਰ ਵੱਖਰੇ ਤੌਰ ਤੇ ਮੰਨੇ ਜਾਂਦੇ ਟਰੱਕ ਹਾਦਸਿਆਂ ਅਤੇ ਟੋਇੰਗ ਧੋਖਾਧੜੀ ਦੇ ਮਾਮਲਿਆਂ ਨੂੰ ਆਪਸ ਵਿੱਚ ਜੋੜਿਆ ਜਾ ਸਕਦਾ ਹੈ ਕਿਓਂਕਿ ਇਹਨਾਂ ਦੋਵਾਂ ਵਿੱਚ ਬੀਮਾ ਧੋਖਾਧੜੀ ਸ਼ਾਮਲ ਹੈ। ਬੀਮਾ ਦਰ ਹਰ ਸਾਲ ਵੱਧਣ ਨਾਲ, ਏ.ਟੀ.ਏ ਨੇ ਇਹ ਮਹਿਸੂਸ ਕੀਤਾ ਕਿ ਹੁਣ ਇਸ ਮੁੱਦੇ ਦਾ ਹੱਲ ਕੱਢਣ ਦਾ ਸਮਾਂ ਆ ਗਿਆ ਹੈ।
ਏ.ਟੀ.ਏ ਦੀ ਵੈਬਸਾਈਟ `ਤੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ, ਏ.ਟੀ.ਏ ਚੇਅਰ ਸ਼ੈਰੀ ਗਾਰਨਰ ਬਰੱਮਬੌਫ ਨੇ ਦੱਸਿਆ ਕਿ ਉਹਨਾਂ ਦੇ ਕਰਮਚਾਰੀ ਲਗਾਤਾਰ ਵੱਧਦੇ ਟੋਇੰਗ ਧੋਖਾਧੜੀ ਅਤੇ ਟਰੱਕ ਹਾਦਸਿਆਂ ਦੇ ਮਾਮਲਿਆਂ ਨੂੰ ਲੈ ਕੇ ਚਿੰਤਿਤ ਹਨ ਜਿਸ ਕਾਰਨ ਕਾਰੋਬਾਰ ਕਰਨ ਦੀ ਯੋਗਤਾ ਤੇ ਵੀ ਬਹੁੱਤ ਪ੍ਰਭਾਵ ਪੈ ਰਿਹਾ ਹੈ। ਉਹਨਾਂ ਨੂੰ ਇਹ ਵਿਸ਼ਵਾਸ ਹੈ ਕਿ ਏ.ਪੀ.ਸੀ.ਆਈ.ਏ ਅਤੇ ਬੀਮਾ ਧੋਖਾਧੜੀ ਦੇ ਸੰਗਠਣ ਨਾਲ ਰਲ ਕੇ, ਇਹਨਾਂ ਬੇਈਮਾਨ ਅਤੇ ਅਨੈਤਿਕ ਅਭਿਯਾਸਾਂ ਨੂੰ ਰੋਕਿਆ ਜਾ ਸਕਦਾ ਹੈ।
ਇਕ ਸਮੱਸਿਆ ਇਹ ਵੀ ਹੈ ਕਿ ਕਾਨੂੰਨ ਲਾਗੂ ਕਰਨ ਵਾਲੇ ਅਸਲ ਵਿਚ ਪਰੀਡੇਟਰੀ ਟੋਇੰਗ ਟਰੱਕ ਕੰਪਨੀਆਂ ਦੀ ਮਦਦ ਕਰਦੇ ਹਨ ਜੋ ਹਾਦਸਿਆਂ ਲਈ ਪਹਿਲਾਂ ਪੁਲਿਸ ਸਕੈਨਰਾਂ ਦੀ ਨਿਗਰਾਨੀ ਕਰਦੇ ਹਨ ਅਤੇ ਫਿਰ ਟਰੱਕ ਡਰਾਈਵਰ ਦੇ ਸਾਹਮਣੇ ਸਥਿਤੀ ਬਾਰੇ ਦੱਸਣ ਤੋਂ ਪਹਿਲਾਂ ਹੀ ਉੱਥੇ ਮੌਜੂਦ ਵਿਖਾਈ ਦਿੰਦੇ ਹਨ। ਹਾਲਾਂਕਿ ਇਹ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਗਲਤੀ ਨਹੀਂ ਹੈ ਪਰ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਹਨ ਜਦੋਂ ਇੱਕ ਅਧਿਕਾਰੀ ਨੇ ਟੋਇੰਗ ਟਰੱਕ ਕੰਪਨੀਆਂ ਨਾਲ ਆਪਣੇ ਰੈਫ਼ਰਲ ਲਈ ਕਿੱਕਬੈਕ ਪ੍ਰਾਪਤ ਕਰਨ ਦਾ ਪ੍ਰਬੰਧ ਕੀਤਾ ਸੀ।
ਇਸ ਸਮੱਸਿਆ ਦਾ ਹੱਲ ਕੱਢਣ ਲਈ ਅਜਿਹੇ ਕਾਨੂੰਨ ਬਣਾਉਣ `ਤੇ ਕੰਮ ਕੀਤਾ ਜਾ ਰਿਹਾ ਹੈ ਜੋ ਵੱਧਦੀਆਂ ਕੀਮਤਾਂ ਅਤੇ ਧੋਖਾਧੜੀ ਦੇ ਮਾਮਲਿਆਂ ਨਾਲ ਨਜਿੱਠ ਸਕਣ। ਕੈਰੀਅਰਾਂ ਦੁਆਰਾ ਕਿਸੇ ਦੁਰਘਟਨਾ ਦੀ ਸਥਿਤੀ ਵਿੱਚ ਵਰਤੇ ਜਾਣ ਵਾਲੇ ਦਿਸ਼ਾ-ਨਿਰਦੇਸ਼ਾਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ।
ਸਮੂਹ ਦੁਆਰਾ ਵਿਚਾਰੇ ਗਏ ਹੋਰ ਉਦੇਸ਼ਾਂ ਵਿੱਚ ਇੱਕ ਰਾਜ ਸਟੇਟ ਰੈਗੂਲੇਟਰੀ ਸੰਸਥਾ ਦੀ ਸਥਾਪਨਾ ਹੈ ਜੋ ਕਿ ਸਥਾਨਕ ਕਾਨੂੰਨਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਸਮੱਸਿਆ ਦਾ ਹੱਲ ਕੱਢੇਗੀ, ਏਜੰਸੀਆਂ ਲਈ ਵਧੇਰੇ ਸਰੋਤਾਂ ਦੀ ਲੋੜ ਹੈ ਜੋ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨਗੇ, ਟੌਇੰਗ ਰੇਟ ਕੋਡਿਫਾਈਡ ਕਰਨੇ ਚਾਹੀਦੇ ਹਨ ਤਾਂ ਜੋ ਕੋਈ ਕੰਪਨੀ ਫਿੱਟ ਵੇਖ ਕੇ ਉਹਨਾਂ ਨੂੰ ਵਧਾ ਨਾ ਸਕੇ।
ਨਿਊ ਯਾਰਕ ਵਿਚ ਨਵੇਂ ਕਾਨੂੰਨਾਂ ਦੀ ਸਥਾਪਨਾ ਵੀ ਕੀਤੀ ਜਾਵੇਗੀ ਜਿਵੇਂ ਕਿ ਅਲੀਸ ਕਾਨੂੰਨ ਜਿਸ ਵਿਚ ਕਿਹਾ ਗਿਆ ਹੈ ਕਿ ਅਜਿਹੇ ਵਿਅਕਤੀਆਂ ਖਿਲਾਫ ਕੇਸ ਦਰਜ਼ ਕੀਤਾ ਜਾ ਸਕਦਾ ਹੈ ਜੋ ਕਿਸੇ ਵੀ ਅਜਿਹੇ ਕੰਮ ਵਿੱਚ ਹਿੱਸਾ ਲੈਂਦੇ ਹਨ, ਯੋਜਨਾ ਬਣਾਉਂਦੇ ਹਨ ਜਿਸ ਨਾਲ ਸੱਟ ਜਾਂ ਮੌਤ ਹੁੰਦੀ ਹੈ।
ਇਸ ਕਾਨੂੰਨ ਦਾ ਨਾਮ ਐਲਿਸ ਰੌਸ ਦੇ ਨਾਮ `ਤੇ ਰੱਖਿਆ ਗਿਆ ਸੀ ਜੋ ਇਕ ਅਚਾਨਕ ਕਰੈਸ਼ ਵਿਚ ਮਾਰੇ ਗਏ ਸਨ। ਹਾਲਾਂਕਿ, ਇਹ ਨਿਯਮ ਸਮਾਂ ਲੈਂਦੇ ਹਨ ਪਰ ਬਦਕਿਸਮਤੀ ਨਾਲ, ਰੌਸ ਨੂੰ 2003 ਵਿੱਚ ਮਾਰਿਆ ਗਿਆ ਸੀ ਅਤੇ ਇਹ ਕਾਨੂੰਨ 2019 ਤਕ ਪਾਸ ਨਹੀਂ ਕੀਤਾ ਗਿਆ ਸੀ।