ਵੇਰੀਜੋਨ ਅਤੇ ਏ.ਟੀ.ਐਂਡ.ਟੀ. ਵਰਗੇ ਪ੍ਰਮੁੱਖ ਵਾਇਰਲੈਸ ਕੈਰੀਅਰ ਜਲਦੀ ਹੀ 3 ਜੀ ਨੈਟਵਰਕ ਨੂੰ ਹਟਾ ਕੇ 4 ਜੀ ਅਤੇ 5 ਜੀ ਸੇਵਾਵਾਂ ਲੈ ਕੇ ਆਉਣਗੇ ਜੋ ਕਿ ਜ਼ਿਆਦਾ ਤੇਜ਼ ਅਤੇ ਫ਼ਾਇਦੇਮੰਦ ਹਨ। ਇਸ ਦੇ ਆਉਣ ਨਾਲ ਪੁਰਾਣੇ ਈ.ਐੱਲ.ਡੀ. ਉਪਕਰਣਾਂ ਦੀ ਵਰਤੋਂ ਕਰਨ ਵਾਲੇ ਟਰੱਕ ਡਰਾਈਵਰਾਂ ਤੇ ਵਧੇਰੇ ਪ੍ਰਭਾਵ ਪਵੇਗਾ।
ਹੁਣ ਜ਼ਿਆਦਾ ਤਰ ਮੋਬਾਈਲ ਉਪਕਰਣਾਂ ਵਿੱਚ 5 ਜੀ ਤਕਨਾਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ। ਫੈਡਰਲ ਕੰਮੁਨੀਕੈਸ਼ਨਸ ਕਮਿਸ਼ਨ ਨੇ ਕਿਹਾ ਕਿ 5 ਜੀ ਤਕਨਾਲੋਜੀ ਦੀ ਵਰਤੋਂ ਨਾਲ “ਉਪਭੋਗਤਾਵਾਂ ਨੂੰ ਡਾਟਾ ਦੇ ਸੰਚਾਰ ਵਿੱਚ ਘੱਟ ਦੇਰੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਸ ਵਿੱਚ ਨੈਟਵਰਕ ਨੂੰ ਜ਼ਿਆਦਾ ਪ੍ਰਭਾਵੀ ਬਣਾਉਣ ਦੀ ਸਮਰਥਾ ਹੈ।
ਪਰ ਸਹੀ ਤਰੀਕੇ ਨਾਲ ਕੰਮ ਕਰਨ ਲਈ 5 ਜੀ ਨੂੰ ਵਾਇਰਲੈਸ ਸਪੈਕਟ੍ਰਮ ਦੀ ਵਧੇਰੇ ਜ਼ਰੂਰਤ ਹੈ ਜਿਸ ਦਾ ਮਤਲਬ ਹੈ ਕਿ 3 ਜੀ ਸੇਵਾਵਾਂ ਲਈ ਲੋੜੀਂਦੀ ਜਗ੍ਹਾ ਨਹੀਂ ਹੋਵੇਗੀ। ਇਸ ਵਿੱਚ ਬਹੁਤ ਸਾਰੇ ਪੁਰਾਣੇ ਉਪਕਰਣ ਸ਼ਾਮਲ ਹਨ ਅਤੇ ਟਰੱਕ ਡਰਾਈਵਰਾਂ ਨੂੰ ਆਪਣੇ ਈ.ਐੱਲ.ਡੀ. ਪ੍ਰਦਾਤਾ ਨਾਲ ਗੱਲ ਕਰਨ ਦੀ ਲੋੜ ਹੈ ਤਾਂ ਜੋ ਆਉਣ ਵਾਲੇ ਦਸੰਬਰ ਦੇ ਨਜ਼ਦੀਕ 3 ਜੀ ਸੇਵਾਵਾਂ ਖ਼ਤਮ ਹੋਣ ਤੇ ਉਹ 5 ਜੀ ਦੀ ਵਰਤੋਂ ਕਰ ਸਕਣ।
ਇਸ ਦਾ ਮਤਲਬ ਹੈ ਕਿ ਉਹ ਟਰੱਕ ਵਰਤੋਂ ਵਿੱਚ ਨਹੀਂ ਆਉਣਗੇ ਜਿਨ੍ਹਾਂ ਵਿੱਚ 3 ਜੀ ਤਕਨਾਲੋਜੀ ਹੋਵੇਗੀ ਕਿਉਂਕਿ ਇਸ ਨਾਲ ਡਰਾਈਵਰ ਦਫਤਰਾਂ ਵਿੱਚ ਡਾਟਾ ਵਾਪਸ ਭੇਜਣ ਦੇ ਯੋਗ ਨਹੀਂ ਹੋਣਗੇ। ਫਲੀਟ ਅਤੇ ਮਾਲਕਾਂ ਨੂੰ ਵੀ ਆਪਣੇ 3 ਜੀ ਉਪਕਰਣਾਂ ਨੂੰ ਅੱਪਗ੍ਰੇਡ ਕਰਨ ਦੀ ਲੋੜ ਹੈ।
ਉਪਕਰਣਾਂ ਨੂੰ ਅੱਪਗ੍ਰੇਡ ਕਰਨ ਵਿੱਚ 2 ਮੁੱਖ ਸਮੱਸਿਆਵਾਂ ਆਉਂਦੀਆਂ ਹਨ। ਪਹਿਲੀ ਇਹ ਕਿ 3 ਜੀ ਉਪਕਰਣਾਂ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿਸ ਦਾ ਅਰਥ ਹੈ ਕਿ 4 ਜੀ ਅਤੇ 5 ਜੀ ਈ.ਐੱਲ.ਡੀ. ਦੀ ਮੰਗ ਵੀ ਬਹੁਤ ਜ਼ਿਆਦਾ ਹੋਵੇਗੀ। ਦੂਜੀ ਸਮੱਸਿਆ ਇਹ ਹੈ ਕਿ ਵਿਸ਼ਵ ਭਰ ਵਿੱਚ ਅਜੇ ਵੀ ਮਾਇਕਰੋਚਿੱਪ ਦੀ ਬਹੁਤ ਘਾਟ ਹੈ ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਈ.ਐੱਲ.ਡੀ.ਦੀ ਉਪਕਰਣਾਂ ਦੀ ਕਮੀ ਵੇਖਣ ਨੂੰ ਮਿਲੇਗੀ।
3 ਜੀ ਤੋਂ 4 ਜੀ ਅਤੇ 5 ਜੀ ਨੈਟਵਰਕਾਂ ਨੂੰ ਅਪਣਾਉਣ ਵਿੱਚ ਸ਼ੁਰੂਆਤ ਵਿੱਚ ਤੰਗੀ ਆ ਸਕਦੀ ਹੈ ਜਿਸ ਲਈ ਸਰਕਾਰ ਟਰੱਕ ਡਰਾਈਵਰਾਂ ਨੂੰ ਜਲਦੀ ਤੋਂ ਜਲਦੀ ਉਪਕਰਣ ਅੱਪਗ੍ਰੇਡ ਕਰਨ ਦੀ ਅਪੀਲ ਕਰ ਰਹੀ ਹੈ ਪਰ ਆਉਣ ਵਾਲੇ ਸਮੇਂ ਵਿੱਚ ਇਹ ਸਾਡੇ ਲਈ ਬਹੁਤ ਫਾਇਦੇਮੰਦ ਸਿੱਧ ਹੋਵੇਗਾ।