2016 ਵਿੱਚ ਦਾਇਰ ਇਕ ਕਲਾਸ ਐਕਸ਼ਨ ਮੁਕੱਦਮਾ ਸੀਡਰ ਰੈਪਿਡਜ਼, ਆਇਓਵਾ ਅਧਾਰਤ ਕੰਪਨੀ ਸੀਆਰਐਸਟੀ ਐਕਸੀਪੀਡਿਡ ਅਤੇ ਸੀਆਰਐਸਟੀ ਇੰਟਰਨੈਸ਼ਨ ਦੇ ਖਿਲਾਫ ਕੀਤਾ ਗਿਆ। ਦਸੰਬਰ ਵਿੱਚ ਇਸ ਦਾ ਫੈਸਲਾ ਪਹਿਲੀ ਸਰਕਟ ਕੋਰਟ ਨੇ ਦਿੱਤਾ ਕਿ ਟਰੱਕਿੰਗ ਕੰਪਨੀਆਂ ਦੇ ਡਰਾਈਵਰਾਂ ਨੂੰ 8 ਘੰਟਿਆਂ ਤੋਂ ਵੱਧ ਸਮੇਂ ਸਲੀਪਰ ਬਰਥ ਵਿੱਚ ਬਿਤਾਉਣ ਲਈ ਮੁਆਵਜ਼ਾ ਦੇਣਾ ਚਾਹੀਦਾ ਹੈ ਙ ਜਿਸ ਦੀ ਮੁਆਦ ਪੂਰੀ 24 ਘੰਟੇ ਦੀ ਹੋਵੇਗੀ।
3੍ਰਸ਼ਠ ਨੇ ਦਲੀਲ ਵਿੱਚ ਕਿਹਾ ਕਿ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਘੰਟੇ ਬੱਧੀ ਸਰਵਿਸ (8ੌਸ਼) ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਜੋ ਡਰਾਈਵਰ 10 ਘੰਟੇ ਦੀ ਡਿਊਟੀ ਕਰਦਾ ਹੈ ਉਸ ਨੂੰ ਕੰਮ ਤੋਂ ਮੁਕਤ ਕਰਨ ਦੀ ਲੋੜ ਹੁੰਦੀ ਹੈ ਅਤੇ ਉਹ ਡਰਾਈਵਰ ਡਿਊਟੀ ਸਮੇਂ ਤੋਂ ਸਲੀਪਰ ਬਰਥ ਵਿੱਚ ਆਰਾਮ ਕਰਨ ਦੇ ਸਮੇਂ ਨੂੰ ਡਿਊਟੀ ਸਮੇਂ ਤੋਂ ਬਾਹਰ ਰੱਖਦਾ ਹੈ।
ਜੁਆ ਕਾਰਲੋਸ ਮੋਂਟੋਆ ਸਮੇਤ ਕਈ ਡਰਾਈਵਰਾਂ ਨੇ ਇਹ ਮੁੱਕਦਮਾ ਦਰਜ ਕੀਤਾ ਤੇ ਦਲੀਲ ਦਿੱਤੀ ਕਿ ਸਲੀਪਰ ਬਰਥ ਦੇ ਆਰਾਮ ਕਰਨ ਦਾ ਮਤਬਲ ਹੈ ਕਿ ਕੈਰੀਅਰ ਨੂੰ ਲਾਭ ਪਹੁੰਚਾਉਣਾ। 3੍ਰਸ਼ਠ ਮੁਤਾਬਕ ਇਹ ਡਰਾਈਵਿੰਗ ਮਾਡਲ ਜੋ ਕਿ ਡਰਾਈਵਰ ਦੇ ਪਹੀਏ ਦੇ ਪਿੱਛੇ ਹੁੰਦਾ ਹੈ ਤੇ ਦੂਸਰਾ ਡਰਾਈਵਰ ਸਲੀਪਰ ਬਰਥ ਵਿੱਚ ਹੰੁਦਾ ਹੈ, ਜਿਸ ਨਾਲ ਇਹ ਟਰੱਕ ਸੜਕ ਤੇ ਰੁਕਦਾ ਹੈ।
ਅਦਾਲਤ ਨੇ ਫੈਸਲਾ ਦਿੰਦਿਆਂ ਕਿਹਾ ਕਿ 8ੌਸ਼ ਨਿਯਮ ਡਰਾਈਵਰ ਦੀ ਸੁਰੱਖਿਆ ਨੂੰ ਨਿਯਤੰਰਿਤ ਕਰਦੇ ਹਨ। ਅਦਾਲਤ ਨੇ ਕਿਹਾ ਕਿ 3੍ਰਸ਼ਠ ਮੁਤਾਬਕ ਸਲੀਪਰ ਬਰਥ ਵਿੱਚ ਬਿਤਾਏ ਸਮੇਂ ਨੂੰ ਕੰਮ ਦੇ ਘੰਟਿਆਂ ਦੇ ਰੂਪ ਵਿੱਚ ਨਹੀਂ ਗਿਣਦਾ। ਜੇਕਰ ਸਲੀਪਰ ਬਰਥ ਦੇ ਸਮੇਂ ਨੂੰ ਕੀਤੇ ਘੰਟਿਆਂ ਦੇ ਰੂਪ ਵਿੱਚ ਗਿਿਣਆ ਜਾਵੇ ਤਾਂ ਡਰਾਈਵਰਾਂ ਨੂੰ ਇਹ ਤਨਖਾਹ ਘੰਟਾਵਾਰ ਮਿਲਣੀ ਚਾਹੀਦੀ ਹੈ।