Category

Trailers

Category

ਪਹਿਲਾਂ ਇਹ ਸਿਰਫ ਕੁਝ ਗਾਹਕਾਂ ਲਈ ਉਪਲੱਬਧ ਸੀ, ਪਰ ਹੁਣ ਡੈਮਲਰ ਟਰੱਕ ਨੌਰਥ ਅਮੈਰਿਕਾ (DTNA) ਐਕਸਟੈਂਡਡ ਨੈਕਸਟ ਪ੍ਰੋਗਰਾਮ ਨਿਰਮਾਤਾ ਦੀ ਐਕਸਟੈਂਡਡ ਇੰਜਣ ਕਵਰੇਜ ਵਾਰੰਟੀ ਦੇ ਸਾਰੇ ਪੱਧਰਾਂ ਲਈ ਇੱਕ ਵਿਕਲਪ ਹੈ। ਐਕਸਟੈਂਡਡ ਨੈਕਸਟ ਪ੍ਰੋਗਰਾਮ ਇਕ ਵਾਰੰਟੀ ਹੈ ਜੋ ਗਾਹਕਾਂ ਨੂੰ ੌਓੰ ਪੱਧਰ ਦੇ ਕਵਰੇਜ ਦੇ ਸੱਤ ਸਾਲਾਂ ਜਾਂ 750,000 ਮੀਲ ਤੱਕ ਵਧਾਉਣ ਦਾ ਵਿਕਲਪ ਦਿੰਦੀ ਹੈ।
ਅਸੀਂ ਜਾਣਦੇ ਹਾਂ ਕਿ ਇਕ ਗਾਹਕ ਦਾ ਟਰੱਕ ਕੇਵਲ ਇਕ ਵਾਹਨ ਹੀ ਨਹੀਂ ਹੁੰਦਾ – ਇਹ ਉਨ੍ਹਾਂ ਦੀ ਰੋਜ਼ੀ ਰੋਟੀ ਹੈ, DTNA ਦੇ ਕਾਰਜਕਾਰੀ ਪਾਲ ਰੋਮਨਗੀ ਨੇ ਕਿਹਾ “ਸਾਰੀਆਂ ਐਕਸਟੈਂਡਡ ਕਵਰੇਜ ਯੋਜਨਾਵਾਂ ਲਈ ਐਕਸਟੈਂਡਡ ਨੈਕਸਟ ਯੋਗਤਾ ਖੋਲ੍ਹਣ ਨਾਲ ਸਾਡੇ ਗਾਹਕਾਂ ਕੋਲ ਹੁਣ ਉਨ੍ਹਾਂ ਦੇ ਅਪਟਾਈਮ ਅਤੇ ਵਿੱਤੀ ਸੁਰੱਖਿਆ ਦੀ ਰੱਖਿਆ ਲਈ ਵਧੇਰੇ ਵਿਕਲਪ ਹਨ। ਥੋੜ੍ਹੀ ਜਿਹੀ ਵਧੇਰੇ ਮਨ ਦੀ ਸ਼ਾਂਤੀ ਬਹੁਤ ਲੰਬੀ ਜਾ ਸਕਦੀ ਹੈ, ਖ਼ਾਸਕਰ ਅਜੋਕੇ ਸਮੇਂ ਵਿੱਚ।”
ਵਧੇਰੇ ਯੋਗਤਾ ਦੇ ਨਾਲ, ਧਠਂਅ ਇਕ ਐਕਸਟੈਂਡਡ ਨੈਕਸਟ ਵਿਕਲਪ ਵੀ ਪ੍ਰਦਾਨ ਕਰਦਾ ਹੈ, ਜਿਸ ਲਈ ਡੀਜ਼ਲ ਪਾਰਟਿਕੁਲੇਟ ਫਿਲਟਰ (DPF) ਸਰਵਿਸ ਐਕਸਚੇਂਜ ਦੀ ਜ਼ਰੂਰਤ ਵੀ ਨਹੀਂ ਹੁੰਦੀ। ਗਾਹਕ ਵਾਰੰਟੀ ਨੂੰ ਧਫਢ ਐਕਸਚੇਂਜ ਦੇ ਨਾਲ ਜਾਂ ਬਿਨ੍ਹਾਂ ਇਸਦੇ ਖਰੀਦ ਸਕਦੇ ਹਨ।
ਗਾਹਕ ਆਪਣੀ ਮੌਜੂਦਾ ਵਾਰੰਟੀ ਵਿਚ ਐਕਸਟੈਂਡਡ ਨੈਕਸਟ ਨੂੰ ਇਕ ਸਾਲ ਦੇ ਅੰਦਰ ਜਾਂ ਆਪਣੀ ਮਿਆਦ ਦੇ 120,000 ਮੀਲ ਦੇ ਅੰਦਰ ਜੋੜ ਸਕਦੇ ਹਨ ਅਤੇ ਵਧੇਰੇ ਐਕਸਟੈਂਡਡ ਨੈਕਸਟ ਪੈਕੇਜ਼ ਵਿੱਚ ਵੀ ਅਪਗ੍ਰੇਡ ਕਰ ਸਕਦੇ ਹਨ।
ਐਕਸਟੈਂਡਡ ਨੈਕਸਟ ਪ੍ਰੋਗਰਾਮ ਲਈ ਵਧੇਰੇ ਜਾਣਕਾਰੀ ਅਤੇ ਕਵਰੇਜ ਦੀਆਂ ਪੂਰੀ ਸ਼ਰਤਾਂ ਲਈ, ਗਾਹਕਾਂ ਨੂੰ ਸਥਾਨਕ ਫਰੀਟਲਾਈਨਰ ਜਾਂ ਵੈਸਟਰਨ ਸਟਾਰ ਡੀਲਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਇਹ ਫੈਸਲਾ ਸਾਲਾਂ ਤੋਂ ਟਰੱਕਿੰਗ ਇੰਡਸਟਰੀ ਵਿਚ ਇਕ ਹੀ ਚਰਚਾ ਦਾ ਵਿਸ਼ਾ ਰਿਹਾ ਹੈ ਕਿ ਇਨ-ਹਾਊਸ ਵਾਹਨਾਂ ਦੀ ਦੇਖਭਾਲ…

ਡੀ ਐਮ ਵੀ ਦੀ ਮਦਦ ਨਾਲ ਹੁਣ ਹਵਾ ਦੀ ਸਾਂਭ ਸੰਭਾਲ ਵਾਲਾ ਮਹਿਕਮਾ ਉਨਾਂ ਟਰੱਕਾਂ ਦੀ ਪਛਾਣ ਕਰ ਸਕੇਗਾ…

Utility’s new Aerodynamic Tail comes as a factory installed standard specification on Utility’s dry vans and refrigerated trailers with…