Home Featured Dynamex ਸਬੰਧੀ ਦਿੱਤਾ ਗਿਆ ਫੈਸਲਾ ਬਦਲ ਦੇਵੇਗਾ Gig Economy ਨੂੰ

Dynamex ਸਬੰਧੀ ਦਿੱਤਾ ਗਿਆ ਫੈਸਲਾ ਬਦਲ ਦੇਵੇਗਾ Gig Economy ਨੂੰ

by Punjabi Trucking

Dynamex Operations West, Inc. ਬਨਾਮ Superior Court of Los Angeles ਦੇ ਕੇਸ ‘ਚ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਹੈ ਕਿ ਉਹ ਵਪਾਰਕ ਅਦਾਰੇ ਜਿਹੜੇ ਕਿ ਖੁਦ ਮੁਖਿਤਆਰ ਅਦਾਰੇ ਸਮਝ ਕੇ ਉਨ੍ਹਾਂ ਨਾਲ਼ ਲੈਣ ਦੇਣ ਕਰਦੇ ਹਨ ਉਨ੍ਹਾਂ ਅਦਾਰਿਆਂ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਹ ਵਾਕਿਆ ਹੀ ਇੰਡੀਪੈਂਡੈਂਟ ਭਾਵ ਖੁਦ ਮੁਖਤਿਆਰ ਕਾਂਟਰੈਕਟਰ ਹਨ ਅਤੇ ਜਿੰਨਾ ਚਿਰ ਇਹ ਸਾਬਤ ਨਹੀਂ ਕਰ ਦਿੰਦੇ ਉੱਨਾ ਚਿਰ ਆਪਣੇ ਕੋਲ ਕੰਮ ਕਰਨ ਵਾਲ਼ੇ ਕਰਮਚਾਰੀਆਂ ਨੂੰ ਰੈਗੂਲਰ ਕਰਮਚਾਰੀ ਵਾਂਗ ਹੀ ਸਮਝਣਾ ਪਵੇਗਾ। ਭਾਵ ਇਹ ਕਿ ਜਦੋਂ ਕੋਈ ਬਿਜ਼ਨਸ ਵਾਲ਼ਾ ਕਿਸੇ ਕਰਮਚਾਰੀ ਨੂੰ ਰੱਖਦਾ ਹੈ ਤਾਂ ਉਹ ਉਸ ਸਮੇਂ ਤੋਂ ਹੀ ਹੋਰ ਪਹਿਲੇ ਕੰਮ ਕਰਦੇ ਕਰਮਚਾਰੀਆਂ ਵਾਂਗ ਹੀ ਸਾਰੇ ਲਾਭਾਂ ਦਾ ਹੱਕਦਾਰ ਬਣ ਜਾਂਦਾ ਹੈ। ਇਸ ‘ਚ ਸੋਸ਼ਲ ਸਕਿਉਰਟੀ ਅਤੇ ਮੈਡੀਕੇਅਰ ਟੈਕਸਾਂ ਦੇ ਨਾਲ ਨਾਲ਼ ਉਹ ਸਾਰੇ ਲਾਭ ਸ਼ਾਮਲ ਹਨ ਜਿਹੜੇ ਕਿ ਪਹਿਲੇ ਰੈਗੁਲਰ ਕਰਮਚਾਰੀਆਂ ਨੂੰ ਮਿਲ ਰਹੇ ਹਨ।ਇਸ ਤਰ੍ਹਾਂ ਬਿਜ਼ਨਸ ਵਾਲ਼ਿਆਂ ‘ਤੇ ਉਸ ਕੰਮ ‘ਤੇ ਰੋਕ ਲੱਗ ਗਈ ਹੈ ਜਿਸ ਅਨੁਸਾਰ ਉਹ ਪਹਿਲਾਂ, ਇਨ੍ਹਾਂ ਨਵੇਂ ਰੱਖਣ ਵਾਲ਼ੇ ਕਰਮਚਾਰੀਆਂ ਨੂੰ ਖੁਦ ਮੁਖਤਿਆਰ ਠੇਕੇਦਾਰ ਵਜੋਂ ਦਰਸਾਉਂਦੇ ਸਨ ਅਤੇ ਉਨ੍ਹਾਂ ‘ਤੇ ਕੋਈ ਪਾਬੰਦੀ ਨਹੀਂ ਸੀ।

ਅਸਲ ‘ਚ ਇਹ ਕੇਸ ਉਦੋਂ ਸਾਹਮਣੇ ਆਇਆ ਜਦੋਂ ਡਾਇਨਾਮੈਕਸ ਦੇ ਦੋ ਕੋਰੀਅਰ ਅਤੇ ਡਲਿਵਰੀ ਕੰਪਨੀ ਦੇ ਡ੍ਰਾਈਵਰਾਂ ਨੇ ਇੱਕੋ ਦਿਨ ਕੰਪਨੀ ਖਿਲਾਫ ਕੇਸ ਕਰ ਦਿੱਤਾ ਜਿਸ ‘ਚ ਦਲੀਲ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਕੰਟਰੈਕਟਰ ਨਹੀਂ ਸਗੋਂ ਕੰਪਨੀ ਦੇ ਆਮ ਰੈਗੂਲਰ ਵਰਕਰਾਂ ਵਾਂਗ ਹੀ ਸਮਝ ਕੇ ਸਾਰੇ ਲਾਭ ਦਿੱਤੇ ਜਾਣ। ਸੰਨ 2004 ਤੋਂ ਪਹਿਲਾਂ ਡੈਨਾਮੈਕਸ ਵਾਲ਼ੇ ਆਪਣੇ ਸਾਰੇ ਡ੍ਰਾਈਵਰਾਂ ਨੂੰ ਆਪਣੇ ਕਰਮਚਾਰੀ ਹੀ ਸਮਝਦੇ ਸਨ। ਪਰ ਪਿਛਲੇ ਕੁੱਝ ਸਾਲਾਂ ‘ਚ ਇਹ ਸਬੰਧ ਬਦਲ ਦਿੱਤੇ ਗਏ ਸਨ। ਖਾਸ ਕਰਕੇ ਡ੍ਰਾਈਵਰਾਂ ਨੂੰ ਉਹ ਇੰਡੀਪੈਂਡੈਂਟ ਕਾਂਟਰੈਕਟਰ ਭਾਵ ਖੁਦ ਮੁਖਤਿਆਰ ਠੇਕੇਦਾਰ ਸਮਝਣ ਦੱਸਣ ਲੱਗ ਪਏ। ਇਸ ਅਨੁਸਾਰ ਇਹ ਡ੍ਰਾਈਵਰ ਆਪਣੀਆਂ ਤਨਖਾਹ ਸਬੰਧੀ ਆਪ ਗੱਲਬਾਤ ਕਰਨ ਲਈ ਜ਼ੁੰਮੇਵਾਰ ਬਣ ਗਏ, ਆਪਣੀਆਂ ਵਹੀਕਲਾਂ, ਸੈੱਲ ਫੋਨ ਅਤੇ ਟੈਕਸ ਵੀ ਆਪ ਹੀ ਦਿੰਦੇ ਸਨ। ਪਰ ਡੈਨਾਮਿਕਸ ਦੇ ਡ੍ਰਾਈਵਰਾਂ ਨੂੰ ਕੰਪਨੀ ਦੀਆਂ ਵਰਦੀਆਂ ਪਾਉਣੀਆਂ ਪੈਂਦੀਆਂ ਸਨ ਅਤੇ ਕੰਪਨੀ ਦੇ ਹੀ ਬੈਜ ਲਾਉਣੇ ਪੈਂਦੇ ਸਨ। ਇਸ ਤੋਂ ਬਿਨਾ ਵਹੀਕਲ ‘ਤੇ ਵੀ ਡੈਨਾਮਿਕਸ ਦਾ ਨਿਸ਼ਾਨ ਚਿਪਕਾਉਣਾ ਪੈਂਦਾ ਸੀ।ਪਰ ਅਦਾਲਤ ਵੱਲੋਂ ਆਪਣੇ ਇਸ 82 ਸਫੇ ਦੇ ਇਤਹਾਸਿਕ ਫੈਸਲੇ ‘ਚ ਮੌਜੂਦਾ ਮਾਲਕ ਤੇ ਕਰਮਚਾਰੀ ਦੇ ਸਬੰਧਾਂ ਨੂੰ ਬਦਲ ਦਿੱਤਾ। ਕੰਮ ਕਰਨ ਵਾਲ਼ਿਆਂ ਅਤੇ ਯੂਨੀਅਨਾਂ ਨੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਇਹ ਫੈਸਲਾ ਵਧੀਆ ਕੰਮ ਕਾਜ ਲਈ ਇਤਹਾਸਕ ਹੈ। ਪਰ ਇਸ ਫੈਸਲੇ ਨੇ ਮੌਜੂਦਾ ਇੰਡੀਪੈਂਡੈਂਟ ਕਾਂਟਰੈਕਟਰ ਮਾਰਕਿਟ ਦੇ ਕੰਨ ਖੜ੍ਹੇ ਕਰ ਦਿੱਤੇ ਹਨ।

ਇਸ ਤੋਂ ਵੱਖ ਰਹਿਣ ਲਈ ਕਰਮਚਾਰੀ ਰੱਖਣ ਵਾਲ਼ਿਆਂ ਨੂੰ ਹੇਠ ਲਿਖੀਆਂ ਤਿੰਨ ਗੱਲਾਂ ਜਿਸ ਨੂੰ ‘ABC Test’ ਦਾ ਨਾਂਅ ਦਿੱਤਾ ਗਿਆ ‘ਚੋਂ ਹਰ ਇੱਕ ਨੂੰ ਸਾਬਤ ਕਰਨਾ ਪਵੇਗਾ।
(ੳ) ਇਹ ਕਿ ਸਬੰਧਤ ਕਰਮਚਾਰੀ ਕੰਮ ਸਬੰਧੀ ਕੰਮ ਤੇ ਰੱਖਣ ਵਾਲ਼ਿਆਂ ਦੇ ਕਿਸੇ ਵੀ ਕੰਟਰੋਲ ਅਤੇ ਨਿਰਦੇਸ਼ਾਂ ਤੋਂ ਮੁਕਤ ਹੈ; ਅਤੇ
(ਅ) ਕਿ ਕੰਮ ਕਰਨ ਵਾਲਾ, ਰੱਖਣ ਵਾਲ਼ੀ ਸੰਸਥਾ ਤੋਂ ਬਾਹਰ ਕਿਸੇ ਹੋਰ ਖੁਦ ਮੁਖਤਿਆਰ ਕੰਪਨੀ ਨਾਲ਼ ਕੰਮ ਕਰਦਾ ਹੈੇ;ਅਤੇ
(ੲ) ਇਹ ਕਿ ਕੰਮ ਕਰਨ ਵਾਲਾ ਕਿਸੇ ਹੋਰ ਖੁਦ ਮੁਖਤਿਆਰ ਕੰਪਨੀ ਜਾਂ ਟ੍ਰੇਡ, ਕਿੱਤੇ ਜਾਂ ਵਪਾਰਕ ਅਦਾਰੇ ਨਾਲ਼ ਕੰਮ ਕਰਦਾ ਹੈ ਜਿਹੜਾ ਕਿ ਇਸ ਤਰ੍ਹਾਂ ਦਾ ਹੀ ਹੈ।
ਭਾਵੇਂ ਇਹ ਸਪਸ਼ਟ ਪਰਤੀਤ ਹੁੰਦਾ ਹੈ ਕਿ ਇਹ ਫੈਸਲਾ ਡਾਇਨਾਮੈਕਸ ਵਾਲ਼ਿਆਂ ਲਈ ਹੀ ਹੈ, ਖਾਸ ਕਰਕੇ ਰਾਈਡ ਹੇਲਿੰਗ ਐਪਸ ਲਈ।ਪਰ ਇਨ੍ਹਾਂ ਮਾਮੂਲੀ ਲੋੜਾਂ ਲਈ ਬਹੁਤ ਸਾਰੀਆਂ ਚਿੰਤਾਵਾਂ ਵੀ ਹਨ।ਖਾਸ ਕਰਕੇ ਫਰੈਂਚਾਈਜ਼ ਮਾਲਕ ਦੀਆਂ। ਇਸ ਕਾਰਨ ਅਦਾਲਤ ‘ਚ ਹੋਰ ਕੇਸ ਹੋ ਸਕਦੇ ਹਨ। ਪਰ ਬਹੁਤ ਸਾਰੇ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ਼ ਵਪਾਰਕ ਫ੍ਰੈਂਚਾਈਜ਼ ਵਾਲਿਆਂ ‘ਤੇ ਕੋਈ ਅਸਰ ਨਾ ਪੈਣ ਕਾਰਨ ਉਨ੍ਹਾਂ ਦਾ ਸਟੇਟਸ ਹੁਣ ਵਾਂਗ ਹੀ ਰਹੇਗਾ।

ਪਰ ਇਸ ਫੈਸਲੇ ਦਾ ਵਿਰੋਧ ਕਰਨ ਵਾਲ਼ੇ ਜਿਸ ‘ਚ ਕੈਲੀਫੋਰਨੀਆ ਚੈਂਬਰ ਆਫ ਕਾਮਰਸ ਤੋਂ ਬਿਨਾ ਕਾਰਪੋਰੇਟ ਘਰਾਣੇ ਊਬਰ, ਲਿਫਟ, ਇੰਸਟਾਕਾਰਟ ਅਤੇ ਹੋਰ ਵੀ ਸ਼ਾਮਲ ਹਨ, ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਆਰਥਿਕਤਾ ਖਾਸ ਕਰਕੇ ‘ਗਿਗ ਅਕਾਨਮੀ’ ‘ਤੇ ਮਾੜਾ ਅਸਰ ਪਵੇਗਾ।ਹਿੱਲ ਅਖਬਾਰ ਦੇ ਸੰਪਦਾਕੀ ਸਫੇ ‘ਤੇ ਲਿਖ਼ਦੇ ਹੋਏ ਇਆਨ ਅੇਡਮ ਤੇ ਬ੍ਰਾਇਨ ਦਾ ਕਹਿਣਾ ਹੇ ਕਿ ਡੈਨਾਮਿਕਸ ਦਾ ਫੈਸਲਾ ਸਟੇਟ ਦੇ ਬਿਜ਼ਨਸ ਲਈ ਵਿਨਾਸ਼ਕਾਰੀ ਸਾਬਤ ਹੋਵੇਗਾ ਅਤੇ ਇਸ ਨਾਲ਼ ਕਾਮਿਆਂ ਦੀ ਅਜ਼ਾਦੀ ਵੀ ਘਟੇਗੀ ਅਤੇ ਰੁਜ਼ਗਾਰ ਦੇ ਮੌਕੇ ਘਟਣਗੇ। ਉਨ੍ਹਾਂ ਵੱਲੋਂ ਬਿਉਰੋ ਆਫ ਲੇਬਰ ਸਟੈਟਿਸਟਿਕਸ ਦੇ 2018 ਦੇ ਸਰਵੇਖਣ ਦਾ ਵੀ ਜ਼ਿਕਰ ਕੀਤਾ ਹੈ। ਜਿਸ ‘ਚ ਕਿਹਾ ਗਿਆ ਹੈ ਕਿ ਖੁਦ ਮੁਖਤਿਆਰ ਕਾਂਟਰੈਕਟਰਾਂ ‘ਚੋਂ ਕੇਵਲ ਦਸਵਾਂ ਹਿੱਸਾ ਹੀ ਇਸ ਤਰ੍ਹਾਂ ਦੇ ਹਨ ਜੋ ਕਿ ਪੁਰਾਣੇ ਵਾਲਾ ਸਿਸਟਮ ਹੀ ਰੱਖਣਾ ਚਾਹੁੰਦੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ 21 ਵੀਂ ਸਦੀ ਦੀ ਆਰਥਿਕਤਾ ਲਈ ਕਰਮਚਾਰੀਆ ਨੂੰ ਸ਼ਰੇਣੀਵੱਧ ਕਰਨ ਲਈ ਲਚਕੀਲਾ ਸਿਸਟਮ ਹੀ ਠੀਕ ਰਹੇਗਾ।

ਇਸ ਫੈਸਲੇ ਦੇ ਹਮਾਇਤੀ ਖਾਸ ਕਰਕੇ ਟੀਮਸਟਰਜ਼ , ਲਾਸ ਏਜਲਜ਼ ਅਤੇ ਲੌਂਗ ਬੀਚ ਦੇ ਪੋਰਟ ਡ੍ਰਾਈਵਰਾਂ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਹੈ।ਅਤੇ ਉਨ੍ਹਾਂ ਨੇ ਇਸ ਦਾ ਸੈਕਰਾਮੈਂਟੋ ‘ਚ ਇਕੱਠੇ ਹੋ ਕੇ ਡਾਇਨਾਮੈਕਸ ਵੱਲੋਂ ਇਸ ਦਾ ਵਿਰੋਧ ਕਰਨ ‘ਤੇ ਉਸ ਵਿਰੁੱਧ ਅਵਾਜ਼ ਉਠਾਈ। ਪਰ ਕੈਲੀਫੋਰਨੀਆ ਚੈਂਬਰ ਆਫ ਕਾਮ੍ਰਸ ਵੱਲੋਂ ਗਵਰਨਰ ਬ੍ਰਾਊਨ ਅਤੇ ਲੈਜਿਸਲੇਚਰ ਨੂੰ ਇਹ ਫੈਸਲਾ ਰੱਦ ਕਰਨ ਲਈ ਕਿਹਾ ਹੈ।ਟੀਮਸਟਰਜ਼ ਜਾਂਇੰਟ ਕੌਂਸਲ 7 ਦੇ ਪੁਲਿਟੀਕਲ ਡਾਇਰੈਕਟਰ ਡੱਗ ਬਲੌਚ ਨੇ ਇਨ੍ਹਾਂ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਹ ਵਿਰੋਧ ਕਰਨ ਵਾਲ਼ੇ ਉਹ ਲੋਕ ਹਨ ਜੋ ਕਿ ਵਿਸ਼ਵ ਦੇ ਅਮੀਰ ਕਾਰਪੋਰੇਸ਼ਨਾਂ ਵਾਲ਼ੇ ਹਨ।ਅਤੇ ਇਹ ਇਹ ਹੀ ਚਾਹੁੰਦੇ ਹਨ ਕਿ ਕੰਮ ਕਰਨ ਵਾਲ਼ਿਆਂ ਨੂੰ ਕੇਵਲ ਖਾਣ ਪੀਣ ਜੋਗੇ ਹੀ ਪੈਸੇ ਦਿੱਤੇ ਜਾਣ। ਪਰ ਕੈਲੀਫੋਰਨੀਆ ਦੀਆਂ ਬੰਦਰਗਾਹਾਂ ‘ਤੇ ਹੁਣ ਤੱਕ ਗਲਤ ਸ਼੍ਰੇੇਣੀ ਵੰਡ ਅਨੁਸਾਰ ਕਹੇ ਜਾ ਰਹੇ ਇੰਡੀਪੈਂਡੈਂਟ ਕਾਂਟਰੈਕਟਰ ਵਜੋਂ ਨੁਕਸਾਨ ਉਠਾ ਰਹੇ ਲੋਕਾਂ ਨੂੰ 46 ਮਿਲੀਅਨ ਦੀ ਅਦਾਇਗੀ ਹੋਈ ਹੈ।

ਇਸ ‘ਤੇ ਆਪਣੇ ਵਿਚਾਰ ਰੱਖਣ ਵਾਲ਼ੇ ਬਹੁਤਿਆਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ਼ ਬੇਤਹਾਸ਼ਾ ਮੁਨਾਫਾ ਕਮਾਉਣ ਵਾਲ਼ੀਆਂ ਊਬਰ ਤੇ ਲਿਫਟ ਵਰਗੀਆਂ ਕੰਪਨੀਆਂ ‘ਚ ਕੰਮ ਕਰਨ ਵਾਲ਼ੇ ਡ੍ਰਾਈਵਰਾਂ ਨੂੰ ਬਹੁਤ ਫਾਇਦਾ ਹੋਵੇਗਾ।ਅਤੇ ਕੰਪਨੀਆਂ ਨੂੰ ਆਪਣੇ ਮੁਨਾਫੇ ਦਾ ਵੱਡਾ ਹਿੱਸਾ ਆਪਣੇ ਕੋਲ਼ ਕੰਮ ਕਰਨ ਵਾਲ਼ੇ ਲੋਕਾਂ ਨੂੰ ਦੇਣਾ ਪਵੇਗਾ। ਇਸ ‘ਚ ਸੋਸ਼ਲ ਸਕਿਉਰਟੀ, ਹੈਲਥ ਕੇਅਰ ਕੰਮ ਦੇ ਖਰਚੇ ਆਦਿ ਦੇ ਬਹੁਤ ਸਾਰੇ ਲਾਭ ਡ੍ਰਾਈਵਰਾਂ ਨੂੰ ਮਿਲਣਗੇ। ਇਸ ਨਾਲ਼ ‘ਗਿਗ ਅਕਾਨਮੀ’ ਜਾਣੀ ਕਿ ਠੇਕੇ ‘ਤੇ ਭਰਤੀ ਕਰਨ ਵਾਲਿਆਂ ‘ਤੇ ਵੀ ਬਹੁਤ ਅਸਰ ਪੈਣ ਵਾਲਾ ਹੈੇ।

‘ਗਿਗ ਅਕਾਨਮੀ’ ‘ਚ ਇੱਕ ਇਹੋ ਜਿਹਾ ਵਾਤਾਵਰਨ ਹੈ ਜਿਸ ‘ਚ ਟੈਂਪਰੇਰੀ ਪੁਜ਼ੀਸ਼ਨਾਂ ਦਾ ਬੋਲਬਾਲਾ ਹੈ। ਇਸ ‘ਚ ਇੰਡੀਪੈਂਡੈਂਟ ਵਰਕਰਾਂ ਦੇ ਕੰਪਨੀਆਂ ਨਾਲ਼ ਕਾਂਟਰੈਕਟ ਆਮ ਹੀ ਹੁੰਦੇ ਰਹਿੰਦੇ ਹਨ।

You may also like

Verified by MonsterInsights