176
ਨਵੇਂ ਨਿਯਮਾਂ ਮੁਤਾਬਕ ਜੇ ਡਰਾਈਵਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਤਾਂ ਰਾਜ ਸਰਕਾਰਾਂ ਨੂੰ ਉਹਨਾਂ ਦੀ CDL ਤੁਰੰਤ ਰੱਦ ਕਰਨੀ ਪਵੇਗੀ ਅਤੇ ਸਿਸਟਮ ਵਿੱਚ ਰਹਿ ਗਈਆਂ ਕਮੀਆਂ ਨੂੰ ਠੀਕ ਕਰਨਾ ਪਵੇਗਾ।
Federal Motor Carrier Safety Administration (FMCSA) ਨੇ non-domiciled CDL ਲਈ ਆਪਣੇ ਫਾਈਨਲ ਰੂਲ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਲਈ ਨਵੀਂ FAQ ਜਾਰੀ ਕੀਤੀ ਹੈ। ਇਸ ਵਿੱਚ ਗਲਤ ਤਰੀਕੇ ਨਾਲ ਜਾਰੀ ਕੀਤੀਆਂ ਲਾਇਸੈਂਸਾਂ ਨੂੰ ਹਟਾਉਣ ਅਤੇ ਰਾਜਾਂ ਲਈ ਨਵੇਂ ਨਿਯਮ ਦਿੱਤੇ ਗਏ ਹਨ।
ਲਾਇਸੈਂਸ ‘ਤੇ “Non-Domiciled” ਸਪੱਸ਼ਟ ਲਿਖਿਆ ਹੋਣਾ ਲਾਜ਼ਮੀ
- ਹਰ non-domiciled CDL ‘ਤੇ ਸਾਹਮਣੇ ਸਪੱਸ਼ਟ ਤੌਰ ‘ਤੇ “Non-Domiciled” ਲਿਖਿਆ ਹੋਣਾ ਚਾਹੀਦਾ ਹੈ।
- “Temporary” ਲਿਖੀ ਹੋਈ CDL ਹੁਣ ਮੰਨਯੋਗ ਨਹੀਂ।
- ਰਾਜਾਂ ਨੂੰ ਇਹ ਲਾਇਸੈਂਸ ਤੁਰੰਤ ਵਾਪਸ ਲੈ ਕੇ ਸਹੀ ਲਾਇਸੈਂਸ ਜਾਰੀ ਕਰਨੀ ਪਵੇਗੀ।
- ਸਿਰਫ ਕੋਡ ਲਗਾ ਕੇ ਨਹੀਂ ਚੱਲੇਗਾ — “Non-Domiciled” ਸ਼ਬਦ ਕਾਰਡ ਦੇ ਅੱਗੇ ਸਾਫ਼ ਦਿਖਣਾ ਚਾਹੀਦਾ ਹੈ।
ਕੌਣ ਨਹੀਂ ਲੈ ਸਕਦਾ Non-Domiciled CDL?
- ਵੀਜ਼ਾ ਹੋਲਡਰ ਦੇ ਜੀਵਨ ਸਾਥੀ (ਜਿਵੇਂ E-2S ਸਟੇਟਸ ਵਾਲੇ)
- ਜਿਹੜੇ ਆਪਣੇ ਇਮੀਗ੍ਰੇਸ਼ਨ ਪੇਪਰਾਂ ਦੀ ਉਡੀਕ ਕਰ ਰਹੇ ਹਨ
- Form I-797C ਹੁਣ ਸਟੇਟਸ ਦਾ ਸਬੂਤ ਨਹੀਂ ਮੰਨਿਆ ਜਾਵੇਗਾ
ਕੇਵਲ ਉਹ ਲੋਕ ਜਿਨ੍ਹਾਂ ਕੋਲ:
- H-2A
- H-2B
- E-2 ਵੀਜ਼ਾ ਸਟੇਟਸ
ਅਤੇ ਵੈਧ ਵਿਦੇਸ਼ੀ ਪਾਸਪੋਰਟ ਅਤੇ ਸਪੱਸ਼ਟ ਅੰਤ ਮਿਤੀ ਵਾਲਾ I-94 ਫਾਰਮ ਹੋਵੇ, ਉਹੀ ਲਾਇਸੈਂਸ ਲੈ ਸਕਦੇ ਹਨ।
ਰਾਜਾਂ ਲਈ ਸਖ਼ਤ ਸਮਾਂ ਸੀਮਾਵਾਂ
- ਜੇ FMCSA ਦਸਤਾਵੇਜ਼ ਮੰਗੇ, ਤਾਂ ਰਾਜਾਂ ਨੂੰ 48 ਘੰਟਿਆਂ ਵਿੱਚ (ਵੀਕਐਂਡ ਜਾਂ ਛੁੱਟੀ ਦੇ ਦਿਨ ਵੀ) ਜਵਾਬ ਦੇਣਾ ਪਵੇਗਾ।
- ਕੋਈ ਵੀ ਦੇਰੀ ਕਬੂਲ ਨਹੀਂ ਹੋਵੇਗੀ।
- ਕੁਝ ਰਾਜਾਂ ਵੱਲੋਂ ਵਰਤਿਆ ਜਾਣ ਵਾਲਾ VLS ਸਿਸਟਮ ਹਟਾਇਆ ਜਾਵੇਗਾ।
- ਰਾਜਾਂ ਨੂੰ SAVE ਸਿਸਟਮ ਵਾਂਗ ਰੀਅਲ-ਟਾਈਮ ਜਾਂਚ ਯਕੀਨੀ ਬਣਾਉਣੀ ਪਵੇਗੀ।
ਟਰੱਕਿੰਗ ਕੰਪਨੀਆਂ ਲਈ ਨਵਾਂ ਨਿਯਮ
- ਮੋਟਰ ਕੈਰੀਅਰਾਂ ਨੂੰ ਡਰਾਈਵਰ ਫਾਈਲਾਂ ਤੁਰੰਤ ਚੈਕ ਕਰਨੀ ਚਾਹੀਦੀ ਹੈ।
- ਜੇ ਡਰਾਈਵਰ ਵਾਪਸ ਕੰਮ ‘ਤੇ ਆਉਂਦਾ ਹੈ (ਜਿਵੇਂ ਸਿਹਤ ਸਮੱਸਿਆ ਤੋਂ ਬਾਅਦ), ਤਾਂ ਇਸਨੂੰ ਨਵੀਂ ਲਾਇਸੈਂਸ ਵਾਂਗ ਮੰਨਿਆ ਜਾਵੇਗਾ।
- ਇਹ ਪ੍ਰਕਿਰਿਆ ਸਾਮ੍ਹਣੇ-ਸਾਮ੍ਹਣੇ (in person) ਹੋਣੀ ਲਾਜ਼ਮੀ ਹੈ।
- ਡਰਾਈਵਰ ਨੂੰ H-2A, H-2B ਜਾਂ E-2 ਸਟੇਟਸ ਦਾ ਨਵਾਂ ਸਬੂਤ ਦਿਖਾਉਣਾ ਪਵੇਗਾ।
