ਇੱਕ ਨਵੇਂ ਔਡੀਟ ਤੇ ਯੂ. ਐੱਸ. ਏ ਸਰਕਾਰ ਅਕਾਊਂਟੀਬਿਲਿਟੀ ਆਫ਼ਿਸ (GAO) ਨੇ ਸਲਾਹ ਦਿੱਤੀ ਕਿ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਨਿਸਟ੍ਰੇਸ਼ਨ (FMCSA) ਨੂੰ ਆਪਣੇ ਡਾਟਾ ਬੇਸ ਜਿਸ ਵਿੱਚ ਸ਼ਿਕਾਇਤਾਂ ਆਉਂਦੀਆਂ ਹਨ, ਉਸ ਵਿੱਚ ਹੋਰ ਪਾਰਦਰਸ਼ਤਾ ਦੇਣ ਦੀ ਲੋੜ ਹੈ, ਤਾਂ ਜੋ ਟਰੱਕ ਚਲਾਉਣ ਵਾਲੇ ਵੀਰਾਂ ਲਈ ਫ਼ਾਇਦੇਮੰਦ ਹੋ ਸਕੇ। ਰਿਪੋਰਟ ਅਨੁਸਾਰ ਇਹੀ ਸਲਾਹ ਦਿੱਤੀ ਗਈ ਕਿ ਏਜੰਸੀ ਸਾਰੀਆਂ ਕਿਸਮਾਂ ਦੀਆਂ ਸ਼ਿਕਾਇਤਾਂ ਨੂੰ ਉਪਲੱਬਧ ਨਹੀਂ ਕਰਾਉਂਦਾ, ਜੋ ਕਿ ਡਿਪਾਰਟਮੈਂਟ ਆਫ਼ ਟਰਾਂਸਪੋਰਟੇਸ਼ਨ ਪਾਲਿਸੀ ਦੀ ਉਲੰਘਣਾ ਹੈ।
ਖਾਸ ਤੋਰ ਤੇ, FMCSA ਕੋਈ ਵੀ ਜਾਣਕਾਰੀ, ਕਿਸੇ ਵੀ ਸ਼ਿਕਾਇਤ ਬਾਰੇ ਜੋ ਕਿ ਟਰੱਕ ਕੰਪਨੀਆਂ ਖਿਲਾਫ, ਬੱਸ ਕੰਪਨੀਆਂ ਜਾਂ ਫੇਰ ਇਲੈਕਟ੍ਰਾਨਿਕ ਲੌਗਿੰਗ ਡਿਵਾਈਸ ਸੁਵਿਧਾ ਦੇਣ ਵਾਲੇ ਹਨ। 60 ਪੰਨਿਆਂ ਦੀ ਰਿਪੋਰਟ ਦੱਸਦੀ ਹੈ ਕਿ FMCSA ਮੌਕਾ ਖੋਅ ਰਹੀ ਹੈ, ਜੇਕਰ ਉਹ ਆਪਣੀ ਪਾਰਦਰਸ਼ਤਾ ਹੋਰ ਵਧੀਆ ਕਰਨ ਤਾਂ ਉਹ ਹੋਰਨਾਂ ਕੰਪਨੀਆਂ ਨਾਲ ਮਿਲ ਕੇ ਆਵਦਾ ਕੰਮ ਹੋਰ ਵਧੀਆ ਕਰ ਸਕਦੀ ਹੈ।
ਸਲਾਹ ਦੇ ਬਾਵਜੂਦ, FMCSA ਨੇ ਹੋਰ ਜਾਣਕਾਰੀ ਦੇਣ ਵਾਲੇ ਕੰਮ ਨੂੰ ਜਲਦੀ ਕਰਨਾ ਠੀਕ ਨਹੀਂ ਸਮਝਿਆ, ਪਰ ਉਹਨਾਂ ਨੇ GAO ਨੂੰ ਕਿਹਾ ਹੈ ਕਿ ਉਹ ਭਵਿੱਖ ਵਿੱਚ ਇਸ ਚੀਜ਼ ਬਾਰੇ ਸੋਚ ਸਕਦੇ ਹਨ।
ਇਕ ਖਾਸ ਸਲਾਹ ਜੋ ਕਿ ਪਿੱਛਲੇ 16 ਮਹੀਨਿਆਂ ਦੇ ਵਿੱਚ 14 ਕਿਸਮਾਂ ਦੇ ਔਡੀਟ ਦੌਰਾਨ ਇਹ ਸਾਹਮਣੇ ਆਇਆ ਕਿ ਜਿਵੇਂ ਡਾਟਾ ਮੈਨੇਜਮੈਂਟ ਪਾਲਿਸੀ ‘ਚ ਲਿਖਿਆ ਗਿਆ ਹੈ ਕਿ FMCSA ਦਾ ਹਰ ਕਿਸਮ ਦੀ ਸ਼ਿਕਾਇਤ ਦਾ ਡਾਟਾ ਆਮ ਜਨਤਾ ਨੂੰ ਉਪਲੱਬਧ ਹੋਣਾ ਚਾਹੀਦਾ ਹੈ। ।
ਔਡੀਟ ਵਿੱਚ ਘਔ ਨੇ ਨੋਟ ਕੀਤਾ ਕਿ 2016 ਤੋਂ ਸ਼ੁਰੂ ਹੋਏ 6 ਸਾਲ ਦੇ ਸਮੇਂ ਵਿੱਚ ਤਕਰੀਬਨ 37,700 ਸ਼ਿਕਾਇਤਾਂ ਟਰੱਕ ਕੰਪਨੀਆਂ ਦੇ ਖ਼ਿਲਾਫ਼, 29,400 ਸ਼ਿਕਾਇਤਾਂ ਮੂਵਿੰਗ ਕੰਪਨੀਆਂ ਤੇ ਦਲਾਲਾਂ ਦੇ ਖ਼ਿਲਾਫ਼, 200 ਸ਼ਿਕਾਇਤਾਂ ਬੱਸ ਕੰਪਨੀਆਂ ਦੇ ਖ਼ਿਲਾਫ਼ ਹੋਈਆਂ ਹਨ।
GAO ਨੇ ਇਹ ਪਤਾ ਲਗਾਇਆ ਕਿ FMCSA ਨੇ ਇੱਕ ਬੜੀ ਵਿਸਤਾਰ ਪੂਰਵਕ ਜਾਣਕਾਰੀ ਰੱਖੀ ਹੈ ਕਿ ਉਹਨਾਂ ਦੇ ਕੰਮ ਕਰਨ ਵਾਲੇ ਬੰਦੇ ਸਿਰਫ਼ ਕੁਝ ਸ਼ਿਕਾਇਤਾਂ ਵੱਲ ਧਿਆਨ ਦੇਣ ਤੇ ਸਿਰਫ਼ ਕੁਝ ਤਰ੍ਹਾਂ ਦੀਆਂ ਸ਼ਿਕਾਇਤਾਂ ਦਾ ਹੀ ਜਵਾਬ ਦੇਣ ਨਾ ਕਿ ਸਾਰੀਆਂ ਸ਼ਿਕਾਇਤਾਂ ਦਾ ਜਵਾਬ ਦੇਣ। ਏਜੰਸੀ ਨੇ ਹੋਰ ਵੀ ਜਾਣਕਾਰੀ ਪ੍ਰਦਾਨ ਕਰਵਾਈ ਹੈ ਕਿ ਧੱਕੇ ਜਾਂ ਪ੍ਰੇਸ਼ਾਨੀ ਵਾਲੀਆਂ ਸ਼ਿਕਾਇਤਾਂ ਜੋ ਕਿ ਡਰਾਈਵਰਾਂ ਨੇ ਟਰੱਕ ਕੰਪਨੀਆਂ ਦੇ ਖ਼ਿਲਾਫ਼ ਦਿੱਤੀਆਂ ਹਨ, ਸ਼ਿਕਾਇਤ ਜਾਇਜ਼ ਹੈ ਇਸ ਲਈ ਉਹਨਾਂ ਨੇ ਉਦਾਹਰਣ ਵੀ ਦਿੱਤੀ ਹੈ।
ਬਹੁਤ ਸ਼ਿਕਾਇਤਾਂ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। GAO ਨੇ ਕਿਹਾ ਕਿ “ਜੋ ਸ਼ਿਕਾਇਤਾਂ ਸੁਰੱਖਿਆ, ਖਤਰਨਾਕ ਚੀਜ਼ਾਂ, ਘਰ ਦਾ ਸਮਾਨ, ਤੇ ਹੋਰ ਵਪਾਰਕ ਸ਼ਿਕਾਇਤਾਂ ਦੇ ਲਈ ਪੌੜੀ ਦਰ ਪੌੜੀ ਉਹਨਾਂ ਦਾ ਜਵਾਬ ਤੇ ਉਹਨਾਂ ਵੱਲ ਧਿਆਨ ਦੇਣ, ਉਹਨਾਂ ਨੂੰ ਬੰਦ ਕਿਵੇਂ ਕਰਨਾ ਹੈ ਇਹ ਦੇਖਣ।
FMCSA ਨੇ ਇਹ ਦਾਅਵਾ ਕੀਤਾ ਹੈ ਕਿ ਆਪਣੀ ਔਡੀਐਂਸ ਨੂੰ ਸ਼ਿਕਾਇਤ ਡਾਟਾ ਬੇਸ ਬਾਰੇ ਪੁੱਛਣਾ ਬਹੁਤ ਜ਼ਰੂਰੀ ਹੈ। GAO ਨੂੰ ਹੈ ਪਤਾ ਲੱਗਾ ਹੈ ਕਿ ਜਿਨ੍ਹਾਂ ਨੇ ਆਪਣੇ ਘਰਾਂ ਨੂੰ ਬਦਲਣਾ ਸੀ ਏਜੰਸੀ ਉਹਨਾਂ ਨੂੰ ਜ਼ਿਆਦਾ ਪਾਰਦਰਸ਼ਤਾ ਪ੍ਰਦਾਨ ਕਰ ਰਹੀ ਸੀ ਨਾ ਕਿ ਜਿਨ੍ਹਾਂ ਨੇ ਟਰੱਕ ਡਰਾਈਵਰਾਂ ਨੂੰ ਬਦਲਣਾ ਸੀ। ਜਦ GAO ਨੇ ਟਰੱਕ ਔਰਗਨਾਈਜੇਸ਼ਨਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਹਨਾਂ ਨੂੰ ਜਾਣਕਾਰੀ ਹੀ ਨਹੀਂ ਸੀ ਕਿ FMCSA ਕਿਹੜੀ ਵੈੱਬਸਾਈਟ ਤੇ ਸ਼ਿਕਾਇਤਾਂ ਦਰਜ ਕਰਦੇ ਹਨ।
ਫੇਰ GAO ਨੂੰ ਇਹ ਪਤਾ ਲੱਗਾ ਕਿ ਸ਼ਿਕਾਇਤ ਵੈੱਬਸਾਈਟ ਮੋਬਾਈਲ ਫੋਨਾਂ ਤੇ ਸਹੀ ਤਰ੍ਹਾਂ ਨਹੀਂ ਚੱਲਦੀ, FMCSA ਨੇ ਇਸਨੂੰ ਨਕਾਰਦੇ ਹੋਏ ਕਿਹਾ ਕਿ ਡਰਾਈਵਰਾਂ ਤੱਕ ਪਹੁੰਚ ਕਰ ਰਹੇ ਹਨ।