ਈ ਐਲ ਡੀ ਦੇ ਲਾਗੂ ਹੋਣ ਤੋਂ 4 ਮਹੀਨੇ ਪਹਿਲਾਂ ਦਸੰਬਰ 13, 2017 ਨੂੰ ਡੀ ਏ ਟੀ ਨੇ ਟਰੱਕ ਕੰਪਨੀਆਂ ਵਿਚ ਇਕ ਸਰਵੇਅ ਕਰਵਾਇਆ ਸੀ, ਇਹ ਦੇਖਣ ਲਈ ਕਿ ਉਹ ਈ ਐਲ ਡੀ ਦੇ ਮਸਲੇ ਨਾਲ ਕਿਸ ਤਰਾਂ ਨਜਿਠਣ ਦੀ ਸੋਚ ਰਹੇ ਹਨ। ਇਸ ਸਰਵੇਅ ਦੇ ਵਿਚ ਬਹੁਤੇ ੳਨਰ ਅਪਰੇਟਰ ਅਤੇ ਛੋਟੀਆਂ ਕੰਪਨੀਆਂ ਦੇ ਮਾਲਕ ਸੰਨ ਅਤੇ ਉਨਾਂ ਵਿਚੋਂ 30% ਨੇ ਕਿਹਾ ਕਿ ਉਹ ਈ ਐਲ ਡੀ ਨਾਲ ਕੰਮ ਕਰਨ ਦੀ ਬਜਾਏ ਟਰੱਕਿੰਗ ਦਾ ਕੰਮ ਛੱਡਣਾ ਪਸੰਦ ਕਰਨਗੇ।
ਪਰ ਅਸਲ ਵਿਚ ਅਜਿਹਾ ਨਹੀਂ ਹੋਇਆ। ਹੋ ਸਕਦਾ ਹੈ ਕੁਝ ਲੋਕੀ ਆਪਣੀ ਇਸ ਧਮਕੀ ਤੇ ਪੂਰੇ ਵੀ ਉਤਰੇ ਹੋਣ ਪਰ ਈ ਐਲ ਡੀ ਲਾਗੂ ਹੋਣ ਤੋਂ ਬਾਅਦ ਟਰੱਕਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਅਤੇ ਇਥੇ ਅਸੀਂ ਦੇਖਾਂਗੇ ਕਿ ਇਸ ਦੇ ਕੀ ਕਾਰਨ ਹਨ।
ਵੱਧ ਪੈਸੇ ਵੱਧ ਟਰੱਕਰ
ਸੰਨ 2017 ਦੇ ਅਖੀਰ ਅਤੇ 2018 ਦੇ ਸ਼ੁਰੂ ਵਿਚ ਈਕੌਨਮੀ ਵਿਚ ਆਏ ਵਾਧੇ, ਛੁਟੀਆ ਨਾਲ ਸਬੰਧਤ ਵਧੇ ਹੋਏ ਲੋਡ, ਸਮੰਦਰ ਤੂਫਾਨ ਹਾਰਵੀ ਅਤੇ ਇਰਮਾਂ ਦੀ ਤਬਾਹੀ ਤੋਂ ਬਾਅਦ ਦੀ ਮੁੜ ਉਸਾਰੀ ਅਤੇ ਈ ਐਲ ਡੀ ਕਾਰਨ ਪੈਦਾ ਹੋਈ ਕੁਝ ਉਕਸਾਹਟ ਕਾਰਨ ਟਰੱਕ ਲੋਡਾਂ ਦੇ ਰੇਟ ਕਾਫੀ ਵਧੇ ਹੋਏ ਸੰਨ। ਡੀ ਏ ਟੀ ਦੇ ਅੰਕੜਿਆਂ ਮੁਤਾਬਕ ਵੈਨ ਦਾ ਔਸਤੰਨ ਮਾਰਕਿਟ ਰੇਟ ਜੋ ਜਨਵਰੀ 2017 ਵਿਚ $1.67 ਪ੍ਰਤੀ ਮੀਲ ਸੀ ਵੱਧ ਕਿ ਜਨਵਰੀ 2018 ਵਿਚ $2.24 ਪ੍ਰਤੀ ਮੀਲ ਹੋ ਗਿਆ। ਜਦੋ ਕਮਾਈ ਅਤੇ ਮੁਨਾਫੇ ਵਿਚ ਇਸ ਤਰਾਂ ਦਾ ਵਾਧਾ ਹੋ ਰਿਹਾ ਹੋਵੇ ਤਾਂ ਕੋਈ ਕੰਮ ਕਿਉ ਛੱਡੇਗਾ। ਇਸ ਤਰਾਂ ਦੇ ਵਧੀਆਂ ਮੁਨਾਫੇ ਨੂੰ ਦੇਖ ਕੇ ਇਸ ਸਮੇਂ ਦੌਰਾਨ ਬਹੁਤ ਸਾਰੇ ਡਰਾਇਵਰ ਅਤੇ ਅੋਨਰ ਅਪਰੇਟਰ ਜੋ ਦੂਜੀਆਂ ਕੰਪਨੀਆਂ ਲਈ ਕੰਮ ਕਰਦੇ ਸਨ ਨੇ ਆਪਣਾ ਕੰਮ ਸ਼ੁਰੂ ਕਰ ਲਿਆ।
ਘੱਟ ਮੀਲਾਂ ਵੱਧ ਪੈਸੇ
ਭਾਂਵੇ ਬਹੁਤੇ ਟਰੱਕਰ ਜਿਹੜੇ ਈ ਐਲ ਡੀ ਲਾਗੂ ਹੋਣ ਦੀ ਹਾਲਤ ਵਿਚ ਕੰਮ ਛੱਡਣ ਦੀਆਂ ਗੱਲਾਂ ਕਰਦੇ ਸਨ ਨੇ ਕੰਮ ਨਹੀਂ ਛੱਡਿਆ ਪਰ ਫਿਰ ਵੀ ਈ ਐਲ ਡੀ ਨਾਲ ਸਾਰਿਆ ਦੇ ਕੰਮ ਤੇ ਪ੍ਰਭਾਵ ਜਰੂਰ ਪਿਆ। ਜਿਹੜਾ ਲੋਡ ਪਹੁੰਚਾਉਣ ਲਈ ਇਕ ਦਿਨ ਲੱਗਦਾ ਸੀ ਹੁਣ ਵੱਧ ਕੇ ਦੂਜੇ ਦਿਨ ਤੱਕ ਪਹੁੰਚ ਗਿਆ।ਕਿਉਕਿ ਈ ਐਲ ਡੀ ਕੰਮ ਦੇ ਘੰਟਿਆਂ ਵਿਚ ਵਿਚ ਉਸ ਤਰਾਂ ਦੀ ਖੁਲ੍ਹ ਨਹੀਂ ਦਿੰਦਾ ਜੋ ਪਹਿਲਾਂ ਸੀ ਇਸ ਲਈ ਕਈ ਟਰੱਕਰਾਂ ਨੂੰ ਨਵੇਂ ਕੰਮ ਦੇ ਘੰਟੇ ਅਪਨਾਉਣ ਵਿਚ ਦਿਕਤ ਆਈ।
ਪਰ ਉਹ ਟਰੱਕਰ ਜੋ ਈ ਐਲ ਡੀ ਕਰਕੇ ਘੱਟ ਮੀਲਾਂ ਤਹਿ ਹੋਣ ਕਾਰਣ ਆਪਣਾ ਮੁਨਾਫਾ ਘਟਣ ਦਾ ਫਿਕਰ ਲਾਈ ਬੈਠੇ ਸਨ ਨੇ ਦੇਖਿਆ ਕਿ ਭਰ ਸ਼ੀਜਨ ਵਿਚ ਵਧੇ ਹੋਏ ਰੇਟਾਂ ਨੇ ਉਨਾਂ ਦਾ ਉਹ ਘਾਟਾ ਪੂਰਾ ਕਰ ਦਿਤਾ ਹੈ। ਜਨਵਰੀ 2018 ਵਿਚ ਵਧੇ ਹੋਰੇ ਰੇਟ ਜੂਨ ਮਹੀਨੇ ਵਿਚ ਹੋਰ ਵੱਧ ਕੇ $2.31 ਪ੍ਰਤੀ ਮੀਲ ਤੇ ਪਹੁੰਚ ਗਏ, ਜੋ ਕੇ ਇਕ ਨਵਾਂ ਰੀਕਾਰਡ ਸੀ।
ਕੀ 2019 ਵਿਚ ਕਾਰੋਬਾਰ ਮੰਦਾ ਹੋ ਰਿਹਾ ਹੈ?
ਹੁਣ ਈ ਐਲ ਡੀ ਦੇ ਲਾਗੂ ਹੋਣ ਤੋਂ ਇਕ ਸਾਲ ਬਾਅਦ ਟਰੱਕਰਾਂ ਨੇ ਆਪਣੇ ਆਪ ਨੂੰ ਇਸ ਲਈ ਤਿਆਰ ਕਰ ਲਿਆ ਹੈ। ਇਸ ਉਪਰ ਦਿਤੇ ਚਾਰਟ ਵਿਚ ਤੁਸੀਂ ਦੇਖ ਸਕਦੇ ਹੋ ਕਿ ਵੈਨ ਲੋਡ-ਟੂ-ਟਰੱਕ ਦੀ ਰੇਸ਼ੋ ਜਿਹੜੀ ਕੇ ਜਨਵਰੀ ਅਤੇ ਜੂਨ ਵਿਚ ਵੱਧ ਕੇ 9.9 ਤੇ ਚਲੀ ਗਈ ਸੀ ਹੁਣ ਘੱਟ ਕੇ 2017 ਵਾਲੇ ਥਾਂ ਤੇ ਮੁੜ ਆਈ ਹੈ।
ਲੋਡ-ਟੂ-ਟਰੱਕ ਦੀ ਦਰ ਡੀ ਏ ਟੀ ਦੇ ਲੋਡ ਬੋਰਡਾਂ ਤੇ ਹਰ ਟਰੱਕ ਦੇ ਪਿਛੇ ਪੋਸਟ ਵਾਲੇ ਲੋਡਾ ਦੀ ਰੇਸ਼ੋ ਹੈ ਅਤੇ ਮਾਰਕਿਟ ਦੀ ਮੰਗ ਅਤੇ ਮਾਰਕਿਟ ਦੀ ਸਮਰੱਥਾ ਵਿਚਲੇ ਤਵਾਜਨ ਨੂੰ ਦਰਸਾਉਦੀ ਹੈ। ਜੇ ਲੋਡਾਂ ਦੇ ਭਾਅ ਇਸੇ ਤਰਾਂ ਘਟਦੇ ਰਹੇ ਤਾਂ ਨਵੇਂ ਸ਼ਾਮਲ ਹੋ ਰਹੇ ਟਰੱਕ ਕੈਰੀਅਰਾਂ ਦੀ ਗਿਣਤੀ ਵੀ ਘਟ ਸਕਦੀ ਹੈ ਅਤੇ ਕੁਝ ਉਹ ਲੋਕੀ ਜੋ ਈ ਐਲ ਡੀ ਲਾਗੂ ਹੋਣ ਤੇ ਟਰੱਕਿੰਗ ਨੂੰ ਛੱਡਣ ਦੀ ਸੋਚ ਰਹੇ ਸਨ, ਉਹ ਵੀ ਹੁਣ ਇਸ ਕੰਮ ਨੂੰ ਛੱਡ ਸਕਦੇ ਹਨ।
ਡੀ ਏ ਟੀ ਲੋਡ ਬੋਰਡ, ਟਰੱਕਿੰਗ ਇੰਡਸਟਰੀ ਦੀ ਸਭ ਤੋਂ ਵੱਡੀ ਅਤੇ ਭਰੋਸੇਯੋਗ ਡਿਜੀਟਲ ਮਾਰਕਿਟ ਹੈ ਜਿਥੇ ਹਰ ਸਾਲ 279 ਮਿਲੀਅਨ ਲੋਡ ਅਤੇ ਟਰੱਕ ਪੋਸਟ ਹੁੰਦੇ ਹਨ। ਇਹ ਮਾਰਕਿਟ ਜਿਥੇ $57 ਬਿਲੀਅਨ ਦਾ ਕਾਰੋਬਾਰ ਹੁੰਦਾ ਹੈ ਕਿਸੇ ਵੀ ਸਮੇਂ ਦੇ ਮਾਰਕਿਟ ਕਾਨਟਰੈਟ ਰੇਟ ਦਾ ਵੀ ਖੁਲਾਸਾ ਕਰਦੀ ਹੈ।