Home Punjabi ਇਕ ਨਵੇਂ ਅਧਿਐਨ ਅਨੁਸਾਰ ਬਾਇਡਨ ਦੇ ਬੁਨਿਆਦੀ ਪਲੈਨ ਨਾਲ 2.8 ਮਿਲੀਅਨ ਟਰੱਕਿੰਗ ਨੌਕਰੀਆਂ ਪੈਦਾ ਹੋ ਸਕਦੀਆਂ ਹਨ

ਇਕ ਨਵੇਂ ਅਧਿਐਨ ਅਨੁਸਾਰ ਬਾਇਡਨ ਦੇ ਬੁਨਿਆਦੀ ਪਲੈਨ ਨਾਲ 2.8 ਮਿਲੀਅਨ ਟਰੱਕਿੰਗ ਨੌਕਰੀਆਂ ਪੈਦਾ ਹੋ ਸਕਦੀਆਂ ਹਨ

by Punjabi Trucking

ਇਸ ਵੇਲੇ ਲਗਭਗ 60% ਸੰਬੰਧਿਤ ਨੌਕਰੀਆਂ ਆਵਾਜਾਈ ਦੇ ਖੇਤਰ ਵਿੱਚ ਜਾ ਰਹੀਆਂ ਹਨ। ਜੇਕਰ ਰਾਸ਼ਟਰਪਤੀ ਜੋ ਬਾਇਡਨ ਦੇ ਬੁਨਿਆਦੀ ਪਲੈਨ ਨੂੰ ਪ੍ਰਤੀਨਿਧੀ ਸਭਾ ਜਾਂ ਸੈਨੇਟ ਵਿੱਚ ਪਾਸ ਕਰ ਦਿੱਤਾ ਜਾਂਦਾ ਹੈ ਤਾਂ ਵਪਾਰਕ ਟਰੱਕਿੰਗ ਵਿੱਚ ਬਹੁੱਤ ਫਾਇਦਾ ਹੋਵੇਗਾ।

ਜਾਰਜਟਾਉਨ ਯੂਨੀਵਰਸਿਟੀ ਸੈਂਟਰ ਐਜੂਕੇਸ਼ਨ ਐਂਡ ਵਰਕਫੋਰਸ ਦੁਆਰਾ ਇੱਕ ਤਾਜ਼ਾ ਰਿਪੋਰਟ ਦਾ ਅਨੁਮਾਨ ਹੈ ਕਿ ਅਗਲੇ ਦਸ ਸਾਲਾਂ ਵਿੱਚ ਘੱਟੋ ਘੱਟ 15 ਮਿਲੀਅਨ ਨੌਕਰੀਆਂ ਆਉਣਗੀਆਂ ਜਿਸ ਵਿੱਚੋਂ ਲਗਭਗ 9 ਮਿਲੀਅਨ ਨੌਕਰੀਆਂ “ਟ੍ਰਾਂਸਪੋਰਟੇਸ਼ਨ ਅਤੇ ਮੈਟੀਰੀਅਲ ਮੂਵਿੰਗ” ਦੇ ਖ਼ੇਤਰ ਵਿਚ ਹੋਣਗੀਆਂ।

ਇਕ ਅਧਿਐਨ ਦੁਆਰਾ ਇਹ ਦੱਸਿਆ ਹੈ ਕਿ ਕੋਵਿਡ -19 ਮਹਾਂਮਾਰੀ ਕਾਰਨ ਆਈ ਮੰਦੀ ਨੂੰ ਸੁਧਾਰਨ ਲਈ ਆਰਥਿਕਤਾ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ ਪਰ ਇਹ ਅਸਾਧਾਰਣ ਹੈ ਕਿਓਂਕਿ ਬੁਨਿਆਦੀ ਢਾਂਚੇ ਵਿੱਚ ਪੈਸੇ ਲਗਾਉਣ ਨਾਲ ਬਹੁਤ ਸਾਰੇ ਲੋੜਵੰਦ ਕਾਮਿਆਂ ਦੀ ਮਦਦ ਕੀਤੀ ਜਾ ਸਕਦੀ ਹੈ ਅਤੇ ਦੋ-ਪੱਖੀ ਸਹਾਇਤਾ ਪ੍ਰਾਪਤ ਕਰਨ ਦੀ ਸੰਭਾਵਨਾ ਹੋਣ ਦੇ ਨਾਲ-ਨਾਲ ਲੰਬੇ ਸਮੇਂ ਦੇ ਵਿਕਾਸ ਨੂੰ ਉਤਸ਼ਾਹਤ ਕੀਤਾ ਜਾ ਸਕਦਾ ਹੈ।

ਕੁੱਲ ਨੌਕਰੀਆਂ ਵਿਚੋਂ, 1.9 ਮਿਲੀਅਨ ਭਾਰੀ ਟਰੱਕਾਂ ਦੇ ਵਪਾਰਕ ਡਰਾਈਵਰ ਹੋਣਗੇ, ਜਦੋਂ ਕਿ ਲਗਭਗ 10 ਲੱਖ ਹਲਕੇ ਟਰੱਕ ਅਤੇ ਡਿਲਿਵਰੀ ਡਰਾਈਵਰ ਹੋਣਗੇ। ਇਹ ਨੌਕਰੀਆਂ ਸਾਰੇ ਯੂ. ਐਸ ਵਿੱਚ ਹੋਣਗੀਆਂ ਪਰ ਸਭ ਤੋਂ ਵੱਡਾ ਵਾਧਾ ਦੱਖਣ-ਪੂਰਬ, ਖ਼ਾਸਕਰ ਫਲੋਰਿਡਾ ਅਤੇ ਪੱਛਮੀ ਤੱਟ ਵਿਚ ਦੇਖਿਆ ਜਾਵੇਗਾ। ਮਿਡਵੈਸਟ ਅਤੇ ਮੱਧ-ਐਟਲਾਂਟਿਕ ਖੇਤਰਾਂ ਵਿਚ ਵੀ ਲੱਖਾਂ ਨੌਕਰੀਆਂ ਪੈਦਾ ਹੋਣਗੀਆਂ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਿਡਵੈਸਟ ਅਤੇ ਮਿਡ-ਐਟਲਾਂਟਿਕ ਵਿਚ ਇਹ ਨੌਕਰੀਆਂ ਅਰਥਚਾਰਿਆਂ ਦੇ ਹਾਲਾਤ ਸੁਧਾਰਨ ਲਈ ਮਹੱਤਵਪੂਰਣ ਹੋਣਗੀਆਂ ਖ਼ਾਸ ਤੌਰ ਤੇ ਅਰਕਨਸਾਸ, ਮਿਸੀਸਿਪੀ ਅਤੇ ਪੱਛਮੀ ਵਰਜੀਨੀਆ ਵਰਗੇ ਰਾਜਾਂ ਵਿੱਚ, ਜਿੱਥੇ ਸਭ ਤੋਂ ਘੱਟ ਦਰਮਿਆਨੀ ਘਰੇਲੂ ਆਮਦਨ ਹੈ।

ਇਹ ਨਵੀਆਂ ਨੌਕਰੀਆਂ ਵਿਦਿਅਕ ਸਪੈਕਟ੍ਰਮ ਦੇ ਸਾਰੇ ਕਰਮਚਾਰੀਆਂ ਲਈ ਵੀ ਉਪਲਬਧ ਹੋਣਗੀਆਂ ਪਰ ਵਧੇਰੇ ਤੌਰ ਤੇ ਉਹਨਾਂ ਲਈ ਜਿਨ੍ਹਾਂ ਕੋਲ ਹਾਈ ਸਕੂਲ ਡਿਪਲੋਮਾ ਜਾਂ ਇਸ ਤੋਂ ਘੱਟ ਹੈ। ਦਰਅਸਲ, ਇਨ੍ਹਾਂ ਵਿੱਚੋਂ 53% ਨੌਕਰੀਆਂ ਟਰੱਕ ਡਰਾਈਵਰਾਂ ਸਮੇਤ ਬਲੂ-ਕਾਲਰ ਕਰਮਚਾਰੀਆਂ ਲਈ ਹੋਣਗੀਆਂ।

ਹਾਲਾਂਕਿ ਸਾਰੇ ਸਹਿਮਤ ਹਨ ਕਿ ਬੁਨਿਆਦੀ ਢਾਂਚਾ ਇਕ ਪ੍ਰਸਿੱਧ ਮੁੱਦਾ ਹੈ ਅਤੇ ਦੇਸ਼ ਨੂੰ ਮਹੱਤਵਪੂਰਣ ਸੁਧਾਰਾਂ ਦੀ ਲੋੜ ਹੈ ਪਰ ਜਦੋਂ ਸੜਕਾਂ, ਪੁਲਾਂ, ਹਵਾਈ ਅੱਡਿਆਂ ਆਦਿ ਦੀ ਗੱਲ ਆਉਂਦੀ ਹੈ, ਤਾਂ ਸਮੱਸਿਆ ਇਹ ਹੋਵੇਗੀ ਕਿ ਫੈਡਰਲ ਸਰਕਾਰ ਇਸਦਾ ਭੁਗਤਾਨ ਕਿਵੇਂ ਕਰੇਗੀ।

ਅਮੈਰੀਕਨ ਟਰੱਕਿੰਗ ਐਸੋਸੀਏਸ਼ਨਾਂ ਸਮੇਤ ਲਾਬਿੰਗ ਸਮੂਹ ਵਰਤਮਾਨ ਯੋਜਨਾ ਦਾ ਵਿਰੋਧ ਕਰਦੇ ਹਨ ਜਿਸ ਵਿੱਚ ਸੁਧਾਰਾਂ ਦੇ ਭੁਗਤਾਨ ਲਈ ਕਾਰਪੋਰੇਟ ਟੈਕਸ ਨੂੰ ਵਧਾਇਆ ਜਾਵੇਗਾ। ਇਸੇ ਤਰ੍ਹਾਂ ਸੈਨੇਟ ਵਿਚ ਰਿਪਬਲੀਕਨ, ਮਿਨੋਰਿਟੀ ਨੇਤਾ ਮਿਚ ਮੈਕਕੋਨਲ ਵੀ ਇਸ ਯੋਜਨਾ ਦਾ ਬਹੁਤ ਵੱਡਾ ਅਤੇ ਮਹਿੰਗਾ ਹੋਣ ਕਾਰਨ ਵਿਰੋਧ ਕਰਦੇ ਹਨ।

ਜਾਰਜਟਾਉਨ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਹਾਲਾਂਕਿ ਰਿਪਬਲਿਕਨ ਯੋਜਨਾ ਇਸ ਦੇ ਵਿਰੁੱਧ ਹੈ ਪਰ ਉਨ੍ਹਾਂ ਦੇ ਵੋਟਰ ਇਸ ਦੇ ਵਿਰੁੱਧ ਨਹੀਂ ਹਨ। ਪੋਲਿੰਗ ਦਰਸਾਉਂਦੀ ਹੈ ਕਿ 54% ਤੋਂ 23% ਦੇ ਫਰਕ ਨਾਲ ਅਮਰੀਕੀ, ਯੋਜਨਾ ਦੇ ਪੱਖ ਵਿਚ ਹਨ, ਹਾਲਾਂਕਿ ਲਗਭਗ 20% ਅਜੇ ਵੀ ਇਸ ਬਾਰੇ ਕੋਈ ਪੱਕੀ ਰਾਏ ਨਹੀਂ ਰੱਖਦੇ। ਮਜ਼ਦੂਰ ਜਮਾਤ ਦੇ ਸਮਰਥਕਾਂ ਲਈ ਇਹ ਪ੍ਰੋਗਰਾਮ ਚੰਗਾ ਰਹੇਗਾ ਜੋ ਮਹਿਸੂਸ ਕਰਦੇ ਹਨ ਕਿ ਉਹ ਆਰਥਿਕ ਤਬਦੀਲੀ ਕਰਕੇ ਪਿੱਛੇ ਰਹਿ ਗਏ ਹਨ।

ਇਹ ਰਿਪੋਰਟ ਇਹ ਆਖਦਿਆਂ ਖ਼ਤਮ ਹੁੰਦੀ ਹੈ ਕਿ ਹੁਣ ਇਹ ਸਪੱਸ਼ਟ ਜਾਪਦਾ ਹੈ ਕਿ ਹੁਣ ਬੁਨਿਆਦੀ ਢਾਂਚੇ ਦੀ ਜ਼ਰੂਰਤ ਨੂੰ ਮੁੱਖ ਸਮਝਿਆ ਜਾ ਰਿਹਾ ਹੈ। ਅਮਰੀਕੀ ਆਰਥਿਕਤਾ ਵਿੱਚ ਨੌਕਰੀਆਂ ਪੈਦਾ ਕਰਨ ਅਤੇ ਖੁਸ਼ਹਾਲੀ ਲਿਆਉਣ ਲਈ ਇਹ ਪ੍ਰਸ਼ਾਸਨ ਦਾ ਇੱਕ ਸਭ ਤੋਂ ਵੱਡਾ ਕਦਮ ਸਾਬਿਤ ਹੋ ਸਕਦਾ ਹੈ।

You may also like

Leave a Comment

Verified by MonsterInsights