Home Punjabi ਏ.ਟੀ.ਆਰ.ਆਈ. ਨੇ ਹਾਲ ਹੀ ਦੀ ਖੋਜ ਵਿੱਚ ਕੰਪਨੀ ਡਰਾਈਵਰਾਂ ਅਤੇ ਮਾਲਕ-ਆਪਰੇਟਰਾਂ ਦੀ ਤੁਲਨਾ ਕੀਤੀ

ਏ.ਟੀ.ਆਰ.ਆਈ. ਨੇ ਹਾਲ ਹੀ ਦੀ ਖੋਜ ਵਿੱਚ ਕੰਪਨੀ ਡਰਾਈਵਰਾਂ ਅਤੇ ਮਾਲਕ-ਆਪਰੇਟਰਾਂ ਦੀ ਤੁਲਨਾ ਕੀਤੀ

by Punjabi Trucking

ਅਮਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਟਿਊਟ (ਏ.ਟੀ.ਆਰ.ਆਈ.) ਨੇ ਹਾਲ ਹੀ ਵਿੱਚ ਆਪਣਾ ਇੱਕ ਵਿਸ਼ਲੇਸ਼ਣ ਜਾਰੀ ਕੀਤਾ ਜਿਸ ਵਿਚ ਉਹਨਾਂ ਨੇ ਦੱਸਿਆ ਕਿ ਕਿਉਂ ਟਰੱਕ ਡਰਾਈਵਰ ਕਿਸੇ ਕੰਪਨੀ ਲਈ ਕੰਮ ਕਰਨਾ ਚਾਹੁੰਦੇ ਹਨ ਜਾਂ ਕਿਉਂ ਉਹ ਮਾਲਕ-ਆਪਰੇਟਰ/ਸੁਤੰਤਰ ਠੇਕੇਦਾਰ ਬਣਨਾ ਚਾਹੁੰਦੇ ਹਨ। ਇਸ ਅਧਿਐਨ ਲਈ 2,000 ਤੋਂ ਵੱਧ ਡਰਾਈਵਰਾਂ ਕੋਲੋਂ ਡਾਟਾ ਇਕੱਠਾ ਕੀਤਾ ਗਿਆ ਸੀ ਅਤੇ ਉਹਨਾਂ ਵਿੱਚੋਂ ਦੋ-ਤਿਹਾਈ ਮਾਲਕ-ਆਪਰੇਟਰ/ਸੁਤੰਤਰ ਠੇਕੇਦਾਰ ਹੀ ਸਨ।

ਇਹਨਾਂ ਦੇ ਸਮੂਹ ਵਿੱਚ, ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਉਹਨਾਂ ਨੂੰ ਕੈਲੀਫੋਰਨੀਆ ਵਿਚ ਦੁਬਾਰਾ ਕੰਪਨੀ ਡਰਾਈਵਰ ਦੇ ਤੌਰ ‘ਤੇ ਨਿਯੁਕਤ ਕੀਤਾ ਜਾਵੇਗਾ ਤਾਂ ਉਹਨਾਂ ਦੀ ਸਾਲਾਨਾ ਆਮਦਨ ਵਿੱਚ ਕਮੀ ਆਵੇਗੀ ਅਤੇ ਇਸ ਦੇ ਨਾਲ ਹੀ ਉਹ ਇਸ ਤੋਂ ਅਸੰਤੁਸ਼ਟ ਹੋਣਗੇ। ਕੈਲੀਫੋਰਨੀਆ ਵਿੱਚ ਏ.ਬੀ. 5, ਜਿਸ ਨੂੰ ਅਜੇ ਫ਼ੈਡਰਲ ਅਦਾਲਤ ਵੱਲੋਂ ਕਾਰਵਾਈ ਲਈ ਰੋਕ ਕੇ ਰੱਖਿਆ ਗਿਆ ਹੈ, ਉਸ ਨਾਲ ਬਹੁਤ ਸਾਰੇ ਲੋਕਾਂ ਨੂੰ ਕੰਪਨੀਆਂ ਲਈ ਕੰਮ ਕਰਨਾ ਪੈ ਸਕਦਾ ਹੈ।

ਅਧਿਐਨ ਵਿੱਚ ਇਹ ਪਾਇਆ ਗਿਆ ਹੈ ਕਿ ਮਾਲਕ-ਆਪਰੇਟਰ/ਸੁਤੰਤਰ ਠੇਕੇਦਾਰ ਆਪਣੇ ਰੂਟ ਅਤੇ ਉਹਨਾਂ ਦਾ ਸਮਾਂ ਆਪਣੀ ਮਰਜ਼ੀ ਨਾਲ ਆਪ ਅਧਾਰਿਤ ਕਰ ਸਕਦੇ ਹਨ ਜਿਸ ਕਾਰਨ ਡਰਾਈਵਰ ਮੁੱਖ ਤੌਰ ‘ਤੇ ਇਸ ਨੂੰ ਚੁਣਦੇ ਹਨ।

ਕੰਪਨੀ ਡਰਾਈਵਰਾਂ ਲਈ ਕੀਤੇ ਗਏ ਸਰਵੇਖਣ ਵਿਚ ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਪ੍ਰਮੁੱਖ ਪ੍ਰੇਰਣਾਦਾਇਕ ਕਾਰਨ ਸੁਰੱਖਿਆ ਅਤੇ ਸਥਿਰਤਾ ਸੀ। ਅਸਲ ਵਿਚ, 90% ਨੇ ਇਸਨੂੰ “ਮਹੱਤਵਪੂਰਨ” ਜਾਂ “ਬਹੁਤ ਮਹੱਤਵਪੂਰਨ” ਕਾਰਨ ਦੱਸਿਆ।

ਮਾਲਕ-ਆਪਰੇਟਰਾਂ/ਸੁਤੰਤਰ ਠੇਕੇਦਾਰਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਤਨਖ਼ਾਹ ਦਿੱਤੀ ਜਾਂਦੀ ਹੈ ਜਿਵੇਂ ਕਿ 46% ਡਰਾਈਵਰਾਂ ਨੂੰ ਪ੍ਰਤੀ ਮੀਲ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਹਨ, 28% ਨੂੰ ਪ੍ਰਤੀ ਘੰਟੇ ਦੇ ਹਿਸਾਬ ਨਾਲ। ਭਾਵੇਂ ਉਹਨਾਂ ਨੂੰ ਤਨਖ਼ਾਹ ਜਿਵੇਂ ਵੀ ਦਿੱਤੀ ਜਾਂਦੀ ਹੋਵੇ, ਜ਼ਿਆਦਾਤਰ ਕੰਪਨੀ ਡਰਾਈਵਰਾਂ ਨੇ ਕਿਹਾ ਕਿ ਉਹ ਆਪਣੀ ਆਮਦਨ ਤੋਂ “ਸੰਤੁਸ਼ਟ” ਜਾਂ “ਬਹੁਤ ਸੰਤੁਸ਼ਟ” ਹਨ।

ਏ.ਟੀ.ਆਰ.ਆਈ. ਦੀ ਜਾਣਕਾਰੀ ਅਨੁਸਾਰ ਵਧੇਰੇ ਤੌਰ ‘ਤੇ ਡਰਾਈਵਰ ਆਪਣੀ ਤਨਖਾਹ ਨੂੰ ਲੈ ਕੇ ਸੰਤੁਸ਼ਟ ਜਾਂ ਬਹੁਤ ਸੰਤੁਸ਼ਟ ਹਨ। 20% ਤੋਂ ਘੱਟ ਕੰਪਨੀ ਡਰਾਈਵਰਾਂ ਨੇ ਕਿਹਾ ਕਿ ਉਹ ਕਿਸੇ ਵੀ ਸਮੇਂ ਜਲਦ ਹੀ ਮਾਲਕ-ਆਪਰੇਟਰ/ਸੁਤੰਤਰ ਠੇਕੇਦਾਰ ਬਣਨਾ ਚਾਹੁੰਦੇ ਹਨ ਅਤੇ ਬਾਕੀਆਂ ਨੇ ਇਹ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਉਹ ਇਸੇ ਤਰ੍ਹਾਂ ਹੀ ਆਪਣੀ ਆਮਦਨ ਨੂੰ ਵਧਾ ਸਕਦੇ ਹਨ।

ਲਗਭਗ 70% ਕੰਪਨੀ ਡਰਾਈਵਰਾਂ ਨੇ ਕਿਹਾ ਕਿ ਉਹਨਾਂ ਦੀ ਆਮਦਨ $50,000 ਅਤੇ $100,000 ਦੇ ਵਿਚਕਾਰ ਸੀ ਜਦ ਕਿ 55% ਮਾਲਕ-ਆਪਰੇਟਰਾਂ /ਸੁਤੰਤਰ ਠੇਕੇਦਾਰਾਂ ਨੇ ਕਿਹਾ ਕਿ ਉਹਨਾਂ ਨੇ ਪਿਛਲੇ ਸਾਲ ਵਿੱਚ $75,000 ਜਾਂ ਇਸ ਤੋਂ ਵੱਧ ਕਮਾਏ ਹਨ। ਪਿਛਲੇ ਸਮੇਂ ਵਿੱਚ ਰਹਿ ਚੁੱਕੇ ਮਾਲਕ-ਆਪਰੇਟਰਾਂ /ਸੁਤੰਤਰ ਠੇਕੇਦਾਰਾਂ ‘ਚੋਂ 30% ਦਾ ਇਹ ਕਹਿਣਾ ਹੈ ਕਿ ਕੰਪਨੀ ਡਰਾਈਵਰ ਬਣਨ ਤੋਂ ਬਾਅਦ ਉਹਨਾਂ ਦੀ ਆਮਦਨ ਘੱਟ ਗਈ ਹੈ ਜਦ ਕਿ 20% ਨੇ ਕਿਹਾ ਕਿ ਹੁਣ ਉਹ ਨੌਕਰੀ ‘ਤੋਂ ਘੱਟ ਸੰਤੁਸ਼ਟ ਹਨ।

You may also like

Verified by MonsterInsights