Home Punjabi ਕੀ ਡਰੱਗ ਕਲੀਅਰਿੰਗ ਹਾਊਸ ਚਾਲਕ ਸਮਰੱਥਾ ਤੇ ਨਵਾਂ ਸਲਾਨਾ ਤਣਾਅ ਬਣੇਗੀ?

ਕੀ ਡਰੱਗ ਕਲੀਅਰਿੰਗ ਹਾਊਸ ਚਾਲਕ ਸਮਰੱਥਾ ਤੇ ਨਵਾਂ ਸਲਾਨਾ ਤਣਾਅ ਬਣੇਗੀ?

by Punjabi Trucking

2020 ਦੀ ਚੌਥੀ ਤਿਮਾਹੀ ਵਿਚ, ਕਿਰਾਏ ਤੇ ਟਰੱਕ ਦੇਣ ਵਾਲੇ ਉਦਯੋਗ ਨੇ ਲਗਭਗ 29,000 ਨੌਕਰੀਆਂ ਦਿਤੀਆਂ ਜੋ ਕਿ 25 ਸਾਲਾਂ ਵਿੱਚ ਕਿਸੇ ਵੀ ਤਿੰਨ ਮਹੀਨੇ ਦੀ ਮਿਆਦ ਵਿੱਚ ਸਭ ਤੋਂ ਵੱਧ ਨੌਕਰੀਆਂ ਦਿੱਤੇ ਜਾਣ ਦਾ ਰਿਕਾਰਡ ਹੈ। ਪਰ ਜਨਵਰੀ ਵਿੱਚ, ਟਰੱਕਿੰਗ ਵਿੱਚ ਸਿਰਫ 800 ਨੌਕਰੀਆਂ ਸ਼ਾਮਲ ਕੀਤੀਆਂ ਗਈਆਂ ਜਦ ਕਿ ਫਰਵਰੀ ਵਿੱਚ, ਉਦਯੋਗ ਨੇ 4,000 ਨੌਕਰੀਆਂ ਗੁਆ ਦਿੱਤੀਆਂ।

ਇਹ ਅਚਾਨਕ ਫਰੀਟ ਤੇ ਆਉਣ ਵਾਲੀ ਵਿਕਰੀ ਅਜੀਬ ਹੈ ਕਿਉਕਿ ਫਰੀਟ ਦੀ ਮੰਗ ਦੇ ਬਹੁਤੇ ਸੰਕੇਤਕ – ਜਿਵੇਂ ਕਿ ਸਪਾਟ ਮਾਰਕੀਟ ਦੀ ਮਾਤਰਾ ਅਤੇ ਦਰਾਂ, ਖਪਤਕਾਰਾਂ ਦੇ ਖਰਚੇ ਅਤੇ ਉਦਯੋਗਿਕ ਉਤਪਾਦਨ – ਨੂੰ ਕਿਰਾਏ ਤੇ ਜਾਰੀ ਰੱਖਣ ਲਈ ਲਗਾਤਾਰ ਦਬਾਅ ਦਾ ਸੁਝਾਅ ਦਿੱਤਾ ਗਿਆ ਹੈ।

ਵੱਧਦੇ ਰੁਜ਼ਗਾਰ ਦੇ ਮੱਧ ਵਿਚ ਇਹ ਅਚਾਨਕ ਗਿਰਾਵਟ ਆਉਣਾ ਅਸਧਾਰਨ ਹੈ, ਪਰ ਇਹ ਸ਼ਾਇਦ ਸਾਲਾਨਾ ਵਰਤਾਰੇ ਦੀ ਇਕ ਪਹਿਲੀ ਝਲਕ ਹੋ ਸਕਦੀ ਹੈ। ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਨੇ ਇਹ ਖ਼ਬਰ ਦਿੱਤੀ ਕਿ ਦਸੰਬਰ ਅਤੇ ਜਨਵਰੀ ਦੇ ਅਰੰਭ ਵਿੱਚ ਸਕਾਰਾਤਮਕ ਨਸ਼ਾ ਜਾਂਚ ਕਾਰਨ ਚਾਲਕਾਂ ਦਾ ਇੱਕ ਅਸਾਧਾਰਣ ਵੱਡਾ ਨੁਕਸਾਨ ਹੋਇਆ ਹੈ।

2020 ਦੇ ਸ਼ੁਰੂ ਵਿਚ ਲਾਗੂ ਹੋਏ ਕਲੀਅਰਿੰਗ ਹਾਊਸ, ਕੋਲ ਇੱਕ ਵਿਧੀ ਦੀ ਘਾਟ ਹੈ ਜਿਸ ਨਾਲ ਜੇਕਰ ਇਕ ਜਗ੍ਹਾ ਤੇ ਕੰਮ ਕਰਣ ਵਾਲਾ ਟਰੱਕ ਚਾਲਕ ਨਸ਼ੇ ਦੀ ਜਾਂਚ ਵਿੱਚ ਸਾਕਾਰਤਮਕ ਪਾਇਆ ਜਾਂਦਾ ਹੈ ਤੇ ਦੂਜੀ ਜਗ੍ਹਾ ਤੇ ਉਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਇਸ ਲਈ ਐਫ.ਐਮ.ਸੀ.ਐਸ.ਏ ਨੂੰ ਅਜਿਹੇ ਬੰਦਿਆਂ ਦੀ ਲੋੜ੍ਹ ਹੈ ਜੋ ਕਿ ਸਾਲ ਵਿਚ ਘੱਟ ਤੋਂ ਘੱਟ ਇਕ ਵਾਰ ਸਾਰੇ ਟਰੱਕ ਚਾਲਕਾਂ ਕੋਲੋਂ “ਅੰਸ਼ਕ’ ਪੁੱਛਗਿੱਛ ਕਰਨ ਤਾਂ ਕਿ ਇਹ ਪਤਾ ਕੀਤਾ ਜਾ ਸਕੇ ਕਿ ਰੁਜ਼ਗਾਰ ਪ੍ਰੀਖਿਆਵਾਂ ਤੋਂ ਪਹਿਲਾਂ ਕਿਸੇ ਚਾਲਕ ਦੀ ਨਸ਼ਾ ਰਿਪੋਰਟ ਸਾਕਾਰਤਮਕ ਤਾਂ ਨਹੀਂ ਆਈ।

ਪਹਿਲੀ ਸਾਲਾਨਾ ਪੁੱਛਗਿੱਛ ਲਈ ਆਖਰੀ ਮਿਤੀ 5 ਜਨਵਰੀ, 2021 ਸੀ। ਉਸ ਵਿੱਚੋਂ ਲਗਭਗ ਅੱਧੀ ਪੁੱਛਗਿੱਛ ਦਸੰਬਰ ਅਤੇ ਜਨਵਰੀ ਦੇ ਪਹਿਲੇ ਪੰਜ ਦਿਨਾਂ ਵਿੱਚ ਹੋ ਗਈ ਸੀ। ਉਸ ਵੇਲੇ ਜਾਂਚ ਸਾਕਾਰਤਮਕ ਆਉਣ ਕਾਰਨ ਡਰਾਈਵਰਾਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਜੋ ਕਿ 2020 ਦੇ ਬਾਕੀ ਸਾਰੇ ਦਿਨਾਂ ਦੇ ਮੁਕਾਬਲੇ ਸਭ ਤੋਂ ਜਿਆਦਾ ਸੀ। ਤਨਖਾਹਾਂ ਦੇਣ ਵਾਲੇ ਰੁਜ਼ਗਾਰ ਤੇ ਇਹ ਇੱਕ ਬਹੁਤ ਵੱਡਾ ਘਾਟਾ ਹੋਣਾ ਸੀ ਜੋ ਕਿ ਆਪਣੇ ਆਪ ਵਿੱਚ ਜਨਵਰੀ ਚ ਹੋਏ ਨਾ ਬਰਾਬਰ ਵਾਧੇ ਅਤੇ ਫ਼ਰਵਰੀ ਵਿੱਚ ਹੋਏ ਨੁਕਸਾਨ ਨੂੰ ਬਿਆਨ ਕਰਦਾ ਹੈ।

ਦਸੰਬਰ ਅਤੇ ਜਨਵਰੀ ਦੇ ਅਰੰਭ ਦੌਰਾਨ ਕਿੰਨੇ ਟਰੱਕ ਚਾਲਕਾਂ ਵਿੱਚ ਗਿਰਾਵਟ ਆਈ? ਇਸ ਬਾਰੇ ਜਾਣਨ ਲਈ ਸਾਡੇ ਕੋਲ ਨਿਸ਼ਚਤ ਤੌਰ ਤੇ ਲੋੜੀਂਦਾ ਜਾਣਕਾਰੀ ਨਹੀਂ ਹੈ ਪਰ ਗਿਆਨ ਅਤੇ ਤਜ਼ਰਬੇ ਨਾਲ ਅਸੀਂ ਇੱਕ ਚੰਗਾ ਅਨੁਮਾਨ ਲਗਾ ਸਕਦੇ ਹਾਂ।

ਅਸੀਂ 2020 ਦੌਰਾਨ-ਰੁਜ਼ਗਾਰ ਤੋਂ ਪਹਿਲਾਂ ਦੇ ਸਕਾਰਾਤਮਕ ਨਤੀਜਿਆਂ ਦੀ ਸੰਖਿਆ ਨਾਲ ਸ਼ੁਰੂਆਤ ਕਰਦੇ ਹਾਂ ਅਤੇ ਪਹਿਲਾਂ ਹੀ ਲਗਾਏ ਗਏ ਟਰੱਕ ਚਾਲਕਾਂ ਦੀ ਗਿਣਤੀ ਬਾਰੇ, ਬੇਤਰਤੀਬ ਜਾਂਚ ਦੇ ਕਾਰਨ ਕਿਸੇ ਵੀ ਤਰਾਂ ਹਟਾਏ ਗਏ ਚਾਲਕਾਂ ਦੀ ਗਿਣਤੀ ਬਾਰੇ ਅਨੁਮਾਨ ਲਗਾਉਂਦੇ ਹਾਂ। ਜਾਣਕਾਰੀ ਅਨੁਸਾਰ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਬਚੇ ਹੋਏ ਟਰੱਕ ਚਾਲਕਾਂ ਵਿੱਚੋਂ ਅੱਧੇ ਦਸੰਬਰ ਅਤੇ ਜਨਵਰੀ 2021 ਦੇ ਪਹਿਲੇ ਪੰਜ ਦਿਨਾਂ ਦੌਰਾਨ ਹਟਾਏ ਗਏ ਸਨ ਕਿਓਂਕਿ ਅੱਧੀ ਪੁੱਛਗਿੱਛ ਉਸੇ ਅਰਸੇ ਦੌਰਾਨ ਕੀਤੀ ਗਈ ਸੀ।

ਇਨ੍ਹਾਂ ਧਾਰਨਾਵਾਂ ਦੇ ਮੱਦੇਨਜ਼ਰ, ਅਸੀਂ ਅਨੁਮਾਨ ਲਗਾਉਂਦੇ ਹਾਂ ਕਿ ਕਲੀਅਰਿੰਗ ਹਾਊਸ ਦੀ ਪ੍ਰਕਿਰਿਆ ਵਿਚ ਕੱਢੇ ਗਏ ਟਰੱਕ ਚਾਲਕਾਂ ਤੋਂ ਇਲਾਵਾ ਇਸ ਮਿਆਦ ਦੇ ਦੌਰਾਨ ਘੱਟੋ ਘੱਟ 3,500 ਡਰਾਈਵਰਾਂ ਨੂੰ ਹਟਾ ਦਿੱਤਾ ਗਿਆ ਸੀ। ਇਹ ਸ਼ਾਇਦ ਵੱਡੀ ਸੰਖਿਆ ਨਾ ਲੱਗੇ, ਪਰ ਇਹ ਲਗਭਗ ਇੱਕ ਮਹੀਨੇ ਵਿੱਚ ਬੰਦ ਹੋ ਰਹੇ 13ਵੇਂ ਸਭ ਤੋਂ ਵੱਡੇ ਟਰੱਕ ਲੋਅਰ ਕੈਰੀਅਰ ਦੇ ਬਰਾਬਰ ਹੈ।

ਮਹਾਂਮਾਰੀ ਦੇ ਕਾਰਨ, ਐਫ.ਐਮ.ਸੀ.ਐਸ.ਏ ਨੇ ਬੇਤਰਤੀਬੇ ਜਾਂਚ ਵਿੱਚ ਕਾਫ਼ੀ ਢਿੱਲ ਦਿੱਤੀ ਹੈ, ਇਸ ਲਈ ਸ਼ਾਇਦ ਇਸ ਦੌਰਾਨ ਆਮ ਨਾਲੋਂ ਘੱਟ ਡਰਾਈਵਰਾਂ ਨੂੰ ਹਟਾਇਆ ਗਿਆ ਹੈ। ਅਸੀਂ ਇਹ ਵੀ ਮੰਨਦੇ ਹਾਂ ਕਿ ਰੁਜ਼ਗਾਰ ਤੋਂ ਪਹਿਲਾਂ ਦੀ ਜਾਂਚ ਵਿੱਚ ਸਕਾਰਾਤਮਕ ਪਾਏ ਜਾਨ ਵਾਲੇ ਅੱਧੇ ਚਾਲਕ ਪਹਿਲਾਂ ਹੀ ਕਿਸੇ ਹੋਰ ਵਾਹਕ ਲਈ ਟਰੱਕ ਚਲਾਉਣ ਦਾ ਕੰਮ ਕਰ ਰਹੇ ਸਨ। ਅਸੀਂ ਨਹੀਂ ਜਾਣਦੇ ਪਰ ਸੰਭਾਵਤ ਤੌਰ ਤੇ ਇਹ ਪ੍ਰਤੀਸ਼ਤਤਾ ਵਧੇਰੇ ਹੈ।

ਹਾਲਾਂਕਿ ਵਾਹਕਾਂ ਨੇ ਸ਼ਾਇਦ ਸਾਲਾਨਾ ਪੁੱਛਗਿੱਛ ਕਰਨ ਤੇ ਅਫ਼ਸੋਸ ਕੀਤਾ ਹੋਵੇਗਾ, ਪਰ ਅਸੀਂ ਆਮ ਤੌਰ ਤੇ ਹਰ ਸਾਲ ਇਸ ਤਰ੍ਹਾਂ ਦੀ ਪੁੱਛਗਿੱਛ ਦੀ ਉਮੀਦ ਕਰਦੇ ਹਾਂ। ਜੇਕਰ ਕਲੀਅਰਿੰਗ ਹਾਊਸ ਨਸ਼ੇ ਦੀ ਵਰਤੋਂ ਕਰਨ ਵਾਲੇ ਚਾਲਕਾਂ ਨੂੰ ਬਾਹਰ ਕੱਢਣ ਵਿੱਚ ਆਪਣਾ ਕੰਮ ਕਰਦਾ ਹੈ, ਤਾਂ ਸਾਨੂੰ ਹਰ ਸਾਲ ਸਾਕਾਰਤਮਕ ਰਿਪੋਰਟ ਕਾਰਨ ਕੱਢੇ ਗਏ ਟਰੱਕ ਚਾਲਕਾਂ ਦੀ ਗਿਣਤੀ ਵਿੱਚ ਗਿਰਾਵਟ ਵੇਖਣ ਨੂੰ ਮਿਲੇਗੀ।

You may also like

Leave a Comment