ਖੇਤੀਬਾੜੀ ਅਤੇ ਆਵਾਜਾਈ ਦੋਵੇਂ ਆਪਸ ਵਿੱਚ ਸੰਬੰਧਿਤ ਹਨ। ਆਵਾਜਾਈ ਤੋਂ ਬਿਨਾਂ ਖੇਤੀਬਾੜੀ ਸੰਭਵ ਨਹੀਂ ਹੈ। ਕਿਉਂਕਿ ਆਵਾਜਾਈ ਹੀ ਇਕ ਅਜਿਹਾ ਸਾਧਨ ਹੈ ਜਿਸ ਰਾਹੀਂ ਉਤਪਾਦਨ ਨੂੰ ਖਪਤਕਾਰਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਸਪਲਾਈ ਚੇਨ ਵਿੱਚ ਆਵਾਜਾਈ ਦੀ ਅਹਿਮ ਭੂਮਿਕਾ ਹੈ। ਉਤਪਾਦਨ ਤੋਂ ਲੈ ਕੇ ਖਪਤ ਤੱਕ, ਹਰ ਪੜਾਅ ਵਿੱਚ ਆਵਾਜਾਈ ਦੀ ਲੋੜ ਹੁੰਦੀ ਹੈ। ਆਵਾਜਾਈ ਦੇ ਬਹੁਤ ਸਾਰੇ ਸਾਧਨ ਹਨ। ਟ੍ਰਾਂਸਪੋਰਟੇਸ਼ਨ ਸਰਵਿਸਿਜ਼ ਡਿਵੀਜ਼ਨ (ਟੀਐਸਡੀ) ਦੇ ਅਨੁਸਾਰ, ਉਤਪਾਦਕਾਂ ਤੋਂ ਖਪਤਕਾਰਾਂ ਤੱਕ ਮਾਲ ਲਿਆਉਣ ਦੇ ਚਾਰ ਵੱਡੇ ਢੰਗ ਹਨ। ਰੇਲ ਮਾਰਗ, ਹਵਾਈ ਕਾਰਗੋ, ਸਮੁੰਦਰੀ ਆਵਾਜਾਈ ਅਤੇ ਸੜਕ ਮਾਰਗ। ਸੜਕ ਮਾਰਗ ਖੇਤੀਬਾੜੀ ਕਿੱਤੇ ਦਾ ਇੱਕ ਮੁੱਖ ਆਵਾਜਾਈ ਦਾ ਰਸਤਾ ਹੈ ਤੇ ਇਸ ਵਿੱਚ ਟ੍ਰੱਕਇੰਗ ਨੂੰ ਖੇਤੀ ਸਪਲਾਈ ਦਾ ਇੰਜਣ ਮੰਨਿਆ ਜਾਂਦਾ ਹੈ।
ਖੇਤੀਬਾੜੀ ਵਿੱਚ, ਸਪਲਾਈ ਚੇਨ ਪ੍ਰਕਿਰਿਆ ਸੜਕਾਂ ਦੇ ਨੈਟਵਰਕ ਦੁਆਰਾ ਜੁੜੀ ਹੋਈ ਹੈ ਜਿਸ ਵਿੱਚ ਟਰੱਕਾਂ ਦੁਆਰਾ ਖੇਤੀ ਫਾਰਮ ਦਾ ਉਤਪਾਦ ਖਪਤਕਾਰਾਂ ਤੱਕ ਸੁਰੱਖਿਅਤ ਪਹੁੰਚਾਇਆ ਜਾਂਦਾ ਹੈ। ਟਰੱਕਿੰਗ ਖੇਤੀਬਾੜੀ ਜਿਣਸਾਂ ਦੀ ਢੋਆ ਢੋਆਈ ਨੂੰ ਇਕ ਭਾਰੀ ਲਚਕ ਪ੍ਰਦਾਨ ਕਰਦੀ ਹੈ। ਇਸ ਸੁਪਲਾਈ ਚੇਨ ਦਾ ਸੱਭ ਤੋਂ ਵੱਡਾ ਲਾਭ ਜਲਦੀ ਖ਼ਰਾਬ ਹੋਣ ਵਾਲੀਆਂ ਚੀਜ਼ਾਂ ਦੇ ਟਰਾਂਸਪੋਰਟੇਸ਼ਨ ਨੂੰ ਹੁੰਦਾ ਹੈ ਕਿਉਂ ਕਿ ਅਸੀਂ ਇਹਨਾਂ ਦੀ ਕਟਾਈ ਦੇ ਹਿਸਾਬ ਨਾਲ ਬਹੁਤ ਜਲਦੀ ਬਦਲਾਵ ਕਰ ਸਕਦੇ ਹਾਂ। ਟਰੱਕਾਂ ਵਿੱਚ 75% ਖੇਤੀਬਾੜੀ ਭੰਡਾਰ ਹੁੰਦੇ ਹਨ ਜਿਸ ਵਿਚ ਅਨਾਜ, ਖਾਦ, ਪੈਕ ਭੋਜਨ, ਡੇਅਰੀ ਉਤਪਾਦ, ਕੀਟਨਾਸ਼ਕਾਂ, ਪਸ਼ੂ ਉਤਪਾਦਾਂ, ਫਲ, ਸਬਜ਼ੀਆਂ ਆਦਿ ਸ਼ਾਮਿਲ ਹਨ। ਖੇਤੀਬਾੜੀ ਮਾਰਕੀਟਿੰਗ ਸੇਵਾਵਾਂ (ਏ.ਐੱਮ.ਐੱਸ.) ਦੱਸਦੀ ਹੈ ਕਿ ਯੂ. ਐਸ ਵਿੱਚ ਲਗਭਗ 51% ਅਨਾਜ ਦੀ ਟਰਾਂਸਪੋਰਟ ਟਰੱਕਾਂ ਰਾਹੀਂ ਹੁੰਦੀ ਹੈ ਜਦੋਂ ਕਿ ਰੇਲ ਅਤੇ ਬਾਰਜ ਰਾਹੀਂ 33 ਅਤੇ 16% ਦੀ ਤੁਲਨਾ ਕੀਤੀ ਜਾਂਦੀ ਹੈ। ਟਰੱਕਾਂ ਰਾਹੀਂ ਘਰੇਲੂ ਅਨਾਜ ਦੀ ਟਰਾਂਸਪੋਰਟ ਵਧੇਰੇ ਹਿੱਸੇ ਦੇ 68% ਹੈ। ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਟਰੱਕਾਂ ਦੁਆਰਾ ਖੇਤੀਬਾੜੀ ਅਨਾਜ ਦੀ ਵਧੇਰੇ ਮਾਤਰਾ ਵਿੱਚ ਟਰਾਂਸਪੋਰਟੇਸ਼ਨ ਹੁੰਦੀ ਹੈ।
ਕੁਸ਼ਲ ਅਤੇ ਪ੍ਰਭਾਵਸ਼ਾਲੀ ਆਵਾਜਾਈ ਚੀਜ਼ਾਂ ਦੀ ਕੀਮਤ ਦੇ ਨਾਲ ਨਾਲ ਖਪਤਕਾਰਾਂ ਦੀ ਖਰੀਦ ਸ਼ਕਤੀ ਨੂੰ ਵੀ ਪ੍ਰਭਾਵਿਤ ਕਰਦੀ ਹੈ। ਟ੍ਰੱਕਇੰਗ ਟਰਾਂਸਪੋਰਟੇਸ਼ਨ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਵੀ ਹਨ ਜਿਵੇਂ ਕਿ ਖਪਤਕਾਰਾਂ ਕੋਲ ਉਤਪਾਦਾਂ ਨੂੰ ਪਹੁੰਚਾਉਣ ਤੋਂ ਪਹਿਲਾਂ ਇਸਨੂੰ ਉਲਝਣ ਵਾਲੀ ਅਤੇ ਗੁੰਝਲਦਾਰ ਸਪਲਾਈ ਚੇਨ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ। ਇਸ ਤਰ੍ਹਾਂ, ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਜਲਦੀ ਖ਼ਰਾਬ ਹੋਣ ਵਾਲੀਆਂ ਖਾਣ ਪੀਣ ਦੀਆਂ ਚੀਜ਼ਾਂ ਨੂੰ ਆਵਾਜਾਈ ਪ੍ਰਕ੍ਰਿਆ ਪ੍ਰਭਾਵਿਤ ਕਰ ਸਕਦੀ ਹੈ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ ਡੀ ਏ) ਦੁਆਰਾ ਨਿਰਧਾਰਤ ਖੁਰਾਕੀ ਆਵਾਜਾਈ ਸੁਰੱਖਿਆ ਨਿਯਮਾਂ ਦੇ ਅਨੁਸਾਰ, ਖੇਤੀਬਾੜੀ ਜਿਣਸਾਂ ਦੀ ਟਰਾਂਸਪੋਰਟ ਸਮੇਂ ਸੁਰੱਖਿਆ ਮਿਆਰਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਸ਼ਿੱਪਰਜ਼ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਨ੍ਹਾਂ ਕੈਰੀਅਰਾਂ ਦੇ ਨਾਲ ਉਹ ਕੰਮ ਕਰਦੇ ਹਨ ਉਨ੍ਹਾਂ ਵਿੱਚ ਨੁਕਸਦਾਰ ਇਨਸੂਲੇਸ਼ਨ, ਮਾੜੀ ਹਵਾ ਦੇ ਗੇੜ, ਤਾਪਮਾਨ ਵਿੱਚ ਤਬਦੀਲੀ, ਆਦਿ ਕਾਰਨ ਸਮੱਸਿਆਵਾਂ ਤੋਂ ਬਚਣ ਲਈ ਤਰੀਕੇ ਹੋਣੇ ਚਾਹੀਦੇ ਹਨ ਅਤੇ ਹਾਈਜੀਨਿਕ ਉਤਪਾਦ ਖਪਤਕਾਰਾਂ ਤੱਕ ਪਹੁੰਚਣੇ ਚਾਹੀਦੇ ਹਨ।
ਹਾਲ ਹੀ ਵਿੱਚ, ਕੋਵਿਡ -19 ਮਹਾਂਮਾਰੀ ਨੇ ਖੇਤੀਬਾੜੀ ਸੈਕਟਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਖਾਸ ਤੌਰ ਤੇ ਭੋਜਨ ਮਾਰਕੀਟ ਵਿੱਚ ਸ਼ਾਮਿਲ ਹਰੇਕ ਨੂੰ ਪ੍ਰਭਾਵਿਤ ਕੀਤਾ ਹੈ। ਸਪਲਾਈ ਅਤੇ ਮੰਗ ਵਿੱਚ ਅਚਾਨਕ ਤਬਦੀਲੀਆਂ ਨੇ ਭਾੜੇ ਦੀਆਂ ਕੀਮਤਾਂ ਅਤੇ ਟਰੱਕਾਂ ਦੀ ਆਵਾਜਾਈ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪਰ ਅਣਉਚਿਤ ਹਾਲਤਾਂ ਦੇ ਬਾਵਜੂਦ ਵੀ ਟ੍ਰੱਕਇੰਗ ਇੰਡਸਟਰੀ ਨੇ ਜੀਵਨ ਬਚਾਉਣ ਵਾਲੇ ਉਤਪਾਦਾਂ ਨੂੰ ਲੋੜੀਂਦੀਆਂ ਥਾਵਾਂ ਤੱਕ ਪਹੁੰਚਾਇਆ ਹੈ। ਇਸ ਲਈ ਟ੍ਰੱਕਇੰਗ ਖੇਤੀਬਾੜੀ ਸੈਕਟਰ ਦਾ ਹਮੇਸ਼ਾ ਇੱਕ ਖ਼ਾਸ ਹਿੱਸਾ ਰਹੇਗੀ ਜੋ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਨੂੰ ਬਣਾਈ ਰੱਖੇਗੀ।