Home Punjabi ਟਰੱਕਿੰਗ ਸਕੂਲ ਦੇ ਸਾਬਕਾ ਡਾਇਰੈਕਟਰ ਨੂੰ ਵੀ.ਏ. ਦੇ 4.1 ਮਿਲੀਅਨ ਡਾਲਰ ਦੇ ਘੁਟਾਲੇ ਕੇਸ ਵਿੱਚ ਹੋਈ ਜੇਲ

ਟਰੱਕਿੰਗ ਸਕੂਲ ਦੇ ਸਾਬਕਾ ਡਾਇਰੈਕਟਰ ਨੂੰ ਵੀ.ਏ. ਦੇ 4.1 ਮਿਲੀਅਨ ਡਾਲਰ ਦੇ ਘੁਟਾਲੇ ਕੇਸ ਵਿੱਚ ਹੋਈ ਜੇਲ

by Punjabi Trucking

ਕੈਲੀਫੋਰਨੀਆ ਸਥਿਤ ਇੱਕ ਟਰੱਕ ਡਰਾਈਵਿੰਗ ਸਕੂਲ ਦੇ ਡਾਇਰੈਕਟਰ ਨੂੰ ਵੀ ਹੁਣ ਆਪਣੇ ਸਾਥੀ ਵਾਂਗ ਵਾਇਰ ਧੋਖਾਧੜੀ ਦੇ ਮਾਮਲੇ ਵਿੱਚ 1 ਸਾਲ ਜੇਲ ਦੀ ਸਜ਼ਾ ਸੁਣਾਈ ਜਾਵੇਗੀ।

ਕੈਨਿਯਨ ਕੰਟਰੀ ਦੇ ਰਾਬਰਟ ਵੈਗਨਰ ਪਹਿਲਾਂ 15 ਮਹੀਨਿਆਂ ਦੀ ਸੰਘੀ ਜੇਲ੍ਹ ਵਿੱਚ ਰਹਿਣਗੇ ਅਤੇ ਫਿਰ ਉਹਨਾਂ ਨੂੰ ਤਿੰਨ ਸਾਲਾਂ ਦੀ ਨਿਗਰਾਨੀ ਹੇਠ ਰਿਹਾਈ ਦਿੱਤੀ ਜੇਵਗੀ। ਵੈਗੋਨਰ ਦੇ ਸਾਥੀ, ਐਮਿਟ ਮਾਰਸ਼ਲ, ਉਰਫ ਅਮਿਤ ਮਾਰਸ਼ਲ, ਨੂੰ ਅਕਤੂਬਰ 2020 ਵਿੱਚ ਚਾਰ ਸਾਲ ਲਈ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਨਾਲ ਹੀ 4.1 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਲਈ ਕਿਹਾ ਗਿਆ। ਵੈਗਨਰ ਅਤੇ ਮਾਰਸ਼ਲ ਅਲਾਇੰਸ ਸਕੂਲ ਆਫ ਟਰੱਕਿੰਗ ਚਲਾਉਂਦੇ ਸਨ, ਜਿਸਦਾ ਮੁੱਖ ਦਫਤਰ ਚੈਟਸਵਰਥ ਵਿੱਚ ਹੈ।

ਚਾਰ ਸਾਲਾਂ ਦੇ ਸਮੇਂ ਵਿੱਚ ਇਹਨਾਂ ਦੋਵਾਂ ਵਿਅਕਤੀਆਂ ਨੇ ਯੂ.ਐਸ. ਡਿਪਾਰਟਮੈਂਟ ਆਫ਼ ਵੈਟਰਨਜ਼ ਅਫੇਅਰ (ਵੀ.ਏ.) ਨੂੰ 4 ਮਿਲੀਅਨ ਡਾਲਰ ਤੋਂ ਵੱਧ ਦਾ ਧੋਖਾ ਦਿੱਤਾ। ਇਹ ਪੈਸਾ ਉਨ੍ਹਾਂ ਵੈਟਰਨਾਂ ਦੀ ਸਿਖਲਾਈ ਅਤੇ ਰਿਹਾਇਸ਼ ਵੱਲ ਜਾਣਾ ਸੀ ਜੋ ਟਰੱਕ ਡਰਾਈਵਰ ਬਣਨ ਦੀ ਸਿਖਲਾਈ ਲੈ ਰਹੇ ਸਨ।

ਅਦਾਲਤੀ ਰਿਕਾਰਡਾਂ ਅਨੁਸਾਰ ਅਲਾਇੰਸ ਨੇ ਉਹਨਾਂ ਵੈਟਰਨਾਂ ਦੀ ਭਰਤੀ ਕੀਤੀ ਅਤੇ ਉਨ੍ਹਾਂ ਨਾਲ ਇਹ ਵਾਅਦਾ ਵੀ ਕੀਤਾ ਕਿ ਉਹ ਸਕੂਲ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਬਿਨਾਂ ਵੀ.ਏ. ਤੋਂ ਰਿਹਾਇਸ਼ ਅਤੇ ਹੋਰ ਫੀਸਾਂ ਇਕੱਠੀਆਂ ਕਰ ਸਕਦੇ ਹਨ।

ਵੈਗਨਰ ਅਤੇ ਮਾਰਸ਼ਲ ਦੋਨੋਂ ਹੀ ਇਸ ਗੱਲ ਤੋਂ ਜਾਣੂ ਸਨ ਕਿ ਇਹ ਲੋਕ ਸਾਰੀਆਂ ਕਲਾਸਾਂ ਵਿੱਚ ਸ਼ਾਮਿਲ ਨਹੀਂ ਹੋ ਪਾਉਣਗੇ ਜਿਵੇਂ ਕਿ 160-ਘੰਟੇ ਟਰੈਕਟਰ ਟ੍ਰੇਲਰ ਸੇਫਟੀ ਕਲਾਸ ਜਾਂ 600-ਘੰਟੇ ਦੇ ਸਿਲੈਕਟ ਡਰਾਈਵਰ ਡਿਵੈਲਪਮੈਂਟ ਪ੍ਰੋਗਰਾਮ।

ਸਗੋਂ ਫੈਡਰਲ ਵਕੀਲਾਂ ਦੁਆਰਾ ਇਹ ਦੱਸਿਆ ਗਿਆ ਕਿ, ਵੈਗਨਰ ਅਤੇ ਮਾਰਸ਼ਲ ਨੇ “ਜਾਅਲੀ ਦਸਤਾਵੇਜ਼ਾਂ” ਦੇ ਨਾਲ “ਫਰਜ਼ੀ ਦਾਖਲਾ ਪ੍ਰਮਾਣੀਕਰਣ” ਅਤੇ ਵਿਦਿਆਰਥੀ ਫਾਈਲਾਂ ਬਣਾਈਆਂ ਅਤੇ ਖੋਜ ਸਮੇਂ ਜਦ ਇਹ ਫਾਈਲਾਂ ਮਿਲੀਆਂ ਤਾਂ ਮਾਰਸ਼ਲ ਦੁਆਰਾ ਇਹਨਾਂ ਨੂੰ ਨਸ਼ਟ ਕਰਨ ਦੇ ਆਦੇਸ਼ ਦਿੱਤੇ ਗਏ।

ਵੀ.ਏ.ਨੇ ਅਲਾਇੰਸ ਨੂੰ ਸਿਖਲਾਈ ਅਤੇ ਰਿਹਾਇਸ਼ ਲਈ 2.2 ਮਿਲੀਅਨ ਡਾਲਰ ਦੇਣ ਤੋਂ ਇਲਾਵਾ 911 ਜੀ.ਆਈ. ਬਿੱਲ ਲਈ ਵੀ 1.9 ਮਿਲੀਅਨ ਡਾਲਰ ਉਹਨਾਂ ਵੈਟਰਨਾਂ ਨੂੰ ਦਿੱਤੇ ਜੋ ਕਿ ਅਲਾਇੰਸ ਵਿੱਚ ਕਲਾਸਾਂ ਲੈ ਰਹੇ ਸਨ।

ਕਿਸੇ ਵੀ ਵੈਟਰਨ ‘ਤੇ ਅਜਿਹਾ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ ਹੈ।

ਵਕੀਲਾਂ ਦੁਆਰਾ ਇਹ ਦੱਸਿਆ ਗਿਆ ਕਿ ਮਾਰਸ਼ਲ ਨੇ ਇਹ ਪੈਸੇ ਗਹਿਣਿਆਂ, ਛੁੱਟੀਆਂ, ਅਲਾਇੰਸ ਲਈ ਇੱਕ ਨਵਾਂ ਟਰੱਕ ਅਤੇ ਅਰਧ-ਟਰੈਕਟਰਾਂ ਲੈਣ ਲਈ ਵਰਤੇ ਅਤੇ ਨਾਲ ਹੀ ਕੁਝ ਪੈਸੇ ਦੀ ਵਰਤੋਂ ਉਸ ਨੇ ਵੁਡਲੈਂਡ ਹਿੱਲਜ਼ ਵਿੱਚ ਆਪਣੀ ਰਿਹਾਇਸ਼ ‘ਤੇ ਜਾਇਦਾਦ ਟੈਕਸ ਅਦਾ ਕਰਨ ਲਈ ਕੀਤੀ।

You may also like

Verified by MonsterInsights