ਟੈਕਨੋਲੋਜੀ ਨੇ ਮਨੁੱਖੀ ਸੱਭਿਅਤਾ ਨੂੰ ਇਕ ਨਵਾਂ ਮੁਕਾਮ ਦਿੱਤਾ ਹੈ। ਹਰੇਕ ਖੇਤਰ ਵਿੱਚ ਟੈਕਨੋਲੋਜੀ ਨੇ ਮਨੁੱਖੀ ਜੀਵਨ ਨੂੰ ਅਸਾਨ ਬਣਾਉਣ ਲਈ ਇੱਕ ਅਹਿਮ ਭੂਮੀਕਾ ਨਿਭਾਈ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਇੱਕ ਪਾਰਸਲ ਨੂੰ ਮੰਜ਼ਿਲ ਤੱਕ ਪਹੁੰਚਣ ਲਈ ਮਹੀਨੇ ਲੱਗ ਜਾਂਦੇ ਸਨ, 24 ਘੰਟਿਆਂ ਦਾ ਸਫਰ ਇੱਕ ਸਦੀ ਵਰਗਾ ਲੱਗਦਾ ਸੀ, ਅਤੇ ਟ੍ਰੱਕਇੰਗ ਇੱਕ ਮੁਸ਼ਕਿਲ ਅਤੇ ਸਮਾਂ ਖਪਤ ਕਰਨ ਵਾਲਾ ਕਿੱਤਾ ਲੱਗਦਾ ਸੀ। ਪਰ, ਅੱਜ ਦੇ ਸਮੇਂ ਵਿੱਚ ਟ੍ਰੱਕਇੰਗ ਬਹੁਤ ਹੀ ਅਸਾਨ, ਤੇਜ਼, ਸੁਰੱਖਿਅਤ ਅਤੇ ਕੁਸ਼ਲ ਕਿੱਤਾ ਬਣ ਗਿਆ ਹੋਇਆ ਹੈ।
ਟ੍ਰੱਕਇੰਗ ਉਦਯੋਗ ਦੇ ਵਿੱਚ ਟੈਕਨੋਲੋਜੀ ਨੇ ਬਹੁਤ ਸਾਰੀਆਂ ਗੁੰਝਲਦਾਰ ਮੁਸ਼ਕਿਲਾਂ ਦਾ ਹੱਲ੍ਹ ਕੀਤਾ ਹੈ ਅਤੇ ਸ਼ਿਪਮੈਂਟ ਸੰਬੰਧੀ ਬਹੁਤ ਸਾਰੇ ਆਪ੍ਰੇਸ਼ਨਜ਼ ਵਿੱਚ ਤੇਜ਼ੀ ਲਿਆਂਦੀ ਹੈ। ਟਰੱਕ ਓਨਰਸ ਮਾਰਕੀਟ ਦੀ ਜ਼ਰੂਰਤ ਅਨੁਸਾਰ ਅਡਵਾਂਸਡ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਨ। ਇਸ ਨਾਲ ਉਹਨਾਂ ਦੇ ਡਰਾਈਵਰ ਸੁਰੱਖਿਅਤ ਰਹਿੰਦੇ ਹਨ ਅਤੇ ਉਹਨਾਂ ਦੇ ਰੋਜ਼ਾਨਾ ਦੇ ਆਪ੍ਰੇਸ਼ਨਜ਼ ਵਿੱਚ ਤੇਜ਼ੀ ਆਉਂਦੀ ਹੈ। ਔਟੋਮੈਟੇਡ ਟ੍ਰੱਕਇੰਗ, ਇਲੇਕਿ੍ਟ੍ਰਕ ਟ੍ਰੱਕਇੰਗ, ਮੋਬਾਈਲ ਐਪ੍ਲੀਕੇਸ਼ਨਸ, ਲੋਜਿਸਟਿਕਲ ਐਨਲਾਈਜ਼ਿੰਗ, ਪਲਾਟੂਨਿੰਗ ਆਦਿ ਕੁੱਝ ਆਉਣ ਵਾਲੀਆਂ ਟੈਕਨੋਲੋਜੀਸ ਹਨ ਜਿਸ ਨਾਲ ਭਵਿੱਖ ਵਿੱਚ ਟ੍ਰੱਕਇੰਗ ਨੂੰ ਹੋਰ ਅਸਾਨ ਬਣਾਇਆ ਜਾ ਸਕਦਾ ਹੈ।
“ਆਟੋਮੈਟਿਕ ਟ੍ਰੱਕਇੰਗ” ਹਾਲ ਹੀ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਔਟੋਨੋਮੀ ਦੇ ਬਹੁਤ ਸਾਰੇ ਲੈਵਲ ਹਨ ਜੋ ਮਾਰਕੀਟ ਦੀਆਂ ਜ਼ਰੂਰਤਾਂ ਦੇ ਅਨੁਸਾਰ ਅਪਣਾਏ ਜਾਂਦੇ ਹਨ। ਮੁੱਢਲਾ ਲੈਵਲ ਯਾਨੀ ‘ਲੈਵਲ 1’ ਵਿਚ ਸਿਰਫ ਇਕ ਫੰਕਸ਼ਨ ਸ਼ਾਮਿਲ ਹੁੰਦਾ ਹੈ ਜੋ ਔਟੋਮੈਟਡ ਹੁੰਦਾ ਹੈ ਅਤੇ ਇਸ ਲਈ ਡਰਾਈਵਰ ਦੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ। ਦੂਜਾ ਲੈਵਲ ਪਾਰਸ਼ਿਅਲੀ ਔਟੋਮੈਟਡ ਹੈ ਜਿੱਥੇ ਸਟੀਰਿੰਗ ਵੀਲ ਅਤੇ ਐਕਸਰਲੇਸ਼ਨ ਦੋਵੇਂ ਔਟੋਮੈਟਡ ਹਨ। ਤੀਜਾ ਲੈਵਲ ਕੰਡੀਸ਼ਨਲ ਔਟੋਮੈਸ਼ਨ ਹੈ ਜਿੱਥੇ ਡਰਾਈਵਰ ਸਿਰਫ ਕੁਝ ਖਾਸ ਟ੍ਰੈਫਿਕ / ਵਾਤਾਵਰਣ ਪ੍ਰਸਥਿਤੀਆਂ ਦੇ ਅਧੀਨ ਲੋੜੀਂਦਾ ਹੁੰਦਾ ਹੈ, ਬਾਕੀ ਨਾਜ਼ੁਕ ਸੁਰੱਖਿਆ ਵਿਸ਼ੇਸ਼ਤਾਵਾਂ ਔਟੋਮੈਟਡ ਹੁੰਦੀਆਂ ਹਨ। ਸਾਰੇ ਨਾਜ਼ੁਕ ਕਾਰਜਾਂ ਲਈ ਸਾਰੀਆਂ ਸ਼ਰਤਾਂ ਅਧੀਨ ਯਾਤਰਾ ਦੌਰਾਨ ਉੱਚ ਔਟੋਮੈਸ਼ਨ, ਲੈਵਲ 4 ਸ਼੍ਰੇਣੀ ਦੇ ਅਧੀਨ ਆਉਂਦਾ ਹੈ। ਭਾਵੇਂ ਕਿ ਹਰ ਚੀਜ਼ ਔਟੋਮੈਟਡ ਹੈ, ਲੇਕਿਨ ਡ੍ਰਾਈਵਰ ਦੀ ਮੌਜੂਦਗੀ ਜ਼ਰੂਰੀ ਹੈ। ਫਿਰ 5 ਵੇਂ ਲੈਵਲ ਤੇ ਪੂਰੇ ਔਟੋਮੈਸ਼ਨ ਦੇ ਨਾਲ ਡਰਾਈਵਰਲੈੱਸ ਟਰੱਕਸ ਆਉਂਦੇ ਹਨ। ਪਹਿਲੇ ਦੋ ਲੈਵਲ ਵਪਾਰਕ ਤੌਰ ਤੇ ਉਪਲਬਧ ਹਨ, ਲੇਕਿਨ ਬਾਕੀ ਦੇ ਸੰਯੁਕਤ ਰਾਜ ਵਿੱਚ ਪ੍ਰੋਟੋਟਾਈਪਿੰਗ ਅਤੇ ਟੈਸਟਿੰਗ ਪੜਾਅ ਵਿੱਚ ਹਨ। ਪਰ ਲੈਵਲ 2 ਤੋਂ ਉੱਚ ਲੈਵਲਾਂ ਵਿੱਚ ਤਬਦੀਲੀ ਕਰਨਾ ਸੌਖਾ ਨਹੀਂ ਹੈ ਕਿਉਂ ਕਿ ਬਹੁਤ ਸਾਰੇ ਕਾਰਕ ਜਿਵੇਂ ਕਿ ਸਮਾਜਿਕ ਰਵੱਈਆ, ਜਨਤਕ ਸੂਝ, ਰਾਜ ਅਤੇ ਫ਼ੇਡਰਲ ਕਾਨੂੰਨ ਆਦਿ ਇੱਕ ਵਿਸ਼ੇਸ਼ ਰੋਲ ਨਿਭਾਉਂਦੇ ਹਨ।
ਟੇਸਲਾ, ਨਿਕੋਲਾ, ਆਈਨਰਾਇਡ, ਵੋਕਸਵੈਗਨ ਵਰਗੀਆਂ ਕੰਪਨੀਆਂ ਟ੍ਰੱਕਇੰਗ ਉਦਯੋਗ ਵਿਚ ਨਿਵੇਸ਼ ਕਰ ਰਹੀਆਂ ਹਨ ਕਿਉਂਕਿ ਉਹ ਇਸ ਸੈਕਟਰ ਦੇ ਸੁਨਹਿਰੇ ਭਵਿੱਖ ਨੂੰ ਦੇਖ ਸਕਦੀਆਂ ਹਨ। ਉਹ ਇਸ ਤਰੀਕੇ ਨਾਲ ਟਰੱਕ ਨੂੰ ਕ੍ਰਾਂਤੀਕਾਰੀ ਅਤੇ ਦੁਬਾਰਾ ਤਿਆਰ ਕਰ ਰਹੇ ਹਨ ਤਾਂ ਜੋ ਪੈਸਾ, ਸਮਾਂ ਅਤੇ ਜਾਨਾਂ ਬਚਾਈਆਂ ਜਾ ਸਕਣ। ਅਸਿਸਟਡ ਬ੍ਰੇਕਿੰਗ, ਲੇਨ-ਅਸਿਸਟਸ ਆਦਿ ਦੀਆਂ ਵਿਸ਼ੇਸ਼ਤਾਵਾਂ ਪੇਸ਼ ਕਰਕੇ ਸਵੈ-ਡਰਾਈਵਿੰਗ ਦੀਆਂ ਕਮੀਆਂ ਨੂੰ ਖਤਮ ਕਰਨ ਲਈ ਕਦਮ ਚੁੱਕੇ ਗਏ ਹਨ ਤਾਂ ਕਿ ਵਾਹਨ ਵਿੱਚ ਘੱਟ ਖ਼ਰਾਬੀਆਂ ਆਉਣ ਤੇ ਇਸ ਨੂੰ ਮੁਰੰਮਤ ਦੀ ਜ਼ਰੂਰਤ ਘੱਟ ਪਵੇ। ਟੇਸਲਾ ਦੁਆਰਾ ਸ਼ਾਮਿਲ ਕੀਤੀ ਗਈ ਇਲੈਕਟ੍ਰਿਕ ਵਿਸ਼ੇਸ਼ਤਾ ‘ਟੇਸਲਾ ਸੁਪਰ ਚਾਰਜ’ ਨੈਟਵਰਕ ਦੇ ਨਾਲ ਆਉਂਦੀ ਹੈ ਜੋ ਕਿ ਬਿਜਲੀ ਦੇ ਟਰੱਕਾਂ ਦੇ ਤੇਜ਼ੀ ਅਤੇ ਸਮੇਂ ਸਿਰ ਚਾਰਜਿੰਗ ਨੂੰ ਯਕੀਨੀ ਬਣਾਉਂਦੀ ਹੈ। ਅਸੀਂ ਆਸਾਨੀ ਨਾਲ ਨੇੜਲੇ ਚਾਰਜਿੰਗ ਸਟੇਸ਼ਨ ਤੇ ਜਾ ਸਕਦੇ ਹਾਂ, ਲਗਭਗ 30 ਮਿੰਟਾਂ ਵਿੱਚ ਰੀਚਾਰਜ ਕਰ ਸਕਦੇ ਹਾਂ, ਅਤੇ ਟੈਸਲਾ ਐਪਸ ਤੇ ਇੱਕ ਨੋਟੀਫਿਕੇਸ਼ਨ ਪ੍ਰਾਪਤ ਕਰਨ ਤੇ ਦੁਬਾਰਾ ਆਪਣੀ ਯਾਤਰਾ ਸ਼ੁਰੂ ਕਰ ਸਕਦੇ ਹਾਂ। ਇਹ ਨੈਟਵਰਕ 1,971 ਚਾਰਜਿੰਗ ਸਟੇਸ਼ਨਾਂ ਤੇ ਸਥਿਤ 17,467 ਸੁਪਰਚਾਰਜਾਂ ਨਾਲ ਫੈਲਿਆ ਹੋਇਆ ਹੈ।
ਟੈਕਨੋਲੋਜੀ ਇੱਕ ਤੇਜ਼ ਰੇਟ ਤੇ ਅੱਗੇ ਵੱਧ ਰਹੀ ਹੈ, ਅਤੇ ਇਸ ਨਾਲ ਜੁੜੇ ਰਹਿਣ ਲਈ ਮੋਬਾਈਲ ਐਪਲੀਕੇਸ਼ਨਜ਼ ਮਾਰਗ ਦਰਸ਼ਕ ਵਜੋਂ ਕੰਮ ਕਰਦੀਆਂ ਹਨ। ਮੋਬਾਈਲ ਐਪਸ ਨੇ ਸਾਡੀ ਜ਼ਿੰਦਗੀ ਨੂੰ ਸੌਖਾ ਬਣਾਇਆ ਹੈ। ਕੀਪਟ੍ਰੁਕਿਨ, ਟਰੱਕਰ ਪਾਥ, ਆਈਐਕਸਿਟ, ਕੋਪਾਇਲਟ ਟਰੱਕ ਜੀਪੀਐਸ ਵਰਗੀਆਂ ਐਪਸ ਟਰੱਕਿੰਗ ਉਦਯੋਗ ਲਈ ਵਰਦਾਨ ਹਨ। ਉਹ ਡਰਾਈਵਰਾਂ ਨੂੰ ਸਹੀ ਮਾਰਗ, ਸਹੀ ਨਿਕਾਸ, ਅਤੇ ਸੰਚਾਰ ਦਾ ਇੱਕ ਤੇਜ਼ ਸਾਧਨ ਦਿੰਦੀਆਂ ਹਨ ਇਸ ਤਰ੍ਹਾਂ ਉਨ੍ਹਾਂ ਨੂੰ ਡਰਾਈਵਿੰਗ ਕਰਦੇ ਸਮੇਂ ਉਹਨਾਂ ਵਿੱਚ ਭਾਰੀ ਵਿਸ਼ਵਾਸ ਪੈਦਾ ਹੁੰਦਾ ਹੈ। ਇਸ ਤਰ੍ਹਾਂ, ਲੌਜਿਸਟਿਕ ਟਰੱਕਿੰਗ ਨੇ ਇਸ ਕਾਰੋਬਾਰ ਵਿਚ ਹਰੇਕ ਦੇ ਚਿਹਰੇ ਤੇ ਮੁਸਕੁਰਾਹਟ ਨੂੰ ਵਧੇਰੇ ਕੁਸ਼ਲ ਅਤੇ ਲਾਭਕਾਰੀ ਬਣਾ ਦਿੱਤਾ ਹੈ।
ਟਰੱਕਾਂ ਦੇ ਫਲੀਟ ਵਿੱਚ ਸੰਚਾਰ ਵਧਾਉਣ ਲਈ ਪਲੈਟੂਨਿੰਗ ਨਾਮਕ ਇਕ ਮੈਥਡ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਨਾ ਸਿਰਫ ਫੀਊਲ ਬਚਾਉਣ ਦੀ ਇੱਕ ਕੁਸ਼ਲ ਤਕਨੀਕ ਹੈ, ਬਲਕਿ ਸੜਕ ਦੇ ਦੂਜੇ ਨਾਨ-ਟਰੱਕ ਡਰਾਈਵਰਾਂ ਨੂੰ ਇਕ ਸੁਰੱਖਿਅਤ ਥਾਂ ਪ੍ਰਦਾਨ ਕਰਨ ਵਿਚ ਸਹਾਇਤਾ ਕਰਦੀ ਹੈ ਕਿਉਂਕਿ ਇਹ ਸੜਕ ਤੇ ਟਰੱਕਾਂ ਦੀ ਬੇਤਰਤੀਬ ਵੰਡ ਨੂੰ ਰੋਕਦੀ ਹੈ। ਟ੍ਰੱਕਇੰਗ ਖੇਤਰ ਵਿੱਚ ਬਹੁਤ ਕੁਝ ਨਵਾਂ ਹੋ ਰਿਹਾ ਹੈ। ਇਕ ਪਾਸੇ, ਜਿਥੇ ਇਹ ਤਰੱਕੀ ਕਰਨ ਵਾਲੀਆਂ ਟੈਕਨੋਲੋਜੀਸ ਦੀ ਅਜੇ ਤੱਕ ਉਨ੍ਹਾਂ ਦੀ ਕੁਸ਼ਲਤਾ ਦੀ ਪ੍ਰੀਖਿਆ ਕੀਤੀ ਜਾਣੀ ਹੈ, ਦੂਜੇ ਪਾਸੇ ਇਕ ਉੱਜਵਲ ਭਵਿੱਖ ਦਾ ਵਾਅਦਾ ਕਰਨ ਵਾਲੀਆਂ ਹੋਰ ਨਵੀਆਂ ਟੈਕਨੋਲੋਜੀਸ ਲਿਆਂਦੀਆਂ ਜਾ ਰਹੀਆਂ ਹਨ।