Home Punjabi ਨਵਾਂ ATRI ਟਰੱਕਿੰਗ ਉਦਯੋਗ ਮਾਰਿਜੁਆਨਾ ਦੇ ਪ੍ਰਭਾਵਾਂ ਦੀ ਜਾਂਚ ਕਰੇਗਾ

ਨਵਾਂ ATRI ਟਰੱਕਿੰਗ ਉਦਯੋਗ ਮਾਰਿਜੁਆਨਾ ਦੇ ਪ੍ਰਭਾਵਾਂ ਦੀ ਜਾਂਚ ਕਰੇਗਾ

by Punjabi Trucking

ਮੌਜੂਦਾ ਸਮੇਂ ਵਿੱਚ, 23 ਰਾਜਾਂ ਨੇ ਮਾਰਿਜੁਆਨਾ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ ਅਤੇ ਹੋਰ ਰਾਜ ਵੀ ਇਸਨੂੰ ਮਾਨਤਾ ਦੇਣ ਦੀ ਸੋਚ ਰਹੇ ਹਨ। ਤਕਰੀਬਨ ਅੱਧੇ ਅਮਰੀਕਨ ਲੋਕ ਮਾਰਿਜੁਆਨਾ ਦੇ ਪ੍ਰਭਾਵਾਂ ਦੀ ਲਪੇਟ ਵਿੱਚ ਆਉਣ ਵਾਲੇ ਹਨ। ਫਿਰ ਵੀ, ਮਾਰਿਜੁਆਨਾ ਅਤੇ ਹਾਈਵੇ ਸੁਰੱਖਿਆ ਸਬੰਧਾਂ ਬਾਰੇ ਸਰਕਾਰ ਕੋਲ ਬਹੁਤ ਘੱਟ ਜਾਣਕਾਰੀ ਹੈ।
ਸਰਕਾਰ ਇਹ ਚਾਹੁੰਦੀ ਹੈ ਕਿ ਇਸ ਖੋਜ ‘ਤੇ ਜ਼ਿਆਦਾ ਪੈਸੇ ਖਰਚ ਕੀਤੇ ਜਾਣ। 2018 ਵਿੱਚ ਇਸ ਤੇ $143 ਮਿਲੀਅਨ ਖਰਚ ਕੀਤੇ ਗਏ ਸਨ ਅਤੇ ਨਾਲ ਹੀ ਇਹ ਭਰੋਸਾ ਵੀ ਦਵਾਇਆ ਗਿਆ ਹੈ ਕਿ 2021 ਦੇ ਬੁਨਿਆਦੀ ਢਾਂਚੇ ਦੇ ਬਿੱਲ ਦੇ ਬੈਨਰ ਹੇਠ ਹੋਰ ਪੈਸੇ ਖਰਚ ਕੀਤੇ ਜਾਣਗੇ। ਜਿਸ ਵਿੱਚ ਸੜਕ ਸੁਰੱਖਿਆ ‘ਤੇ ਮਾਰਿਜੁਆਨਾ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਅਮਰੀਕਨ ਟ੍ਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ (ਏ.ਟੀ.ਆਰ.ਆਈ.) ਦੁਆਰਾ ਇਸ ਵਿਸ਼ੇ ‘ਤੇ ਕੀਤੇ ਗਏ ਇੱਕ ਤਾਜ਼ਾ ਸਰਵੇ ਮੁਤਾਬਕ ਸਿੱਟਾ ਕੱਢਿਆ, “ਜਦੋਂ ਕਿ ਅਮਰੀਕਾ ਵਿੱਚ ਡਰੱਗ ਦੀ ਵਰਤੋਂ ਤੇ ਉਪਲੱਬਧਤਾ ਕਾਫੀ ਜ਼ਿਆਦਾ ਹੈ। ਉੱਥੇ ਮਾਰਿਜੁਆਨਾ ਦੀ ਵਰਤੋਂ ਅਤੇ ਜਨਤਕ ਸੁਰੱਖਿਆ ਸਬੰਧਾਂ ਬਾਰੇ ਮਹੱਤਵਪੂਰਨ ਜਾਣਕਾਰੀ ਵਿੱਚ ਕਾਫੀ ਅੰਤਰ ਮੌਜੂਦ ਹਨ। ਪੇਸ਼ੇਵਰ ਡ੍ਰਾਈਵਰਾਂ ਅਤੇ ਸਮੁੱਚੀ ਹਾਈਵੇ ਸੁਰੱਖਿਆ ‘ਤੇ ਕਮਜ਼ੋਰੀ ਦੇ ਪ੍ਰਭਾਵਾਂ ਦਾ ਅਜੇ ਖੋਜ ਕਰਕੇ ਢੁਕਵਾਂ ਦਸਤਾਵੇਜ਼ੀਕਰਨ ਕੀਤਾ ਜਾਣਾ ਹੈ।

ATRI ਕਈ ਵੱਡੀਆਂ ਟਰੱਕਿੰਗ ਕੰਪਨੀਆਂ ਅਤੇ ਅਮਰੀਕਨ ਟਰੱਕਿੰਗ ਐਸੋਸੀਏਸ਼ਨਾਂ ਨਾਲ ਸਬੰਧ ਰੱਖਣ ਅਤੇ ਬਿਨ੍ਹਾ ਲਾਭ ਵਾਲੀ ਇਕ ਖੋਜ ਸੰਸਥਾ ਹੈ। ਇਸਦੀ ਵੈਬਸਾਈਟ ਦੇ ਅਨੁਸਾਰ, ਇਸਦਾ ਮੁੱਖ ਮਿਸ਼ਨ ਇੱਕ ਸੁਰੱਖਿਅਤ, ਵਧੀਆ ਅਤੇ ਸੰਭਵ ਆਵਾਜਾਈ ਪ੍ਰਣਾਲੀ ਪ੍ਰਦਾਨ ਕਰਨਾ ਹੈ ਅਤੇ ਟਰੱਕਿੰਗ ਉਦਯੋਗ ਦੇ ਨਾਲ-ਨਾਲ ਆਵਾਜਾਈ ਖੇਤਰ ਵਿੱਚ ਖੋਜ ਕਰਨਾ ਹੈ।

ਜੂਨ ਵਿੱਚ ਪ੍ਰਕਾਸ਼ਿਤ ਕੀਤੀ ਗਈ ਇੱਕ ਨਵੀਂ ਰਿਪੋਰਟ ਅਨੁਸਾਰ, ਮਾਰਿਜੁਆਨਾ ਦੇ ਕਾਨੂੰਨੀਕਰਣ ਅਤੇ ਅਪਰਾਧੀਕਰਨ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਮੁੱਦੇ ‘ਤੇ ਖੋਜ ਦੀ ਘਾਟ ਦਾ ਮੁੱਖ ਕਾਰਨ ਇਹ ਹੈ ਕਿ ਮਾਰਿਜੁਆਨਾ ਬਾਰੇ ਸਿਰਫ ਕੁਝ ਸਾਲਾਂ ਲਈ ਕੁਝ ਰਾਜਾਂ ਵਿਚ ਹੀ ਕਾਨੂੰਨ ਵੱਲੋਂ ਇਜਾਜ਼ਤ ਦਿੱਤੀ ਗਈ ਹੈ। ਫੈਡਰਲ ਸਰਕਾਰ ਅਨੁਸਾਰ ਮਾਰਿਜੁਆਨਾ ਇੱਕ ਅਜਿਹਾ ਡਰੱਗ ਹੈ, ਜਿਸਦਾ ਕੋਈ ਖਾਸ ਉਦੇਸ਼ ਨਹੀਂ ਹੈ।

ਅਧਿਐਨ ਵਿੱਚ ਪਾਇਆ ਗਿਆ ਹੈ ਕਿ ਮਾਰਿਜੁਆਨਾ ਦੀ ਵਰਤੋਂ ਕਰਨ ਵਾਲੇ ਡਰਾਈਵਰਾਂ ਨੂੰ ਕਮਜ਼ੋਰ ਤਾਲਮੇਲ, ਵਿਗੜਦੀ ਧਾਰਨਾ, ਯਾਦਦਾਸ਼ਤ ਅਤੇ ਸਮੱਸਿਆ ਹੱਲ ਕਰਨ ਵਿੱਚ ਮੁਸ਼ਕਲਾਂ ਆਉਂਦੀ ਹੈ।

ਰਿਪੋਰਟ ਮੁਤਾਬਿਕ ” ਜੋ ਮੋਟਰ ਵਹੀਕਲ ਚਲਾਉਂਦੇ ਹਨ, ਉਹਨਾਂ ਲਈ ਫੈਸਲਾ ਲੈਣ ਦੇ ਨਾਲ-ਨਾਲ ਪ੍ਰਤੀਕ੍ਰਿਆ ਦਾ ਸਮਾਂ ਲੱਗਣਾ, ਖਾਸ ਚਿੰਤਾ ਦਾ ਵਿਸ਼ਾ ਹੈ। ਜਿਸ ਨੂੰ ਮਾਰਿਜੁਆਨਾ ਦੁਆਰਾ ਹੌਲੀ ਕੀਤਾ ਜਾ ਸਕਦਾ ਹੈ।”

2021 ਦੀ ਇੱਕ ਖੋਜ ਦਾ ਹਵਾਲਾ ਦਿੰਦੇ ਹੋਏ, ATRI ਰਿਪੋਰਟ ਵਿੱਚ ਕਿਹਾ ਗਿਆ ਹੈ ਕਿ “ਮਾਰਿਜੁਆਨਾ ਪ੍ਰਭਾਵ ਡਰਾਈਵਿੰਗ ਪ੍ਰਦਰਸ਼ਨ ਅਤੇ ਡਰਾਈਵਿੰਗ-ਸਬੰਧਤ ਬੋਧਾਤਮਕ ਹੁਨਰਾਂ ਜਿਵੇਂ ਪਾਸੇ ਦਾ ਨਿਯੰਤਰਣ, ਟਰੈਕਿੰਗ, ਵੰਡਿਆ ਧਿਆਨ ਆਦਿ ਸਮੱਸਿਆਵਾਂ ਪੈਦਾ ਹੋਣ ਦਾ ਖਦਸਾ ਪਾਇਆ ਗਿਆ।” ਅਧਿਐਨ ਵਿੱਚੋਂ ਇਹ ਸਬੂਤ ਵੀ ਪੇਸ਼ ਕੀਤੇ ਗਏ ਹਨ ਕਿ ਮਾਰਿਜੁਆਨਾ ਦੀ ਵਰਤੋਂ ਕਰਨ ਦੇ ਪੰਜ ਘੰਟੇ ਉਡੀਕ ਤੋਂ ਬਾਅਦ ਡਰਾਈਵਰ ਵਾਹਨ ਚਲਾਉਣ।

ਰਿਪੋਰਟ ਵਿੱਚ ਇਹ ਸਿੱਟਾ ਵੀ ਕੱਢਿਆ ਗਿਆ ਹੈ ਕਿ ਅਮਰੀਕਾ ਕੋਲ ਮਾਰਿਜੁਆਨਾ ਦੀ ਵਰਤੋਂ ਅਤੇ ਹਾਈਵੇਅ ਸੁਰੱਖਿਆ ਨੂੰ ਸੰਭਾਲਣ ਲਈ ਦੋ “ਪਾਥਵੇਅ” ਹਨ।

“ਪਹਿਲਾ ਪਾਥਵੇਅ” ਅਸਲ ਵਿੱਚ ਕੁਝ ਨਹੀਂ ਕਰਨਾ ਅਤੇ ਮਾਰਿਜੁਆਨਾ ਨੂੰ ਇੱਕ ਅਨੁਸੂਚੀ ਡਰੱਗ ਮੰਨਣਾ ਹੈ। ਰਿਪੋਰਟ ਦੱਸਦੀ ਹੈ ਕਿ 2020 ਤੋਂ ਲੈ ਕੇ ਹੁਣ ਤੱਕ 100,000 ਤੋਂ ਵੱਧ ਟਰੱਕ ਡਰਾਈਵਰਾਂ ਨੂੰ ਸਕਾਰਾਤਮਕ ਟੈਸਟ ਕਰਨ ਲਈ ਡਿਊਟੀ ਤੋਂ ਰਾਹਤ ਦਿੱਤੀ ਗਈ ਹੈ।

ਜੇਕਰ ਕਾਨੂੰਨ ਇਸੇ ਤਰ੍ਹਾਂ ਰਹੇ ਤਾਂ ਟਰੱਕਿੰਗ ਉਦਯੋਗ ਵਿੱਚ ਡਰਾਈਵਰ ਖ਼ਰਾਬ ਹੁੰਦੇ ਰਹਿਣਗੇ। ਇਸ ਤੋਂ ਇਲਾਵਾ ਹੋਰ ਰਾਜ ਕਾਨੂੰਨ ਬਣਾਉਂਦੇ ਹਨ, ਟਰੱਕਿੰਗ ਉਦਯੋਗ ਰਾਜ ਅਤੇ ਸੰਘੀ ਸਰਕਾਰ ਵਿਚਕਾਰ ਇਸ ਮੁੱਦੇ ‘ਤੇ ਕਈ ਵਿਵਾਦਾਂ ਦੇ ਵਿਚਕਾਰ ਹੋਵੇਗਾ।

“ਦੂਜਾ ਪਾਥਵੇਅ” ਹੇਠਾਂ ਦਿੱਤੇ ਸਮਾਧਾਨ ਧਿਆਨ ਕੇਂਦਰਿਤ ਕਰਦੇ ਹਨ:

ਰਾਸ਼ਟਰੀ ਤੌਰ ‘ਤੇ ਮਾਨਤਾ ਪ੍ਰਾਪਤ ਮਾਰਿਜੁਆਨਾ ਟੈਸਟ ਅਤੇ ਕਮਜ਼ੋਰੀ ਦੇ ਮਿਆਰਾਂ ਦਾ ਵਿਕਾਸ ਕਰੋ। ਮਾਰਿਜੁਆਨਾ ਦੀ ਜਾਂਚ ਲਈ ਸਕ੍ਰੀਨ ਇੱਕ ਕੈਰੀਅਰ ਦੀ ਰੱਖਿਆ ਕਰੇਗੀ ਅਤੇ ਸੰਘੀ ਖੋਜ ਅਤੇ ਡੇਟਾ ਸੰਗ੍ਰਹਿ ਦੁਆਰਾ ਹਾਈਵੇਅ ਸੁਰੱਖਿਆ ‘ਤੇ ਮਾਰਿਜੁਆਨਾ ਦੇ ਪ੍ਰਭਾਵਾਂ ਬਾਰੇ ਵਧੇਰੇ ਗਿਆਨ ਹਾਸਿਲ ਕਰੋ।

You may also like

Verified by MonsterInsights