ਐਂਟਰੀ-ਪੱਧਰ ਦੀ ਡਰਾਈਵਰ ਸਿਖਲਾਈ (ਈ.ਐਲ.ਡੀ.ਟੀ.) ਵਿੱਚ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ (ਐਫ.ਐਮ.ਸੀ.ਐਸ.ਏ.) ਵੱਲੋਂ ਹਾਲ ਹੀ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਨੂੰ ਸਮਝ ਕੇ ਉਹਨਾਂ ਨਾਲ ਚੱਲਣ ਵਿੱਚ ਫਲੀਟਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਵੇਂ ਨਿਯਮ ਅਨੁਸਾਰ ਟਰੇਨਿੰਗ ਦੀਆਂ ਜਰੂਰਤਾਂ ਨੂੰ ਪੂਰਾ ਕਰਨਾ ਉਹਨਾਂ ਡਰਾਈਵਰਾਂ ਲਈ ਲਾਜ਼ਮੀ ਹੈ ਜੋ ਏ. ਅਤੇ ਬੀ. ਵਪਾਰਕ ਡ੍ਰਾਈਵਰਜ਼ ਲਾਇਸੰਸ (ਸੀ.ਡੀ.ਐਲ.) ਵਾਲਿਆਂ ਨੂੰ ਸਿਖਲਾਈ ਦਿੰਦੇ ਹਨ, ਯਾਤਰੀ, ਸਕੂਲ ਬੱਸ ਜਾਂ ਖਤਰਨਾਕ ਸਮੱਗਰੀ ਲੈ ਕੇ ਜਾਂਦੇ ਹਨ ਅਤੇ ਉਹਨਾਂ ਲਈ ਵੀ ਜੋ ਆਪਣੇ ਸੀ.ਡੀ.ਐਲ. ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹਨ। ਟਰੇਨਿੰਗ ਵੀ ਇੱਕ ਚੰਗੇ ਰਜਿਸਟਰਡ ਸੰਸਥਾ ਵੱਲੋਂ ਆਉਣੀ ਚਾਹੀਦੀ ਹੈ।
ਟਰੇਨਿੰਗ ਸਕੂਲ ਐਫ.ਐਮ.ਸੀ.ਐਸ.ਏ. ਦੀ ਟਰੇਨਿੰਗ ਪ੍ਰਦਾਤਾ ਰਜਿਸਟਰੀ (ਟੀ.ਪੀ.ਆਰ.) ‘ਤੇ ਰਜਿਸਟਰ ਹੋਣਾ ਚਾਹੀਦਾ ਹੈ ਅਤੇ ਡਰਾਈਵਰਾਂ ਨੂੰ ਸੀ.ਡੀ.ਐਲ. ਸਕਿਲ ਟੈਸਟ ਜਾਂ ਹੈਜ਼ਮੈਟ ਐਂਡੋਰਸਮੈਂਟ ਲਈ ਟੈਸਟ ਦੇਣ ਤੋਂ ਪਹਿਲਾਂ ਕੋਈ ਵੀ ਕੋਰਸ ਪੂਰਾ ਕਰਨ ਦੀ ਲੋੜ ਹੋਵੇਗੀ।
ਕੈਰੀਅਰਾਂ ਅਤੇ ਸਕੂਲਾਂ ਦਾ ਰਜਿਸਟਰ ਹੋਣਾ ਲਾਜ਼ਮੀ ਹੈ
ਨਵੇਂ ਨਿਯਮ ਅਨੁਸਾਰ ਉਹਨਾਂ ਕੈਰੀਅਰਾਂ ਦੀ ਲੋੜ ਹੈ ਜਿਨ੍ਹਾਂ ਨੇ ਸੀ.ਡੀ.ਐਲ. ਦੀ ਮੰਗ ਕਰਨ ਵਾਲੇ ਡਰਾਈਵਰਾਂ ਨੂੰ ਟੀ.ਪੀ.ਆਰ. ਵਿੱਚ ਰਜਿਸਟਰ ਕਰਨ ਅਤੇ ਨਵੇਂ ਸਿਖਲਾਈ ਨਿਯਮਾਂ ਦੇ ਨਾਲ ਉਹਨਾਂ ਦੀ ਪਾਲਣਾ ਨੂੰ ਪ੍ਰਮਾਣਿਤ ਕਰਨ ਲਈ ਸਿਖਲਾਈ ਦਿੱਤੀ ਹੋਵੇ। ਕੈਰੀਅਰਾਂ ਨੂੰ ਰਾਜ ਦੇ ਰਜਿਸਟ੍ਰੇਸ਼ਨ ਵਿਸ਼ੇਸ਼ਤਾਵਾਂ ਨੂੰ ਪੂਰਾ ਕਰਨ ਦੀ ਵੀ ਲੋੜ ਹੋ ਸਕਦੀ ਹੈ। ਇਹਨਾਂ ਨਿਯਮਾਂ ਕਾਰਨ ਕੈਰੀਅਰ ਪੂਰੀ ਸਿਖਲਾਈ ਪ੍ਰਕਿਰਿਆ ਨੂੰ ਆਊਟਸੋਰਸ ਕਰਨ ਲਈ ਵੀ ਸੋਚ ਸਕਦੇ ਹਨ।
ਜਿਹੜੇ ਲੋਕ ਆਪਣੀ ਸਿਖਲਾਈ ਜਾਰੀ ਰੱਖਣ ਦਾ ਸੋਚਦੇ ਹਨ, ਉਹ ਸੀ.ਡੀ.ਐਲ. ਸਿਖਲਾਈ ਨੂੰ ਆਪਣੀ ਕੰਪਨੀ ਦੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਨਾਲ ਮਿਲਾ ਕੇ ਚੱਲਣ ਦੇ ਯੋਗ ਹੋਣਗੇ। ਇਸ ਦਾ ਇੱਕ ਹੋਰ ਫਾਇਦਾ ਇਹ ਹੈ ਕਿ ਸਿਖਲਾਈ ਉਸ ਸਾਜ਼ੋ-ਸਾਮਾਨ ‘ਤੇ ਕੀਤੀ ਜਾ ਸਕਦੀ ਹੈ ਜੋ ਡਰਾਈਵਰ ਪੂਰੀ ਤਰ੍ਹਾਂ ਟਰੇਨਿੰਗ ਮਿਲਣ ‘ਤੋਂ ਬਾਅਦ ਵਰਤੇਗਾ। ਇਸ ਨਾਲ ਇਹ ਸੰਭਾਵਨਾ ਵੀ ਖ਼ਤਮ ਹੁੰਦੀ ਹੈ ਕਿ ਡਰਾਈਵਰ ਕਿਸੇ ਹੋਰ ਕੰਪਨੀ ਵਿੱਚ ਜਾਣ ਦਾ ਫ਼ੈਸਲਾ ਕਰੇਗਾ।
ਨਕਾਰਾਤਮਕ ਪੱਖ ਵਜੋਂ ਇੱਕ ਗੱਲ ਇਹ ਵੀ ਧਿਆਨ ਵਿੱਚ ਆਉਂਦੀ ਹੈ ਕਿ ਕੰਪਨੀ ਲਈ ਟਰੇਨਿੰਗ ਪ੍ਰਦਾਨ ਕਰਨ ਲਈ ਨਵੇਂ ਨਿਯਮਾਂ ਦੀ ਪਾਲਣਾ ਕਰਨ ਵਾਲੇ ਸਰੋਤ ਪ੍ਰਦਾਨ ਕਰਨ ਦਾ ਖ਼ਰਚ ਵੀ ਸ਼ਾਮਲ ਹੁੰਦਾ ਹੈ ਅਤੇ ਇਕ ਹੋਰ ਕਮਜ਼ੋਰੀ ਇਹ ਹੋਵੇਗੀ ਕਿ ਜੇਕਰ ਕੋਈ ਡਰਾਈਵਰ ਟਰੇਨਿੰਗ ਦੌਰਾਨ ਕੰਪਨੀ ਛੱਡਣ ਦਾ ਫ਼ੈਸਲਾ ਕਰਦਾ ਹੈ ਤਾਂ ਕੰਪਨੀ ਦਾ ਕੀਤਾ ਸਾਰਾ ਖ਼ਰਚਾ ਬਰਬਾਦ ਜਾਂਦਾ ਹੈ।
ਟੀ.ਪੀ.ਆਰ. ਲਈ ਜ਼ਰੂਰੀ ਲੋੜਾਂ
ਜਿਹੜੀਆਂ ਕੰਪਨੀਆਂ ਸਿਖਲਾਈ ਦੇਣ ਦਾ ਫ਼ੈਸਲਾ ਕਰਦੀਆਂ ਹਨ, ਉਹਨਾ ਨੂੰ ਪਹਿਲਾਂ ਰਜਿਸਟਰ ਹੋਣ ਦੀ ਲੋੜ ਪਵੇਗੀ। ਟੀ.ਪੀ.ਆਰ. ਨੂੰ ਹੇਠ ਲਿਖੀਆਂ ਚੀਜਾਂ ਦੀ ਲੋੜ ਹੁੰਦੀ ਹੈ:
– ਪ੍ਰਦਾਤਾ ਦਾ ਨਾਮ ਅਤੇ ਸੰਪਰਕ ਜਾਣਕਾਰੀ
– ਸਹੂਲਤ ਦਾ ਨਾਮ ਅਤੇ ਸੰਪਰਕ ਕਰਨ ਲਈ ਜਾਣਕਾਰੀ
– ਪ੍ਰਦਾਤਾ ਦੀ ਕਿਸਮ: ਕਿਰਾਏ ‘ਤੇ ਜਾਂ ਇਨ-ਹਾਊਸ
– ਟਰੇਨਿੰਗ ਦੀ ਕਿਸਮ
– ਸਿਖਲਾਈ ਘੰਟਿਆਂ ਅਤੇ ਖ਼ਰਚ ਦਾ ਅੰਦਾਜ਼ਾ
– ਹੋਰ ਕਿਤੋਂ ਮਿਲੀ ਮਾਨਤਾਵਾ, ਪ੍ਰਮਾਣੀਕਰਨ ਦਾ ਸਬੂਤ
ਸੰਭਾਵੀ ਡਰਾਈਵਰ ਕੰਪਨੀਆਂ ਅਤੇ ਪ੍ਰਵਾਨਿਤ ਸਿਖਲਾਈ ਪ੍ਰੋਗਰਾਮਾਂ ਲਈ ਟੀ.ਪੀ.ਆਰ. ਦੀ ਖੋਜ ਕਰ ਸਕਦੇ ਹਨ। ਇੱਕ ਵਾਰ ਜਦੋਂ ਉਹਨਾਂ ਦੀ ਟਰੇਨਿੰਗ ਪੂਰੀ ਹੋ ਜਾਂਦੀ ਹੈ ਤਾਂ ਸਕੂਲ ਜਾਂ ਕੰਪਨੀ ਨੂੰ ਦੋ ਕਾਰੋਬਾਰੀ ਦਿਨਾਂ ਦੇ ਅੰਦਰ ਹੇਠ ਲਿਖੀ ਜਾਣਕਾਰੀ ਜਮ੍ਹਾਂ ਕਰਾਉਣੀ ਚਾਹੀਦੀ ਹੈ:
– ਡਰਾਈਵਰ ਟਰੇਨੀ ਦਾ ਨਾਮ, ਜਨਮ ਮਿਤੀ, ਲਾਇਸੈਂਸ ਜਾਂ ਪਰਮਿਟ ਨੰਬਰ ਅਤੇ ਜਾਰੀ ਕਰਨ ਵਾਲਾ ਰਾਜ
– ਸੀ.ਡੀ.ਐਲ. ਕਲਾਸ ਜਾਂ ਸਮਰਥਨ ਅਤੇ ਸਿਖਲਾਈ ਦੀ ਕਿਸਮ – ਬੇਹਾਈਂਡ ਦ ਵੀਲ ਜਾਂ ਇਨ-ਕਲਾਸ
– ਬੇਹਾਈਂਡ ਦ ਵੀਲ ਲਈ ਲਗਾਏ ਗਏ ਘੰਟਿਆਂ ਦੀ ਕੁੱਲ ਸੰਖਿਆ (ਜੇ ਪਤਾ ਕੀਤਾ ਜਾ ਸਕਦਾ ਹੋਵੇ)
– ਟਰੇਨਿੰਗ ਪ੍ਰਦਾਤਾ ਦਾ ਨਾਮ, ਸਥਾਨ ਅਤੇ ਟੀ.ਪੀ.ਆਰ. ਪਛਾਣ ਨੰਬਰ
– ਟਰੇਨਿੰਗ ਦੇ ਸਫਲਤਾਪੂਰਵਕ ਖ਼ਤਮ ਹੋਣ ਦੀ ਮਿਤੀ
ਪ੍ਰਕਿਰਿਆ ਨੂੰ ਸਮਝਣਾ
ਕੈਰੀਅਰਾਂ ਨੂੰ ਟੀ.ਪੀ.ਆਰ. ਨਾਲ ਰਜਿਸਟਰ ਕਰਨ ਤੋਂ ਪਹਿਲਾਂ ਲੋੜੀਂਦੀ ਪ੍ਰਕਿਰਿਆ ਨੂੰ ਸਮਝਣਾ ਲਾਜ਼ਮੀ ਹੋਵੇ, ਜਿਸ ਵਿੱਚ ਬੇਹਾਈਂਡ ਦ ਵੀਲ ਜਾਂ ਇਨ-ਕਲਾਸ ਕੋਰਸਵਰਕ ਵੀ ਸ਼ਾਮਲ ਹਨ। ਕਲਾਸਰੂਮ ਕੰਮ ਵਿੱਚ 30 ਖ਼ਾਸ ਖੇਤਰਾਂ ਦੇ ਨਾਲ ਨਾਲ ਉਹਨਾ ਵਿਦਿਆਰਥੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਅਸੈਸਮੈਂਟ ਟੈਸਟਾਂ ‘ਚ 80% ਸਕੋਰ ਨਾਲ ਪਾਸ ਹੁੰਦੇ ਹਨ।
ਕੋਰਸਵਰਕ ਵਿੱਚ ਲੈਕਚਰ, ਪ੍ਰਦਰਸ਼ਨ, ਕੰਪਿਊਟਰ-ਅਧਾਰਿਤ ਹਦਾਇਤਾਂ, ਆਡੀਓ-ਵਿਜ਼ੂਅਲ ਪੇਸ਼ਕਾਰੀਆਂ, ਔਨਲਾਈਨ ਹਦਾਇਤਾਂ ਅਤੇ ਡਰਾਈਵਿੰਗ ਸਿਮੂਲੇਟਰ ਸ਼ਾਮਲ ਹੋ ਸਕਦੇ ਹਨ। ਬੇਹਾਈਂਡ ਦ ਵੀਲ ਟਰੇਨਿੰਗ ਮੁੱਖ 19 ਖੇਤਰਾਂ ‘ਤੇ ਧਿਆਨ ਦਿੰਦੀ ਹੈ। ਬੇਹਾਈਂਡ ਦ ਵੀਲ ਟਰੇਨਿੰਗ 19 ਖ਼ਾਸ ਖੇਤਰਾਂ ਵੱਲ ਧਿਆਨ ਦਿੰਦੀ ਹੈ ਜਿਸ ਵਿੱਚ ਮੁਹਾਰਤ ਟਰੇਨਰ ਦੇ ਪੇਸ਼ੇਵਰ ਦਿਸ਼ਾ-ਨਿਰਦੇਸ਼ਾਂ ‘ਤੇ ਆਧਾਰਿਤ ਹੁੰਦੀ ਹੈ।
ਕੈਰੀਅਰਜ਼ ਅਤੇ ਉਹ ਓਪਰੇਟਿੰਗ ਸਿਖਲਾਈ ਸਕੂਲਾਂ ਲਈ ਯੋਗ ਅਤੇ ਗਿਆਨਵਾਨ ਟਰੇਨਰਾਂ ਨੂੰ ਭਰਤੀ ਕਰਨਾ ਲਾਜ਼ਮੀ ਸਮਝਿਆ ਜਾਵੇਗਾ। ਇਸਦਾ ਮਤਲਬ ਇਹ ਹੋ ਸਕਦਾ ਹੈ ਕਿ ਕੰਪਨੀ ਵਿੱਚ ਇੱਕ ਤਜਰਬੇਕਾਰ ਡਰਾਈਵਰ ਨੂੰ ਸੜਕ ‘ਤੇ ਗੱਡੀ ਚਲਾਉਣ ‘ਤੋਂ ਹਟਾ ਕੇ ਕਲਾਸਰੂਮ ਜਾਂ ਯਾਤਰੀ ਸੀਟ ਵਿੱਚ ਨਵੇਂ ਉਮੀਦਵਾਰਾਂ ਨੂੰ ਟਰੇਨਿੰਗ ਦੇਣ ਲਈ ਵਰਤਿਆ ਜਾਵੇ।
ਟਰੇਨਰਾਂ ਨੂੰ ਸਾਰੇ ਲਾਗੂ ਸਮਰਥਨਾਂ ਦੇ ਨਾਲ ਸੀ.ਡੀ.ਐਲ. ਦੀ ਉਚਿਤ ਸ਼੍ਰੇਣੀ ਦੀ ਲੋੜ ਹੈ, ਅਤੇ ਉਹਨਾਂ ਦੇ ਸੀ.ਡੀ.ਐਲ. ਵੀ ਜਾਇਜ਼ ਹੋਣੇ ਚਾਹੀਦੇ ਹਨ। ਟਰੇਨਰ ਕੋਲ ਸੀ.ਡੀ.ਐਲ. ਡਰਾਈਵਰ ਵਜੋਂ ਜਾਂ ਬੇਹਾਈਂਡ ਦ ਵੀਲ ਸੀ.ਡੀ.ਐਲ. ਇੰਸਟ੍ਰਕਟਰ ਵਜੋਂ ਦੋ ਸਾਲਾਂ ਦਾ ਤਜਰਬਾ ਵੀ ਹੋਣਾ ਚਾਹੀਦਾ ਹੈ।
ਇੱਕ ਟਰੇਨਿੰਗ ਪ੍ਰੋਗਰਾਮ ਸਥਾਪਤ ਕਰਨਾ
ਕਿਸੇ ਵੀ ਟਰੇਨਿੰਗ ਪ੍ਰੋਗਰਾਮ ਵਿੱਚ ਇਸ ਗੱਲ ‘ਤੇ ਧਿਆਨ ਦੇਣ ਦੀ ਲੋੜ ਹੈ ਕਿ ਸਾਰੇ ਟਰੇਨਰ ਇਕੋ ਤਰ੍ਹਾਂ ਦੀਆਂ ਰਣਨੀਤੀਆਂ ਨਾਲ ਟਰੇਨਿੰਗ ਦੇਣ। ਟਰੇਨਰਾਂ ਨੂੰ ਟਰੇਨਿੰਗ ਦੇ ਤਰੀਕਿਆਂ, ਜਨਤਕ ਭਾਸ਼ਣ, ਰਿਕਾਰਡ ਰੱਖਣ ਅਤੇ ਸੰਸਥਾ ਬਾਰੇ ਆਪਣੇ ਗਿਆਨ ਨੂੰ ਲਗਾਤਾਰ ਵਧਾਉਣਾ ਚਾਹੀਦਾ ਹੈ।
ਇਸ ਪ੍ਰੋਗਰਾਮ ਵਿੱਚ ਉਹਨਾਂ ਸਹੂਲਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਈ.ਐਲ.ਡੀ.ਟੀ ਫੈਡਰਲ, ਰਾਜ ਅਤੇ ਸਥਾਨਕ ਨਿਯਮਾਂ ਨੂੰ ਪੂਰਾ ਕਰਦੇ ਹਨ। ਕਲਾਸਰੂਮ ਟਰੇਨਿੰਗ ਢੁਕਵੇਂ ਕਮਰਿਆਂ ਵਿੱਚ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਲੋੜੀਂਦੇ ਉਪਕਰਨ ਹੋਣ ਜਿਵੇਂ ਕਿ ਕੰਪਿਊਟਰ, ਪ੍ਰੋਜੈਕਟਰ ਅਤੇ ਵਾਈਟ ਬੋਰਡ। ਰੇਂਜ ਟਰੇਨਿੰਗ ਇੱਕ ਵੱਖਰੇ ਸਥਾਨ ‘ਤੇ ਕਰਨੀ ਚਾਹੀਦੀ ਹੈ ਜਿਥੇ ਦੂਜੇ ਵਾਹਨ ਨਾ ਹੋਣ, ਬਲਾਇੰਡ ਸਪਾਟ ਨਾ ਹੋਣ ਤਾਂ ਜੋ ਹੋਰ ਖ਼ਤਰਿਆਂ ਤੋਂ ਬਿਨਾਂ ਵਿਦਿਆਰਥੀ ਨੂੰ ਅਭਿਆਸ ਕਰਨ ਦਾ ਮੌਕਾ ਮਿਲੇ।
ਵਾਹਨ ਅਤੇ ਰਿਕਾਰਡ ਰੱਖਣ ਦੀਆਂ ਲੋੜਾਂ
ਸਾਰੇ ਵਾਹਨ ਫੈਡਰਲ, ਰਾਜ ਅਤੇ ਸਥਾਨਕ ਨਿਯਮਾਂ ਦੀ ਪਾਲਣਾ ਕਰਦੇ ਹੋਣੇ ਚਾਹੀਦੇ ਹਨ। ਸੁਤੰਤਰ ਸਕੂਲਾਂ ਨਾਲੋਂ ਕੈਰੀਅਰਾਂ ਨੂੰ ਸਪਸ਼ਟ ਫਾਇਦਾ ਹੁੰਦਾ ਹੈ ਕਿਉਂਕਿ ਇਸ ਨਾਲ ਡਰਾਈਵਰ ਓਹੀ ਉਪਕਰਨਾਂ ਅਤੇ ਸਾਜ਼ੋ-ਸਾਮਾਨ ‘ਤੇ ਅਭਿਆਸ ਕਰਨਗੇ ਜੋ ਉਹਨਾਂ ਨੇ ਕੈਰੀਅਰ ਵਜੋਂ ਕੰਮ ਕਰਨ ਲਈ ਵਰਤਣੇ ਹੋਣਗੇ। ਵਾਹਨਾਂ ਨਾਲ ਟਰੇਨਰ ਨੂੰ ਚੰਗੀ ਵਿਸਿਬਿਲਿਟੀ ਦੀ ਲੋੜ ਹੁੰਦੀ ਹੈ ਅਤੇ ਇੰਸਟ੍ਰਕਟਰ ਲਈ ਇੱਕ ਹੋਰ ਬ੍ਰੇਕ ਵੀ ਸ਼ਾਮਲ ਕੀਤੀ ਜਾ ਸਕਦੀ ਹੈ। ਵਿਦਿਆਰਥੀਆਂ ਦੇ ਰਿਕਾਰਡਾਂ ਨੂੰ ਫਾਈਲ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਹਨਾਂ ਵਿੱਚ ਹੇਠ ਲਿਖੀਆਂ ਚੀਜਾਂ ਸ਼ਾਮਲ ਕਰਨ ਦੀ ਲੋੜ ਹੈ:
ਵਿਦਿਆਰਥੀ ਦੁਆਰਾ ਪ੍ਰਮਾਣੀਕਰਨ ਹੋਣਾ ਚਾਹੀਦਾ ਹੈ ਕਿ ਉਹ ਫੈਡਰਲ, ਰਾਜ ਅਤੇ ਸਥਾਨਕ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਨਗੇ ਜਿਸ ਵਿੱਚ ਨਿਯੰਤਰਿਤ ਪਦਾਰਥਾਂ ਦੀ ਵਰਤੋਂ, ਟੈਸਟਿੰਗ, ਉਮਰ, ਮੈਡੀਕਲ ਪ੍ਰਮਾਣੀਕਰਣ, ਲਾਇਸੈਂਸ ਅਤੇ ਡਰਾਈਵਿੰਗ ਰਿਕਾਰਡ ਸ਼ਾਮਲ ਹਨ।
– ਡਰਾਈਵਰ ਯੋਗਤਾ ਫਾਈਲ ਅਤੇ ਡਰੱਗ ਅਤੇ ਅਲਕੋਹਲ ਦੇ ਰਿਕਾਰਡ
– ਵਪਾਰਕ ਸਿਖਿਆਰਥੀ ਦੇ ਪਰਮਿਟ ਦੀ ਕਾਪੀ
– ਇੱਕ ਸੀ.ਡੀ.ਐਲ. ਦੀ ਕਾਪੀ
ਟਰੇਨਰ ਰਿਕਾਰਡਾਂ ਵਿੱਚ ਹੇਠ ਦਿੱਤੀਆਂ ਲੋੜ੍ਹਾਂ ਸ਼ਾਮਿਲ ਹੋਣੀਆਂ ਚਾਹੀਦੀਆਂ ਹਨ।
– ਡਰਾਈਵਰ ਯੋਗਤਾ ਫਾਈਲ ਅਤੇ ਡਰੱਗ ਅਤੇ ਅਲਕੋਹਲ ਦੇ ਰਿਕਾਰਡ
– ਇੰਸਟ੍ਰਕਟਰ ਯੋਗਤਾ ਦਸਤਾਵੇਜ਼
– ਸੀ.ਡੀ.ਐਲ. ਅਤੇ ਐਂਡੋਰਸਮੈਂਟ ਦੀਆਂ ਕਾਪੀਆਂ
– ਟਰੇਨਿੰਗ ਦਾ ਸਮਾਨ ਜਿਵੇਂ ਕਿ ਪਾਠ ਯੋਜਨਾਵਾਂ, ਵਿਦਿਆਰਥੀਆਂ ਲਈ ਅਸੈਸਮੈਂਟ, ਚੈਕਲਿਸਟਾਂ ਅਤੇ ਹੋਰ ਰਿਕਾਰਡਾ