Home Punjabi ਬਿਡੇਨ ਨੇ ਹਚਸਨ ਨੂੰ ਐਫ.ਐਮ.ਸੀ.ਐਸ.ਏ. ਦੇ ਚੀਫ਼ ਵਜੋਂ ਚੁਣਿਆ

ਬਿਡੇਨ ਨੇ ਹਚਸਨ ਨੂੰ ਐਫ.ਐਮ.ਸੀ.ਐਸ.ਏ. ਦੇ ਚੀਫ਼ ਵਜੋਂ ਚੁਣਿਆ

by Punjabi Trucking

ਮੀਰਾ ਜੋਸ਼ੀ ਦੇ ਹੁਣ ਨਿਊਯਾਰਕ ਸਿਟੀ ਦੀ ਸਾਬਕਾ ਡਿਪਟੀ ਮੇਅਰ ਬਣਨ ‘ਤੋਂ ਬਾਅਦ ਰਾਸ਼ਟਰਪਤੀ ਜੋਅ ਬਿਡੇਨ ਨੇ ਰੋਬਿਨ ਹਚਸਨ ਨੂੰ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ (ਐਫ.ਐਮ.ਸੀ.ਐਸ.ਏ.) ਲਈ ਪ੍ਰਸ਼ਾਸਕ ਦੇ ਅਹੁਦੇ ਲਈ ਚੁਣਿਆ ਹੈ।
ਹਚੇਸਨ ਏਜੰਸੀ ਵਿੱਚ ਕਾਰਜਕਾਰੀ ਪ੍ਰਸ਼ਾਸਕ ਹੈ ਅਤੇ ਉਹ ਪਹਿਲਾਂ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ (ਡੀ.ਓ.ਟੀ.) ਵਿਖੇ ਸੁਰੱਖਿਆ ਨੀਤੀ ਲਈ ਉਪ ਸਹਾਇਕ ਸਕੱਤਰ ਰਹੇ ਹਨ। ਸੈਨੇਟ ਵਿੱਚ ਇਸ ਬਾਰੇ ਗੱਲ ਕਰਕੇ ਮੰਜੂਰੀ ਦਿੱਤੀ ਜਾਵੇਗੀ।
ਡੀ.ਓ.ਟੀ. ਵਿਖੇ, ਹਚੇਸਨ ਨੇ ਪਿਛਲੇ ਨਵੰਬਰ ਵਿੱਚ ਪਾਸ ਕੀਤੇ ਗਏ, ਨੈਸ਼ਨਲ ਰੋਡਵੇਅ ਸੇਫਟੀ ਰਣਨੀਤੀ ਜੋ ਕਿ ਦੋ-ਪੱਖੀ ਬੁਨਿਆਦੀ ਢਾਂਚੇ ਦੇ ਬਿੱਲ ਦਾ ਹਿੱਸਾ ਸੀ, ਉਸ ਵਿੱਚ ਸ਼ਾਮਲ ਹੋ ਕੇ ਸਾਰੇ ਪ੍ਰੋਗਰਾਮ ਲਈ ਸੁਰੱਖਿਅਤ ਸੜਕਾਂ ਅਤੇ ਸੜਕਾਂ ਨੂੰ ਵਿਕਸਤ ਕਰਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ।
ਵਾਸਤਵ ਵਿੱਚ, ਹਚੇਸਨ ਦਾ ਇੱਕ ਲੰਮਾ ਰੈਜ਼ਿਊਮੇ ਹੈ ਜਿਸ ਵਿੱਚ ਉਸ ਨੇ ਮਿਨੀਆਪੋਲਿਸ ਵਿੱਚ ਪਬਲਿਕ ਵਰਕਸ ਦੇ ਡਾਇਰੈਕਟਰ ਦੇ ਤੌਰ ‘ਤੇ ਕੰਮ ਕਰਕੇ 1,000 ਤੋਂ ਵੱਧ ਕਰਮਚਾਰੀਆਂ ਦੀ ਇੱਕ ਟੀਮ ਦੀ ਅਗਵਾਈ ਕੀਤੀ ਅਤੇ ਸਾਲਟ ਲੇਕ ਸਿਟੀ ਵਿੱਚ ਟ੍ਰਾਂਸਪੋਰਟੇਸ਼ਨ ਡਾਇਰੈਕਟਰ ਵਜੋਂ ਕੰਮ ਕੀਤਾ। ਉਸ ਨੇ ਪੂਰੇ ਅਮਰੀਕਾ ਅਤੇ ਯੂਰਪ ਵਿੱਚ ਕੰਮ ਕੀਤਾ ਹੈ ਅਤੇ ਨੈਸ਼ਨਲ ਐਸੋਸੀਏਸ਼ਨ ਆਫ ਸਿਟੀ ਟ੍ਰਾਂਸਪੋਰਟੇਸ਼ਨ ਆਫੀਸ਼ੀਅਲਜ਼ ਦੇ ਬੋਰਡ ਆਫ ਡਾਇਰੈਕਟਰ ਵਜੋਂ ਸੱਤ ਸਾਲ ਕੰਮ ਕੀਤਾ ਹੈ।
ਕਈ ਉਦਯੋਗ ਨੇਤਾਵਾਂ ਨੇ ਹਚਸਨ ਦੀ ਪ੍ਰਸ਼ੰਸਾ ਕੀਤੀ ਜਿਵੇਂ ਕਿ ਅਮਰੀਕਨ ਟਰੱਕਿੰਗ ਐਸੋਸੀਏਸ਼ਨਾਂ ਦੇ ਪ੍ਰਧਾਨ ਕ੍ਰਿਸ ਸਪੀਅਰ ਨੇ ਕਿਹਾ, “ਅਸੀਂ ਡਿਪਟੀ ਪ੍ਰਸ਼ਾਸਕ ਹਚਸਨ ਨੂੰ ਐਫ.ਐਮ.ਸੀ.ਐਸ.ਏ. ਦੇ ਮੁਖੀ ਵਜੋਂ ਚੁਣੇ ਜਾਣ ਵਾਲੀ ਸੂਚੀ ਵਿੱਚ ਸ਼ਾਮਲ ਹੋਣ ਲਈ ਵਧਾਈ ਦਿੰਦੇ ਹਾਂ, ਅਤੇ ਅਸੀਂ ਸੈਨੇਟ ਦੁਆਰਾ ਉਸਦੀ ਤੁਰੰਤ ਪੁਸ਼ਟੀ ਦਾ ਸਮਰਥਨ ਕਰਦੇ ਹਾਂ। ਉਸ ਕੋਲ ਟਰਾਂਸਪੋਰਟੇਸ਼ਨ ਪ੍ਰਸ਼ਾਸਨ ਦਾ ਇੱਕ ਚੰਗਾ ਤਜਰਬਾ ਹੈ ਜੋ ਉਸ ਨੂੰ ਇਸ ਮਹੱਤਵਪੂਰਨ ਭੂਮਿਕਾ ਲਈ ਚੰਗੀ ਤਰ੍ਹਾਂ ਯੋਗ ਅਤੇ ਤਿਆਰ ਬਣਾਉਂਦਾ ਹੈ। ਸੁਰੱਖਿਆ ਨੂੰ ਵਧੀਆ ਬਣਾਉਣ ਲਈ ਸਾਡੇ ਉਦਯੋਗ ਨਾਲ ਕੰਮ ਕਰਨ ਦੀ ਉਸਦੀ ਵਚਨਬੱਧਤਾ ਅਟੱਲ ਹੈ।
ਸਪੀਅਰ ਨੇ ਅੱਗੇ ਇਹ ਕਿਹਾ ਕਿ ਉਸਦੀ ਨਿਰੰਤਰ ਅਗਵਾਈ ਏਜੰਸੀ ਲਈ ਇੱਕ ਨਾਜ਼ੁਕ ਸਮੇਂ ‘ਤੇ ਆਉਂਦੀ ਹੈ, ਕਿਉਂਕਿ ਮਹਾਂਮਾਰੀ, ਕੁਦਰਤੀ ਆਫ਼ਤਾਂ, ਕਰਮਚਾਰੀਆਂ ਦੀ ਘਾਟ, ਅਤੇ ਅਤੇ ਹੋਰ ਕਈ ਕਾਰਨ ਫ੍ਰੇਟ ਆਰਥਿਕਤਾ ਨੂੰ ਅਜਿਹੇ ਤਰੀਕਿਆਂ ਨਾਲ ਚੁਣੌਤੀ ਦਿੰਦੇ ਰਹਿੰਦੇ ਹਨ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ।
ਰਮਨ ਸਿੰਘ, ਐਨ.ਏ.ਪੀ.ਟੀ.ਏ. ਦੇ ਸੀ.ਈ.ਓ, ਜ਼ੂਮ ‘ਤੇ ਉਸ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਹਿੰਦੇ ਹਨ ਕਿ ਕਈ ਏਜੰਸੀਆਂ ਨਾਲ ਕੰਮ ਕਰਨ ਦਾ ਉਸ ਦਾ ਪਿਛਲਾ ਤਜਰਬਾ ਅਤੇ ਉਦਯੋਗ ਦੇ ਪ੍ਰਮੁੱਖ ਖਿਡਾਰੀਆਂ ਨਾਲ ਕੰਮ ਕਰਨ ਦੀ ਉਸ ਦੀ ਇੱਛਾ ਸਫਲਤਾ ਦਾ ਕਾਰਨ ਬਣਨ ਜਾ ਰਹੀ ਹੈ ਅਤੇ ਅਸੀਂ ਡਿਪਟੀ ਪ੍ਰਸ਼ਾਸਕ ਹਚਸਨ ਨੂੰ ਐਫ.ਐਮ.ਸੀ.ਐਸ.ਏ. ਦੇ ਮੁਖੀ ਵਜੋਂ ਚੁਣੇ ਜਾਣ ਵਾਲੀ ਸੂਚੀ ਵਿੱਚ ਸ਼ਾਮਲ ਹੋਣ ਲਈ ਵਧਾਈ ਦਿੰਦੇ ਹਾਂ।
ਇਸੇ ਤਰ੍ਹਾਂ, ਮਾਲਕ-ਆਪਰੇਟਰ ਸੁਤੰਤਰ ਡਰਾਈਵਰ ਐਸੋਸੀਏਸ਼ਨ ਦੇ ਪ੍ਰਧਾਨ ਟੌਡ ਸਪੈਂਸਰ ਨੇ ਕਿਹਾ, “ਐਫ.ਐਮ.ਸੀ.ਐਸ.ਏ. ਦੇ ਕਾਰਜਕਾਰੀ ਪ੍ਰਸ਼ਾਸਕ ਵਜੋਂ, ਰੌਬਿਨ ਹਚਸਨ ਨੇ ਸਾਡੇ ਮੈਂਬਰਾਂ ਦੇ ਕੰਮ ਲਈ ਇੱਕ ਸੱਚੀ ਪ੍ਰਸ਼ੰਸਾ ਕੀਤੀ ਹੈ ਅਤੇ ਉਹਨਾਂ ਲਈ ਸਭ ਤੋਂ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ ਉਤਸੁਕਤਾ ਦਾ ਪ੍ਰਦਰਸ਼ਨ ਕੀਤਾ ਹੈ।”

You may also like