Home Featured “ਨਿਯੂਕਲੀਅਰ ਫ਼ੈਸਲੇ” ਵਿੱਚ ਬਦਲਾਵ ਕਾਰਨ ਬੀਮਾ ਦਰ ਪਿਛਲੇ ਕੁਝ ਸਾਲਾਂ ਵਿੱਚ ਦਸ ਗੁਣਾਂ ਵਧਿਆ

“ਨਿਯੂਕਲੀਅਰ ਫ਼ੈਸਲੇ” ਵਿੱਚ ਬਦਲਾਵ ਕਾਰਨ ਬੀਮਾ ਦਰ ਪਿਛਲੇ ਕੁਝ ਸਾਲਾਂ ਵਿੱਚ ਦਸ ਗੁਣਾਂ ਵਧਿਆ

by Punjabi Trucking

ਵਪਾਰਕ ਟਰੱਕਾਂ ਲਈ ਬੀਮਾ ਦਰ ਵਧਣ ਨਾਲ, ਸੁਰੱਖਿਆ ਅਤੇ ਤਕਨਾਲੋਜੀ ਦੀ ਵਰਤੋਂ ਨਾਲ ਬਿਹਤਰ ਡਾਟਾ ਇਕੱਠਾ ਕਰਨਾ ਹੁਣ ਟਰੱਕਿੰਗ ਕੰਪਨੀਆਂ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਬੀਮਾ ਦਰ ਵਧਣ ਦਾ ਇਕ ਖ਼ਾਸ ਕਾਰਨ ਨਿਯੂਕਲੀਅਰ ਫ਼ੈਸਲੇ ਵੀ ਹਨ, ਜਦੋ ਇਕ ਯਾਤਰੀ ਕਾਰ ਅਤੇ ਵਪਾਰਕ ਟਰੱਕ ਆਪਸ ਵਿੱਚ ਟਕਰਾਉਂਦੇ ਹਨ ਤਾਂ ਉਹਨਾਂ ਨੂੰ 10 ਮਿਲੀਅਨ ਜਾਂ ਇਸ ਤੋਂ ਜ਼ਿਆਦਾ ਰਕਮ ਦਿੱਤੀ ਜਾਵੇਗੀ।

ਨਿਯੂਕਲੀਅਰ ਫ਼ੈਸਲੇ

2006 ਅਤੇ 2011 ਦੇ ਵਿੱਚ ਟਰੱਕਿੰਗ ਫਲੀਟ ਦੇ ਵਿਰੁੱਧ ਸਿਰਫ਼ 26 ਨਿਯੂਕਲੀਅਰ ਫ਼ੈਸਲੇ ਆਏ ਸਨ ਜਦ ਕਿ ਪਿੱਛਲੇ ਪੰਜ ਸਾਲਾਂ ਵਿੱਚ ਇਹ ਗਿਣਤੀ ਵੱਧ ਕੇ 300 ਹੋ ਗਈ ਹੈ। ਇਹਨਾਂ ਫ਼ੈਸਲਿਆਂ ਤੋਂ ਪ੍ਰਭਾਵਤ ਹੋ ਕੇ ਬਹੁਤ ਥਾਵਾਂ ‘ਤੇ ਬੀਮਾ ਦਰਾਂ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ।

ਇਹਨਾਂ ਫ਼ੈਸਲਿਆਂ ਨਾਲ ਅੰਬਰੇਲਾ ਬੀਮਾਕਰਤਾਵਾਂ ਨੂੰ ਵਧੇਰੇ ਸਾਵਧਾਨੀ ਨਾਲ ਇਸ ਦੀ ਭਰਪਾਈ ਕਰਨੀ ਪਵੇਗੀ ਜਿਸ ਨਾਲ ਕਵਰੇਜ ਦੀਆਂ ਸੀਮਾਵਾਂ ਅਤੇ ਸ਼ਰਤਾਂ ਵਿੱਚ ਗਿਰਾਵਟ ਵੇਖਣ ਨੂੰ ਮਿਲੀ।

ਬੀਮੇ ਨੂੰ ਮੁੜ੍ਹ ਸ਼ੁਰੂ ਕਰਨ ਤੋਂ ਪਹਿਲਾਂ, ਬੀਮਾ ਕੈਰੀਅਰ ਟਰੱਕਿੰਗ ਕੰਪਨੀਆਂ ਤੋਂ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਨਿਯੂਕਲੀਅਰ ਫ਼ੈਸਲੇ ਦਾ ਪ੍ਰਭਾਵ ਘੱਟ ਕਰਨ ਲਈ ਉਹਨਾਂ ਨੇ ਵਧੀਆ ਸੁਰੱਖਿਆ ਸਾਵਧਾਨੀਆਂ ਅਤੇ ਤਕਨਾਲੋਜੀ ਦੀ ਵਰਤੋਂ ਕੀਤੀ ਹੈ ਜਾਂ ਨਹੀਂ।

ਇਸ ਦੌਰਾਨ, ਬੀਮਾ ਕੰਪਨੀਆਂ ਨੇ ਇਹ ਸ਼ਿਕਾਇਤ ਕੀਤੀ ਹੈ ਕਿ 10 ਸਾਲ ਪਹਿਲਾਂ ਦੇ ਲਾਭ ਮੁਕਾਬਲੇ ਹੁਣ ਪਿੱਛਲੇ 10 ਸਾਲਾਂ ਵਿੱਚ ਟਰੱਕਾਂ ਦਾ ਬੀਮਾ ਕਰਨ ਨਾਲ ਉਹਨਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ ਹੈ। ਇਸ ਦੇ ਨਤੀਜੇ ਵਜੋਂ ਬੀਮਾ ਪ੍ਰਦਾਨ ਕਰਨ ਵਾਲੀਆਂ ਕਈ ਕੰਪਨੀਆਂ ਹੁਣ ਟਰੱਕਿੰਗ ਖ਼ੇਤਰ ਵਿੱਚ ਬੀਮਾ ਕਰਨ ਤੋਂ ਪਿੱਛੇ ਹਟ ਗਈਆਂ ਹਨ ਅਤੇ ਬਾਕੀਆਂ ਨੂੰ ਕੀਮਤਾਂ ਵਧਾਉਣੀਆਂ ਪਈਆਂ ਹਨ ਜਿਸ ਕਾਰਨ ਮਾਰਕਿਟ ਸੀਮਤ ਹੋ ਗਈ ਹੈ।

ਸੈਂਟਰੀ ਬੀਮਾ ਵਿਖੇ ਆਵਾਜਾਈ ਉਤਪਾਦਾਂ, ਕੀਮਤਾਂ ਅਤੇ ਅੰਡਰਰਾਈਟਿੰਗ ਦੇ ਸਹਾਇਕ ਉਪ ਪ੍ਰਧਾਨ, ਨਿਕ ਸੇਗਰ ਨੇ ਕਿਹਾ, “ਅਸੀਂ ਜਿੱਥੇ ਹਾਂ ਉੱਥੇ ਟਿਕੇ ਰਹਿਣ ਲਈ ਦਾਅਵੇ ਦੀ ਕੀਮਤ ਲਗਭਗ 5, 6 ਅਤੇ 10% ਵਧ ਰਹੀ ਹੈ ਅਤੇ ਜੇਕਰ ਇਸ ਵਿੱਚੋਂ ਲਾਭ ਲੈਣਾ ਹੈ ਤਾਂ ਇਹ ਕੀਮਤਾਂ ਹੋਰ ਵਧਾਉਣੀਆਂ ਪੈ ਸਕਦੀਆਂ ਹਨ।

ਇਸ ਤੋਂ ਇਲਾਵਾ, ਫ਼ੈਡਰਲ ਸਰਕਾਰ ਦੇ ਨਵੇਂ ਹਾਈਵੇ ਬਿੱਲ ਬਾਰੇ ਤਿਆਰੀ ਕਰਦਿਆਂ ਟਰੱਕਿੰਗ ਫਲੀਟਾਂ ਅਤੇ ਮਾਲਕ-ਅਪਰੇਟਰਾਂ ਨੇ ਕਿਹਾ ਕਿ ਇਸ ਨਾਲ ਟਰੱਕ ਡਰਾਈਵਰਾਂ ਨੂੰ ਘੱਟੋ ਘੱਟ ਲਾਇਬਿਲਿਟੀ ਬੀਮੇ ਦੀ ਰਕਮ 750,000 ਡਾਲਰ ਤੋਂ ਲੈ ਕੇ 2 ਮਿਲੀਅਨ ਡਾਲਰ ਤੋਂ ਦੁੱਗਣੀ ਰੱਖਣ ਦੀ ਲੋੜ ਹੋ ਸਕਦੀ ਹੈ।

ਵਿਕਸਿਤ ਸੁਰੱਖਿਆ ਅਤੇ ਤਕਨਾਲੋਜੀ

ਕੰਪਨੀਆਂ ਨੂੰ ਡਰਾਈਵਰਾਂ ਲਈ ਇੱਕ ਪ੍ਰਭਾਵਸ਼ਾਲੀ ਸੁਰੱਖਿਅਕ ਵਾਤਾਵਰਣ ਬਣਾਉਣ ਦੀ ਜ਼ਰੂਰਤ ਹੈ, ਜਿਸ ਵਿੱਚ ਨਵੀਆਂ ਤਕਨਾਲੋਜੀਆਂ ਜਿਵੇਂ ਕਿ ਟੈਲੀਮੈਟਿਕਸ ਦੀ ਵਰਤੋਂ, ਕੌਲਿਜਨ ਮਿਟੀਗੇਸ਼ਨ, ਲੇਨ-ਚੇਂਜ ਸੈਂਸਰ, ਸਵੈਚਾਲਤ ਸਟੀਅਰਿੰਗ ਸਹਾਇਤਾ ਅਤੇ ਆਨ-ਬੋਰਡ ਕੈਮਰੇ ਸ਼ਾਮਲ ਹਨ। ਦਰਅਸਲ, ਇਨ-ਕੈਬ ਕੈਮਰੇ ਲਾਇਬਿਲਿਟੀ ਸੁਰੱਖਿਆ ਅਤੇ ਘੱਟ ਦਰ ਪ੍ਰਧਾਨ ਕਰਨ ਵਿਚ ਸਹਾਇਕ ਹੋ ਸਕਦੇ ਹਨ।
ਨਾਪਾ ਨਦੀ ਬੀਮਾ ਸੇਵਾਵਾਂ ਵਿਖੇ ਸੁਰੱਖਿਆ ਦੇ ਉਪ ਪ੍ਰਧਾਨ, ਜੈਫ ਡੇਵਿਸ ਨੇ ਕਿਹਾ, “ਅਸੀਂ ਸਿਰਫ ਟੈਕਨਾਲੌਜੀ ਦੀ ਮੌਜੂਦਗੀ ਨੂੰ ਨਹੀਂ ਦੇਖ ਰਹੇ ਸਗੋਂ ਕੰਪਨੀ ਵਿੱਚ ਇਸਦੀ ਵਰਤੋਂ ਕਿਸ ਤਰ੍ਹਾਂ ਨਾਲ ਕੀਤੀ ਜਾ ਰਹੀ ਹੈ, ਇਹ ਇੱਕ ਬਹੁਤ ਵੱਡੀ ਗੱਲ ਹੈ। ਅਸੀਂ ਇਸ ਗੱਲ ਤੇ ਖ਼ਾਸ ਧਿਆਨ ਦੇ ਰਹੇ ਹਾਂ ਕਿ ਕਰਮਚਾਰੀ ਅਤੇ ਬਾਕੀ ਕਰਤਾ ਹਰ ਰੋਜ਼ ਜਦ ਡਰਾਈਵਰਾਂ ਨਾਲ ਗੱਲਬਾਤ ਕਰਦੇ ਹਨ ਤਾਂ ਉਹ ਕਿਸ ਹੱਦ ਤਕ ਇਸ ਵਿੱਚ ਸ਼ਾਮਿਲ ਹੁੰਦੇ ਹਨ।”

ਬੀਮਾ ਕੰਪਨੀਆਂ ਸੁਰੱਖਿਆ ਤਕਨਾਲੋਜੀ ਦੀ ਵਧੀਆ ਵਰਤੋਂ ਕਰਨ ਨਾਲ ਵੀ ਕੋਈ ਛੋਟ ਨਹੀਂ ਦੇ ਰਹੀਆਂ ਹਨ ਪਰ ਜੇਕਰ ਹਾਦਸਿਆਂ ਵਿੱਚ ਗਿਰਾਵਟ ਆਓਂਦੀ ਹੈ ਤਾਂ ਇਹ ਪ੍ਰੀਮੀਅਮ ਘੱਟ ਸਕਦਾ ਹੈ। ਹਾਲਾਂਕਿ, ਕੁਝ ਬੀਮਾ ਕਰਤਾ ਉਨ੍ਹਾਂ ਫਲੀਟਾਂ ਨੂੰ ਉਤਸ਼ਾਹਤ ਕਰਦੇ ਹਨ ਜੋ ਸਵੈ-ਇੱਛਾ ਨਾਲ ਕੈਮਰੇ ਅਤੇ ਟੈਲੀਮੈਟਿਕਸ ਦੁਆਰਾ ਇਕੱਠੇ ਕੀਤੇ ਗਏ ਇਨ-ਕੈਬ ਡੇਟਾ ਨੂੰ
ਜਮ੍ਹਾਂ ਕਰਾਉਂਦੇ ਹਨ।

ਅੰਡਰਰਾਈਟਰਾਂ ਲਈ ਹੁਣ ਵਧੀਆ ਢੰਗ ਦਾ ਡਾਟਾ ਜ਼ਰੂਰੀ ਹੋ ਗਿਆ ਹੈ ਅਤੇ ਕਈ ਅਪਰੇਟਰ ਫਲੀਟਾਂ ਸੰਬੰਧੀ ਤਕਨਾਲੋਜੀ ਦੀ ਜਾਂਚ ਵੀ ਕਰਦੇ ਹਨ। ਕੁਝ ਬੀਮਾ ਕਰਤਾ ਫਲੀਟ ਨੂੰ ਟੈਲੀਮੈਟਿਕਸ ਉਪਕਰਣਾਂ ਦੀ ਲੌਗ-ਇਨ ਜਾਣਕਾਰੀ ਪ੍ਰਦਾਨ ਕਰਨ ਲਈ ਵੀ ਆਖਦੇ ਹਨ।

ਘੱਟ ਰੇਟਾਂ ਲਈ ਕੰਪਨੀਆਂ ਨੂੰ ਕੁਝ ਡਾਟਾ ਇਕੱਠਾ ਕਰਨ ਦੀ ਲੋੜ ਹੈ ਜਿਵੇਂ ਕਿ ਮੌਸਮ, ਸੜਕਾਂ ਦੀ ਸਥਿਤੀ, ਟ੍ਰੈਫਿਕ ਦੀ ਆਵਾਜਾਈ ਆਦਿ। ਉਹ ਟੈਲੀਮੈਟਿਕਸ ਦੁਆਰਾ ਸੰਚਾਲਿਤ ਮੈਟ੍ਰਿਕਸ, ਵਰਤੋਂ-ਅਧਾਰਤ ਜਾਂ ਪੇ-ਐਜ਼-ਯੂ-ਗੋ ਬੀਮਿਆਂ ਲਈ ਜ਼ਰੂਰੀ ਹੋਵੇਗਾ।

ਵਪਾਰਕ ਟਰੱਕਿੰਗ ਲਈ ਵਰਤੋਂ-ਅਧਾਰਤ ਬੀਮੇ ਦੇ ਵਧੇਰੇ ਵਿਕਲਪ ਮੌਜੂਦ ਹਨ। ਉਹ ਵੱਖਰੇ-ਵੱਖਰੇ, ਲੋੜ ਅਨੁਸਾਰ ਬਦਲਣ ਵਾਲੇ ਕਈ ਵਿਕਲਪ ਪੇਸ਼ ਕਰਦੇ ਹਨ ਜਿਸ ਵਿੱਚ ਵਨ-ਟ੍ਰਿਪ ਕਵਰੇਜ ਵੀ ਆਉਂਦਾ ਹੈ ਜੋ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਪੈਸੇ ਦੀ ਬਚਤ ਕਰਦਾ ਹੈ।

ਫਿਰ ਵੀ, ਬਹੁਤ ਸਾਰੇ ਫਲੀਟਾਂ, ਖ਼ਾਸਕਰ ਛੋਟੇ ਕਾਰੋਬਾਰਾਂ ਦੁਆਰਾ ਬੀਮੇ ਦੀ ਰਕਮ ਨੂੰ ਘਟਾ ਦਿੱਤਾ ਗਿਆ ਹੈ ਅਤੇ ਕਾਨੂੰਨ ਦੁਆਰਾ ਨਿਰਧਾਰਿਤ ਰਕਮ ਨੂੰ ਹੀ ਅੱਗੇ ਰੱਖਿਆ ਜਾਂਦਾ ਹੈ। ਬੀਮਾ ਕਰਤਾ ਅਕਸਰ ਫਲੀਟਾਂ ਨੂੰ ਕਟੌਤੀ ਕਰਨ ਲਈ ਆਪਣੇ ਖਰਚਿਆਂ ਨੂੰ ਘਟਾਉਣ ਲਈ ਕਹਿੰਦੇ ਹਨ।

ਬੀਮਾ ਕਰਤਾ ਟਰੱਕਿੰਗ ਕੰਪਨੀਆਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਐਸੋਸੀਏਸ਼ਨਾਂ ਵਿੱਚ ਸ਼ਾਮਲ ਹੋ ਕੇ ਅਤੇ ਰਾਜ ਦੇ ਕਾਨੂੰਨਾਂ ਦੀ ਵਕਾਲਤ ਕਰਕੇ ਬੀਮਾ ਦਰ ਨੂੰ ਘਟਾਉਣ ਵਿੱਚ ਸਹਾਇਤਾ ਕਰਨ ਤਾਂ ਜੋ ਅਜਿਹੇ ਹੋਰ ਨਿਯੂਕਲੀਅਰ ਫ਼ੈਸਲੇ ਸਾਹਮਣੇ ਨਾ ਆਉਣ।

You may also like

Leave a Comment

Verified by MonsterInsights