ਪਰਸਨਲ ਕੰਨਵੇਨਸ਼ ਸਬੰਧੀ ਲੱਖਾਂ ਟਰੱਕਰਜ਼ ਲਈ ਮਹੀਨਿਆ ਬੱਧੀ ਝਮੇਲੇ ਤੋਂ ਬਾਅਦ ਹੁਣ ਫੈਡਰਲ ਮੋਟਰਜ਼ ਕੈਰੀਅਰ ਸੇਫਟੀ ਮਹਿਕਮੇ ਨੇ ਇਸ ਮਸਲੇ ਨੂੰ ਹੋਰ ਸਪਸ਼ਟ ਕਰਨ ਦੇ ਲਈ ਕੋਸ਼ਿਸ਼ ਕੀਤੀ ਹੈ।
ਮਈ, 2018 ਵਿਚ ਫੈਡਰਲ ਮੋਟਰਜ਼ ਸੇਫਟੀ ਮਹਿਕਮੇ ਨੇ ਇਕ ਪ੍ਰੈਸ ਬਿਆਨ ਵਿਚ ਟਰੱਕਰਜ ਨੂੰ ਪਰਸਨਲ ਕੰਨਵੇਨਸ ਦੇ ਨਿਯਮ ਸਾਫ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਬਿਆਨ ਦੇ ਅਨੁਸਾਰ ਟਰੱਕਰਜ਼ ਨੂੰ ਕਿਸੇ ਸ਼ਿਪਰ ਜਾਂ ਰਸੀਵਰ ਦੀ ਥਾਂ ਤੋਂ ਕਿਸੇ ਸੇਫ ਪਾਰਕਿੰਗ ਜਗ੍ਹਾ ਤੇ ਪਹੁੰਚਣ ਦੇ ਲਈ ਭਰੇ ਜਾਂ ਖਾਲੀ ਟਰੱਕ ਨੂੰ ਪਰਸਨਲ ਕੰਨਵੇਅਸ਼ ਵਜੋਂ ਵਰਤਣ ਦੀ ਇਜਾਜਤ ਹੈ ਫਿਰ ਭਾਂਵੇ ਟਰੱਕ ਡਰਾਇਵਰ ਦੇ ਕੰਮ ਦੇ ਘੰਟੇ ਖਤਮ ਹੋ ਚੁਕੇ ਹੋਣ।
ਉਸ ਸਮੇਂ ਤੋਂ ਲੈ ਕੇ ਫੈਡਰਲ ਮੋਟਰਜ਼ ਸੇਫਟੀ ਮਹਿਕਮੇ ਕੋਲ ਲੋਕਾਂ ਦੇ ਸੈਕੜੇ ਸਵਾਲ ਆਉਦੇ ਰਹੇ ਹਨ। ਹੁਣ ਇਸ ਮਹਿਕਮੇ ਵਲੋਂ ਇਸ ਮਸਲੇ ਨੂੰ ਹੋਰ ਸਪਸ਼ਟ ਕਰਨ ਦੇ ਲਈ ਇਕ ਅਪਡੇਟਡ ਸਟੇਟਮੈਂਟ ਜਾਰੀ ਕੀਤੀ ਹੈ।
1. ਕੀ ਇਕ ਡਰਾਇਵਰ ਆਪਣਾ ਲੋਡ ਛੱਡਣ ਤੋਂ ਬਾਅਦ ਪਰਸਨਲ ਕੰਨਵੇਨਸ ਦੀ ਵਰਤੋਂ ਨਾਲ ਆਪਣੇ ਕੰਮ ਵਾਲੇ ਥਾਂ ਤੇ ਵਾਪਸ ਜਾ ਸਕਦਾ ਹੈ?
ਨਹੀਂ। ਲੋਡ ਲਾਉਣ ਤੋਂ ਬਾਅਦ ਘਰ ਜਾਂ ਆਪਣਾ ਕੰਮ ਵਾਲੇ ਥਾਂ ਤੇ ਜਾਣਾ ਲੋਡ ਦੇ ਟਰਿਪ ਵਿਚ ਆਉਦਾ ਹੈ ਜਿਸ ਲਈ ਪਰਸਨਲ ਕੰਨਵੇਨਸ ਦਾ ਨਿਯਮ ਨਹੀ ਵਰਤ ਸਕਦੇ।
2. ਨਿਯਮਾ ਦੇ ਅਨੁਸਾਰ “ਆਫ ਸਾਈਟ ਲੋਕਸ਼ਨ ਤੇ ਕੰਮ ਕਰਨ ਤੋਂ ਬਾਅਦ ਘਰ ਜਾਣ ਲਈ ਕਮਰਸ਼ਲ ਮੋਟਰ ਵੈਹੀਕਲ ਵਰਤਣ ਦੀ ਇਜ਼ਾਜ਼ਤ ਹੈ”, ਇਥੇ ਆਫ ਸਾਈਟ ਲੋਕੇਸ਼ਨ ਤੋਂ ਕੀ ਭਾਵ ਹੈ?
ਇਥੇ ਆਫ ਲੋਕੇਸ਼ਨ ਦਾ ਮਤਲਬ ਸ਼ਿਪਰ ਜਾਂ ਰਸੀਵਰ ਸਾਈਟ ਨਹੀਂ ਹੈ। ਇਹ ਆਮ ਤੌਰ ਤੇ ਕਨਸਟਰਕਸ਼ਨ ਕੰਪਨੀਆ ਜਾਂ ਯੂਟਿਲੀਅਟੀ ਕੰਪਨੀਆ ਦੇ ਉਸ ਬੇਸ ਕੈਪ ਲਈ ਵਰਤਿਆ ਜਾਂਦਾ ਹੈ ਜਿਹੜਾ ਉਹ ਕਿਸੇ ਵੱਡੇ ਪਰਾਜੈਕਟ ਦੇ ਨੇੜੇ ਸਥਾਪਤ ਕਰਦੇ ਹਨ। ਘਰ ਤੋਂ ਇਸ ਆਫ ਸਾਇਟ ਲੋਕੇਸ਼ਨ ਤੱਕ ਦਾ ਸਫਰ ਕਮਿਉਟਰ ਟਾਇਮ ਵਜੋਂ ਗਿਣਿਆ ਜਾਦਾਂ ਹੈ ਅਤੇ ਪਰਸਨਲ ਕੰਨਵੇਨਸ ਵਜੋਂ ਵਰਤਿਆ ਜਾ ਸਕਦਾ ਹੈ।
3. ਕੀ ਪਰਸਨਲ ਕੰਨਵੇਨਸ ਨੂੰ ਵਖਰੀ ਤਰਾਂ ਵੇਖਿਆਂ ਜਾਦਾਂ ਹੈ ਜਦੋ ਡਰਾਇਵਰ ਹੈਜਰਡ ਮੈਟੀਰੀਅਲ ਲਈ ਜਾ ਰਿਹਾ ਹੋਵੇ?
ਨਹੀਂ, ਪਰਸਨਲ ਕੰਨਵੇਨਸ ਨੂੰ ਹੈਜਰਡ ਮਟੀਰੀਅਲ ਡਰਾਇਵਰ ਵਲੋਂ ਵਰਤਣ ਤੇ ਕੋਈ ਪਾਬੰਦੀ ਨਹੀਂ ਹੈ।
4. ਕੀ ਇਕ ਡਰਾਇਵਰ ਜੋਂ ਸ਼ੋਰਟ ਹੌਲ ਦੀ ਐਕਸੈਪਸ਼ਨ ਲੈ ਰਿਹਾ ਹੋਵੇ ਪਰਸਨਲ ਕੰਨਵੇਨਸ ਵਰਤ ਸਕਦਾ ਹੈ?
ਹਾਂ। ਪਰਸਨਲ ਕੰਨਵੇਨਸ ਅਤੇ ਸ਼ੋਰਟ ਹੌਲ ਦੀ ਐਕਸੈਪਸ਼ਨ ਦੇ ਵਿਚ ਕੋਈ ਸਬੰਧ ਨਹੀਂ ਹੈ। ਆਫ ਡਿਉਟੀ ਟਾਇਮ, 12 ਘੰਟੇ ਡਿਉਟੀ ਦੀ ਲਿਮਟ ਨੂੰ ਨਹੀਂ ਵਧਾਉਦਾ।
5. ਪਰਸਨਲ ਕੰਨਵੇਨਸ ਦਾ ਟਾਇਮ ਕੰਮ ਦੇ ਘੰਟਿਆ ਵਿਚ ਕਿਦਾਂ ਗਿਣਿਆ ਜਾਦਾਂ ਹੈ?
ਪਰਸਨਲ ਕੰਨਵੇਨਸ ਵਜੋਂ ਵਰਤਿਆ ਟਾਇਮ ਆਫ ਡਿਉਟੀ ਟਾਇਮ ਗਿਣਿਆ ਜਾਦਾਂ ਹੈ।
6. ਕੀ ਇਕ ਡਰਾਇਵਰ ਪਰਸਨਲ ਕੰਨਵੇਨਸ ਦੀ ਵਰਤੋਂ ਕਰ ਸਕਦਾ ਹੈ ਜਦੋਂ ਉਸ ਦੇ ਕੰਮ ਦੇ ਘੰਟੇ ਖਤਮ ਹੋ ਜਾਣ?
ਨਹੀਂ। ਇਸ ਦੀ ਸਿਰਫ ਇਕ ਹੀ ਛੋਟ ਹੈ ਕਿ ਇਕ ਡਰਾਇਵਰ ਆਪਣੇ ਕੰਮ ਦੇ ਘੰਟੇ ਖਤਮ ਹੋਣ ਤੇ ਵੀ ਇਕ ਛਿਪਰ ਜਾਂ ਰਸੀਵਰ ਲੋਕੇਸ਼ਨ ਤੋਂ ਕਿਸੇ ਨੇੜੇ ਦੀ ਸਰੱਖਿਅਤ ਥਾਂ ਤੇ ਪਾਰਕ ਕਰਨ ਲਈ। ਇਸ ਲਈ ਇਹ ਵੀ ਜਰੂਰੀ ਹੈ ਕਿ ਡਰਾਇਵਰ ਕੋਲ ਆਰਾਮ ਕਰਨ ਲਈ ਆਵਰਜ ਆਫ ਸਰਵਿਸ ਦੇ ਮਤਾਬਕ ਕਾਫੀ ਸਮਾਂ ਹੈ।
ਪਰਸਨਲ ਕੰਨਵੇਨਸ ਉਸ ਟਾਇਮ ਨੂੰ ਕਿਹਾ ਜਾਦਾਂ ਹੈ ਜਦੋਂ ਡਰਾਇਵਰ ਸਿਰਫ ਨਾਨ ਬਿਜਨਸ ਦੇ ਲਈ ਡਰਾਇਵ ਕਰਦਾ ਹੈ ਅਤੇ ਇਹ ਡਿਉਟੀ ਡੇਅ ਦੇ ਘੰਟਿਆਂ ਨੂੰ ਵਧਾਉਣ ਲਈ ਨਹੀਂ ਵਰਤਿਆਂ ਜਾ ਸਕਦਾ।
7. ਕੀ ਪਰਸਨਲ ਕੰਨਵੇਨਸ ਵਰਤਣ ਵਿਚ ਕਿਸੇ ਤਰਾਂ ਦੀ ਦੂਰੀ ਜਾਂ ਵਕਤ ਦੀ ਪਾਬੰਦੀ ਹੈ?
ਨਹੀਂ ਪਰ ਯਾਦ ਰਹੇ ਕਿ ਇਨਾਂ ਨਿਯਮਾ ਦੀ ਮਦ ਨੰਬਰ 392.3 ਦੇ ਅਨੁਸਾਰ ਥਕਾਵਟ ਕਾਰਨ ਟਰੱਕ ਨਾ ਚਲਾਉਣ ਦਾ ਨਿਯਮ ਇਥੇ ਵੀ ਲਾਗੂ ਹੁੰਦਾ ਹੈ। ਸੋ ਡਰਾਇਵਰ ਨੂੰ ਮੁੜ ਕੰਮ ਤੇ ਜਾਣ ਤੋਂ ਪਹਿਲਾਂ ਪੂਰਾ ਆਰਾਮ ਕਰਨਾ ਚਾਹੀਦਾ ਹੈ।
8. ਕੀ ਇਕ ਡਰਾਰਿਵਰ ਆਪਣਾ ਟਰੱਕ ਰਪੇਅਰ ਸ਼ਾਪ ਤੋਂ ਚੁਕਣ ਤੋਂ ਬਾਅਦ ਘਰ ਜਾਣ ਲਈ ਪਰਸਨਲ ਕੰਨਵੇਨਸ ਦੀ ਵਰਤੋਂ ਕਰ ਸਕਦਾ ਹੈ?
ਨਹੀਂ। ਰੀਪੇਅਰ ਜਾਂ ਮੇਨਟੀਨੈਸ਼ ਲਈ ਕੀਤਾ ਸਫਰ ਆਨ ਡਿਉਟੀ ਟਾਇਮ ਗਿਣਿਆ ਜਾਦਾਂ ਹੈ।
9. ਕੀ ਇਕ ਲੋਡੰਡ ਟਰੱਕ ਵੀ ਪਰਸਨਲ ਕੰਨਵੇਨਸ ਲਈ ਵਰਤਿਆ ਜਾ ਸਕਦਾ ਹੈ?
ਹਾਂ, ਪਰਸਨਲ ਕੰਨਵੇਨਸ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਸਫਰ ਜਾਂ ਮੂਵਮੈਂਟ ਕਿਸ ਤਰਾਂ ਦੀ ਹੈ ਨਾ ਕਿ ਟਰੱਕ ਭਰਿਆ ਹੈ ਜਾਂ ਖਾਲੀ।
10. ਕੀ ਪਰਸਨਲ ਕੰਨਵੇਨਸ ਟਾਇਮ ਆਫ ਡਿਉਟੀ ਟਾਇਮ ਨਾਲ ਜੋੜ ਕੇ 10 ਘੰਟੇ ਜਾਂ 34 ਘੰਟੇ ਡਿਉਟੀ ਟਾਇਮ ਦੇ ਲਈ ਗਿਣਿਆ ਜਾ ਸਕਦਾ ਹੈ?
ਹਾਂ, ਕਿਉਕਿ ਇਸ ਸਮੇਂ ਦੌਰਾਨ ਡਰਾਇਵਰ ਦਾ ਸਟੇਟਸ ਆਫ ਡਿਉਟੀ ਹੈ। ਪਰ ਯਾਦ ਰਹੇ ਕਿ ਇਨਾਂ ਨਿਯਮਾ ਦੀ ਮਦ ਨੰਬਰ 392.3 ਦੇ ਅਨੁਸਾਰ ਬੀਮਾਰੀ ਜਾਂ ਥਕਾਵਟ ਕਾਰਨ ਟਰੱਕ ਨਾ ਚਲਾਉਣ ਦਾ ਨਿਯਮ ਇਥੇ ਵੀ ਲਾਗੂ ਹੁੰਦਾ ਹੈ।
11. ਕੀ ਪਰਸਨਲ ਕੰਨਵੇਨਸ ਦੇ ਦੌਰਾਨ ਵੀ ਟਰੱਕ ਦੀ ਇਨਸਪੈਕਸ਼ਨ ਹੋ ਸਦਕੀ ਹੈ? ਜੇ ਹਾਂ, ਤਾਂ ਇੰਨਸਪੈਕਸਨ ਦੇ ਦੌਰਾਨ ਡਰਾਇਵਰ ਦਾ ਡਿਉਟੀ ਸਟੈਟਸ ਕੀ ਹੋਵੇਗਾ?
ਹਾਂ, ਪਰਸਨਲ ਕੰਨਵੇਨਸ ਦੌਰਾਨ ਵੀ ਟਰੱਕ ਦੀ ਇੰਨਸਪੈਕਸ਼ਨ ਹੋ ਸਕਦੀ ਹੈ ਅਤੇ ਇਸ ਦੌਰਾਨ
ਡਰਾਇਵਰ ਦਾ ਸਟੇਟਸ ‘ਆਨ ਡਿਉਟੀ, ਨਾਟ ਡਰਾਇਵਿੰਗ ਹੋਵੇਗਾ।