ਹਾਲਾਂਕਿ ਮੌਤ ਅਤੇ ਟੈਕਸ ਜ਼ਿੰਦਗੀ ਦੀ ਇਕੋ ਇਕ ਨਿਸ਼ਚਿਤਾ ਹੋ ਸਕਦੇ ਹਨ ਲੇਕਿਨ ਦੋਹਾਂ ਵਿਚੋਂ ਟੈਕਸ ਅਕਸਰ ਸਾਡੇ ਸਾਹਮਣੇ ਆਉਂਦੇ ਹਨ। ਇਸ ਲਈ ਅਸੀਂ ਆਪਰੇਟਰ ਮਾਲਕਾਂ ਦੁਆਰਾ ਪੁੱਛੇ ਕੁੱਝ ਆਮ ਟੈਕਸ ਪ੍ਰਸ਼ਨਾਂ ਨੂੰ ਇਕੱਠਿਆਂ ਕੀਤਾ ਹੈ।
ਪ੍ਰ. ਮੈਨੂੰ ਵਪਾਰਕ ਟੈਕਸਾਂ ਲਈ ਕੁੱਲ ਆਮਦਨ ਦਾ ਕਿੰਨਾ ਕੁ ਅਲੱਗ ਰੱਖਣਾ ਚਾਹੀਦਾ ਹੈ?
ਉ. ਕਵਾਟਰਲੀ ਟੈਕਸਾਂ ਲਈ ਆਪਣੀ ਹਫਤਾਵਾਰ ਕੁੱਲ ਆਮਦਨੀ ਦਾ 25-28% ਹਿੱਸਾ ਅਲੱਗ ਰੱਖਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਪ੍ਰ. ਮੈਂ ਇਸ ਸਾਲ ਆਪਣੇ ਕਵਾਟਰਲੀ ਟੈਕਸ ਅਨੁਮਾਨਾਂ ਦਾ ਭੁਗਤਾਨ ਨਹੀਂ ਕੀਤਾ। ਇਸ ਨਾਲ ਕੀ ਹੋਵੇਗਾ?
ਉ.ਆਈਆਰਐਸ ਘੱਟ ਭੁਗਤਾਨ ਤੇ ਜ਼ੁਰਮਾਨਾ ਅਤੇ ਭੁਗਤਾਨ ਨਹੀਂ ਕੀਤੇ ਟੈਕਸ ਉੱਤੇ ਵਿਆਜ ਲਵੇਗਾ। ਏ ਟੀ ਬੀ ਐਸ ਤੇ ਸਾਡਾ ਟੈਕਸ ਵਿਭਾਗ ਉਸ ਚਾਰਜ ਦੀ ਗਣਨਾ ਕਰੇਗਾ ਅਤੇ ਤੁਹਾਡੇ ਸਾਲ ਦੇ ਅੰਤ ਦੇ ਟੈਕਸ ਰਿਟਰਨ ਤੇ ਜ਼ੁਰਮਾਨਾ ਅਤੇ ਵਿਆਜ ਸ਼ਾਮਿਲ ਕਰੇਗਾ।
ਪ੍ਰ. ਪਰ ਡੀਐਮ ਟੈਕਸ ਕਟੌਤੀ ਕਿਵੇਂ ਕੰਮ ਕਰਦੀ ਹੈ?
ਉ. “ਪਰ ਡੀਐਮ” ਇੱਕ ਆਪਰੇਟਰ ਮਾਲਕ ਦੀ ਸਭ ਤੋਂ ਵੱਡੀ ਟੈਕਸ ਕਟੌਤੀ ਵਿੱਚੋਂ ਇੱਕ ਹੈ। ਇਹ ਖਾਣ ਅਤੇ ਸੰਬੰਧਤ ਖਰਚਿਆਂ ਲਈ ਕਟੌਤੀ ਹੈ ਜਿਸ ਦਿਨ ਤੁਸੀਂ ਘਰ ਤੋਂ ਦੂਰ ਕੰਮ ਕਰ ਰਹੇ ਹੋ। ਮੌਜੂਦਾ ਦਰ $66 ਪ੍ਰਤੀ ਪੂਰੇ ਦਿਨ ਦਾ 80% ਹੈ ਅਤੇ ਅੰਸ਼ਕ ਦਿਨਾਂ ਲਈ ਇਸ ਰਕਮ ਦਾ ¾ ਹੈ। ਅੰਸ਼ਿਕ ਦਿਨ ਉਹ ਦਿਨ ਹੁੰਦੇ ਹਨ ਜਦੋਂ ਤੁਸੀਂ ਘਰ ਛੱਡ ਜਾਂਦੇ ਹੋ ਅਤੇ ਜਿਸ ਦਿਨ ਤੁਸੀਂ ਵਾਪਿਸ ਆਉਂਦੇ ਹੋ। ਜੇ ਤੁਸੀਂ ਸੜਕ ਤੇ ਚਲਦੇ ਹੋਏ ਇੱਕ ਮੋਟਲ / ਹੋਟਲ ਦੀ ਵਰਤੋਂ ਕਰ ਰਹੇ ਹੋ, ਤਾਂ ਪਰ ਡੀਐਮ ਅਜੇ ਵੀ ਕਟੌਤੀ ਯੋਗ ਹੈ, ਪਰ ਘਰ ਦੇ ਸਮੇਂ ਦੌਰਾਨ ਨਹੀਂ।
ਪ੍ਰ. ਕੀ ਮੈਂ ਈ-ਲੌਗ ਰਿਕਾਰਡਾਂ ਨੂੰ ਪ੍ਰਤੀ ਦਿਨ ਦੇ ਲਈ ਦਿਨ ਗਿਣਨ ਲਈ ਵਰਤ ਸਕਦਾ ਹਾਂ?
ਉ. ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ ਜੇ ਤੁਹਾਡੇ ਕੋਲ ਈ-ਲੌਗ ਰਿਕਾਰਡਾਂ ਦਾ ਪੂਰਾ ਸਾਲ ਹੈ।
ਪ੍ਰ. ਕੀ ਮੈਂ ਘਰੇਲੂ ਦਫ਼ਤਰ ਵਿੱਚ ਕਟੌਤੀ ਦੀ ਮੰਗ ਕਰ ਸਕਦਾ ਹਾਂ?
ਉ.ਆਪਰੇਟਰ ਮਾਲਕ ਲਈ ਘਰੇਲੂ ਦਫਤਰ ਦੀ ਕਟੌਤੀ ਲਈ ਯੋਗ ਹੋਣਾ ਸੰਭਵ ਹੈ, ਹਾਲਾਂਕਿ, ਤੁਹਾਨੂੰ ਦੋ ਟੈਸਟਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ:
1. ਘਰੇਲੂ ਦਫ਼ਤਰ ਦੀ ਵਰਤੋਂ ਲਗਾਤਾਰ ਕੀਤੀ ਜਾਣੀ ਚਾਹੀਦੀ ਹੈ ਅਤੇ ਲਾਜ਼ਮੀ ਤੌਰ ਤੇ ਦਫ਼ਤਰੀ ਕਾਰੋਬਾਰ ਲਈ ਹੀ ਵਰਤੋਂ ਹੋਣੀ ਚਾਹੀਦੀ ਹੈ।
2. ਘਰੇਲੂ ਦਫ਼ਤਰ ਤੁਹਾਡੇ ਕਾਰੋਬਾਰ ਦਾ ਮੁੱਖ ਸਥਾਨ ਹੋਣਾ ਚਾਹੀਦਾ ਹੈ।
ਜੇ ਤੁਸੀਂ ਘਰ ਤੋਂ ਬਾਹਰ ਆਪਣਾ ਕਾਰੋਬਾਰ ਚਲਾਉਂਦੇ ਹੋ ਜਿਵੇਂ ਕਿ ਟਰੱਕ ਚਾਲਕ ਦੇ ਰੂਪ ਵਿੱਚ ਪਰ ਜਦੋਂ ਤੁਸੀਂ ਘਰ ਆਉਂਦੇ ਹੋ ਤਾਂ ਕਾਰੋਬਾਰੀ ਫੋਨ ਕਾਲਾਂ, ਰਸੀਦਾਂ ਦਾ ਪ੍ਰਬੰਧ ਕਰਨਾ ਅਤੇ ਸਮੁੱਚੇ ਕਾਰੋਬਾਰੀ ਕੰਮਾਂ ਲਈ ਦਫ਼ਤਰੀ ਜਗ੍ਹਾ ਦੀ ਵਰਤੋਂ ਕਰਦੇ ਹੋ ਤਾਂ ਘਰੇਲੂ ਦਫ਼ਤਰ ਦੀ ਕਟੌਤੀ ਲਈ ਯੋਗਤਾ ਪੂਰੀ ਹੋ ਸਕਦੀ ਹੈ। ਘਰੇਲੂ ਦਫ਼ਤਰ ਦੀ ਕਟੌਤੀ ਲਈ ਕੀ ਯੋਗ ਹੈ ਇਸ ਬਾਰੇ ਵਿਵਾਦਪੂਰਨ ਜਾਣਕਾਰੀ ਮਿਲਦੀ ਹੈ ਪਰ ਜੇ ਤੁਸੀਂ ਸਾਬਿਤ ਕਰ ਸਕਦੇ ਹੋ ਕਿ ਦਫ਼ਤਰ ਦੀ ਵਰਤੋਂ ਸਿਰਫ ਕਾਰੋਬਾਰ ਲਈ ਕੀਤੀ ਜਾਂਦੀ ਹੈ ਤਾਂ ਤੁਸੀਂ ਕਟੌਤੀ ਦੇ ਹੱਕਦਾਰ ਬਣ ਸਕਦੇ ਹੋ। ਆਈਆਰਐਸ ਇੱਕ ਟਰੱਕ ਚਾਲਕ ਲਈ ਕਟੌਤੀ ਦੀ ਵੈਧਤਾ ਨੂੰ ਚੁਣੌਤੀ ਦੇ ਸਕਦਾ ਹੈ ਕਿਉਂਕਿ ਤੁਹਾਡਾ ਟਰੱਕ ਤੁਹਾਡੇ ਕਾਰੋਬਾਰ ਦਾ ਸਥਾਨ ਮੰਨਿਆ ਜਾਂਦਾ ਹੈ।
ਪ੍ਰ. ਕੀ ਟਰੱਕ ਡਰਾਈਵਰਾਂ ਲਈ ਫਿਊਲ ਟੈਕਸ ਕਟੌਤੀ ਯੋਗ ਹੈ?
ਉ. ਹਾਂ, ਫਿਊਲ ਟੈਕਸ ਫਿਊਲ ਦੀ ਲਾਗਤ ਦਾ ਇਕ ਹਿੱਸਾ ਹੈ। ਇਸ ਲਈ ਇਹ “ਆਪਰੇਟਰ ਮਾਲਕ ਫਿਊਲ ਖ਼ਰਚੇ” ਵਜੋਂ ਕਟੌਤੀ ਯੋਗ ਹੈ।
ਪ੍ਰ. ਕੀ ਕੱਪੜੇ ਕਟੌਤੀਯੋਗ ਹਨ?
ਉ. ਆਮ ਤੌਰ ਦਸਤਾਨੇ, ਸਟੀਲ-ਪੱਬ ਬੂਟ ਆਦਿ ਜੋ ਕੰਮ ਦੇ ਹਿੱਸੇ ਵਜੋਂ ਲੋੜੀਂਦੇ ਹੁੰਦੇ ਹਨ, ਕਟੌਤੀ ਯੋਗ ਹੁੰਦੇ ਹਨ। ਪਰ ਆਮ ਰੋਜ਼ਾਨਾ ਦੇ ਕੱਪੜੇ ਨਹੀਂ ਜੋ ਹਰ ਇਕ ਨੂੰ ਖਰੀਦਣ ਦੀ ਜ਼ਰੂਰਤ ਹੁੰਦੀ ਹੈ।
ਪ੍ਰ. ਕੀ ਡਾਕਟਰੀ ਖ਼ਰਚੇ ਕਟੌਤੀ ਯੋਗ ਹਨ?
ਉ. ਜੇ ਡਾਕਟਰੀ ਖਰਚੇ ਤੁਹਾਡੀ ਐਡਜਸਟਡ ਕੁੱਲ ਆਮਦਨੀ ਦੇ 10% ਤੋਂ ਵੱਧ ਹਨ ਤਾਂ ਤੁਸੀਂ 10% ਤੋਂ ਵੱਧ ਦੀ ਰਕਮ ਦੀ ਕਟੌਤੀ ਕਰ ਸਕਦੇ ਹੋ। ਉਦਾਹਰਣ ਦੇ ਲਈ, ਜੇ ਤੁਹਾਡੇ ਕੋਲ $50,000 ਐਡਜਸਟਡ ਕੁੱਲ ਆਮਦਨੀ ਹੈ ਅਤੇ $6,000 ਦੇ ਡਾਕਟਰੀ ਖਰਚੇ ਹਨ, ਤਾਂ ਤੁਸੀਂ ਇਹ ਪਤਾ ਲਗਾਉਣ ਲਈ $50,000 ਨੂੰ 0.1 (10 ਪ੍ਰਤੀਸ਼ਤ) ਨਾਲ ਗੁਣਾ ਕਰੋਗੇ ਕਿ ਸਿਰਫ $5,000 ਤੋਂ ਵੱਧ ਖਰਚਿਆਂ ਦੀ ਹੀ ਕਟੌਤੀ ਕੀਤੀ ਜਾਵੇ। ਇਹ ਤੁਹਾਨੂੰ $1000 (6,000 – 5,000) ਦੇ ਡਾਕਟਰੀ ਖਰਚੇ ਦੀ ਕਟੌਤੀ ਦੇਵੇਗਾ।
ਪ੍ਰ. ਸਿਹਤ ਬੀਮਾ ਨਾ ਕਰਨ ਤੇ ਕੀ ਜ਼ੁਰਮਾਨਾ ਹੈ?
ਉ. ਲਾਜ਼ਮੀ ਬੀਮਾ ਆਦੇਸ਼ ਹਟਾ ਦਿੱਤਾ ਗਿਆ ਹੈ। 2019 ਦੇ ਅਨੁਸਾਰ ਸਿਹਤ ਬੀਮਾ ਨਾ ਕਰਨ ਲਈ ਹੁਣ ਕੋਈ ਜ਼ੁਰਮਾਨਾ ਨਹੀਂ ਹੋਵੇਗਾ।