Home Punjabi ਰਿਪੋਰਟ: 2020 ਵਿੱਚ ਪਿੱਛਲੇ 5 ਸਾਲਾਂ ਮੁਕਾਬਲੇ ਹੋਈਆਂ ਸਭ ਤੋਂ ਵੱਧ ਕਾਰਗੋ ਚੋਰੀਆਂ

ਰਿਪੋਰਟ: 2020 ਵਿੱਚ ਪਿੱਛਲੇ 5 ਸਾਲਾਂ ਮੁਕਾਬਲੇ ਹੋਈਆਂ ਸਭ ਤੋਂ ਵੱਧ ਕਾਰਗੋ ਚੋਰੀਆਂ

by Punjabi Trucking

ਸਪਲਾਈ ਚੇਨ ਦੀ ਨਿਗਰਾਨੀ ਕਰਨ ਲਈ ਹੱਲ ਪ੍ਰਦਾਨ ਕਰਨ ਵਾਲੀ ਇਕ ਕੰਪਨੀ,ਸੇਨਸੀਟੈਕ, ਦੀ ਰਿਪੋਰਟ ਅਨੁਸਾਰ, ਸਾਲ 2020 ਵਿੱਚ ਪੂਰੇ ਅਮਰੀਕਾ ਵਿੱਚ 870 ਕਾਰਗੋ ਚੋਰੀਆਂ ਹੋਈਆਂ, ਜੋ ਕਿ 2019 ਮੁਕਾਬਲੇ 23% ਦਾ ਵਾਧਾ ਹੈ, ਅਤੇ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਵੱਧ ਰਿਕਾਰਡ ਕੀਤੀ ਗਈ ਮਾਤਰਾ।

2020 ਵਿੱਚ ਚੋਰੀ ਦਾ ਮੁੱਲ $166,854 ਸੀ, ਜੋ ਕਿ 2019 ਨਾਲੋਂ 41% ਵੱਧ ਹੈ। 2019 ਦੀਆਂ 4 ਚੋਰੀਆਂ ਦੇ ਮੁਕਾਬਲੇ, ਸਾਲ 2020 ਵਿੱਚ 10 ਚੋਰੀ ਹੋਈਆਂ ਜਿਨ੍ਹਾਂ ਦੀ ਕੀਮਤ 10 ਲੱਖ ਡਾਲਰ ਜਾਂ ਇਸ ਤੋਂ ਜ਼ਿਆਦਾ ਹੈ।
ਸੇਨਸੀਟੈਕ ਅਧਿਕਾਰੀਆਂ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਕਾਰਗੋ ਚੋਰੀਆਂ ਵੱਧਦੀਆਂ ਜਾ ਰਹੀਆਂ ਹਨ। 2011 ਤੋਂ ਬਾਅਦ ਪਹਿਲੀ ਵਾਰ ਕਾਰਗੋ ਚੋਰੀ ਦੀ ਮਾਤਰਾ ਲਗਾਤਾਰ ਦੂਜੇ ਸਾਲ ਵਧੀ ਹੈ। ਇੱਥੇ ਚੋਰੀ ਦੀ ਦਰ 2.39 ਪ੍ਰਤੀ ਦਿਨ ਸੀ।

ਮਹਾਂਮਾਰੀ ਨਾਲ ਪ੍ਰਭਾਵਿਤ ਹੋਏ ਪਹਿਲੇ ਮਹੀਨੇ, ਅਪ੍ਰੈਲ ਵਿੱਚ ਸਭ ਤੋਂ ਜ਼ਿਆਦਾ ਕਾਰਗੋ ਚੋਰੀਆਂ ਹੋਈਆਂ। ਕੁੱਲ ਚੋਰੀਆਂ `ਚੋਂ ਲੱਗਭੱਗ 11% ਚੋਰੀਆਂ ਅਪ੍ਰੈਲ ਮਹੀਨੇ ਵਿੱਚ ਹੋਈਆਂ ਅਤੇ 10% ਚੋਰੀਆਂ ਦਸੰਬਰ ਮਹੀਨੇ ਵਿੱਚ ।

ਸੇਨਸੀਟੈਕ ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ -19 ਦੌਰਾਨ ਨਿੱਜੀ ਸੁਰੱਖਿਆ ਉਪਕਰਣ, ਵੈਂਟੀਲੇਟਰ, ਹੈਂਡ ਸੈਨੀਟਾਈਜ਼ਰ, ਕੀਟਾਣੂਨਾਸ਼ਕ, ਟਾਇਲਟ ਪੇਪਰ ਆਦਿ ਉਤਪਾਦਾਂ ਦਾ ਵਪਾਰ ਜਰੂਰੀ ਸੀ ਜਿਸ ਵਿੱਚ ਪਹਿਲਾਂ ਤੋਂ ਹੀ ਕਮੀ ਚਲ ਰਹੀ ਸੀ।

2020 ਦੀਆਂ ਕੁੱਲ 48% ਚੋਰੀਆਂ ਵਿੱਚੋਂ 20% ਚੋਰੀਆਂ ਕੈਲੀਫੋਰਨੀਆ, 18% ਟੈਕਸਾਸ ਅਤੇ 11% ਫਲੋਰਿਡਾ ਵਿੱਚ ਹੋਈਆਂ।

ਸੇਨਸੀਟੈਕ ਦਾ ਸਪਲਾਈ ਚੇਨ ਇੰਟੈਲੀਜੈਂਸ ਸੈਂਟਰ ਯੂ. ਐਸ ਵਿੱਚ ਹੋਈਆਂ ਵੱਡੀਆਂ ਕਾਰਗੋ ਚੋਰੀਆਂ ਦਾ ਜਗ੍ਹਾ, ਤਰੀਕ ਅਤੇ ਚੋਰੀ ਹੋਏ ਸਮਾਨ ਦੀ ਸ਼੍ਰੇਣੀ ਦੇ ਆਧਾਰ ਤੇ ਪੂਰਾ ਰਿਕਾਰਡ ਰੱਖਦਾ ਹੈ।

You may also like

Leave a Comment