Home Punjabi ਸਪੀਡ ਲਿਮਿਟਰ, ਸਵੈਚਾਲਿਤ ਬ੍ਰੇਕਿੰਗ ਐਨ.ਟੀ.ਐਸ.ਬੀ ਦੀ ਸਭ ਤੋਂ ਜ਼ਿਆਦਾ ਲੋੜੀਂਦੀ ਲਿਸਟ` ਵਿਚ ਸ਼ਾਮਿਲ

ਸਪੀਡ ਲਿਮਿਟਰ, ਸਵੈਚਾਲਿਤ ਬ੍ਰੇਕਿੰਗ ਐਨ.ਟੀ.ਐਸ.ਬੀ ਦੀ ਸਭ ਤੋਂ ਜ਼ਿਆਦਾ ਲੋੜੀਂਦੀ ਲਿਸਟ` ਵਿਚ ਸ਼ਾਮਿਲ

by Punjabi Trucking

ਸੁਰੱਖਿਆ ਏਜੰਸੀ ਰੈਗੂਲੇਟਰਾਂ ਤੇ ਦਬਾਅ ਬਣਾਉਂਦੀ ਰਹਿੰਦੀ ਹੈ ਤਾਂ ਜੋ ਟਰੱਕਾਂ ਵਿੱਚ ਗਤੀ ਸੀਮਿਤ ਜੰਤਰਾਂ ਨੂੰ ਜ਼ਰੂਰੀ ਕੀਤਾ ਜਾਵੇ।

ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (ਐਨ.ਟੀ.ਐਸ.ਬੀ) ਰੈਗੂਲੇਟਰਾਂ ਤੇ ਦਬਾਅ ਬਣਾ ਰਿਹਾ ਹੈ ਕਿ ਉਹ ਟਰੱਕਾਂ ਤੇ ਸਪੀਡ ਲਿਮਿਟਰ ਲਗਾਉਣ ਦੇ ਨਾਲ-ਨਾਲ ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ (ਏ.ਈ.ਬੀ) ਅਤੇ ਹਾਦਸਿਆਂ ਤੋਂ ਬਚਾਉਣ ਵਾਲੀ ਤਕਨਾਲੋਜੀ ਨੂੰ ਜ਼ਰੂਰੀ ਕਰਨ।

ਉਨ੍ਹਾਂ ਸੁਝਾਵਾਂ ਨੂੰ ਸੁਰੱਖਿਆ ਏਜੰਸੀ ਦੀ ਤਾਜ਼ਾ ਮੋਸਟ ਵਾਂਟੇਡ ਲਿਸਟ ਵਿਚ 2021-22 ਲਈ ਸਭ ਤੋਂ ਜ਼ਰੂਰੀ 10 ਟ੍ਰਾਂਸਪੋਰਟ ਸੁਰੱਖਿਆ ਸੁਧਾਰਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਸਪੀਡ ਲਿਮਿਟਰ ਲਗਾਉਣ ਦਾ ਸੁਝਾਵ ਐਨ.ਟੀ.ਐਸ.ਬੀ ਦੀ 2019-20 ਲਿਸਟ ਵਿੱਚ ਸੀ, ਅਤੇ ਏ.ਈ.ਬੀ ਨੂੰ ਸਾਲ 2016 ਤੋਂ ਚੋਟੀ ਦੇ 10 ਸੁਧਾਰ ਵਜੋਂ ਦਰਸਾਇਆ ਗਿਆ।

ਸਮੁੰਦਰੀ, ਰੇਲ ਅਤੇ ਹਵਾਈ ਸੁਰੱਖਿਆ ਲਈ ਵੀ ਫਰਮਾਇਸ਼ਾਂ ਕੀਤੀਆਂ ਗਈਆਂ ਸਨ।

ਮੰਗਲਵਾਰ ਨੂੰ ਐਨ.ਟੀ.ਐਸ.ਬੀ ਦੇ ਚੇਅਰਮੈਨ ਰੌਬਰਟ ਸੁਮਲਟ ਨੇ ਕਿਹਾ, “ਐਨ.ਟੀ.ਐਸ.ਬੀ ਦੇ ਬੋਰਡ ਮੈਂਬਰ ਅਤੇ ਸਾਡੀ ਵਕਾਲਤ ਟੀਮ ਲਗਾਤਾਰ ਮੋਸਟ ਵਾਂਟੇਡ ਲਿਸਟ (ਐਮ.ਡਬਲਯੂ.ਐਲ) ਬਾਰੇ ਗੱਲਬਾਤ ਕਰਦੀ ਰਹਿੰਦੀ ਹੈ। ਜਿਵੇਂ ਹੀ ਅਸੀਂ 2021-2022 ਐਮ.ਡਬਲਯੂ.ਐਲ ਲਈ ਵਕਾਲਤ ਦੀਆਂ ਕੋਸ਼ਿਸ਼ਾਂ ਸ਼ੁਰੂ ਕਰਦੇ ਹਾਂ, ਅਸੀਂ ਆਪਣੇ ਵਕਾਲਤ ਭਾਈਵਾਲਾਂ ਨੂੰ ਆਪਣੇ ਸੁਰੱਖਿਆ ਸੰਦੇਸ਼ਾਂ ਨੂੰ ਵਧਾਉਣ ਅਤੇ ਉਨ੍ਹਾਂ ਵਿੱਚ ਸੁਧਾਰ ਲਿਆਉਣ ਵਿਚ ਸਹਾਇਤਾ ਕਰਦੇ ਹਾਂ ਤਾਂ ਜੋ ਸਾਡੇ ਸਾਰਿਆਂ ਲਈ ਆਵਾਜਾਈ ਨੂੰ ਸੁਰੱਖਿਅਤ ਬਣਾਇਆ ਜਾ ਸਕੇ।”

ਐਨ.ਟੀ.ਐਸ.ਬੀ ਨੇ ਦੱਸਿਆ ਕਿ ਤੇਜ਼ ਰਫ਼ਤਾਰ ਕਾਰਨ 2009 ਅਤੇ 2018 ਦਰਮਿਆਨ ਲਗਭਗ 100,000 ਮੌਤਾਂ ਹੋਈਆਂ, ਜੋ ਕਿ ਯੂ.ਐਸ ਵਿੱਚ ਸਾਰੀਆਂ ਟ੍ਰੈਫਿਕ ਮੌਤਾਂ ਦੇ ਇੱਕ ਤਿਹਾਈ ਦੇ ਨੇੜੇ ਹੈ।ਏਜੰਸੀ ਦਾਅਵਾ ਕਰਦੀ ਹੈ ਕਿ ਇਹ ਅੰਦਾਜ਼ਾ ਸੰਭਾਵਤ ਤੌਰ ਤੇ ਘੱਟ ਹੈ ਕਿਉਂਕਿ ਗਤੀ ਨਾਲ ਸਬੰਧਤ ਹਾਦਸਿਆਂ ਦੀ ਰਿਪੋਰਟਿੰਗ ਬਹੁਤ ਘੱਟ ਕੀਤੀ ਜਾਂਦੀ ਹੈ।

ਏਜੰਸੀ ਦਾ ਕਹਿਣਾ ਹੈ “ਸਾਡੇ ਭਾਈਚਾਰਿਆਂ ਵਿਚ ਵੱਡੇ ਟਰੱਕਾਂ, ਸਵੈਚਾਲਤ ਲਾਗੂਕਰਨ, ਮਾਹਰ ਸਪੀਡ ਵਿਸ਼ਲੇਸ਼ਣ ਉਪਕਰਣਾਂ ਅਤੇ ਸਿੱਖਿਆ ਮੁਹਿੰਮਾਂ ਦੀ ਸਪੀਡ ਸੀਮਿਤ ਕੀਤੇ ਜਾਣ ਵਾਲੇ ਉਪਕਰਨਾਂ ਦੀ ਵਰਤੋਂ ਪੂਰੀ ਤਰ੍ਹਾਂ ਨਹੀਂ ਕੀਤੀ ਜਾਂਦੀ ਹੈ। ਇਨ੍ਹਾਂ ਸੁਝਾਵਾਂ ਅਤੇ ਰਣਨੀਤੀਆਂ ਨੂੰ ਇਸ ਸੁਰੱਖਿਆ ਸਮੱਸਿਆ ਨੂੰ ਸੁਲਝਾਉਣ ਲਈ ਲਾਗੂ ਕੀਤਾ ਜਾਣਾ ਚਾਹੀਦਾ ਹੈ।”

ਐਨ.ਟੀ.ਐਸ.ਬੀ ਨੇ ਸਿਫਾਰਸ਼ ਕੀਤੀ ਹੈ ਕਿ ਰੈਗੂਲੇਟਰਸ:

ਸਪੀਡ ਲਿਮਿਟ ਕਰਨ ਵਾਲੀ ਤਕਨਾਲੋਜੀ ਲਈ ਪ੍ਰਦਰਸ਼ਨ ਦੇ ਮਾਪਦੰਡਾਂ ਦਾ ਵਿਕਾਸ ਕਰਨ, ਜਿਵੇਂ ਕਿ ਪਰਿਵਰਤਨਸ਼ੀਲ ਸਪੀਡ ਲਿਮਿਟਰ ਉਪਕਰਨ, ਟਰੱਕਾਂ, ਬੱਸਾਂ ਅਤੇ ਮੋਟਰਕੋਚਾਂਕੀਤੇ ਜਾਣ।

ਟ੍ਰੈਫਿਕ ਸੁਰੱਖਿਆ ਦੇ ਹਿੱਸੇਦਾਰਾਂ ਦੇ ਸਹਿਯੋਗ ਨਾਲ ਚੱਲ ਰਹੇ ਪ੍ਰੋਗਰਾਮਾਂ ਨੂੰ ਵਿਕਸਤ ਅਤੇ ਲਾਗੂ ਕਰਨ ਤਾਂ ਕਿ ਰਾਸ਼ਟਰੀ ਟ੍ਰੈਫਿਕ ਸੁਰੱਖਿਆ ਮੁੱਦੇ ਦੇ ਰੂਪ ਵਿੱਚ ਲੋਕਾਂ ਵਿਚ ਗਤੀ ਹਾਦਸਿਆਂ ਸੰਬੰਧੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

ਗਤੀ ਸੰਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਨਿਯਮਾਂ ਵਿੱਚ ਸੋਧ ਕਰਨਾ ਚਾਹੀਦਾ ਹੈ ਅਤੇ ਇਹ ਮਾਰਗਦਰਸ਼ਨ ਨੂੰ ਹਟਾਉਣਾ ਚਾਹੀਦਾ ਹੈ ਕਿ ਸਪੀਡ ਜ਼ੋਨਾਂ ਵਿੱਚ ਗਤੀ ਸੀਮਾ 85 ਵੀਂ ਪ੍ਰਤੀਸ਼ਤ ਗਤੀ ਦੇ 5 ਮੀਲ ਪ੍ਰਤੀ ਘੰਟਾ ਦੇ ਅੰਦਰ ਹੋਣੀ ਚਾਹੀਦੀ ਹੈ।

ਗਤੀ ਲਾਗੂ ਕਰਨ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਨਵੀਆਂ ਤਕਨਾਲੋਜੀਆਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਅਤੇ ਇਨਾ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।

ਜਿਵੇਂ ਕਿ ਪਿਛਲੇ ਪੰਜ ਸਾਲਾਂ ਵਿੱਚ ਇਹ ਹੋਇਆ ਹੈ, ਐਨ.ਟੀ.ਬੀ.ਐਸ ਨੇ ਸੁਰੱਖਿਆ ਸੁਧਾਰ ਸੂਚੀ ਵਿੱਚ ਟੱਕਰ ਤੋਂ ਬਚਣ ਅਤੇ ਵਾਹਨਾਂ ਨੂੰ ਤਕਨਾਲੋਜੀ ਨਾਲ ਆਪਸ ਵਿੱਚ ਜੋੜ੍ਹਨ ਵਾਲੇ ਉਪਕਰਨਾਂ ਦੀਆਂ ਜ਼ਰੂਰਤਾਂ ਵੀ ਰੱਖੀਆਂ, ਖਾਸ ਤੌਰ ਤੇ ਏ.ਈ.ਬੀ ਅਤੇ ਟੱਕਰ ਹੋਣ ਦੀ ਚੇਤਾਵਨੀ ਦੇਣ ਵਾਲੇ ਉਪਕਰਣਾਂ ਦਾ ਹਵਾਲਾ ਦਿੱਤਾ।

ਉਹਨਾਂ ਨੇ ਕਿਹਾ ਕਿ ਇਸ ਦੇ ਬਾਵਜੂਦ, ਅੱਜ ਜ਼ਿਆਦਾਤਰ ਸੜਕ `ਤੇ ਚੱਲਣ ਵਾਲੇ ਯਾਤਰੀ ਵਾਹਨ ਅਤੇ ਵਪਾਰਕ ਵਾਹਨ (ਜਿਵੇਂ ਕਿ ਭਾਰੀ ਟਰੱਕ ਅਤੇ ਸਕੂਲ ਬੱਸਾਂ) ਵਿੱਚ ਜੀਵਨ ਬਚਾਉਣ ਵਾਲੀਆਂ ਤਕਨਾਲੋਜੀਆਂ ਨਹੀਂ ਹਨ ਅਤੇ ਨਾ ਹੀ ਉਸ ਦੀ ਜ਼ਰੂਰਤ ਹੈ। “ਰਾਸ਼ਟਰੀ ਹਾਈਵੇਅ ਟ੍ਰੈਫਿਕ ਸੁਰੱਖਿਆ ਪ੍ਰਸ਼ਾਸਨ ਨੇ ਇਹਨਾਂ ਤਕਨਾਲੋਜੀਆਂ ਦੇ ਪ੍ਰਦਰਸ਼ਨ ਲਈ ਵਿਆਪਕ ਮਾਪਦੰਡਾਂ ਦਾ ਵਿਕਾਸ ਨਹੀਂ ਕੀਤਾ ਹੈ, ਨਾ ਹੀ ਉਹਨਾਂ ਦੁਆਰਾ ਇਨ੍ਹਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਪੜਤਾਲ ਕੀਤੀ ਗਈ ਹੈ ਅਤੇ ਇਸ ਜਾਣਕਾਰੀ ਨੂੰ ਵਾਹਨਾਂ ਦੀ ਸੁਰੱਖਿਆ ਦਰਜਾਬੰਦੀ ਵਿੱਚ ਵੀ ਸ਼ਾਮਲ ਨਹੀਂ ਕੀਤਾ ਗਿਆ ਹੈ।”

ਵਪਾਰਕ ਵਾਹਨਾਂ ਲਈ, ਐਨ.ਟੀ.ਐਸ.ਬੀ ਨੇ ਰੈਗੂਲੇਟਰਾਂ ਨੂੰ ਸਿਫਾਰਸ਼ ਕੀਤੀ ਹੈ ਕਿ :

ਵਪਾਰਕ ਵਾਹਨਾਂ ਵਿੱਚ ਟੱਕਰ-ਚੇਤਾਵਨੀ ਅਤੇ ਏ.ਈ.ਬੀ ਪ੍ਰਣਾਲੀਆਂ ਲਈ ਪੂਰੇ ਮਾਪਦੰਡ ਅਤੇ ਸਾਰੇ ਵਾਹਨਾਂ, ਸਾਰੀਆਂ ਨਵੀਆਂ ਸਕੂਲ ਬੱਸਾਂ ਵਿੱਚ ਇਸ ਤਕਨਾਲੋਜੀ ਨੂੰ ਜਰੂਰੀ ਕੀਤਾ ਜਾਵੇ।

ਵਾਹਨਾਂ ਨੂੰ ਤਕਨਾਲੋਜੀ ਨਾਲ ਆਪਸ ਵਿੱਚ ਜੋੜ੍ਹਨ ਵਾਲੇ ਉਪਕਰਨਾਂ ਲਈ ਪ੍ਰਦਰਸ਼ਨ ਦੇ ਮਾਪਦੰਡਾਂ ਨੂੰ ਵਿਕਸਤ ਕਰਨ ਤਾਂ ਜੋ ਇਸ ਤਕਨਾਲੋਜੀ ਨੂੰ ਸਾਰੇ ਨਵੇਂ ਨਿਰਮਿਤ ਵਾਹਨਾਂ ਤੇ ਸਥਾਪਤ ਕੀਤਾ ਜਾ ਸਕੇ।

You may also like

Leave a Comment