ਜਿਵੇਂ ਯੂ.ਐੱਸ. ਆਪਣੀ ਆਵਾਜਾਈ ਪ੍ਰਣਾਲੀ ਨੂੰ ਸ਼ਕਤੀ ਦੇਣ ਲਈ ਫੌਸਿਲ ਫਿਊਲ ਤੋਂ ਰੀਨਿਊਏਬਲ ਊਰਜਾ ਵੱਲ ਵੱਧ ਰਿਹਾ ਹੈ, ਟਰੱਕਿੰਗ ਉਦਯੋਗ, ਖਾਸ ਤੌਰ ‘ਤੇ ਛੋਟੀਆਂ ਟਰੱਕਿੰਗ ਕੰਪਨੀਆਂ ਅਤੇ ਸੁਤੰਤਰ ਮਾਲਕ-ਆਪਰੇਟਰਾਂ ਕੋਲ ਬਹੁਤ ਸਾਰੇ ਸਵਾਲ ਹਨ ਅਤੇ ਇਸਦੇ ਸੰਬੰਧ ਵਿੱਚ ਲੈਣ ਵਾਲੇ ਫੈਸਲੇ ਹਨ। ਇਹੀ ਕਾਰਨ ਹੈ ਕਿ ਗੈਰ-ਮੁਨਾਫ਼ਾ ਕਲਸਟਾਰਟ ਬਣਾਇਆ ਗਿਆ ਸੀ।
ਆਪਣੀ ਵੈੱਬਸਾਈਟ ‘ਤੇ, ਕਲਸਟਾਰਟ ਇਹ ਦਾਵਾ ਕਰਦਾ ਹੈ ਕਿ ਉਹ “ਉੱਚ-ਤਕਨੀਕੀ ਅਤੇ ਸਾਫ਼-ਆਵਾਜਾਈ ਉਦਯੋਗ ਬਣਾਉਣ ਲਈ ਆਪਣੀਆਂ ਮੈਂਬਰ ਕੰਪਨੀਆਂ ਅਤੇ ਏਜੰਸੀਆਂ ਨਾਲ ਮਿਲ ਕੇ ਇਹ ਕੰਮ ਕਰਦਾ ਹੈ ਜੋ ਕਿ ਨੌਕਰੀਆਂ ਵੀ ਪੈਦਾ ਕਰਦੀ ਹੈ, ਹਵਾ ਪ੍ਰਦੂਸ਼ਣ ਅਤੇ ਤੇਲ ਦੇ ਆਯਾਤ ਨੂੰ ਘਟਾਉਂਦੀ ਹੈ ਅਤੇ ਜਲਵਾਯੂ ਤਬਦੀਲੀ ਨੂੰ ਰੋਕਦੀ ਹੈ।” ਇਸਨੇ ਹਾਲ ਹੀ ਵਿੱਚ ਆਪਣੇ “ਟਰਾਂਸਫਾਰਮਿੰਗ ਟਰੱਕ ਟਰਾਂਸਫਾਰਮਿੰਗ ਕਮਿਊਨਿਟੀਜ਼” ਪ੍ਰੋਗਰਾਮ ਰਾਹੀਂ ਛੋਟੀਆਂ ਟਰੱਕਿੰਗ ਕੰਪਨੀਆਂ ਲਈ ਆਪਣੇ ਆਪ ਨੂੰ ਉਪਲੱਬਦ ਕਰਵਾਇਆ ਹੈ। ਨਿਕੀ ਓਕੁਕ, ਕੈਲਸਟਾਰਟ ਦੇ ਡਿਪਟੀ ਡਾਇਰੈਕਟਰ ਦਾ ਕਹਿਣਾ ਹੈ, “ਅਮਰੀਕਾ ਵਿੱਚ ਜ਼ਿਆਦਾਤਰ ਵਪਾਰਕ ਟਰੱਕਿੰਗ ਫਲੀਟ ਛੋਟੇ ਕਾਰੋਬਾਰ ਹਨ, ਫਿਰ ਵੀ ਜ਼ੀਰੋ-ਐਮੀਸ਼ਨ ਵਾਲੇ ਟਰੱਕਾਂ ਬਾਰੇ ਪ੍ਰਸਾਰਿਤ ਹੋਣ ਵਾਲੀਆਂ ਜ਼ਿਆਦਾਤਰ ਖਬਰਾਂ ਅਤੇ ਜਾਣਕਾਰੀ ਵੱਡੇ ਅਤੇ ਵਧੀਆ ਫੰਡ ਵਾਲੇ ਫਲੀਟਾਂ ਲਈ ਤਿਆਰ ਕੀਤੀ ਜਾਂਦੀ ਹੈ”।
“ਟਰਾਂਸਫਾਰਮਿੰਗ ਟਰੱਕ ਟਰਾਂਸਫਾਰਮਿੰਗ ਕਮਿਊਨਿਟੀਜ਼ ਨੂੰ ਉਸ ਜਾਣਕਾਰੀ ਦੇ ਗੈਪ ਨੂੰ ਬੰਦ ਕਰਨ ਅਤੇ ਛੋਟੇ ਅਤੇ ਦਰਮਿਆਨੇ ਆਕਾਰ ਦੇ ਫਲੀਟਾਂ ਲਈ ਜ਼ੈਡ.ਈ.ਵੀ. ਖਬਰਾਂ ਨੂੰ ਲੱਭਣ ਅਤੇ ਇਸ ਤੇ ਕਾਰਵਾਈ ਕਰਨ ਲਈ ਬਹੁਤ ਸੌਖਾ ਬਣਾਉਣ ਲਈ ਤਿਆਰ ਕੀਤਾ ਗਿਆ ਹੈ।”
ਓਕੁਕ ਦਾ ਟੀਚਾ ਇਹ ਦੇਖਣਾ ਹੈ ਕਿ ਛੋਟੀਆਂ ਫਲੀਟਾਂ ਨੂੰ ਕੈਲੀਫੋਰਨੀਆ ਦੇ ਹਾਈਬ੍ਰਿਡ ਅਤੇ ਜ਼ੀਰੋ-ਐਮਿਸ਼ਨ ਟਰੱਕ ਅਤੇ ਬੱਸ ਵਾਊਚਰ ਪ੍ਰੋਗਰਾਮ (ਐਚ.ਵੀ.ਆਈ.ਪੀ.) ਅਤੇ ਕਲੀਨ ਆਫ-ਰੋਡ ਇਕੁਇਪਮੈਂਟ ਇਨਸੈਂਟਿਵ ਵਾਊਚਰ ਪ੍ਰੋਗਰਾਮ (ਸੀ ਓ ਆਰ ਈ ) ਦਾ ਆਪਣਾ ਹਿੱਸਾ ਮਿਲੇ। ਦੋਵੇਂ ਕੈਲੀਫੋਰਨੀਆ ਏਅਰ ਰਿਸੋਰਸਜ਼ ਬੋਰਡ (ਸੀ ਏ ਆਰ ਬੀ ) ਦੁਆਰਾ ਸ਼ੁਰੂ ਕੀਤੇ ਗਏ ਪ੍ਰੋਗਰਾਮ ਹਨ ਜੋ ਪ੍ਰਦੂਸ਼ਣ ਦੇ ਜੁਰਮਾਨੇ ਤੋਂ ਇਕੱਠੇ ਕੀਤੇ ਪੈਸੇ ਲੈਂਦੇ ਹਨ ਅਤੇ ਇਸਨੂੰ ਜ਼ੀਰੋ-ਐਮਿਸ਼ਨ ਕਾਰਾਂ, ਟਰੱਕਾਂ ਅਤੇ ਬੱਸਾਂ ਲਈ ਲੋੜੀਂਦੇ ਪੈਸਿਆਂ ਵਿੱਚ ਬਦਲਦੇ ਹਨ।
ਹੈਰਾਨੀ ਦੀ ਗੱਲ ਨਹੀਂ ਹੈ ਕਿ ਇਹਨਾਂ ਪ੍ਰੋਗਰਾਮਾਂ ਤੋਂ ਬਹੁਤ ਸਾਰਾ ਫੰਡ ਵੱਡੀਆਂ ਫਲੀਟਾਂ ਵਿੱਚ ਚਲਾ ਗਿਆ ਹੈ। ਅਸਲ ਵਿੱਚ, 100 ਜਾਂ ਇਸ ਤੋਂ ਵੱਧ ਟਰੱਕਾਂ ਵਾਲੀਆਂ 83 ਕੰਪਨੀਆਂ ਨੇ 2021 ਵਿੱਚ ਐਚ.ਵੀ.ਆਈ.ਪੀ ਦੁਆਰਾ ਉਪਲੱਬਧ ਕਰਵਾਏ ਗਏ 2,016 ਵਾਊਚਰਾਂ ਵਿੱਚੋਂ ਜ਼ਿਆਦਾਤਰ ਆਪਣੇ ਨਾਮ ਕਰ ਲਏ। ਵਾਊਚਰ $120,000 ਤੱਕ ਦੇ ਹੋ ਸਕਦੇ ਹਨ।
11 ਤੋਂ 99 ਵਾਹਨਾਂ ਵਾਲੇ 102 ਮੱਧਮ ਆਕਾਰ ਦੇ ਫਲੀਟ ਲਾਭ ਪ੍ਰਾਪਤ ਕਰ ਸਕੇ ਹਨ, ਪਰ 11 ਜਾਂ ਇਸ ਤੋਂ ਘੱਟ ਟਰੱਕਾਂ ਵਾਲੀ, ਸਿਰਫ 41 ਛੋਟੀਆਂ ਫਲੀਟਾਂ ਹੀ ਪੈਸੇ ਪ੍ਰਾਪਤ ਕਰ ਸਕੀਆਂ ਹਨ। ਇਸਦਾ ਇੱਕ ਕਾਰਨ ਇਹ ਹੈ ਕਿ ਨਿਰਮਾਤਾ ਵੱਧ ਤੋਂ ਵੱਧ ਟਰੱਕਾਂ ਨੂੰ ਵੇਚਣ ਲਈ ਵੱਡੇ ਫਲੀਟਾਂ ਨਾਲ ਕੰਮ ਕਰਨਾ ਪਸੰਦ ਕਰਦੇ ਹਨ।
ਇਹ ਇਸ ਤੱਥ ਨੂੰ ਨਜ਼ਰਅੰਦਾਜ਼ ਕਰਦਾ ਜਾਪਦਾ ਹੈ ਕਿ ਅਮਰੀਕਨ ਟਰੱਕਿੰਗ ਐਸੋਸੀਏਸ਼ਨਾਂ ਦੇ ਅਨੁਸਾਰ, 91% ਫਲੀਟਾਂ ਵਿੱਚ ਛੇ ਜਾਂ ਘੱਟ ਟਰੱਕ ਸਨ ਅਤੇ 97% ਫਲੀਟਾਂ ਵਿੱਚ 20 ਤੋਂ ਘੱਟ ਟਰੱਕ ਸਨ। ਖੁਸ਼ਕਿਸਮਤੀ ਨਾਲ, ਕੈਲੀਫੋਰਨੀਆ 2022 ਵਿੱਚ ਉਪਲੱਬਧ ਪੈਸੇ ਦੀ ਮਾਤਰਾ ਨੂੰ $1.5 ਬਿਲੀਅਨ ਤੱਕ ਵਧਾ ਰਿਹਾ ਹੈ। ਇਹ ਰਾਸ਼ਟਰਪਤੀ ਬਿਡੇਨ ਦੇ ਬੁਨਿਆਦੀ ਢਾਂਚੇ ਦੇ ਬਿੱਲ ਤੋਂ ਆਉਣ ਵਾਲੇ ਸੰਘੀ ਫੰਡਾਂ ਵਿੱਚ $2.5 ਬਿਲੀਅਨ ਦੇ ਸਿਖਰ ਤੇ ਹੈ।
ਇਹ ਚੰਗੀ ਖ਼ਬਰ ਹੈ ਕਿਉਂਕਿ ਰਾਜ ਸੀ ਏ ਆਰ ਬੀ ਦੇ ਅਨੁਸਾਰ ਇਲੈਕਟ੍ਰਿਕ ਵਾਹਨਾਂ ਦੀ ਲੋੜ ਨੂੰ ਪੂਰਾ ਕਰਨ ਲਈ ਤਿਆਰ ਹੈ ਅਤੇ ਵਿਕਣ ਵਾਲੇ ਨਵੇਂ ਟਰੱਕਾਂ ਵਿੱਚੋਂ 9% ਦਾ ਜ਼ੀਰੋ-ਐਮਿਸ਼ਨ ਹੋਣਾ ਲਾਜ਼ਮੀ ਹੈ।
ਓਕੁਕ ਨੇ ਕਿਹਾ, ਜੋ ਕਿ ਖੁਦ ਇੱਕ ਛੋਟਾ-ਫਲੀਟ ਮਾਲਕ ਸੀ, “ਜਿਵੇਂ ਕਿ ਰਾਜ ਜ਼ੀਰੋ-ਐਮਿਸ਼ਨ ਦੇ ਟੀਚਿਆਂ ਜ਼ੋਰ ਵਧਾਉਣਾ ਜਾਰੀ ਰੱਖ ਰਿਹਾ ਹੈ, ਸਾਨੂੰ ਯਾਦ ਰੱਖਣਾ ਹੋਵੇਗਾ ਕਿ ਸਾਡੇ ਗੁਆਂਢ ਵਿੱਚ ਟਰੱਕ ਡਰਾਈਵਰ ਅਤੇ ਆਪਰੇਟਰ ਅਕਸਰ ਘੱਟ ਗਿਣਤੀ ਵਾਲੇ ਛੋਟੇ-ਕਾਰੋਬਾਰੀ ਮਾਲਕ ਹੁੰਦੇ ਹਨ ਜਿਨ੍ਹਾਂ ਨੂੰ ਇਸ ਉਦਯੋਗ ਪਰਿਵਰਤਨ ਦਾ ਹਿੱਸਾ ਬਣਨ ਲਈ ਵਾਧੂ ਸਰੋਤਾਂ ਦੀ ਲੋੜ ਹੁੰਦੀ ਹੈ ਅਤੇ ਉਹ ਇਸਦੇ ਹੱਕਦਾਰ ਹੁੰਦੇ ਹਨ। ਬਹੁਤ ਵਾਰ ਅਸੀਂ ਪਿੱਛੇ ਰਹਿ ਜਾਂਦੇ ਹਾਂ”।
ਕਲਸਟਾਰਟ ਛੋਟੇ ਫਲੀਟ ਮਾਲਕਾਂ ਲਈ “ਵਰਤਣ ਵਿੱਚ ਆਸਾਨ” ਟੂਲ ਪ੍ਰਦਾਨ ਕਰਦਾ ਹੈ, ਜਿਵੇਂ ਕਿ “ਮਾਲਕੀਅਤ ਦੀ ਕੁੱਲ ਲਾਗਤ ਲਈ ਕੈਲਕੁਲੇਟਰ” “ਜੋ ਕਿ ਫਲੀਟ ਦੀ ਬੱਚਤ ਅਤੇ ਇਲੈਕਟ੍ਰਿਕ ਟਰੱਕਾਂ ਲਈ ਨਿਵੇਸ਼ ‘ਤੇ ਵਾਪਸੀ ਦਾ ਅਨੁਮਾਨ ਲਗਾਉਣ ਲਈ ਮੌਜੂਦਾ ਡੀਜ਼ਲ ਟਰੱਕ ਦੀ ਜਾਣਕਾਰੀ ਦੀ ਵਰਤੋਂ ਕਰਦਾ ਹੈ।”
ਇਸ ਵਿੱਚ ਇੱਕ “ਫੰਡਿੰਗ ਫਾਈਂਡਰ” ਵੀ ਹੈ ਜੋ ਕੈਲੀਫੋਰਨੀਆ ਲਈ ਖਾਸ ਹੈ ਅਤੇ ਡੀਜ਼ਲ ਤੋਂ ਇਲੈਕਟ੍ਰਿਕ ਵਿੱਚ ਸਵਿੱਚ ਕਰਨ ਲਈ ਲਾਭ ਲੱਭਣ ਵਿੱਚ ਮਦਦ ਕਰਦਾ ਹੈ। ਅੰਤ ਵਿੱਚ, ਇਸ ਵਿੱਚ ਛੋਟੇ ਕਾਰੋਬਾਰੀ ਮਾਲਕਾਂ ਨੂੰ ਚਾਰਜਰ ਸਥਾਪਤ ਕਰਨ ਅਤੇ ਜ਼ੀਰੋ-ਐਮਿਸ਼ਨ ਟਰੱਕਾਂ ਨੂੰ ਬਾਲਣ ਪ੍ਰਧਾਨ ਕਰਨ ਲਈ ਲੋੜੀਂਦੇ “ਬੁਨਿਆਦੀ ਢਾਂਚਾ ਯੋਜਨਾ ਟੂਲਜ਼” ਦੀ ਵਿਸ਼ੇਸ਼ਤਾ ਕੀਤੀ ਗਈ ਹੈ।