ਕੈਲੀਫੋਰਨੀਆ ਏਅਰ ਰਿਸੋਰਸਜ਼ ਬੋਰਡ ਦੇ ਇਸ ਨਵੇਂ ਐਲਾਨ ਤੋਂ ਬਾਅਦ ਕੈਲੀਫੋਰਨੀਆ ਵਿੱਚ ਕੰਮ ਕਰਨ ਵਾਲੇ ਮੱਧਮ ਅਤੇ ਭਾਰੀ-ਡਿਊਟੀ ਟਰੱਕਾਂ ਦੀ ਹੁਣ ਸਾਲ ਵਿੱਚ ਦੋ ਵਾਰ ਸਮੋਗ ਟੈਸਟਿੰਗ ਹੋਇਆ ਕਰੇਗੀ।
ਇਹ ਨਵੀਂ ਟੈਸਟਿੰਗ 2024 ‘ਤੋਂ ਪੂਰੀ ਤਰ੍ਹਾਂ ਸ਼ੁਰੂ ਹੋਵੇਗੀ ਅਤੇ 2026 ਅਤੇ 2027 ਤੱਕ ਸਾਲ ਵਿੱਚ 4 ਵਾਰ ਟਰੱਕਾਂ ਦੀ ਟੈਸਟਿੰਗ ਹੋਇਆ ਕਰੇਗੀ।
ਆਨ-ਬੋਰਡ ਡਾਇਗਨੌਸਟਿਕ ਸਿਸਟਮਾਂ ਤੋਂ ਟਰੱਕ ਦੇ ਨਾਈਟਰਸ ਆਕਸਾਈਡ ਐਮਿਸ਼ਨ ਬਾਰੇ ਡਾਟਾ ਇਕੱਠਾ ਕਰਕੇ ਨਵੇਂ ਨਿਯਮ ਦੀਆਂ ਲੋੜ੍ਹਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। 2013 ਤੋਂ ਸ਼ੁਰੂ ਕਰਦੇ ਹੋਏ, ਸਾਰੇ ਨਵੇਂ ਟਰੱਕਾਂ ਵਿੱਚ ਲੋੜੀਂਦੀ ਤਕਨਾਲੋਜੀ ਨਾਲ ਉਪਕਰਨ ਪਹਿਲਾਂ ਤੋਂ ਹੀ ਮੌਜੂਦ ਹਨ।
ਕੈਲੀਫੋਰਨੀਆ ਏਅਰ ਰਿਸੋਰਸਜ਼ ਬੋਰਡ ਦਾ ਇਹ ਕਹਿਣਾ ਹੈ ਕਿ ਇੱਕ ਆਨ-ਬੋਰਡ ਡਾਇਗਨੌਸਟਿਕਸ ਵਿੱਚ ਇਕ ਅਜਿਹਾ ਸਿਸਟਮ ਬਣਾਉਣਾ ਚਾਹੀਦਾ ਹੈ ਜਿਸ ਨਾਲ ਵਾਹਨ ਦੀ ਵਰਤੋਂ ਨੂੰ ਰੋਕੇ ਬਿਨਾਂ ਆਪਣੇ ਆਪ ਅੰਦਰੂਨੀ ਕੰਪਿਊਟਰ ਤੋਂ ਸਾਰਾ ਐਮਿਸ਼ਨ ਕੰਟਰੋਲ ਡਾਟਾ ਲਿਆ ਜਾ ਸਕੇ।
ਰਿਪੋਰਟਿੰਗ ਅਤੇ ਡਾਟਾ ਇਕੱਠਾ ਕਰਨਾ ਪੂਰੀ ਤਰ੍ਹਾਂ ਵਰਚੁਅਲ ਨਹੀਂ ਹੋਵੇਗਾ। ਕੈਲੀਫੋਰਨੀਆ ਏਅਰ ਰਿਸੋਰਸਜ਼ ਬੋਰਡ ਜ਼ਿਆਦਾ ਐਮਿਸ਼ਨ ਵਾਲੇ ਟਰੱਕਾਂ ਦਾ ਪਤਾ ਲਗਾਉਣ ਲਈ ਸੈਨ ਜੋਆਕੁਇਨ ਵੈਲੀ ਅਤੇ ਦੱਖਣੀ ਤੱਟ ਦੇ ਨਾਲ ਮਾਨੀਟਰਾਂ ਦਾ ਇੱਕ ਨੈਟਵਰਕ ਸਥਾਪਤ ਕਰੇਗਾ।
ਇਸ ਤੋਂ ਇਲਾਵਾ ਬਾਰਡਰ ਕ੍ਰਾਸਿੰਗਾਂ, ਵਜ਼ਨ ਸਟੇਸ਼ਨਾਂ ਅਤੇ ਹੋਰ ਚੁਣੀਆਂ ਗਈਆਂ ਸਾਈਟਾਂ ‘ਤੇ ਰਾਜ ਦੁਆਰਾ ਟੈਸਟਿੰਗ ਸ਼ੁਰੂ ਕੀਤੀ ਜਾਵੇਗੀ।
ਨਵੇਂ ਨਿਯਮਾਂ ਨਾਲ ਉਹਨਾਂ ਮਾਲਕ-ਆਪਰੇਟਰਾਂ ‘ਤੇ ਵਧੇਰੇ ਅਸਰ ਪਵੇਗਾ ਜਿਨ੍ਹਾਂ ਕੋਲ ਸਿਰਫ਼ ਇੱਕ ਟਰੱਕ ਹੈ। ਪਹਿਲਾਂ ਉਹਨਾਂ ਨੂੰ ਸਮੋਗ ਟੈਸਟ ਤੋਂ ਛੋਟ ਦਿੱਤੀ ਗਈ ਸੀ ਪਰ ਨਵੇਂ ਟੈਸਟਿੰਗ ਨਿਯਮ ਅਨੁਸਾਰ ਹੁਣ ਉਹਨਾਂ ਦੀ ਵੀ ਪੂਰੀ ਜਾਂਚ ਕੀਤੀ ਜਾਵੇਗੀ।
ਨਵੇਂ ਨਿਯਮਾਂ ਨਾਲ ਉਹਨਾਂ ਮਾਲਕ-ਆਪਰੇਟਰਾਂ ‘ਤੇ ਵਧੇਰੇ ਅਸਰ ਪਵੇਗਾ ਜਿਨ੍ਹਾਂ ਕੋਲ ਸਿਰਫ਼ ਇੱਕ ਟਰੱਕ ਹੈ। ਪਹਿਲਾਂ ਉਹਨਾਂ ਨੂੰ ਸਮੋਗ ਟੈਸਟ ਤੋਂ ਛੋਟ ਦਿੱਤੀ ਗਈ ਸੀ ਪਰ ਨਵੇਂ ਟੈਸਟਿੰਗ ਨਿਯਮ ਅਨੁਸਾਰ ਹੁਣ ਉਹਨਾਂ ਦੀ ਵੀ ਪੂਰੀ ਜਾਂਚ ਕੀਤੀ ਜਾਵੇਗੀ।
ਟੈਸਟਿੰਗ ਵਿੱਚ ਕੁਝ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਇੱਕ ਮੁੱਖ ਸਮੱਸਿਆ ਇਹ ਹੈ ਕਿ ਕੁਝ ਡਾਇਗਨੌਸਟਿਕ ਪ੍ਰਣਾਲੀਆਂ ਨੂੰ ਬਦਲਣ ਦੀ ਲੋੜ ਹੈ ਤਾਂ ਜੋ ਰਾਜ ਦੁਆਰਾ ਡਾਟਾ ਆਸਾਨੀ ਨਾਲ ਪੜ੍ਹਿਆ ਜਾ ਸਕੇ। ਡਾਟਾ ਪੜ੍ਹਨ ਲਈ ਟਰੱਕਾਂ ਨੂੰ “ਸਕੈਨਿੰਗ ਟੂਲ” ਦੀ ਲੋੜ ਪਵੇਗੀ ਅਤੇ ਇਹਨਾਂ ਸਾਧਨਾਂ ਨੂੰ ਕੈਲੀਫੋਰਨੀਆ ਏਅਰ ਰਿਸੋਰਸਜ਼ ਬੋਰਡ ਦੁਆਰਾ ਪ੍ਰਮਾਣਿਤ ਕਰਨ ਦੀ ਲੋੜ ਹੋਵੇਗੀ।
ਇਹਨਾਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਮਰੀਕਨ ਟਰੱਕਿੰਗ ਐਸੋਸੀਏਸ਼ਨ ਅਤੇ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਨੇ ਲੋੜ ਦੇ ਸ਼ੁਰੂਆਤੀ ਰੋਲਆਊਟ ਦੌਰਾਨ ਨਿਯਮ ਨੂੰ ਲਾਗੂ ਕਰਨ ਲਈ ਇੱਕ ਖ਼ਾਸ ਸਮੇਂ ਦੀ ਗੱਲ ਕੀਤੀ ਹੈ ਜਿਸ ਵਿੱਚ ਸਿਖਲਾਈ ਤੇ ਖ਼ਾਸ ਧਿਆਨ ਦਿੱਤਾ ਜਾਵੇਗਾ।
ਕੈਲੀਫੋਰਨੀਆ ਏਅਰ ਰਿਸੋਰਸਜ਼ ਬੋਰਡ ਦਾ ਕਹਿਣਾ ਹੈ ਕਿ ਉਹ ਫਲੀਟ ਜਾਂ ਮਾਲਕ ਅਪਰੇਟਰਾਂ ਲਈ ਟੈਲੀਮੈਟਿਕਸ ‘ਤੋਂ ਇਲਾਵਾ ਕਈ ਤਰ੍ਹਾਂ ਦੇ ਟੈਸਟਿੰਗ ਵਿਕਲਪਾਂ ‘ਤੇ ਕੰਮ ਕਰ ਰਿਹਾ ਹੈ। ਇਸ ਲਈ ਅਸੀਂ “ਹੈਂਡ ਹੈਲਡ” ਉਪਕਰਨਾਂ ਦੀ ਵਰਤੋਂ ਕਰ ਸਕਦੇ ਹਾਂ। ਸੀ.ਟੀ.ਏ. ਨੇ ਇਹ ਵੀ ਸ਼ਿਕਾਇਤ ਕੀਤੀ ਕਿ ਅਗਲੇ ਪੰਜ ਸਾਲਾਂ ਵਿੱਚ ਜੇਕਰ ਇੱਕ ਸਾਲ ਵਿੱਚ ਚਾਰ ਟੈਸਟ ਕੀਤੇ ਜਾਂਦੇ ਹਨ ਤਾਂ ਲੌਜਿਸਟਿਕਸ ਦੇ ਨਜ਼ਰੀਏ ਤੋਂ ਇਹ ਮੁਸ਼ਕਲ ਹੋ ਸਕਦਾ ਹੈ। ਕ੍ਰਿਸ ਸ਼ਿਮੋਡਾ, ਸਰਕਾਰੀ ਮਾਮਲਿਆਂ ਲਈ ਸੀ.ਟੀ.ਏ ਦੇ ਉਪ ਪ੍ਰਧਾਨ ਦਾ ਇਹ ਕਹਿਣਾ ਹੈ ਕਿ ਕੈਲੀਫੋਰਨੀਆ ਏਅਰ ਰਿਸੋਰਸਜ਼ ਬੋਰਡ ਦੇ ਆਪਣੇ ਡਾਟਾ ਅਨੁਸਾਰ ਹਰ 10 ਵਿੱਚੋਂ 9 ਟਰੱਕ ਉਸ ਤਰ੍ਹਾਂ ਹੀ ਕੰਮ ਕਰ ਰਹੇ ਹਨ ਜਿਸ ਤਰ੍ਹਾਂ ਉਹਨਾਂ ਨੂੰ ਕਰਨਾ ਚਾਹੀਦਾ ਹੈ।
ਨਵੇਂ ਟੈਸਟਿੰਗ ਦੀ ਪਾਲਣਾ ਨਾ ਕਰਨ ਵਾਲਿਆਂ ਲਈ ਜ਼ੁਰਮਾਨੇ ਦੇ ਨਤੀਜੇ ਵਜੋਂ ਟਰੱਕ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾ ਸਕਦੀ ਹੈ ਪਰ ਇਹ ਕੇਵਲ ਰਾਜ ਨਾਲ ਰਜਿਸਟਰ ਟਰੱਕਾਂ ਲਈ ਹੀ ਹੈ। ਰਾਜ ਦੇ ਕੈਰੀਅਰਾਂ ਵਿੱਚੋਂ ਜੋ ਪਾਲਣਾ ਤੋਂ ਬਾਹਰ ਹਨ, ਉਹਨਾਂ ਵੱਲੋਂ ਫੈਡਰਲ ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਨੂੰ ਹਵਾਲੇ ਅਤੇ ਸੰਭਾਵਿਤ ਰੈਫਰਲ ਜਾਰੀ ਕੀਤਾ ਜਾਵੇਗਾ।